ਖਾਸ ਖਬਰਾਂ » ਲੜੀਵਾਰ ਕਿਤਾਬਾਂ » ਸਿੱਖ ਖਬਰਾਂ

ਨਵੰਬਰ ’84 ‘ਚ ਹੋਈ ਸਿੱਖ ਨਸਲਕੁਸ਼ੀ ਬਾਰੇ ਪੁਸਤਕ “ਸਿੱਖ ਨਸਲਕੁਸ਼ੀ ਦਾ ਖੁਰਾ ਖੋਜ” 31 ਅਕਤੂਬਰ ਨੂੰ ਹੋਵੇਗੀ ਜਾਰੀ

October 29, 2022 | By

ਚੰਡੀਗੜ੍ਹ – ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਬਾਰੇ ਲੇਖਕ ਗੁਰਜੰਟ ਸਿੰਘ ਬੱਲ ਤੇ ਸ. ਸੁਖਜੀਤ ਸਿੰਘ ਸਦਰਕੋਟ ਦੀ ਪੁਸਤਕ “ਸਿੱਖ ਨਸਲਕੁਸ਼ੀ ਦਾ ਖੁਰਾ ਖੋਜ” ਮਿਤੀ 31 ਅਕਤੂਬਰ 2022 ਨੂੰ ਤਖਤ ਸ੍ਰੀ ਅਕਾਲ ਤਖਤ ਬੁੰਗਾ ਸਾਹਿਬ, ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਜਾਰੀ ਕੀਤੀ ਜਾਵੇਗੀ। ਪ੍ਰਬੰਧਕਾਂ ਵੱਲੋਂ ਇਸ ਮੌਕੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਗਿਆ ਹੈ।

ਕਿਤਾਬ ਬਾਰੇ – ਸਿੱਖ ਨਸਲਕੁਸ਼ੀ ਬਾਰੇ ਸਾਡੀ ਆਮ ਜਾਣਕਾਰੀ ਦਿੱਲੀ, ਕਾਨਪੁਰ, ਬੋਕਾਰੋ ਅਤੇ ਹੋਂਦ ਚਿੱਲੜ ਤੱਕ ਹੀ ਸੀਮਿਤ ਹੈ। ਪਰ ਇਹ ਵਰਤਾਰਾ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ ਇਸ ਤਹਿਤ ਭਾਰਤ ਦੇ ਬਾਕੀ ਰਾਜਾਂ ‘ਚ ਵੀ ਇੱਕੋ ਵਿਧੀ ਅਤੇ ਤੀਬਰਤਾ ਨਾਲ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਰਤਾਰੇ ਦੀ ਘੋਖ ਅਤੇ ਪੜਤਾਲ ਵਿੱਚ #ਕਿਤਾਬ *ਸਿੱਖ ਨਸਲਕੁਸ਼ੀ ਦਾ ਖੁਰਾ ਖੋਜ* ਆਪਣੀ ਤਰ੍ਹਾਂ ਦਾ ਪਹਿਲਾ ਅਤੇ ਬਹੁਤ ਅਹਿਮ ਦਸਤਾਵੇਜ਼ ਹੈ। ਇਹ ਕਿਤਾਬ 6 ਰਾਜਾਂ – ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ’ਚ ਹੋਈਆਂ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ।

ਅਕਸਰ ਕਿਤਾਬਾਂ ਜਾਂ ਤਾਂ ਸਾਖੀ ਰੂਪ ਵਿਚ ਹੁੰਦੀਆਂ ਹਨ ਜਾਂ ਜਾਣਕਾਰੀ ਸ੍ਰੋਤ ਰੂਪ ‘ਚ। ਇਹ ਕਿਤਾਬ ਸਾਖੀ ਕਲਾ ਅਤੇ ਜਾਣਕਾਰੀ ਦਸਤਾਵੇਜ਼ ਦਾ ਸੁਮੇਲ ਹੈ ਜੋ ਕਿ ਸਿੱਖ ਨਸਲਕੁਸ਼ੀ ਦੇ ਵਰਤਾਰੇ ਦੀ ਕਰੂਪਤਾ, ਵਿਸ਼ਾਲਤਾ ਅਤੇ ਇਸ ਪਿਛਲੀ ਯੋਜਨਾਬੰਦੀ ਨੂੰ ਦਰਸਾਉਂਦਾ ਹੈ। ਕਿਤਾਬ ਦੀ ਮਹੱਤਤਾ ਇਸ ਕਰਕੇ ਵੀ ਬਹੁਤ ਅਹਿਮ ਹੋ ਜਾਂਦੀ ਹੈ ਕਿਉਂਕਿ ਕਿਤਾਬ ਵਿਚ ਸਿੱਖ ਨਸਲਕੁਸ਼ੀ ਦੀ ਪ੍ਰੋੜਤਾ ਕਰਦੇ 42 ਸਰਕਾਰੀ ਅਤੇ ਗੈਰ ਸਰਕਾਰੀ ਦਸਤਾਵੇਜ਼ ਲਗਾਏ ਗਏ ਹਨ। ਇਹ ਦਸਤਾਵੇਜ਼ ਹਰ ਸੰਬੰਧਿਤ ਥਾਂ ਤੇ ਜਾ ਕੇ ਵੱਖ ਵੱਖ ਵਿਅਕਤੀਆਂ ਅਤੇ ਅਦਾਰਿਆਂ ਪਾਸੋਂ ਪ੍ਰਾਪਤ ਕੀਤੇ ਗਏ ਹਨ। ਕਿਤਾਬ ‘ਚ ਲਿਖੇ ਵਰਤਾਰੇ ਚਸ਼ਮਦੀਦਾਂ ਜਾਂ ਨਸਲਕੁਸ਼ੀ ਨੂੰ ਹੱਡੀਂ ਹੰਢਾਉਣ ਵਾਲਿਆਂ ਵੱਲੋਂ ਖੁਦ ਦੱਸੇ ਗਏ ਹਨ। ਕਿਤਾਬ, ਜੂਝਣ ਵਾਲੇ ਅਤੇ ਗੁਰੂ ਅਦਬ ‘ਚ ਸ਼ਹੀਦ ਹੋਏ ਸਿੱਖਾਂ ਦਾ ਅਪ੍ਰਗਟ ਅਤੇ ਅਣਛੋਹਿਆ ਪੱਖ ਵੀ ਸਾਹਮਣੇ ਰੱਖਦੀ ਹੈ।

ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਕਿਤਾਬ ਦੀ ਕੀਮਤ 450/- ਰੁਪਏ ਹੈ ਇਹ ਕਿਤਾਬ ਤੁਸੀ ਸਿੱਖ ਸਿਆਸਤ ਦੇ ਰਾਹੀ ਦੇਸ਼-ਵਿਦੇਸ਼ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,