Tag Archive "yoga"

ਮੋਦੀ ਸਰਕਾਰ ‘ਯੋਗ’ ਤੋਂ ਸਿਆਸੀ ਲਾਹਾ ਨਾ ਖੱਟੇ: ਮੁਸਲਿਮ ਜਥੇਬੰਦੀਆਂ

ਭਾਰਤ ਦੀਆਂ ਵੱਖ-ਵੱਖ ਮੁਸਲਿਮ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਯੋਗ ਨੂੰ ਸਿਆਸੀ ਲਾਹਾ ਖੱਟਣ ਲਈ ਨਾ ਵਰਤੇ। ‘ਯੋਗ’ ਸਰੀਰਕ ਅਭਿਆਸ ਦੀ ਹੀ ਇਕ ਵੰਨਗੀ ਵਜੋਂ ਲਿਆ ਜਾਵੇ ਤਾਂ ਬਿਹਤਰ ਹੈ। ਇਸ ਨੂੰ ਸਿਆਸਤ ਲਈ ਵਰਤਣਾ ਤਰਕਸੰਗਤ ਨਹੀਂ ਹੈ।

ਨਰਿੰਦਰ ਮੋਦੀ ਨੇ ਜਾਣ ਬੁੱਝ ਕੇ ਯੋਗਾ ਕਰਨ ਲਈ ਚੰਡੀਗੜ੍ਹ ਨੂੰ ਚੁਣਿਆ: ਯੂਨਾਈਟਿਡ ਖਾਲਸਾ ਦਲ ਯੂ.ਕੇ.

ਜਦੋਂ ਤੋਂ ਹਿੰਦੂਤਵੀਆਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਮ ਹੇਠ ਮੁਤੱਸਬੀ ਸਰਕਾਰ ਨੇ ਭਾਰਤ ਦੀ ਰਾਜ ਸੱਤਾ ਤੇ ਕਬਜ਼ਾ ਕੀਤਾ ਹੈ ਉਦੋਂ ਤੋਂ ਹੀ ਭਾਰਤ ਦੀਆਂ ਵਸਨੀਕ ਸਮੂਹ ਘੱਟ ਗਿਣਤੀਆਂ ਨੂੰ ਭਗਵੇਂ ਰੰਗ ਵਿੱਚ ਰੰਗਣ ਦੀਆਂ ਕੁਚਾਲਾਂ ਜਾਰੀ ਹਨ। ਪਿਛਲੇ ਦਿਨੀਂ ਯੋਗ ਦਿਵਸ ਦੇ ਬਹਾਨੇ ਇਹਨਾਂ ਨੇ ਆਪਣਾ ਹਿੰਦੂਤਵੀ ਪ੍ਰਭਾਵ ਦਿਖਾਉਣ ਦਾ ਕੋਝਾ ਯਤਨ ਕੀਤਾ। ਪਰ ਸਿੱਖ ਕੌਮ ਨੇ ਇਸ ਨੂੰ ਬੁਰੀ ਤਰਾਂ ਨਕਾਰਦਿਆਂ ਇਸ ਦਿਨ ਗੱਤਕਾ ਦਿਵਸ ਵਜੋਂ ਮਨਾ ਕੇ ਅਜ਼ਾਦ ਸਿੱਖ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਗਿਆ। ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਯੋਗ ਨੂੰ ਬੱਚਿਆਂ ਉਥੇ ਜ਼ਿਆਦਤੀ ਬਣਾਕੇ ਨਾ ਥੋਪਣ ਪ੍ਰਧਾਨ ਮੰਤਰੀ ਮੋਦੀ: ਸੁੱਚਾ ਸਿੰਘ ਛੋਟੇਪੁਰ

ਯੋਗ ਦਿਵਸ ਸਬੰਧੀ ਛੋਟੇਪੁਰ ਨੇ ਕਿਹਾ ਕਿ ਯੋਗ ਨੂੰ ਬੱਚਿਆਂ, ਸਰਕਾਰੀ ਅਧਿਆਪਕਾਂ ਅਤੇ ਸਰਕਾਰੀ ਮਸ਼ੀਨਰੀ ਉੱਤੇ ਜਿਸ ਤਰ੍ਹਾਂ ਥੋਪਿਆ ਜਾ ਰਿਹਾ ਹੈ ਉਹ ਸਰਾਸਰ ਧੱਕਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦੇ ਮੱਦੇਨਜ਼ਰ ਜਿਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਸਕੂਲੀ ਬੱਚਿਆਂ ਨੂੰ ਪਰੇਸ਼ਾਨ ਕੀਤਾ ਗਿਆ ਹੈ ਅਤੇ ਛੁੱਟੀਆਂ ਰੱਦ ਕਰਕੇ ਉਨ੍ਹਾਂ ਨੂੰ ਜ਼ੋਰ ਜ਼ਬਰਦਸਤੀ ਯੋਗ ਸਮਾਰੋਹ ਦਾ ਹਿੱਸਾ ਬਣਾਇਆ ਜਾ ਰਿਹਾ ਹੈ, ਉਹ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਅਤੇ ਨਿੰਦਣਯੋਗ ਕਦਮ ਹੈ।