January 2012 Archive

ਇੰਗਲੈਂਡ ਦੇ ਸ਼ਹਿਰ ਸਲੋਹ ਵਿਚ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ

ਲੰਡਨ (08 ਜਨਵਰੀ 2012): ਗੁਰਦਵਾਰਾ ਸੀ੍ ਗੁਰੁ ਸਿੰਘ ਸਭਾ ਸਲੋਹ ਵਿਖੇ ਸਿੱਖ ਫ਼ੈਡਰੇਸ਼ਨ ਯੂ.ਕੇ ਅਤੇ ਸਲੋਹ ਦੀਆਂ ਸਿੱਖ ਸੰਗਤਾਂ ਦੇ ਭਾਰੀ ਸਹਿਯੋਗ ਨਾਲ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀ ਫ਼ਾਂਸੀਂ ਦੀ 23ਵੀਂ ਵਰ੍ਹੇ ਗੰਢ ਨੂੰ ਤਾਜ਼ਾ ਕਰਦਿਆ ਵਿਸੇ਼ਸ਼ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਯੂ.ਕੇ ਭਰ ਤੋਂ ਸੈ਼ਕੜੇ ਪੰਥ ਦਰਦੀਆਂ ਨੇ ਹਾਜ਼ਰੀ ਭਰ ਕੇ ਸਮੂਹ ਸ਼ਹੀਦਾਂ ਸਮੇਤ ਹਿੰਦੋਸਤਾਨ ਅਤੇ ਵਿਦੇਸੀਂ ਧਰਤੀ ਦੀਆਂ ਜੇਲਾਂ ਵਿਚ ਬੰਦ ਸਮੂਹ ਸਿੰਘਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ।

ਆਲਮ ਦੀ ਘਰਵਾਲੀ ਨੂੰ ਟਿਕਟ ਦੇ ਕੇ ਬਾਦਲਾਂ ਨੇ ਸਿਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ

ਅੰਮ੍ਰਿਤਸਰ, ਪੰਜਾਬ (07 ਜਨਵਰੀ, 2012): ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਬਦਨਾਮ ਪੁਲਿਸ ਅਫਸਰ ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਉਰਫ ਫਰਜ਼ਾਨਾ ਆਲਮ ਨੂੰ ਟਿਕਟ ਦਿੱਤੇ ...

ਭਾਈ ਦਲਜੀਤ ਸਿੰਘ ਖਿਲਾਫ ਪਾਏ ਗਏ ਮਾਨਸਾ ਕੇਸ ਵਿਚ ਅਗਲੀ ਸੁਣਵਾਈ 17 ਜਨਵਰੀ ਨੂੰ; ਹਾਈ ਕੋਰਟ ਵਿਚ ਜਮਾਨਤ ‘ਤੇ ਸੁਣਵਾਈ 24 ਜਨਵਰੀ ਨੂੰ

ਮਾਨਸਾ (6 ਜਨਵਰੀ, 2011): ਮਾਨਸਾ ਵਿਖੇ ਚੱਲ ਰਹੇ ਲਿੱਲੀ ਸ਼ਰਮਾ ਕੇਸ ਵਿਚ ਭਾਈ ਦਲਜੀਤ ਸਿੰਘ ਅਤੇ ਸਾਥੀਆਂ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ ਤਰੀਕ ਮਿੱਥੀ ਗਈ ਹੈ। ਇਸੇ ਮਾਮਲੇ ਵਿਚ ਭਾਈ ਦਲਜੀਤ ਸਿੰਘ ਦੀ ਜਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 24 ਜਨਵਰੀ, 2012 ਨੂੰ ਹੋਣੀ ਹੈ।

ਅਤੰਕਵਾਦ

‘ਅਬੂ ਅਤੇ ਸਲੀਮ’ ਪੂਰਾ ਸਾਲ ਹੱਡ ਭੰਨਵੀ ਮਿਹਨਤ ਕਰਦੇ ਹਨ । ਛੁੱਟੀ ਤਾਂ ਉਹਨਾਂ ਦੇ ਨਸੀਬ ਵਿੱਚ ਹੀ ਨਹੀ । ਮਿਤੀ 14 ਅਕਤੂਬਰ 2007, ਅੱਜ ਈਦ ਹੈ । ਈਦ ਦੀ ਛੁੱਟੀ ਹੋਣ ਕਾਰਨ ਅੱਜ ਵੇਹਲੇ ਹਨ । ਉਹ ਈਦ ਦੀ ਨਮਾਜ ਪੜ੍ਹ, ਭੋਜਪੁਰੀ ਫਿਲਮ ‘ਜਨਮ ਜਨਮ ਕਾ ਸਾਥ’ ਦੇਖਣ ਦੀ ਯੋਜਨਾ ਬਣਾਉਂਦੇ ਹਨ । ਖੁਸ਼ ਕਿਸਮਤੀ ਨਾਲ਼ ਇਹ ਫਿਲਮ ਇਹਨਾਂ ਦੇ ਲਾਗ ‘ਸਿੰਗਾਰ ਸਿਨੇਮੇ’ ਵਿੱਚ ਹੀ ਚੱਲ ਰਹੀ ਹੈ ।

ਭਾਈ ਦਲਜੀਤ ਸਿੰਘ ਖਿਲਾਫ ਮਾਨਸਾ ਕੇਸ ਦੀ ਸੁਣਵਾਈ ਅੱਜ

ਮਾਨਸਾ (06 ਦਸੰਬਰ, 2011): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦੀ ਅੱਜ 6 ਜਨਵਰੀ 2012 ਨੂੰ ਮਾਨਸਾ ਵਿਚ ਡੇਰਾ ਪ੍ਰੇਮੀ ਲਿੱਲ਼ੀ ਸ਼ਰਮਾ ਕਤਲ ਕੇਸ ਦੀ ਤਰੀਕ ਪੇਸ਼ੀ ਹੈ। ਲਿੱਲੀ ਸ਼ਰਮਾ ਕਤਲ ਕੇਸ ਵਿਚ ਭਾਈ ਦਲਜੀਤ ਸਿੰਘ ਦੀ ਜਮਾਨਤ ਲਈ ਹਾਈ ਕੋਰਟ ਵਿਚ ਤਰੀਕ 24 ਜਨਵਰੀ 2012 ਹੈ। ਜੇਕਰ 24 ਜਨਵਰੀ ਨੂੰ ਇਸ ਕੇਸ ਵਿਚ ਭਾਈ ਸਾਹਿਬ ਨੂੰ ਹਾਈ ਕੋਰਟ ਵਿਚੋਂ ਜਮਾਨਤ ਮਿਲ ਜਾਵੇ ਤਾਂ ਭਾਈ ਸਾਹਿਬ ਦੀ ਰਿਹਾਈ ਸੰਭਵ ਹੋ ਸਕੇਗੀ। ਇਹ ਜਾਣਕਾਰੀ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਟ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ "ਫੇਸਬੁੱਕ" ਨਾਮੀ ਸਮਾਜਕ ਸੰਪਰਕ ਮੰਚ ਉੱਤੇ ਰਾਹੀਂ ਸਾਂਝੀ ਕੀਤੀ ਗਈ ਹੈ।

ਭਾਈ ਦਲਜੀਤ ਸਿੰਘ ਰੋਪੜ ਕੇਸ ਵਿੱਚੋਂ ਬਰੀ; ਸਿਆਸੀ ਕਾਰਨਾਂ ਕਰਕੇ ਪਾਇਆ ਲਗਾਤਾਰ ਚੌਥਾ ਕੇਸ ਅਦਾਲਤ ਵਿਚ ਝੂਠਾ ਨਿਕਲਿਆ

ਰੋਪੜ, ਪੰਜਾਬ (05 ਜਨਵਰੀ, 2012): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਖਿਲਾਫ ਪੰਜਾਬ ਸਰਕਾਰ ਵੱਲੋਂ ...

ਸ਼ਹੀਦ ਬੇਅੰਤ ਸਿੰਘ ਦੇ ਲੜਕੇ ਸ: ਸਰਬਜੀਤ ਸਿੰਘ ਵੱਲੋ ਬੱਸੀ ਪਠਾਣਾਂ ਰਾਖਵੇ ਹਲਕੇ ਤੋ ਆਜਾਦ ਚੌਣ ਲੜਣ ਦਾ ਫੈਸਲਾ

ਚੰਡੀਗੜ੍ਹ (4 ਜਨਵਰੀ, 2012 - ਗੁਰਪ੍ਰੀਤ ਸਿੰਘ ਮਹਿਕ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਭਾਈ ਬੇਅੰਤ ਸਿੰਘ ਦੇ ਪੁੱਤਰ ਸ: ਸਰਬਜੀਤ ਸਿੰਘ ਨੇ ਬੱਸੀ ਪਠਾਣਾ ਰਾਖਵੇਂ ਹਲਕੇ ਤੋ ਚੌਣ ਲੜਣ ਦਾ ਫੈਸਲਾ ਕੀਤਾ ਹੈ। ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਸ: ਸਰਬਜੀਤ ਸਿੰਘ (32) ਨੇ ਦੱਸਿਆ ਕਿ ਉਨ੍ਹਾਂ ਬੱਸੀ ਪਠਾਣਾਂ ਰਾਖਵੇਂ ਹਲਕੇ ਤੋ ਅਗਾਮੀ ਵਿਧਾਨ ਸਭਾ ਚੌਣਾਂ ਲੜਣ ਦਾ ਮਨ ਬਣਾਇਆ ਹੈ।

ਹਰਿਆਣਾ ਸੂਬੇ ਵਿਚ ਪੰਜਾਬੀ ਜੁਬਾਨ ਦਾ ਸਰਤਾਜ ਸੀ ਡਾ: ਅਮਰਜੀਤ ਸਿੰਘ ਕਾਂਗ

ਹਰਿਆਣਾ ਸੂਬੇ ਵਿਚ ਜੇਕਰ ਪੰਜਾਬੀ ਜੁਬਾਨ ਦੇ ਪ੍ਰਸਾਰ/ਪ੍ਰਚਾਰ ਦੀ ਗੱਲ ਕਰੀਏ, ਤਾਂ ਸੱਭ ਤੋਂ ਵੱਧ ਹਰਮਨ ਪਿਆਰਾ ਨਾਂਅ ਆਉਂਦਾ ਹੈ, ਪੰਜਾਬੀ ਭਾਸ਼ਾ ਦੇ ਹਰਿਆਣਾ ਸੂਬੇ ਦੇ ਬਾਬਾ ਬੋਹੜ ਮਹਿਰੂਮ ਡਾ: ਅਮਰਜੀਤ ਸਿੰਘ ਕਾਂਗ ਦਾ, ਜਿਹੜੇ ਕਿ ਸਾਨੂੰ ਬੀਤੇ ਸਾਲ ਭਾਵੇਂ ਸ਼ਰੀਰਕ ਰੂਪ ਵਿਚ ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਤੋਂ ਸਿੱਖਿਆ ਲੈ ਚੁਕੇ ਵਿਦਿਆਰਥੀ ਸੱਜਣ, ਮਿੱਤਰ, ਸਾਹਿਤਕ ਪ੍ਰੇਮੀ ਅਤੇ ਪਾਠਕਾਂ ਦੇ ਜਿਹਨ ਵਿਚ ਅੱਜ ਵੀ ਉਹ ਹਸਮੁੱਖ ਚਿਹਰਾ ਰਹਿੰਦਾ ਹੈ।

ਭਾਈ ਦਲਜੀਤ ਸਿੰਘ ਖਿਲਾਫ ਚੱਲਦੇ ਰੋਪੜ ਕੇਸ ਦੀ ਸੁਣਵਾਈ ਪੂਰੀ ਹੋਈ, ਫੈਸਲਾ ਅੱਜ (5 ਜਨਵਰੀ ਨੂੰ)

ਰੂਪਨਗਰ (4 ਜਨਵਰੀ, 2012): ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਬੂਟਾ ਸਿੰਘ, ਬਲਜੀਤ ਸਿੰਘ ਭਾਊ, ਸੁਖਵਿੰਦਰ ਸਿੰਘ ਸੁੱਖੀ, ਹਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਰੋਪੜ ਵਿਖੇ ਚੱਲ ਰਹੇ ਮੁਕਦਮੇਂ ਦੀ ਸੁਣਵਾਈ ਪੂਰੀ ਹੋ ਗਈ ਹੈ। ਸਿੱਖ ਸਿਆਸਤ ਨੈਟਵਰਕ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ 4 ਜਨਵਰੀ ਨੂੰ ਇਸ ਕੇਸ ਵਿਚ ਭਾਈ ਦਲਜੀਤ ਸਿੰਘ ਅਤੇ ਹੋਰਨਾਂ ਨੂੰ ਸਥਾਨਕ ਵਧੀਕ ਸ਼ੈਸ਼ਨ ਜੱਜ ਸ੍ਰੀਮਤੀ ਮਨਜੋਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ।

ਸਿੱਖ ਯੂਥ ਆਫ ਪੰਜਾਬ ਜਥੇਬੰਦੀ ਦੇ ਨਵੇਂ ਆਗੂਆਂ ਦੀ ਚੋਣ ਕੀਤੀ; ਨੌਜਵਾਨਾਂ ਨੂੰ ਸਿਆਸਤ ਵਿਚ ਅੱਗੇ ਆਉਣ ਦਾ ਸੱਦਾ

ਹੁਸ਼ਿਆਰਪੁਰ, ਪੰਜਾਬ (01 ਜਨਵਰੀ, 2011): ‘ਸਿੱਖ ਯੂਥ ਆਫ ਪੰਜਾਬ’ ਵਲੋਂ ਨੌਜਵਾਨ ਵਰਗ ਨਾਲ ਜੁੜੇ ਤਮਾਮ ਮਸਲਿਆਂ ਉਤੇ ਵਿਚਾਰ ਚਰਚਾ ਕਰਨ ਲਈ ਬੁਲਾਈ ਗਈ ‘ਯੂਥ ਕਾਨਫਰੰਸ’ ਵਿੱਚ ਬੁਲਾਰਿਆਂ ਨੇ ਇੱਕ ਮੱਤ ਹੋਕੇ ਇਕ ਅਜਿਹੇ ਨਵੇਂ ਪੰਜਾਬ ਦੀ ਸਿਰਜਣਾ ਦੀ ਗੱਲ ਕੀਤੀ ਗਈ ਜਿਥੇ ਖਾਲਸਾ ਜੀ ਦੇ ਬੋਲ-ਬਾਲੇ ਹੋਣ, ਸਮਾਜ ਦੇ ਹਰ ਵਰਗ ਦਾ ਬਰਾਬਰ ਦਾ ਵਿਕਾਸ, ਪੰਜਾਬੀ ਬੋਲੀ ਦਾ ਮਾਣ-ਸਨਮਾਨ, ਸਿੱਖ ਸਭਿਆਚਾਰ ਦੀ ਪ੍ਰਫੂਲਤਾ ਅਤੇ ਲੋਕਾਂ ਦੀਆਂ ਜਾਇਜ ਰਾਜਨੀਤਕ ਇਛਾਵਾਂ ਦੀ ਪੂਰਤੀ ਬਿਨਾਂ ਕਿਸੇ ਡਰ, ਭੈਅ ਅਤੇ ਰੁਕਾਵਟ ਦੇ ਹੁੰਦੀ ਹੋਵੇ।

« Previous PageNext Page »