ਸਿਆਸੀ ਖਬਰਾਂ » ਸਿੱਖ ਖਬਰਾਂ

ਬਾਦਲ ਦਲ ਦਾ ਚੰਮ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੇ “ਜਾਂਚ ਦੀ ਮਿਆਦ” ਦਿੱਲੀ ਚੋਣਾਂ ਤੋਂ ਬਾਅਦ ਪਾਈ

February 19, 2017 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਬਾਦਲ ਦਲ ਦੇ ਆਗੂਆਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਡੇਰਾ ਸਿਰਸਾ ਤੋਂ ਹਮਾਇਤ ਲੈਣ ਅਤੇ ਡੇਰਾ ਸਿਰਸਾ ਮੁੱਖੀ ਦੇ ਪੰਜਾਬ ‘ਚ ਪ੍ਰੋਗਰਾਮ ਕਰਾਉਣ ਦੇ ਐਲਾਨ ਦੀ ਜਾਂਚ ਕਰਨ ਲਈ ਬਣੀ ਤਿੰਨ ਮੈਂਬਰੀ ਕਮੇਟੀ ਦੀ ਮਿਆਦ 7 ਮਾਰਚ ਤਕ ਵਧਾ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ‘ਚ ਹੋਈ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧਾਂ ਦੀ ਮੀਟਿੰਗ ‘ਚ ਮੀਡੀਆ ਨੂੰ ਇਸਦੀ ਜਾਣਕਾਰੀ ਦਿੱਤੀ ਗਈ।

ਸਿਕੰਦਰ ਮਲੂਕਾ ਅਤੇ ਬਾਦਲ ਦਲ ਦੇ ਹੋਰ ਆਗੂ ਜੀਤ ਪੈਲੇਸ ਬਠਿੰਡਾ ਵਿਖੇ (1 ਫਰਵਰੀ, 2017)

ਸਿਕੰਦਰ ਮਲੂਕਾ ਅਤੇ ਬਾਦਲ ਦਲ ਦੇ ਹੋਰ ਆਗੂ ਜੀਤ ਪੈਲੇਸ ਬਠਿੰਡਾ ਵਿਖੇ (1 ਫਰਵਰੀ, 2017)

ਹਾਲਾਂਕਿ ‘ਜਾਂਚ ਕਮੇਟੀ’ ਦੇ ਮੈਂਬਰਾਂ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਐਗਜ਼ੈਕਟਿਵ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਹ ‘ਜਾਂਚ ਰਿਪੋਰਟ’ 13 ਫਰਵਰੀ ਨੂੰ ਸੌਂਪਣੀ ਸੀ।

ਸਬੰਧਤ ਖ਼ਬਰ:

ਬਾਦਲ ਦਲ ਵਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਦੀ “ਜਾਂਚ” ਦਿੱਲੀ ਗੁਰਦੁਆਰਾ ਚੋਣਾਂ ਤੋਂ ਬਾਅਦ …

6 ਫਰਵਰੀ ਨੂੰ ਬਣੀ ਇਸ ‘ਜਾਂਚ ਕਮੇਟੀ’ ਨੇ ਬਾਦਲ ਦਲ ਦੇ 30 ਆਗੂਆਂ ਦੀ ਪਛਾਣ ਕੀਤੀ ਸੀ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਵਿਵਾਦਤ ਡੇਰਾ ਸਿਰਸਾ ਨਾਲ ਬੈਠਕਾਂ ਦੇ ਜ਼ਿੰਮੇਵਾਰ ਪਾਏ ਗਏ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

To Save Skin of Badal Dal before DSGMC Elections, SGPC extends probe term in Dera Sauda issue …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,