ਵਿਦੇਸ਼

ਦਲ ਖਾਲਸਾ ਵੱਲੋ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਫਰੈਕਫਰਟ ਵਿਖੇ 20 ਦਸਬੰਰ ਨੂੰ ਸ਼ਹੀਦੀ ਸਮਾਗਮ ।

December 18, 2009 | By

ਜਰਮਨ (18 ਦਸੰਬਰ, 2009): ਦਲ ਖਾਲਸਾ ਇੰਟਰਨੈਸ਼ਨਲ ਜਰਮਨੀ ਦੇ ਪ੍ਰਧਾਨ ਭਾਈ ਜਗਮੋਹਨ ਸਿੰਘ ਮੰਡ, ਭਾਈ ਅੰਗਰੇਜ਼ ਸਿੰਘ, ਸ੍ਰ ਹਰਮੀਤ ਸਿੰਘ ,ਭਾਈ ਸੁਰਿੰਦਰਪਾਲ ਸਿੰਘ ਸ੍ਰ. ਸਰਬਜੀਤ ਸਿੰਘ, ਸ੍ਰ. ਜਸਪਾਲ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖ ਕੌਮ ਦੇ ਅਜ਼ਾਦ ਵਤਨ ਵਾਸਤੇ ਸ਼ਹੀਦ ਹੋ ਗਏ ਸਮੂਹ ਸ਼ਹੀਦਾਂ ਤੇ ਲੁਧਿਆਣਾ ਗੋਲੀ ਕਾਂਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਨ ਲਈ ਦਲ ਖਾਲਸਾ ਇੰਟਰਨੈਸ਼ਨਲ ਵੱਲੋ ਗੁਰਦੁਆਰਾ ਸਿੱਖ ਸੈਟਰ ਫਰੈਕਫਰਟ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ।

ਇਸ ਸ਼ਹੀਦੀ ਸਮਾਗਮ ਵਿੱਚ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਨ ਲਾਈ ਡਾ. ਗੁਰਮੀਤ ਸਿੰਘ ਔਲਖ ਖਾਲਿਸਤਾਨ ਕੌਂਸਲ ਆਫ ਅਮਰੀਕਾ ਤੇ ਯੂਰਪ ਤੋਂ ਦਲ ਖਾਲਸਾ ਤੇ ਪੰਥਕ ਜਥੇਬੰਦੀਆਂ ਦੇ ਬਲਾਰੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨਗੇ ਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ ਦਾ ਸਦੇਸ਼ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾ ਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ( ਪੰਚ ਪ੍ਰਧਾਨੀ) ਵੱਲੋ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਵਿਲੱਖਣ ਸ਼ਖਸ਼ੀਅਤ ਤੇ ਕਰਵਾਏ ਸੈਮੀਨਾਰ ਵਾਲਾ ਕਿਤਾਬਚਾ ਰਲੀਜ ਕਰਕੇ ਸੰਗਤਾਂ ਵਿੱਚ ਵੰਡਿਆ ਜਾਵੇਗਾ ਸ਼ਹੀਦਾਂ ਨਾਲ ਪਿਆਰ ਕਰਨ ਵਾਲੀਆਂ ਪੰਥਕ ਜਥੇਬੰਦੀਆਂ ਤੇ ਸੰਗਤਾਂ ਨੂੰ ਸ਼ਹੀਦੀ ਸਮਾਗਮ ਵਿੱਚ ਪੰਹੁਚਣ ਦੀ ਨਿਮਰਤਾ ਸਾਹਿਤ ਅਪੀਲ ਕੀਤੀ ਜਾਦੀ ਹੈ ।ਦਲ ਖਾਲਸਾ ਜਰਮਨੀ ਦੇ ਢਾਚੇ ਦਾ ਪੁਨਰਗੰਠਨ ਕੀਤਾ ਜਾਵੇਗਾ ।ਦਲ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ ਨੇ ਸਿੱਖ ਕੌਮ ਦੇ ਅਜ਼ਾਦੀ ਦੇ ਸੰਘਰਸ਼ ਦਾ ਅਗਾਜ਼ ਆਪਣੀ ਕਲਮ ਦੇ ਨਾਲ ਸਾਹਿਤ ਕਵਿਤਾਵਾਂ ਨਾਲ ਕੀਤਾ । ਉਥੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵੱਲ ਦੁਨੀਆਂ ਦਾ ਧਿਆਨ ਕਰਵਾਉਣ ਤੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋ ਏਅਰ ਇੰਡੀਆਂ ਦਾ 1981 ਵਿੱਚ ਜ਼ਹਾਜ਼ ਅਗਵਾ ਕਰ ਲਿਆ ਸੀ ਤੇ ਲੰਮਾ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਅੱਜ ਵੀ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਜਲਾਵਤਨੀ ਦਾ ਜੀਵਨ ਬਸਰ ਕਰ ਰਹੇ ਹਨ । ਦਲ ਖਾਲਸਾ ਪੰਜਾਬ ਦੀ ਧਰਤੀ ਤੇ ਰਾਜਨੀਤਿਕ ਤਰੀਕੇ ਨਾਲ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਸੰਘਰਸ਼ਸ਼ੀਲ ਹੈ ਸੋ ਜਰਮਨ ਵਿੱਚ ਇੱਥੋ ਦੇ ਕਾਨੂੰਨ ਵਿੱਚ ਰਹਿੰਦੇ ਹੋਏ ਦਲ ਖਾਲਸਾ ਸਿੱਖ ਕੌਮ ਦੇ ਹੱਕਾਂ ਹਿੱਤਾਂ ਲਈ ਅਵਾਜ਼ ਉਠਾਉਣ ਵਾਸਤੇ ਸਮੂਹ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਤੋਂ ਸਹਿਯੋਗ ਤੇ ਇਸ ਦੇ ਮੈਬਰ ਬਣਨ ਦੀ ਅਪੀਲ ਕਰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,