ਸਿਆਸੀ ਖਬਰਾਂ

ਯੂਨਾਈਟਿਡ ਖਾਲਸਾ ਦਲ ਨੇ ਡਾ. ਮਨਮੋਹਣ ਸਿੰਘ ਦੀ ਭੂਮਿਕਾ ਉੱਤੇ ਸਖ਼ਤ ਇਤਰਾਜ਼ ਉਠਾਏ

July 2, 2010 | By

ਲੰਡਨ (31 ਜੂਨ, 2010): ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਵਲੋਂ ਮਨੋਨੀਤ ਕੀਤੇ ਗਏ ਭਾਰਤੀ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਕਿ ਉਹ ਕੇਸਾ ਧਾਰੀ ਹਿੰਦੂ ਹੀ ਨਹੀਂ ਬਲਕਿ ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਦਾ ਸਭ ਤੋਂ ਵੱਡਾ ਮੁਖਬਰ ਹੈ। ਜਿਹੜਾ ਵਾਰ ਵਾਰ ਕੈਨੇਡਾ ਸਰਕਾਰ ਕੋਲ ਖਾਲਿਸਤਾਨੀ ਸਿੱਖਾਂ ਦੀ ਮੁਖਬਰੀ ਕਰਕੇ ਉਹਨਾਂ ਦੀ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਲੇਲ੍ਹੜੀਆਂ ਕੱਢ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਸ੍ਰ. ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਮਨਮੋਹਣ ਸਿੰਘ ਨੂੰ ਮੁਖਬਰ ਟੋਲੇ ਦਾ ਮੁਖੀ ਕਰਾਰ ਦਿੰਦਿਆਂ ਆਖਿਆ ਕਿ ਇਹ ਇੰਦਰਾ ਦੇ  ਝਾੜੂ ਬਰਦਾਰ  ਮਹਰੂਮ ਅਗਿਆਨੀ ਜੈਲ ਸਿੰਹੁ ਤੋਂ ਵੀ ਵੱਡਾ ਬੇਵਫਾਹ ਸਾਬਤ ਹੋਣ ਦੀ ਕੋਸਿ਼ਸ਼ ਵਿੱਚ ਹੈ।   ਖੈਰਾਤ ਵਿੱਚ ਮਿਲੀ ਦੁਨੀਆਵੀ ਸ਼ਕਤੀ ਨੂੰ ਸਿੱਖ ਕੌਮ ਦੇ ਵਿਰੋਧ ਵਿੱਚ ਵਰਤ ਕੇ ਆਪਣੇ ਸਿੱਖ ਵਿਰੋਧੀ ਮਾਲਕਾਂ ਨੂੰ ਖੁਸ਼ ਕਰਨ ਵਾਲੇ ਜੈਲ ਸਿੰਹੁ ਨੇ ਇੱਕ ਵਾਰ ਇੱਥੋਂ ਤੱਕ ਕਹਿ ਦਿੱਤ ਸੀ ਕਿ ਅਗਰ ਇੰਦਰਾ ਗਾਂਧੀ ਉਸ ਨੂੰ ਆਖ ਦੇਵੇ ਕਿ ਮੇਰੇ ਕਮਰੇ ਦੀ ਸਫਾਈ ਕਰਨੀ ਹੈ ਤਾਂ ਉਹ ਝੱਟ ਝਾੜੂ ਪਕੜ ਕੇ ਸਫਾਈ ਕਰਨੀ ਸ਼ੁਰੂ ਕਰ ਦੇਣਗੇ। ਯੂਨਾਈਟਿਡ ਖਾਲਸਾ ਦਲ ਵਲੋਂ  ਮਨਹੋਹਣ ਸਿੰਘ ਵਰਗੇ ਸਿੱਖ ਵਿਰੋਧੀਆਂ ਨੂੰ ਆਖਿਆ ਗਿਆ ਕਿ ਜਿਸ ਖਾਲਿਸਤਾਨ ਦੇ ਸੰਘਰਸ਼ ਦੀ ਨੀਂਹ ਵੀਹਵੀਂ ਸਦੀ ਦੇ ਮਹਾਨ ਸਿੱਖ ,ਸੂਰਬੀਰਯੋਧੇ , ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ  ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ,ਜਰਨਲ ਸ਼ੁਬੇਗ ਸਿੰਘ ਜੀ, ਭਾਈ ਮਹਿੰਗਾ ਸਿੰਘ ਜੀ, ਭਾਈ  ਰਾਮ ਸਿੰਘ ਜੀ ਜਥੇਦਾਰ ਅਤੇ ਭਾਈ ਸਵਰਨ ਸਿੰਘ ਜੀ ਰੋਡੇ ਅਤੇ ਇਹਨਾਂ ਦੇ ਸਾਥੀ ਸਿੰਘਾਂ ਦੇ ਪਵਿੱਤਰ ਖੁਨ ਨਾਲ ਰੱਖੀ ਗਈ ਹੈ, ਉਸ ਸੰਘਰਸ਼ ਦੀ ਇੱਕ ਨਾ ਇੱਕ ਦਿਨ ਫਤਿਹ ਜਰੂਰ ਹੋਵੇਗੀ।
ਉਨ੍ਹਾਂ ਕਿਹਾ ਕਿ ਮਨਮੋਹਣ ਸਿੰਘ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਲੇਲ੍ਹੜੀਆਂ ਕੱਢਣ ਦੀ ਬਜਾਏ ਭਾਰਤ ਦੇ ਉਹਨਾਂ ਅੱਤਵਾਦੀਆਂ ਖਿਲਾਫ ਕਾਰਵਾਈ ਕਰੇ ਜਿਹੜੇ ਸ੍ਰੀ ਦਰਬਾਰ ਸਾਹਿਬ ਵਿੱਚ ਫੌਜ ਭੇਜ ਕੇ ਹਮਲਾ ਕਰਵਾਉਣ, ਸਿੱਖ ਨਸਲਕੁਸ਼ੀ ਦੇ ਮਨਸੂਬੇ ਤਹਿਤ ਐਪਰੇਸ਼ਨ ਵੁੱਡਰੋਜ਼ ਕਰਨ, ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਅੰਦਰ ਸ਼ਹੀਦ ਕਰਨ ਵਾਲੇ ਪੁਲਸੀਏ, ਦਿੱਲੀ ਕਾਨਪੁਰ ਬੇਕਾਰੋ ਸਮੇਤ ਹਿੰਦੂ ਬਹੁ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਨੂੰ ਸਜਾਵਾਂ ਦੇਵੇ। ਕਮਲ ਨਾਥ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਆਪਣੀ ਵਜ਼ਾਰਤ ਚੋਂ ਲਾਂਭੇ ਕਰਨ ਦੀ ਹਿੰਮਤ ਦਿਖਾਵੇ। ਯਾਦ ਰਹੇ ਕਿ ਫਰਾਂਸ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਨੇ ਫਰਾਂਸ ਸਰਕਾਰ ਕੋਲੋਂ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਜ਼ੋਰ ਨਹੀਂ ਲਗਾਇਆ ਪਰ ਆਏ ਦਿਨ ਸਿੱਖਾਂ ਦੀਆਂ ਮੁਖਬਰੀਆਂ ਕਰਨ ਨੂੰ ਹੀ ਦੇਸ਼ ਭਗਤੀ ਸਮਝ ਰਿਹਾ ਹੈ।

ਲੰਡਨ (31 ਜੂਨ, 2010): ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਵਲੋਂ ਮਨੋਨੀਤ ਕੀਤੇ ਗਏ ਭਾਰਤੀ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਕਿ ਉਹ ਕੇਸਾ ਧਾਰੀ ਹਿੰਦੂ ਹੀ ਨਹੀਂ ਬਲਕਿ ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਦਾ ਸਭ ਤੋਂ ਵੱਡਾ ਮੁਖਬਰ ਹੈ। ਜਿਹੜਾ ਵਾਰ ਵਾਰ ਕੈਨੇਡਾ ਸਰਕਾਰ ਕੋਲ ਖਾਲਿਸਤਾਨੀ ਸਿੱਖਾਂ ਦੀ ਮੁਖਬਰੀ ਕਰਕੇ ਉਹਨਾਂ ਦੀ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਲੇਲ੍ਹੜੀਆਂ ਕੱਢ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਸ੍ਰ. ਲਵਸਿ਼ਦਰ ਸਿੰਘ ਡੱਲੇਵਾਲ ਵਲੋਂ ਮਨਮੋਹਣ ਸਿੰਘ ਨੂੰ ਮੁਖਬਰ ਟੋਲੇ ਦਾ ਮੁਖੀ ਕਰਾਰ ਦਿੰਦਿਆਂ ਆਖਿਆ ਕਿ ਇਹ ਇੰਦਰਾ ਦੇ  ਝਾੜੂ ਬਰਦਾਰ  ਮਹਰੂਮ ਅਗਿਆਨੀ ਜੈਲ ਸਿੰਹੁ ਤੋਂ ਵੀ ਵੱਡਾ ਬੇਵਫਾਹ ਸਾਬਤ ਹੋਣ ਦੀ ਕੋਸਿ਼ਸ਼ ਵਿੱਚ ਹੈ।   ਖੈਰਾਤ ਵਿੱਚ ਮਿਲੀ ਦੁਨੀਆਵੀ ਸ਼ਕਤੀ ਨੂੰ ਸਿੱਖ ਕੌਮ ਦੇ ਵਿਰੋਧ ਵਿੱਚ ਵਰਤ ਕੇ ਆਪਣੇ ਸਿੱਖ ਵਿਰੋਧੀ ਮਾਲਕਾਂ ਨੂੰ ਖੁਸ਼ ਕਰਨ ਵਾਲੇ ਜੈਲ ਸਿੰਹੁ ਨੇ ਇੱਕ ਵਾਰ ਇੱਥੋਂ ਤੱਕ ਕਹਿ ਦਿੱਤ ਸੀ ਕਿ ਅਗਰ ਇੰਦਰਾ ਗਾਂਧੀ ਉਸ ਨੂੰ ਆਖ ਦੇਵੇ ਕਿ ਮੇਰੇ ਕਮਰੇ ਦੀ ਸਫਾਈ ਕਰਨੀ ਹੈ ਤਾਂ ਉਹ ਝੱਟ ਝਾੜੂ ਪਕੜ ਕੇ ਸਫਾਈ ਕਰਨੀ ਸ਼ੁਰੂ ਕਰ ਦੇਣਗੇ। ਯੂਨਾਈਟਿਡ ਖਾਲਸਾ ਦਲ ਵਲੋਂ  ਮਨਹੋਹਣ ਸਿੰਘ ਵਰਗੇ ਸਿੱਖ ਵਿਰੋਧੀਆਂ ਨੂੰ ਆਖਿਆ ਗਿਆ ਕਿ ਜਿਸ ਖਾਲਿਸਤਾਨ ਦੇ ਸੰਘਰਸ਼ ਦੀ ਨੀਂਹ ਵੀਹਵੀਂ ਸਦੀ ਦੇ ਮਹਾਨ ਸਿੱਖ ,ਸੂਰਬੀਰਯੋਧੇ , ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ  ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ,ਜਰਨਲ ਸ਼ੁਬੇਗ ਸਿੰਘ ਜੀ, ਭਾਈ ਮਹਿੰਗਾ ਸਿੰਘ ਜੀ, ਭਾਈ  ਰਾਮ ਸਿੰਘ ਜੀ ਜਥੇਦਾਰ ਅਤੇ ਭਾਈ ਸਵਰਨ ਸਿੰਘ ਜੀ ਰੋਡੇ ਅਤੇ ਇਹਨਾਂ ਦੇ ਸਾਥੀ ਸਿੰਘਾਂ ਦੇ ਪਵਿੱਤਰ ਖੁਨ ਨਾਲ ਰੱਖੀ ਗਈ ਹੈ, ਉਸ ਸੰਘਰਸ਼ ਦੀ ਇੱਕ ਨਾ ਇੱਕ ਦਿਨ ਫਤਿਹ ਜਰੂਰ ਹੋਵੇਗੀ।

ਉਨ੍ਹਾਂ ਕਿਹਾ ਕਿ ਮਨਮੋਹਣ ਸਿੰਘ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਲੇਲ੍ਹੜੀਆਂ ਕੱਢਣ ਦੀ ਬਜਾਏ ਭਾਰਤ ਦੇ ਉਹਨਾਂ ਅੱਤਵਾਦੀਆਂ ਖਿਲਾਫ ਕਾਰਵਾਈ ਕਰੇ ਜਿਹੜੇ ਸ੍ਰੀ ਦਰਬਾਰ ਸਾਹਿਬ ਵਿੱਚ ਫੌਜ ਭੇਜ ਕੇ ਹਮਲਾ ਕਰਵਾਉਣ, ਸਿੱਖ ਨਸਲਕੁਸ਼ੀ ਦੇ ਮਨਸੂਬੇ ਤਹਿਤ ਐਪਰੇਸ਼ਨ ਵੁੱਡਰੋਜ਼ ਕਰਨ, ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਅੰਦਰ ਸ਼ਹੀਦ ਕਰਨ ਵਾਲੇ ਪੁਲਸੀਏ, ਦਿੱਲੀ ਕਾਨਪੁਰ ਬੇਕਾਰੋ ਸਮੇਤ ਹਿੰਦੂ ਬਹੁ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਨੂੰ ਸਜਾਵਾਂ ਦੇਵੇ। ਕਮਲ ਨਾਥ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਆਪਣੀ ਵਜ਼ਾਰਤ ਚੋਂ ਲਾਂਭੇ ਕਰਨ ਦੀ ਹਿੰਮਤ ਦਿਖਾਵੇ। ਯਾਦ ਰਹੇ ਕਿ ਫਰਾਂਸ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਨੇ ਫਰਾਂਸ ਸਰਕਾਰ ਕੋਲੋਂ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਜ਼ੋਰ ਨਹੀਂ ਲਗਾਇਆ ਪਰ ਆਏ ਦਿਨ ਸਿੱਖਾਂ ਦੀਆਂ ਮੁਖਬਰੀਆਂ ਕਰਨ ਨੂੰ ਹੀ ਦੇਸ਼ ਭਗਤੀ ਸਮਝ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,