ਲੇਖ

ਬਦਕਿਸਮਤੀ ਨਾਲ ਮੈਂ ਹਿੰਦੂ ਪੈਦਾ ਹੋਇਆ, ਪਰ ਮੈਂ ਇਕ ਹਿੰਦੂ ਵਜੋਂ ਮਰਾਂਗਾ ਨਹੀਂ

April 14, 2021 | By

ਇਹ ਲਿਖਤ ਲੇਖਕ ਮੱਲ ਸਿੰਘ ਦੀ ਕਿਤਾਬ “ਡਾ. ਅੰਬੇਦਕਰ ਸਿੱਖ ਕਿਉਂ ਨਾ ਬਣ ਸਕੇ?” (ਦੋਸ਼ੀ ਕੋਣ) ਵਿਚੋਂ ਲਈ ਗਈ ਹੈ ਇੱਥੇ ਅਸੀ ਇਹ ਸਿੱਖ ਸਿਆਸਤ ਦੇ ਪਾਠਕਾਂ ਲਈ ਸਾਂਝੀ ਕਰ ਰਹੇ ਹਾਂ –


ਯਿਓਲਾ (ਜ਼ਿਲ੍ਹਾ ਨਾਸਿਕ) ਕਾਨਫਰੰਸ (ਮਿਤੀ 12-13 ਅਕਤੂਬਰ 1935)

Dr. Baba Sahib Ambedkar Writtings and Speeches Vol. 17 (Part- Three), Dr, Baba Saheb Ambedkar Source Material Publication committee Higher Eduction Department Govt. Of Maharashtra Year 2003. 

ਬਦਕਿਸਮਤੀ ਨਾਲ ਮੈਂ ਹਿੰਦੂ ਪੈਦਾ ਹੋਇਆ, ਪਰ ਮੈਂ ਇਕ ਹਿੰਦੂ ਵਜੋਂ ਮਰਾਂਗਾ ਨਹੀਂ

ਦਸ ਸਾਲ ਦੇ ਅਣਥਕ ਸਮਾਜਿਕ ਘੋਲ ਦੀ ਰੌਸ਼ਨੀ ਵਿਚ ਸਮਾਜਿਕ ਅਤੇ ਰਾਜਨੀਤਕ ਹਾਲਾਤ ਦਾ ਰੀਵਿਊ ਕਰਦਿਆਂ ਡਾਕਟਰ ਭੀਮ ਰਾਓ ਅੰਬੇਡਕਰ ਨੇ 13 ਅਕਤੂਬਰ 1935 ਐਤਵਾਰ ਨੂੰ ਦੱਬੀਆਂ ਕੁਚਲੀਆਂ ਜਾਤਾਂ ਦੀ ਯਿਓਲਾ (ਜ਼ਿਲ੍ਹਾ ਨਾਸਿਕ) ਵਿਖੇ ਇਕ ਕਾਨਫਰੰਸ ਕਰਨ ਦਾ ਫੈਸਲਾ ਕੀਤਾ।

ਮਿਤੀ 12 ਅਕਤੂਬਰ 1935 ਨੂੰ 11.00 ਵਜੇ ਸਵੇਰੇ ਨਾਸਿਕ ਪਹੁੰਚੇ ਉਨਾਂ ਨੂੰ ਉਤਸ਼ਾਹ ਨਾਲ ਜੀਅ ਆਇਆਂ ਆਖਿਆ ਗਿਆ ਅਤੇ ਇਕ ਵੱਡੇ ਜਲੂਸ ਨਾਲ ਸ਼ਹਿਰ ਵਿਚ ਲਿਆਂਦਾ। ਉਨ੍ਹਾਂ ਨੇ ਨਾਸਿਕ ਸ਼ਹਿਰ ਵਿਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ।

ਓਸ ਸਮੇਂ (ਮੋਕੇ। ਉਨ੍ਹਾਂ ਕਿਹਾ,

“ਤੁਸੀਂ ਆਪਣੀ ਮਦਦ ਆਪ ਕਰਨ ਚ ਵਿਸ਼ਵਾਸ ਰੱਖਦੇ ਹੋ। ਤੁਸੀਂ ਆਪਣੇ ਪੈਰਾਂ ਤੇ ਖੜੇ ਜ਼ਰੂਰ ਹੋਵੇ ਅਤੇ ਆਪਣੀ ਤਰੱਕੀ ਲਈ ਲੜੋ। ਜੇਕਰ ਮੇਰੇ ਨਾਲ ਕੋਈ ਸੰਗੀਨ ਦੁਰਘਟਨਾ ਵਾਪਰਦੀ ਹੈ, ਮਰੇ ਪਿੱਛੋਂ ਘੋਲ ਨੂੰ ਜਾਰੀ ਰੱਖਣ ਦੇ ਯੋਗ ਹੋਣਾ ਚਾਹੀਦਾ ਹੈ।”

ਰਵੀਵਾਰ ਪੇਥ ਦੀ ਹੀਰਾ ਲਾਲ ਗਲੀ (Lane) ਵਿੱਚ 9 ਵਜੇ ਸਵੇਰੇ ਇਕ ਅੰਤਰਜਾਤੀ ਭੋਜਨ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸਿਰਫ ਇਕ ਕਾਂਗਰਸੀ ਆਦਮੀ ਸ੍ਰੀ ਦੇਸ਼ਾਪਾਂਡੇ ਸ਼ਾਮਿਲ ਹੋਇਆ।  ਡਾਕਟਰ ਅੰਬੇਡਕਰ 13 ਅਕਤੂਬਰ 1935 ਐਤਵਾਰ ਨੂੰ ਵਿਨਚੂਰ *(Venture) ਗਏ ਜਿੱਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਯਿਓਲਾ (Yeole) ਨੂੰ ਜਾ ਰਚੇ ਸਨ ਪਿੰਡ ਵਾਸੀਆਂ ਨੇ ਰਾਹ ਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ।

ਯਿਓਲਾ ਮਿਉਂਸੀਪਲ ਕਮੇਟੀ ਡਾ , ਭੀਮ ਰਾਓ ਅੰਬੇਡਕਰ ਕੋਲ ਸਵੇਰ ਵੇਲੇ ਇਕ ਭਾਸ਼ਣ ਦੁਆਉਣ ਲਈ ਪੇਸ਼ ਹੋਈ।

ਡਾਕਟਰ ਅੰਬੇਡਕਰ ਨੇ ਭਾਸ਼ਣ ਦਾ ਜਵਾਬ ਦਿੰਦਿਆਂ ਕਿਹਾ –

“ਹੁਣ ਅਸੀਂ ਹੱਲ ਕਰਨ ਨੂੰ ਆਉਂਦੇ ਹਾਂ ਕਿ ਉਥੇ ਸਸ਼ੂਤਾਂ (Touchable) ਦੇ ਰਵਈਏ ਵਿਚ ਤਬਦੀਲੀ ਨਹੀਂ ਹੈ ਅਤੇ ਸਾਡੇ ਲਗਾਤਾਰ ਸੰਘਰਸ਼ ਦੇ ਬਾਵਜੂਦ ਸਾਡੇ ਵਲ ਪਿਆਰ ਨਾਲ ਵਰਤਾਓ ਕਰਨ ਨੂੰ ਤਿਆਰ ਨਹੀਂ ਹਨ।”

ਜਿਹਾ ਕਿ ਅਸੀਂ ਆਪਣੀ ਤਰੱਕੀ ਦੀ ਪ੍ਰਾਪਤੀ ਕਰਨ ਲਈ ਆਪਣੀ ਮਦਦ ਅਤੇ ਘੋਲ ਨਾਲ ਅਸੀਂ ਹਿੰਦੂਆਂ ਤੋਂ ਵੱਖਰੇ ਰਹਿਣ ਦਾ ਫੈਸਲਾ ਕਰ ਚੁੱਕੇ ਹਾਂ।”

ਕਾਨਫਰੰਸ ਯਿਓਲਾ ਵਿਖੇ 13 ਅਕਤੂਬਰ 1935 ਨੂੰ 10.00 ਵਜੇ ਸਵੇਰ ਜੁੜੀ (met) ਅਤੇ ਲਪਗ 10,000 ਙਦਸ ਹਜ਼ਾਰ) ਹਰ ਤਰ੍ਹਾਂ ਦੀ ਰਾਏ ਰੱਖਣ ਵਾਲੇ ਅਛੂਤਾਂ ਦੁਆਰਾ ਅਤੇ ਪ੍ਰਤੀਨਿਧਾਂ ਸਮੇਤ ਹੈਦਰਾਬਾਦ ਅਤੇ ਕੇਂਦਰੀ ਪ੍ਰਦੇਸਾਂ ਤੋਂ ਭਾਗ ਲਿਆ ਗਿਆ। ਦੱਬੀਆਂ ਕੁਚਲੀਆਂ ਜਾਤਾਂ ਦੁਆਰਾ ਵੱਡਾ ਹੁੰਗਾਰਾ ਅਤੇ ਦਿਲਚਸਪੀ ਜਾਹਰ ਕਰਨ, ਖੁਸ਼ੀ ਜਾਹਰ ਕਰਦਿਆਂ, ਸਵਾਗਤੀ ਕਮੇਟੀ ਦੇ ਚੇਅਰਮੈਨ (ਸ੍ਰੀ) ਅੰਮ੍ਰਿਤ ਰਾਓ ਨੇ ਉਨ੍ਹਾਂ ਦੀ ਭਵਿੱਖ ਦੀ ਯੋਜਨਾ ਬਾਰੇ ਆਪਣੇ ਸਵਾਗਤੀ ਭਾਸ਼ਣ ਵਿਚ ਆਖਿਆ

“ਭ੍ਰਿਸ਼ਟ ਹਿੰਦੂਵਾਦ ਨੂੰ ਠੀਕ ਬਾਹਮਣਵਾਦ ਕਿਹਾ ਗਿਆ, ਕਿਉਂਕਿ ਮਹੰਤ ਸ਼ਾਹੀ ਬ੍ਰਾਹਮਣ ਹਕੂਮਤ ਨੇ ਇਕ ਜਮਾਤ ਵਜੋਂ ਸਿਰਫ ਇਹਨੂੰ ਫਇਦੇ ਪਹੁੰਚਾਏ ਹਨ।”

ਬਹੁਤਾ ਮਹਿਸੂਸ ਕਰਦਿਆਂ ਡੇਢ ਘੰਟੇ ਦੇ ਭਾਸ਼ਣ ਨੂੰ ਖਤਮ ਕਰਦਿਆਂ (ਅੰਤ ਤੇ) ਡਾ. ਭੀਮ ਰਾਓ ਅੰਬੇਡਕਰ ਨੇ ਦੱਬੀਆਂ ਕੁਚਲੀਆਂ ਜਾਤਾਂ ਦੀ ਮਦਦ ਹਰ ਖੇਤਰ-ਆਰਥਿਕ, ਸਮਾਜਿਕ, ਵਿੱਦਿਅਕ ਅਤੇ ਰਾਜਨੀਤਕ ਖੇਤਰ ਚ ਕਰਨ ਦਾ ਬਚਨ ਦਿੱਤਾ ਅਤੇ ਉਨ੍ਹਾਂ ਦੁਆਰਾ ਹਿੰਦੂਇਜ਼ਮ ਦੀ ਢਾਲ ਹੇਠ ਉਸੇ ਕਮਿਊਨਿਟੀ ਦੇ ਮੈਂਬਰਾਂ ਵਜੋਂ (Barest Human Rights) ਸਪਸ਼ਟ ਮਨੁੱਖੀ ਹੱਕਾਂ ਦੇ ਬਚਾਓ ਕਰਨ ਲਈ ਉਨ੍ਹਾਂ ਦੁਆਰਾ ਸਖਤ ਕੁਰਬਾਨੀਆਂ ਵੱਲ ਇਸ਼ਾਰਾ ਕੀਤਾ। ਉਨ੍ਹਾਂ ਖਾਸ ਤੌਰ ਤੇ ਕਾਲਾ ਰਾਮ ਮੰਦਰ ਪ੍ਰਵੇਸ਼ ਲਹਿਰ ਦਾ ਹਵਾਲਾ ਦਿੱਤਾ ਜਿੱਥੇ ਅਣਮਨੁੱਖੀ ਵਰਤਾਓ ਉਨਾਂ ਨਾਲ ਪਿਛਲੇ ਪੰਜ ਸਾਲਾਂ ਦੌਰਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਹਿੰਦੂ ਸਮਾਜ ਵਿਚ ਬਰਾਬਰੀ ਦੇ ਦਰਜੇ ਦੀ ਪ੍ਰਾਪਤੀ ਅਤੇ ਮੁੱਢਲੇ ਹੱਕਾਂ ਨੂੰ ਬਚਾਉਣ ਲਈ ਉਨ੍ਹਾਂ ਦਾ ਘੋਲ ਕਿਵੇਂ ਕੋਈ ਸਿੱਟਾ ਨਹੀਂ ਕੱਢ ਸਕਿਆ ?

ਉਸ ਨੇ ਕਿਹਾ ਕਿ ਇਹਨੇ ਉਸ ਨੂੰ ਇਕ ਬਹੁਤ ਦੁਖਦਾਈ ਅਨੁਭਵ ਦਿੱਤਾ ਹੈ। ਕਿ ਉਨ੍ਹਾਂ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਕੋਸ਼ਿਸ਼ਾਂ ਅਤੇ ਧਨ ਖਰਚ ਕੀਤਾ, ਪੂਰੀ ਤਰ੍ਹਾਂ ਬੇ-ਸਿੱਟਾ ਸਾਬਤ ਹੋ ਚੁੱਕਾ ਸੀ।

ਉਹਨੇ, ਇਸ ਲਈ, ਆਪਣੀ ਰਾਇ ਜਾਹਰ ਕੀਤੀ ਕਿ ਅੰਤਿਮ ਫੈਸਲਾ ਕਰ ਮਸਲੇ ਨੂੰ ਹੱਲ ਕਰਨ ਦਾ ਸਮਾਂ ਆ ਚੁੱਕਾ ਹੈ। ਹਿੰਦੂ ਕਮਿਊਨਿਟੀ ਦੇ ਮੈਬਰ ਹੁੰਦਿਆਂ, ਉਨ੍ਹਾਂ ਕਿਹਾ ‘ਬੇਇਜ਼ਤੀਆਂ ਅਧੀਨ ਉਹ ਦਰਦ ਮਹਿਸੂਸ ਕਰ ਰਹੇ ਅਤੇ ਉਨ੍ਹਾਂ ਨੂੰ ਕਮਜ਼ੋਰੀਆਂ ਦੇ ਸਿੱਟੇ ਵਜੋਂ ਮਜਬੂਰ ਹੋਣਾ ਪਿਆ। ਉਹਨਾਂ ਪੁੱਛਿਆ ਜੇ ਇਹ ਉਨ੍ਹਾਂ ਹਿੰਦੁਆਂ ਲਈ ਮੁਕਰਨਾ ਚੰਗਾ ਨਹੀਂ ਸੀ, ਹੱਥ ਜੋੜੋ ਅਤੇ ਕੋਈ ਦੂਸਰਾ ਧਰਮ ਅਖਤਿਆਰ ਕਰ ਲਓ, ਜੋ ਉਨ੍ਹਾਂ (ਅਛੂਤਾਂ) ਨੂੰ ਸਹੀ ਵਰਤਾਓ ਅਤੇ ਸੁਰਖਿਅਤ ਹਾਲਾਤ, ਇਕ ਬਰਾਬਰ ਦਾ ਦਰਜਾ ਦੇਵੇਗਾ, ਸਾਫ ਕਹਿ ਦਿੰਦੇ।

ਉਹਨੇ, ਤਦ ਆਪਣੀ ਉਚੀ ਆਵਾਜ਼ ਵਿਚ, ਉਨ੍ਹਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਹਿੰਦੂਇਜ਼ਮ ਨਾਲੋਂ ਆਪਣੇ ਸਬੰਧ ਤੋੜ ਲੈਣ ਅਤੇ ਹੋਸਲਾ ਦੇਣ ਵਾਲੇ ਦੂਸਰੇ ਧਰਮ ਵਿਚ ਆਤਮ ਸਨਮਾਨ ਦੀ ਭਾਲ ਕਰਨ ਪ੍ਰੰਤੂ ਉਨ੍ਹਾਂ ਚੇਤਾਵਨੀ ਦਿੱਤੀ ਕਿ ਨਵੇਂ ਧਰਮ ਦੀ ਚੋਣ ਕਰਨ ਵਿਚ ਬੜੇ ਸਾਵਧਾਨ ਹੋਣ ਅਤੇ ਦੇਖਣ ਕਿ ਉਨਾਂ ਨੂੰ ਸੁਰੱਖਿਅਤ ਰੱਖਣ ਲਈ ਬਰਾਬਰ ਦਾ ਵਰਤਾਓ, ਸਨਮਾਨ-ਸਥਾਨ ਅਤੇ ਮੌਕਿਆਂ ਦੀ ਗਰੰਟੀ ਦਿੱਤੀ ਗਈ (ਹੈ)

ਡਾਕਟਰ ਅੰਬੇਡਕਰ ਨੇ ਆਪਣੇ ਨਿੱਜੀ ਫੈਸਲੇ ਦਾ ਹਵਾਲਾ ਦਿੰਦਿਆਂ ਇਸ ਮਾਮਲ ‘ਚ ਕਿਹਾ ਕਿ-“ਬਦਕਿਸਮਤੀ ਉਹ ਇਕ ਹਿੰਦੂ ਅਛੂਤ ਪੈਦਾ ਹੋਇਆ। ਉਸ ਤੋਂ ਬਚਣਾ ਉਹਦੇ ਵੱਸ ਤੋਂ ਬਾਹਰ ਸੀ। ਪ੍ਰੰਤੂ ਉਹਨੇ ਐਲਾਨ ਕੀਤਾ ਕਿ ਜਲੀਲ ਕਹ ਰਹੀਆਂ ਸ਼ਰਤਾਂ ਅਤੇ ਕਮੀਨਗੀ ਆਨ ਰਹਿਣ ਤੋਂ ਨਾਂਹ ਕਰਨਾ, ਇਹ ਉਸ ਦੇ ਵੱਸ ਵਿਚ ਸੀ”

“ਮੈਂ ਸਹੁੰ ਖਾ ਕੇ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਕ ਹਿੰਦੂ ਵਜੋਂ ਮਰਾਂਗਾ ਨਹੀਂ”, ਉਹ ਗਰਜਿਆ। ਅਖੀਰ ਵਿਚ ਉਸ ਨੇ ਆਪਣੇ ਲੋਕਾਂ ਨੂੰ ਕਾਲਾ ਰਾਮ ਮੰਦਰ ਸਤਿਆ ਰੋਕਣ ਨੂੰ ਕਿਹਾ ਕਿ ਜ਼ਾਲਮ ਹਿੰਦੂਆਂ ਦੇ ਖ਼ਿਲਾਫ਼ ਅਜਿਹੇ ਬੇਫਾਇਦਾ ਵਿਖਾਵੇ ਤੇ ਸੰਘਰਸ਼ ਪਿਛਲੇ ਪੰਜ ਸਾਲ ਤੋਂ ਉਹ ਬੇੜੀ ਚ ਮਲਾਹ ਦੇ ਬੈਠਣ ਵਾਸਤੇ ਆਡੇ ਫੱਟੇ ਲਈ ਕੋਸ਼ਿਸ਼ਾਂ ਕਰ ਚੁੱਕੇ ਸਨ ਅਤੇ (ਸਵਰਨ ਜਾਤਾਂ ਨੇ) ਨਾ ਪਸ਼ਚਾਤਾਪ ਵਾਲੇ ਦਿਲ ਦਿਖਾਏ। ਉਹ ਇਸ ਤਰੀਕੇ ਦੁਆਰਾ ਆਪਣੇ ਆਪ ਵਰਤੋਂ ਵਿਹਾਰ ਭਵਿੱਖ ਵਿਚ ਬਾਹਰੀ ਸੰਸਾਰ ਨੂੰ ਆਪਣੇ ਫੈਸਲੇ ਦੇ ਹੋਣ ਤਕ ਕੋਈ ਸ਼ੱਕ ਨਹੀਂ ਛੱਡਣਗੇ ਅਤੇ ਹਿੰਦੂ ਘੇਰੇ ਤੋਂ ਬਾਹਰ ਇਕ ਵੱਖਰੀ ਕਮਿਉਨਿਟੀ ਨੂੰ ਤਰਾਸ਼ ਕੇ ਆਪਣੇ ਭਵਿੱਖ ਵਿਚ ਆਜ਼ਾਦ ਨਾਗਰਿਕਾਂ ਦੇ ਯੋਗ ਹੋਣ।

ਪੂਰੀ ਇਕ ਬਹਿਸ ਤੋਂ ਬਾਅਦ ਹਿੰਦੂਆਂ ਦੀ ਜਾਤ ਦੁਆਰਾ ਦਿਖਾਏ ਬੇਪ੍ਰਵਾਹ ਜੁਲਮੀ ਅਤੇ ਬੇਰਹਿਮ ਵਿਚਾਰ ਮੁਤਾਬਕ ਸਮਾਜਿਕ ਬਰਾਬਰੀ ਲਈ ਉਨ੍ਹਾਂ ਦੀ ਮੰਗ ਨੂੰ ਦਰਸਾਉਂਦਾ ਹੋਇਆ ਦੱਬੀਆਂ ਕੁਚਲੀਆਂ ਜਾਤਾਂ ਨੂੰ ਆਦੇਸ਼ ਦਿੰਦਿਆਂ ਜਿਹੜਾ ਘੋਲ ਉਹ ਪਿਛਲੇ ਦਸ 10 ਸਾਲਾਂ ਤੋਂ ਅਛੂਤਾਂ ਨੂੰ ਉੱਚਾ ਉਠਾਉਣ ਲਈ ਹਿੰਦੂਆਂ ਦੀ ਜਾਤ ਦੇ ਬਰਾਬਰ ਦੋਹਾਂ ਸ਼੍ਰੇਣੀਆਂ ਨੂੰ ਇਕ ਮਹਾਨ ਅਤੇ ਤਾਕਤਵਾਰ ਸਮਾਜ ਵਿਚ ਪੱਕਾ ਕਰਦਿਆਂ ਤੇ ਤਾਕਤ ਦਿੰਦਿਆਂ ਉਮੀਦ ਨਾਲ ਚਲਾ ਚੁੱਕੇ ਸਨ, ਬੰਦ ਕਰ ਦੇਣ। ਇਹਨੇ ਅਛੂਤਾਂ ਨੂੰ ਅਗਾਂਹ ਖ਼ਬਰਦਾਰ ਕੀਤਾ ਤੇ ਬੇਫਾਇਦਾ ਕੋਸ਼ਿਸ਼ਾਂ ਤੇ ਆਪਣੀਆਂ ਤਾਕਤਾਂ (ਸਮਾਂ ਧਨ ਜਾਂ ਸ਼ਕਤੀ) ਨਸ਼ਟ ਕਰਨੀ ਬੰਦ ਕਰਨ ਅਤੇ ਆਪਣੇ ਆਪ ਸਨਮਾਨਯੋਗ ਸਥਾਨ ਪ੍ਰਾਪਤ ਕਰਦਿਆਂ ਹਿੰਦੋਸਤਾਨ ਵਿਚ ਦੂਜੇ ਸਮਾਜਾਂ ਨਾਲ ਬਰਾਬਰੀ ਦੇ ਆਧਾਰ ‘ਤੇ ਆਪਣੇ ਆਪ ਨੂੰ ਇਕ ਆਜ਼ਾਦ ਹੈਸੀਅਤ ਲਈ ਅਰਪਣ ਕਰ ਦੇਣ।” –

(ਜਿਓਲਾ ਕਾਨਫਰੰਸ ਦਾ ਭਾਸ਼ਣ ਸਮਾਪਤ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,