ਵਿਦੇਸ਼ » ਸਿੱਖ ਖਬਰਾਂ

ਨਾਭਾ ਜੇਲ੍ਹ ‘ਤੇ ਹਮਲਾ: ਭਾਈ ਹਰਮਿੰਦਰ ਸਿੰਘ ਮਿੰਟੂ ਸਣੇ ਚਾਰ ਹੋਰ ਫਰਾਰ

November 27, 2016 | By

ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੱਜ ਸਵੇਰੇ ਕਰੀਬ 10 ਹਥਿਆਰਬੰਦ ਹਮਲਾਵਰਾਂ ਨੇ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ‘ਤੇ ਹਮਲਾ ਕਰਕੇ ਭਾਈ ਹਰਮਿੰਦਰ ਸਿੰਘ ਮਿੰਟੂ ਸਣੇ 4 ਹੋਰਾਂ ਨੂੰ ਰਿਹਾਅ ਕਰਵਾ ਲਿਆ। ਇਸ ਘਟਨਾ ਤੋਂ ਬਾਅਦ ਸਾਰੇ ਇਲਾਕੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੁਲਿਸ ਦੀ ਵਰਦੀ ‘ਚ ਆਏ 10 ਦੇ ਕਰੀਬ ਹਮਲਾਵਰਾਂ ਨੇ ਨਾਭਾ ਜੇਲ੍ਹ ‘ਤੇ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਹਮਲਾਵਰਾਂ ਵਲੋਂ ਕਰੀਬ 100 ਰੌਂਦ ਫਾਇਰ ਕੀਤੇ ਗਏ। ਖ਼ਬਰ ਮਿਲਦੇ ਹੀ ਪੁਲਿਸ ਅਤੇ ਫੌਜ ਦੀ ਟੁਕੜੀ ਮੌਕੇ ‘ਤੇ ਪੁੱਜ ਗਈ ਹੈ।

Harminder Singh Mintoo (L), A view of Nabha Jail's gate [File Photos]

ਭਾਈ ਹਰਮਿੰਦਰ ਸਿੰਘ ਮਿੰਟੂ (ਫਾਈਲ ਫੋਟੋ)

ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਪੰਜ ਬੰਦੇ ਭੱਜੇ ਹਨ ਪਰ ਹੁਣ ਤਾਜੀ ਜਾਣਕਾਰੀ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਛੇ ਬੰਦੇ ਭੱਜੇ ਹਨ। ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਤੋਂ ਅਲਾਵਾ ਚਾਰ ਗੈਂਗਸਟਰ ਵਿਕੀ ਗੌਂਡਰ, ਗੁਰਪ੍ਰੀਤ ਸੇਖੋਂ, ਅਮਨਦੀਪ ਢੋਟੀਆਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਦੇ ਨਾਂ ਸ਼ਾਮਲ ਹਨ।

ਇੰਡੀਅਨ ਐਕਸਪ੍ਰੈਸ ਮੁਤਾਬਕ ਇਹ ਵਿਕੀ ਗੌਂਡਰ ਦੀ ਯੋਜਨਾ ਸੀ ਆਪਣੇ ਸਾਥੀਆਂ ਨੂੰ ਜੇਲ੍ਹ ਤੋਂ ਛੁਡਾਉਣ ਦੀ ਅਤੇ ਬਾਅਦ ‘ਚ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਵੀ ਇਸ ਯੋਜਨਾ ‘ਚ ਸ਼ਾਮਲ ਹੋ ਗਏ।

ਮੀਡੀਆ ਰਿਪੋਰਟਾਂ ਮੁਤਾਬਕ ਹਰਿਥਾਰਬੰਦ ਜੋ ਕਿ ਪੁਲਿਸ ਦੀ ਵਰਦੀ ‘ਚ ਸਨ ਨੇ ਆਪਣੇ ਹੀ ਦੋ ਸਾਥੀਆਂ ਦੇ ਹਥਕੜੀ ਲਾਈ ਹੋਈ ਸੀ ਤਾਂ ਜੋ ਉਹ ਅਸਲੀ ਪੁਲਿਸ ਵਾਲੇ ਲੱਗਣ।

ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਨੇ ਪੰਜਾਬ ਨਾਲ ਲਗਦੇ ਹਰਿਆਣਾ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਸੀਲ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ 8 ਸਿਮੀ ਕਾਰਜਕਰਤਾ ਸ਼ੱਕੀ ਹਾਲਾਤਾਂ ‘ਚ ਭੋਪਾਲ ਜੇਲ੍ਹ ਤੋਂ ਭੱਜ ਗਏ ਸਨ ਅਤੇ 24 ਘੰਟਿਆਂ ‘ਚ ਹੀ ਉਨ੍ਹਾਂ ਦੇ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਦੀ ਖ਼ਬਰ ਆ ਗਈ ਸੀ।

ਹਰਮਿੰਦਰ ਸਿੰਘ ਮਿੰਟੂ ‘ਤੇ 10 ਕੇਸ ਚੱਲ ਰਹੇ ਸਨ, 2 ਕੇਸਾਂ ਵਿਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ, ਇਕ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਮਾਬੱਧ (Time Bounded) ਕੀਤਾ ਗਿਆ ਸੀ। ਉਨ੍ਹਾਂ ‘ਤੇ ਇਕ ਕੇਸ ਅੰਮ੍ਰਿਤਸਰ ‘ਚ ਸੀ ਜਿਸ ‘ਚ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਉਹ ਪਾਕਿਸਤਾਨ ‘ਚ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ‘ਚ ਪੜ੍ਹਨ ਲਈ:

Khalistan Liberation Force Chief Harminder Singh Mintoo, Four Others Allegedly Flee From Nabha Jail …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,