ਸਿੱਖ ਖਬਰਾਂ

ਪੰਜਾਬ ਦੇ ਅਰਥਚਾਰੇ ਲਈ ਚਣੌਤੀਆਂ ਵਿਸ਼ੇ ‘ਤੇ ਪ੍ਰੋ. ਪ੍ਰੀਤਮ ਸਿੰਘ (ਆਕਸਫੋਰਡ) ਦਾ ਅਹਿਮ ਵਖਿਆਨ 1 ਦਸੰਬਰ ਨੂੰ

November 26, 2019 | By

ਚੰਡੀਗੜ੍ਹ: ਸੰਵਾਦ ਵਲੋਂ ਸਮੇਂ-ਸਮੇਂ ਸਿਰ ਪੰਥ ਅਤੇ ਪੰਜਾਬ ਨਾਲ ਜੁੜੇ ਅਹਿਮ ਮਸਲਿਆਂ ਉੱਤੇ ਮਾਹਿਰਾਂ ਤੇ ਵਿਦਵਾਨਾਂ ਦੇ ਵਖਿਆਨ ਅਤੇ ਵਿਚਾਰ-ਚਰਚਾਵਾਂ ਕਰਵਾਈਆਂ ਜਾਂਦੀਆਂ ਹਨ। ਇਸੇ ਕੜੀ ਤਹਿਤ ਆਉਂਦੇ ਐਤਵਾਰ ਨੂੰ ਪੰਜਾਬ ਦੇ ਅਰਥਚਾਰੇ ਬਾਰੇ ਅਰਥਚਾਰੇ ਦੇ ਮਾਹਿਰ ਪ੍ਰੋ. ਪ੍ਰੀਤਮ ਸਿੰਘ (ਅਕਾਸਫੋਰਡ) ਦਾ ਵਖਿਆਨ ਕਰਵਾਇਆ ਜਾ ਰਿਹਾ ਹੈ।

ਸਮਾਗਮ ਦਾ ਇਸ਼ਤਿਹਾਰ

ਵਿਸ਼ਵ ਪ੍ਰਸੰਗ ਵਿਚ ਪੰਜਾਬ ਦੇ ਅਰਥਚਾਰੇ ਲਈ ਚੁਣੌਤੀਆਂ” ਵਿਸ਼ੇ ਉੱਤੇ ਇਹ ਵਖਿਆਨ 1 ਦਸੰਬਰ (ਦਿਨ ਐਤਵਾਰ) ਨੂੰ ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਵਿਖੇ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਜਿਸ ਵਿਚ ਪ੍ਰੋ. ਪ੍ਰੀਤਮ ਸਿੰਘ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨਗੇ।

ਪ੍ਰੋ. ਪ੍ਰੀਤਮ ਸਿੰਘ

ਜ਼ਿਕਰਯੋਗ ਹੈ ਕਿ ਪ੍ਰੋ. ਪੀਤਮ ਸਿੰਘ ਯੂਨੀਵਰਸਿਟੀ ਆਫ ਆਕਸਫੋਰਡ (ਇੰਗਲੈਂਡ) ਦੇ ਵੋਲਫਸਨ ਕਾਲਜ ਵਿਚ ਵਿਜ਼ਿਟਿੰਗ ਪ੍ਰੋਫੈਸਰ ਹਨ। ਉਹਨਾਂ ਨੇ ਪੰਜਾਬ ਅਤੇ ਭਾਰਤੀ ਉਪਮਹਾਂਦੀਪ ਬਾਰੇ ਉਚੇਚੇ ਤੌਰ ਉੱਤੇ ਕੰਮ ਕੀਤਾ ਹੈ ਜਿਸ ਤਹਿਤ ਉਹਨਾਂ ਦੇ ਕਈ ਖੋਜ-ਪੱਤਰ ਤੇ ਕਿਤਾਬਾਂ ਵੀ ਛਪੀਆਂ ਹਨ। ਹਾਲ ਵਿਚ ਹੀ ਉਹਨਾਂ ਦੀ ਕਿਤਾਬ “ਫੈਡਰਲਇਜ਼ਮ, ਨੈਸ਼ਨਲਇਜ਼ਮ ਅਤੇ ਡਿਵੈਲਪਮੈਂਟ (ਇੰਡੀਆ ਐਂਡ ਦਾ ਪੰਜਾਬ ਇਕੌਨਮੀ) [ਸੰਘਵਾਦ, ਕੌਮਵਾਦ ਅਤੇ ਵਿਕਾਸ (ਭਾਰਤ ਅਤੇ ਪੰਜਾਬ ਦਾ ਅਰਥਚਾਰਾ)] ਛਪੀ ਹੈ।

ਸੰਵਾਦ ਵੱਲੋਂ ਪੰਜਾਬ ਦੇ ਅਰਥਚਾਰੇ ਦੇ ਵਿਸ਼ੇ ਵਿਚ ਰੁਚੀ ਰੱਖਣ ਵਾਲੇ ਸਰੋਤਿਆਂ ਨੂੰ ਇਸ ਮੌਕੇ ਪਹੁੰਚਣ ਕੇ ਵਖਿਆਨ ਸੁਣਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,