ਸਿੱਖ ਖਬਰਾਂ

ਸਿੱਖ ਕਤਲੇਆਮ 1984: ਕਿਹੜਾ ਜੱਜ ਸੁਣਵਾਈ ਕਰੇਗਾ; ਹਾਲੇ ਫੈਸਲਾ ਹੋਣਾ ਬਾਕੀ

October 18, 2016 | By

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕੱਲ੍ਹ ਕਿਹਾ ਕਿ ਉਹ ‘ਵਿਲੱਖਣ’ ਦਿਨ ਹੋਵੇਗਾ ਜਦੋਂ ਪਟੀਸ਼ਨਰ ਫ਼ੈਸਲਾ ਲੈਣਗੇ ਕਿ ਉਨ੍ਹਾਂ ਦੇ ਕੇਸ ਉਤੇ ਕਿਹੜਾ ਜੱਜ ਸੁਣਵਾਈ ਕਰੇਗਾ। ਕਾਂਗਰਸੀ ਆਗੂ ਤੇ ਹੋਰਾਂ ਵੱਲੋਂ ਡਿਵੀਜ਼ਨ ਬੈਂਚ ਦੇ ਇਕ ਜੱਜ ਉਤੇ ਪੱਖਪਾਤੀ ਹੋਣ ਦੇ ਦੋਸ਼ ਲਗਾ ਕੇ 1984 ਦੇ ਸਿੱਖ ਕਤਲੇਆਮ ਸਬੰਧੀ ਕੇਸ ਨੂੰ ਤਬਦੀਲ ਕਰਨ ਲਈ ਪਾਈ ਅਪੀਲ ਉਤੇ ਸੁਣਵਾਈ ਦੌਰਾਨ ਅਦਾਲਤ ਨੇ ਇਹ ਗੱਲ ਕਹੀ। ਜਸਟਿਸ ਪੀ ਐਸ ਤੇਜੀ ਅਤੇ ਜਸਟਿਸ ਗੀਤਾ ਮਿੱਤਲ ਦੇ ਬੈਂਚ ਨੇ ਕਿਹਾ, ‘ਉਹ ਇਤਿਹਾਸ ਵਿੱਚ ਨਿਰਾਲਾ ਦਿਨ ਹੋਵੇਗਾ ਜਦੋਂ ਕਿਸੇ ਕੇਸ ਨਾਲ ਸਬੰਧਤ ਧਿਰਾਂ ਫ਼ੈਸਲਾ ਕਰਨਗੀਆਂ ਕਿ ਕਿਹੜਾ ਜੱਜ ਉਨ੍ਹਾਂ ਦੇ ਕੇਸ ਉਤੇ ਸੁਣਵਾਈ ਕਰੇਗਾ।’

1984 ਸਿੱਖ ਕਤਲੇਆਮ ਦਾ ਦੋਸ਼ੀ ਕਾਂਗਰਸ ਦਾ ਸੀਨੀਅਰ ਆਗੂ ਸੱਜਣ ਕੁਮਾਰ  (ਫਾਈਲ ਫੋਟੋ)

1984 ਸਿੱਖ ਕਤਲੇਆਮ ਦਾ ਦੋਸ਼ੀ ਕਾਂਗਰਸ ਦਾ ਸੀਨੀਅਰ ਆਗੂ ਸੱਜਣ ਕੁਮਾਰ (ਫਾਈਲ ਫੋਟੋ)

ਬੈਂਚ ਨੇ ਕਿਹਾ ਕਿ ਉਹ 1984 ਦੇ ਕਤਲੇਆਮ ਤੋਂ ਵੀ ਪਹਿਲਾਂ ਦੇ ਕੇਸਾਂ ਉਤੇ ਸੁਣਵਾਈ ਕਰਨ ਲਈ ਸੰਘਰਸ਼ ਕਰ ਰਹੇ ਹਨ ਤਾਂ ਜੋ ਇਨਸਾਫ਼ ਦੀ ਉਡੀਕ ਵਿੱਚ ਬੈਠੇ ਲੋਕਾਂ ਨੂੰ ਹੋਰ ਇੰਤਜ਼ਾਰ ਨਾ ਕਰਨਾ ਪਵੇ। ਇਸ ਬੈਂਚ ਵੱਲੋਂ 1987 ਹਾਸ਼ਿਮਪੁਰਾ ਕਤਲੇਆਮ ਉਤੇ ਵੀ ਸੁਣਵਾਈ ਕੀਤੀ ਜਾ ਰਹੀ ਹੈ। ਅਦਾਲਤ ਨੇ ਕਿਹਾ, ‘ਅੱਜ ਕੱਲ੍ਹ ਹਰੇਕ ਮੁਸ਼ਕਿਲ ਕੇਸ ਵਿੱਚ ਅਜਿਹੀਆਂ ਅਰਜ਼ੀਆਂ ਦਾਖ਼ਲ ਕੀਤੀਆਂ ਜਾਂਦੀਆਂ ਹਨ ਪਰ ਪਟੀਸ਼ਨਰ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਜਿਹੀਆਂ ਕਾਰਵਾਈਆਂ ਨਾਲ ਅਦਾਲਤਾਂ ਦਾ ਕਿੰਨਾ ਸਮਾਂ ਖ਼ਰਾਬ ਹੁੰਦਾ ਹੈ।’ ਇਸ ਕੇਸ ਉਤੇ ਅੱਜ ਵੀ ਬਹਿਸ ਜਾਰੀ ਰਹੇਗੀ। ਸੱਜਣ ਕੁਮਾਰ ਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਵੱਲੋਂ ਜਸਟਿਸ ਪੀਐਸ ਤੇਜੀ ਉਤੇ ਪੱਖਪਾਤੀ ਹੋਣ ਦੇ ਦੋਸ਼ ਲਾਉਣ ਵਾਲੀ ਅਪੀਲ ਦਾ ਵਿਰੋਧ ਕਰਦਿਆਂ ਪੀੜਤ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਐਚ ਐਸ ਫੂਲਕਾ ਨੇ ਕਿਹਾ ਕਿ ਅਦਾਲਤ ਨੂੰ ਅਜਿਹੇ ਦੋਸ਼ਾਂ ਉਤੇ ਸੁਣਵਾਈ ਨਹੀਂ ਕਰਨੀ ਚਾਹੀਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,