Tag Archive "us-army"

ਅਮਰੀਕਾ ਨੇ ਅਫ਼ਗ਼ਾਨਿਸਤਾਨ ’ਚ ਸੁੱਟਿਆ ‘ਮਦਰ ਆਫ਼ ਆਲ ਬੰਬ’

ਅਮਰੀਕੀ ਫ਼ੌਜ ਨੇ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਵਿੱਚ ਆਈਐਸ ਦੇ ਟਿਕਾਣੇ ਉਤੇ ਇਕ ਜ਼ਬਰਦਸਤ ਬੰਬ ਸੁੱਟਿਆ, ਜਿਸ ਨੂੰ ਸਭ ਤੋਂ ਵੱਡਾ ਗ਼ੈਰਪਰਮਾਣੂ ਬੰਬ ਮੰਨਿਆ ਜਾਂਦਾ ਹੈ। ਇਸ ਬੰਬ ਧਮਾਕੇ ਵਿੱਚ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਜਾਣਕਾਰੀ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਦਿੱਤੀ ਹੈ। ਇਸ ਜੀਬੀਯੂ-43/ਬੀ ਮੈਸਿਵ ਆਰਡਨੈਂਸ ਏਅਰ ਬਲਾਸਟ ਬੰਬ ਨੇ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੇ ਆਚਿਨ ਜ਼ਿਲ੍ਹੇ ਵਿੱਚ ਆਈਐਸ ਦੇ ਇਕ ‘ਸੁਰੰਗ ਰੂਪੀ’ ਟਿਕਾਣੇ ਨੂੰ ਨਿਸ਼ਾਨਾ ਬਣਾਇਆ।