ਸਿੱਖ ਖਬਰਾਂ

ਅਨੰਦ-ਮੈਰਿਜ ਐਕਟ ਤੁਰੰਤ ਲਾਗੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼; 23 ਦੇ ਰੋਸ ਮੁਜ਼ਾਹਰੇ ’ਚ ਸ਼ਾਮਿਲ ਹੋਣ ਦੀ ਸਿੱਖਾਂ ਨੂੰ ਅਪੀਲ

December 15, 2010 | By

ਅੰਮ੍ਰਿਤਸਰ (15 ਦਸੰਬਰ, 2010): ਪੰਜਾਬੀ ਦੇ ਰੋਜਾਨਾ ਅਖਬਾਰ “ਪਹਿਰੇਦਾਰ” ਵਿੱਚ ਛਪੀ ਇੱਕ ਅਜਿਹਮ ਖਬਰ ਅਨੁਸਾਰ ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੱਤਾ ਪਾਸ ਕਰਕੇ ਦਿੱਲੀ ਸਥਿਤ ਅਮਰੀਕਾ ਐਬੈਸੀ ਦੇ ਬਾਹਰ ਸ੍ਰੋਮਣੀ ਕਮੇਟੀ ਵੱਲੋ ਪਗੜੀ ਮਸਲੇ ਨੂੰ ਲੈ ਕੇ ਦਿੱਤੇ ਜਾਣ ਵਾਲੇ ਧਰਨੇ ਦੀ ਪ੍ਰੌੜਤਾ ਕਰਨ ਦੇ ਨਾਲ ਨਾਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅਨੰਦ ਮੈਰਿਜ ਐਕਟ ਨੂੰ ਤੁਰੰਤ ਲਾਗੂ ਕਰਾਉਣ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਇੱਕ ਅੱਡਰੀ ਕੌਮ ਹੈ ਅਤੇ ਇਸ ਦੇ ਰੀਤੀ ਰਿਵਾਜ ਤੇ ਜੀਵਨ ਜਾਂਚ ਵੀ ਵੱਖਰੀ ਹੈ। ਉਹਨਾਂ ਕਿਹਾ ਕਿ ਸਿੱਖਾਂ ਵੱਲੋ ਲੰਮੇ ਸਮੇ ਤੋ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਨੰਦ ਮੈਰਿਜ ਐਕਟ ਨੂੰ ਲਾਗੂ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿੱਖਾਂ ਦੀਆ ਸ਼ਾਦੀਆ ਇਸ ਐਕਟ ਅਨੁਸਾਰ ਹੀ ਰਜਿਸਟਰ ਹੋਣੀਆ ਚਾਹੀਦੀਆ ਹਨ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਐਕਟ ਨੂੰ ਲਾਗੂ ਕਰਾਉਣ।

ਫਰਾਂਸ ਤੋ ਬਾਅਦ ਅਮਰੀਕਾ ਵੱਲੋ ਸਿੱਖਾਂ ਦੀ ਆਨ ਸ਼ਾਨ ਦਾ ਪ੍ਰਤੀਕ ਪਗੜੀ ਨਾਲ ਖਿਲਵਾੜ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆ ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋ 23 ਦਸੰਬਰ ਨੂੰ ਅਮਰੀਕੀ ਐਬੈਸ਼ੀ ਅੱਗੇ ਰੋਸ ਮੁਜਾਹਰਾ ਕਰਨ ਦੇ ਦਿੱਤੇ ਬਿਆਨ ਦੀ ਉਹ ਪ੍ਰੋੜਤਾ ਕਰਦੇ ਹਨ। ਉਹਨਾਂ ਸਮੂਹ ਧਾਰਮਿਕ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਉਹ ਇਸ ਮੁਜਾਹਰੇ ਵਿੱਚ ਭਾਰੀ ਗਿਣਤੀ ਵਿੱਚ ਆਪਣਾ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਖਾਲਸੇ ਦੀ ਦਸਤਾਰ ਜੀਵਨ ਜਾਂਚ ਤੇ ਨਿਵੇਕਲੇ ਸਿੱਖੀ ਸਰੂਪ ਦੀ ਪ੍ਰਤੀਕ ਹੈ। ਉਹਨਾਂ ਇਸ ਔਕੜ ਦੀ ਘੜੀ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਪਾਰਟੀਬਾਜੀ ਤੇ ਧੜੇਬੰਦੀ ਤੋ ਉਪਰ ਉਠ ਕੇ ਇਸ ਮਸਲੇ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ। ਉਹਨਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਢੰਗ ਨਾਲ ਅਮਰੀਕਾ ਦੀ ਸਰਕਾਰ ਕੋਲ ਮਸਲਾ ਉਠਾ ਕੇ ਮਸਲੇ ਦਾ ਤੁਰੰਤ ਹੱਲ ਕਰਾਉਣ।

ਸਿਆਸੀ ਕਾਨਫਰੰਸਾ ਵਿੱਚ ਵੀ ਸ਼ਹੀਦਾਂ ਦੀ ਗੱਲ ਕੀਤੇ ਜਾਣ ਬਾਰੇ ਉਹਨਾਂ ਕਿਹਾ ਕਿ ਸਿੱਖ ਇਤਿਹਾਸ ਸ਼ਹੀਦੀਆ ਨਾਲ ਜਰਖੇਜ ਹੈ ਅਤੇ ਸ਼ਹੀਦਾਂ ਦੇ ਨਾਮ ਲਏ ਬਗੈਰ ਕੋਈ ਕਾਨਫਰੰਸ ਅਧੂਰੀ ਰਹਿ ਜਾਂਦੀ ਹੈ ਇਸ ਸਿਆਸੀ ਕਾਨਫਰੰਸਾਂ ਵਿੱਚ ਹੀ ਸ਼ਹੀਦਾ ਨੂੰ ਯਾਦ ਕੀੂਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰ ਸਾਲ ਫਤਹਿਗੜ ਸਾਹਿਬ ਵਿਖੇ ਸ਼ਹੀਦੀ ਕਾਨਫਰੰਸ ਕੀਤੀ ਜਾਂਦੀ ਹੈ ਅਤੇੈ ਇਸ ਕਾਨਫਰੰਸ ਨੂੰ ਸਿਆਸੀ ਰੰਗਤ ਦਿੱਤੇ ਜਾਣ ਦੀ ਬਜਾਏ ਕੇਵਲ ਸ਼ਹੀਦਾਂ ਨੂੰ ਹੀ ਸ਼ਰਧਾਜਲੀ ਭੇਟ ਕੀਤੀ ਜਾਣੀ ਚਾਹੀਦੀ ਹੈ।

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਦੋੌਸ਼ੀਆ ਨੂੰ ਸਜਾਵਾਂ ਦਿਵਾਉਣ ਲਈ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਵੱਲੋ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕਰਦਿਆ ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਦਾਇਰ ਕੀਤੀ ਜਾਣ ਵਾਲੀ 1503 ਪਟੀਸ਼ਨ ਤੇ ਦਸਤਖਤਾਂ ਲਈ ਜੋ ਲਹਿਰ ਦੋਵਾਂ ਜਥੇਬੰਦੀਆ ਵੱਲੋ ਸ਼ੁਰੂ ਕੀਤੀ ਗਈ ਹੈ ਉਸ ਲਈ ਇਹ ਜਥੇਬੰਦੀਆ ਵਧਾਈ ਦੀਆ ਪਾਤਰ ਹਨ। ਉਹਨਾਂ ਸਮੁੱਚੇ ਜਗਤ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਪਟੀਸ਼ਨ ਤੇ ਦਸਤਖਤ ਕਰਨ ਤਾਂ ਜੋ ਸਿੱਖ ਨਸ਼ਲਕੁਸ਼ੀ ਨੂੰ ਕੌਂਮਾਂਤਰੀ ਪੱਧਰ ਤੇ ਮਾਨਤਾ ਦਿਵਾਈ ਜਾ ਸਕੇ।ਸਰਨਾ -ਫੂਲਕਾ ਵਿਵਾਦ ਬਾਰੇ ਉਹਨਾਂ ਕਿਹਾ ਕਿ ਇਸ ਮਾਮਲੇ ਤੇ ਬਣਾਈ ਗਈ ਕਮੇਟੀ ਵੱਲੋ ਪੇਸ਼ ਕੀਤੀ ਗਈ ਰੀਪੋਰਟ ਅਧੂਰੀ ਹੈ ਇਸ ਲਈ ਕਮੇਟੀ ਨੂੰ ਦੁਬਾਰਾ ਹਦਾਇਤ ਕੀਤੀ ਜਾਵੇਗੀ ਕਿ ਉਹ ਡੂੰਘਾਈ ਨਾਲ ਇਸ ਦੀ ਪੜਤਾਲ ਕਰੇ। ਉਹਨਾਂ ਕਿਹਾ ਕਿ ਕਿਸੇ ਨਾਲ ਵੀ ਨਾ ਤਾਂ ਜਿਆਦਤੀ ਕੀਤੀ ਜਾਵੇਗੀ ਅਤੇ ਨਾ ਹੀ ਰਿਆਇਤ ਕੀਤੀ ਜਾਵੇਗੀ।

ਵਿਆਹ ਸ਼ਾਦੀਆ ਤੇ ਭੋਗਾਂ ਦੇ ਕਾਰਡਾਂ ਤੇ ਇਸ਼ਤਿਹਾਰਾਂ ਤੇ ਛਾਪੀਆ ਜਾਂਦੀਆ ਗੁਰਬਾਣੀ ਦੀਆ ਪੰਗਤੀਆ ਤੇ ਕਿੰਤੂ ਕਰਦਿਆ ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ ਇਸ ਲਈ ਸਖਤੀ ਨਾਲ ਅਜਿਹਾ ਕਰਨ ਤੇ ਪੂਰੀ ਤਰ੍ਹਾ ਰੋਕ ਲਗਾਈ ਜਾਂਦੀ ਹੈ। ਉਹਨਾਂ ਕਿਹਾ ਕਿ ਫਲੈਕਸਾਂ ਤੇ ਸਾਈਨ ਬੋਰਡਾਂ ‘ਤੇ ਗੁਰੂ ਸਾਹਿਬਾਨ ਦੇ ਨਾਲ ਕਿਸੇ ਵੀ ਰਾਜਨੀਤਕ, ਧਾਰਮਿਕ ਜਾਂ ਸਮਾਜਿਕ ਆਗੂ ਦੀ ਫੋਟੋ ਨਹੀ ਲਗਾਈ ਜਾਵੇਗੀ।

ਮੀਟਿੰਗ ਵਿੱਚ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਮੱਕੜ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਦੇ ਖਿਲਾਫ ਕਨੂੰਨੀ ਕਾਰਵਾਈ ਕਰਾਉਣ ਲਈ ਸਰਕਾਰ ਨਾਲ ਮਿਲ ਕੇ ਕਨੂੰਨ ਬਣਾਇਆ ਜਾਵੇ। ਵਿਆਨਾਂ ਕਾਂਡ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸਾਰੇ ਬੰਦੀ ਰਿਹਾਅ ਕੀਤੇ ਜਾਣ। ਇਸੇ ਤਰ੍ਹਾ ਪੰਜਾਬ ਦੀਆ ਜੇਲਾਂ ਵਿੱਚ ਵੀ ਲੰਮੇ ਸਮੇ ਤੋ ਬੰਦ ਨੌਜਵਾਨਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।

ਰੇਲਵੇ ਅਧਿਕਾਰੀ ਧਰੰਿਮੰਦਰ ਕੁਮਾਰ ਵੱਲੋ ਟਿਕਟ ਕੰਡਕਟਰ ਹਾਕਮ ਸਿੰਘ ਬਾਰੇ ਕੀਤੀਆ ਟਿੱਪਣੀਆ ਦਾ ਗੰਭੀਰ ਨੋਟਿਸ ਲੈਦਿਆ ਜਥੇਦਾਰ ਜੀ ਨੇ ਕਿਹਾ ਕਿ ਧਰਮਿੰਦਰ ਕੁਮਾਰ ਦੀ ਤੁਰੰਤ ਬਦਲੀ ਪੰਜਾਬ ਤੋ ਬਾਹਰ ਕੀਤੀ ਜਾਵੇ ਤੇ ਉਸ ਵਿਰੁੱਧ ਕਨੂੰਨ ਅਨੁਸਾਰ ਕਾਰਵਾਈ ਕਰਕੇ ਹਾਕਮ ਸਿੰਘ ਨੂੰ ਇਨਸਾਫ ਦਿੱਤਾ ਜਾਵੇ ਅਤੇ ਧਰਮਿੰਦਰ ਕੁਮਾਰ ਵੱਲੋ ਕੀਤੀਆ ਬਦਲੀਆ ਰੱਦ ਕੀਤੀਆ ਜਾਣ।

ਉਹਨਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 5 ਜਨਵਰੀ ਨੂੰ ਮਨਾਉਣ ਦੀ ਬਜਾਏ ਨਾਨਕਸ਼ਾਹੀ ਕੈਲੰਡਰ ਅਨੁਸਾਰ 11 ਜਨਵਰੀ ਨੂੰ ਹੀ ਮਨਾਇਆ ਜਾਵੇ । ਇਸ ਮੀਟਿੰਗ ਵਿੱਚ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੋ ਇਲਾਵਾ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ , ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਅਤੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ।

ਇਸੇ ਤਰ੍ਹਾ ਸ੍ਰੋਮਣ੍ਵੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਵੀ ਜਥੇਦਾਰ ਅਕਾਲ ਤਖਤ ਨੂੰ ਮੰਗਦ ਪੱਤਰ ਦੇ ਕੇ ਮੰਗ ਕੀਤੀ ਕਿ ਅਮਰੀਕਾ ਤੇ ਫਰਾਂਸ ਵਿੱਚ ਦਸਤਾਰ ਮਸਲੇ ਦੇ ਹੱਲ ਲਈ ਅਕਾਲ ਤਖਤ ਤੋ ਕੀਤੀਆ ਜਾਂਦੀਆ ਕਾਰਵਾਈਆ ਦੀ ਉਹ ਸ਼ਲਾਘਾ ਕਰਦੇ ਹਨ ਪਰ ਨਾਲ ਹੀ ਮੰਗ ਕਰਦੇ ਹਨ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਵੀ ਸਿੱਖਾਂ ਦੀਆ ਦਸਤਾਰਾਂ ਰੋਲੀਆ ਜਾ ਰਹੀਆ ਹਨ ਜਿਹਨਾਂ ਨੂੰ ਵੀ ਤੁਰੰਤ ਰੋਕਣ ਦੀ ਲੋੜ ਹੈ। ਉਹਨਾਂ ਕਿਹਾ ਕਿ ਥਾਣਿਆ ਵਿੱਚ ਜਾ ਕੇ ਵੇਖਿਆ ਜਾਵੇ ਤਾਂ ਪੱਗਾਂ ਜੁੱਤੀਆ ‘ਤੇ ਰੱਖੀਆ ਹੁੰਦੀਆ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਵੀ ਨੰਗੇ ਸਿਰ ਹਵਾਲਾਤ ਵਿੱਚ ਬੰਦ ਕੀਤਾ ਜਾਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,