ਆਮ ਖਬਰਾਂ

ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਮੁਖੀ ਨੂੰ ਰੋਹਤਕ ਜੇਲ੍ਹ ਵਿਚ ਅੱਜ ਸੁਣਾਈ ਜਾਣੀ ਹੈ ਸਜ਼ਾ

August 28, 2017 | By

ਚੰਡੀਗੜ੍ਹ: ਪਿੰਡ ਸੁਨਾਰੀਆ ’ਚ ਪੈਂਦੀ ਜ਼ਿਲ੍ਹਾ ਜੇਲ੍ਹ ਰੋਹਤਕ ’ਚ ਪ੍ਰਸ਼ਾਸਨ ਨੇ ਸੀਬੀਆਈ ਦੀ ਆਰਜ਼ੀ ਅਦਾਲਤ ਬਣਾ ਦਿੱਤੀ ਹੈ। ਜੱਜ ਤੋਂ ਇਲਾਵਾ ਅਮਲੇ ਦੇ ਹੋਰ ਮੁਲਾਜ਼ਮ ਹੈਲੀਕਾਪਟਰ ਰਾਹੀਂ ਸੋਮਵਾਰ ਨੂੰ ਇਥੇ ਪੁਜਣਗੇ। ਅਦਾਲਤ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੁ ਹੋ ਜਾਵੇਗੀ ਅਤੇ ਦੁਪਹਿਰ ਬਾਅਦ ਰਾਮ ਰਹੀਮ ਦੀ ਸਜ਼ਾ ’ਤੇ ਫ਼ੈਸਲਾ ਸੁਣਾਇਆ ਜਾਣਾ ਹੈ। ਆਈਜੀ ਨਵਦੀਪ ਸਿੰਘ ਵਿਰਕ ਨੇ ਤਸਦੀਕ ਕੀਤੀ ਹੈ ਕਿ ਸਜ਼ਾ ਬਾਰੇ ਫ਼ੈਸਲਾ ਦੁਪਹਿਰ ਬਾਅਦ ਹੀ ਆਏਗਾ। ਉਨ੍ਹਾਂ ਦੱਸਿਆ ਕਿ ਅਦਾਲਤ ਦੀ ਕਾਰਵਾਈ ਦੌਰਾਨ ਦੋਵੇਂ ਧਿਰਾਂ ਦੇ ਵਕੀਲਾਂ ਤੋਂ ਇਲਾਵਾ ਦੋਸ਼ੀ ਠਹਿਰਾਏ ਗਏ ਡੇਰਾ ਮੁਖੀ ਵੀ ਹਾਜ਼ਰ ਰਹਿਣਗੇ, ਬਾਕੀ ਕੋਈ ਵੀ ਉਥੇ ਹਾਜ਼ਰ ਨਹੀਂ ਰਹੇਗਾ।

ਭਾਜਪਾ ਦੇ ਬੜਬੋਲੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ 'ਹਿੰਦੂ ਸੰਸਕ੍ਰਿਤੀ' 'ਤੇ ਹਮਲਾ ਹੈ ਤਾਂ ਜੋ "ਸੰਤਾਂ-ਮਹਾਂਪੁਰਖਾਂ" ਨੂੰ ਬਦਨਾਮ ਕੀਤਾ ਜਾ ਸਕੇ

ਭਾਜਪਾ ਦੇ ਬੜਬੋਲੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ ‘ਹਿੰਦੂ ਸੰਸਕ੍ਰਿਤੀ’ ‘ਤੇ ਹਮਲਾ ਹੈ ਤਾਂ ਜੋ “ਸੰਤਾਂ-ਮਹਾਂਪੁਰਖਾਂ” ਨੂੰ ਬਦਨਾਮ ਕੀਤਾ ਜਾ ਸਕੇ

ਏਡੀਜੀਪੀ ਨੇ ਕਿਹਾ ਕਿ ਫ਼ੌਜ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ ਅਤੇ ਲੋੜ ਪੈਣ ’ਤੇ ਉਹ ਸ਼ਹਿਰ ਅੰਦਰ ਦਾਖ਼ਲ ਹੋ ਜਾਵੇਗੀ। ਇਸ ਤੋਂ ਇਲਾਵਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ਰਧਾਲੂਆਂ ’ਤੇ ਨਜ਼ਰ ਰੱਖੀ ਹੋਈ ਹੈ। ਡੇਰਾ ਹਮਾਇਤੀਆਂ ਦੇ ਰੋਹਤਕ ਅੰਦਰ ਦਾਖ਼ਲੇ ’ਤੇ ਪਾਬੰਦੀ ਲਾਈ ਹੋਈ ਹੈ। ਪੁਲਿਸ ਅਤੇ ਨੀਮ ਫ਼ੌਜੀ ਦਸਤਿਆਂ ਨੇ ਸ਼ਹਿਰ ’ਚ ਫਲੈਗ ਮਾਰਚ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਕੰਪਲੈਕਸ ਨੂੰ ਤਿੰਨ ਪਰਤੀ ਸੁਰੱਖਿਆ ਦੇ ਘੇਰੇ ’ਚ ਲਿਆ ਗਿਆ ਹੈ ਜਿਸ ਦੀ ਕਮਾਨ ਸੀਆਈਐਸਐਫ ਨੂੰ ਸੌਂਪੀ ਗਈ ਹੈ। ਆਈਜੀ ਨੇ ਦੱਸਿਆ ਕਿ ਇਹਤਿਆਤ ਵਜੋਂ ਡੇਰੇ ਦੇ 100 ਸ਼ਰਧਾਲੂਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਰੇਂਜ ‘ਚ ਪੈਣ ਵਾਲੀਆਂ ਡੇਰਾ ਸਿਰਸਾ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਾ ਹੋਇਆ ਰਾਮ ਰਹੀਮ (ਫਾਈਲ ਫੋਟੋ)

ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਾ ਹੋਇਆ ਰਾਮ ਰਹੀਮ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ 25 ਅਗਸਤ ਨੂਮ 2002 ਦੇ ਬਲਾਤਕਾਰ ਦੇ ਇਕ ਕੇਸ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਚਕੁਲਾ ‘ਚ ਦੋਸ਼ੀ ਐਲਾਨਿਆ ਸੀ। ਰਾਮ ਰਹੀਮ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਡੇਰੇ ਦੇ ਹਮਾਇਤੀਆਂ ਵਲੋਂ ਪੰਚਕੁਲਾ ਅਤੇ ਹੋਰ ਥਾਵਾਂ ‘ਤੇ ਗੁੰਡਾਗਰਦੀ ਕੀਤੀ ਗਈ ਸੀ।

ਸਬੰਧਤ ਖ਼ਬਰ:

ਬਾਦਲ ਦਲ, ਭਾਜਪਾ, ਕਾਂਗਰਸ ਡੇਰਾ ਸਿਰਸਾ ਦੇ ਮੁਖੀ ਨਾਲ ਖੜ੍ਹੇ ਦਿਖਾਈ ਦਿੰਦੇ ਹਨ: ਸੁਖਪਾਲ ਖਹਿਰਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,