ਰੋਜਾਨਾ ਖਬਰ-ਸਾਰ » ਸਿਆਸੀ ਖਬਰਾਂ

ਅੱਜ ਦੀਆਂ ਖਬਰਾਂ ਦੇ ਚੋਣਵੇਂ ਨੁਕਤੇ (16 ਦਸੰਬਰ 2019)

December 16, 2019 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 15 ਦਸੰਬਰ 2019 ਦੀਆਂ ਕੁਝ ਖਬਰਾਂ ਦੇ ਚੋਣਵੇਂ ਨੁਕਤੇ ਸਾਂਝੇ ਕਰ ਰਹੇ ਹਾਂ:-

ਨਾਗਰਿਕਤਾ ਸੋਧ ਕਾਨੂੰਨ ਵਿਰੋਧ:

  • ਐਤਵਾਰ ਰਾਤ ਨੂੰ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਤੇ ਪੁਲਿਸ ਨੇ ਵਿਦਿਆਰਥੀਆਂ ਕੁੱਟ-ਮਾਰ ਕੀਤੀ
  • ਉਕਤ ਪੁਲਿਸ ਕਾਰਵਾਈ ਦਾ ਵਿਰੋਧ ਕਰਨ ਤੇ ਯੂ.ਪੀ. ਪੁਲਿਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵੀ ਕੁੱਟਮਾਰ ਕੀਤੀ
  • ਨਾਗਰਿਕਤਾ ਸੋਧ ਕਾਨੂੰਨ ਅਤੇ ਵਿਦਿਆਰਥੀਆਂ ਉੱਤੇ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਬਨਾਰਸ ਅਤੇ ਬੰਗਾਲ ਦੀਆਂ ਯੂਨੀਵਰਸਿਟੀਆਂ ਵਿਦਿਆਰਥੀਆਂ ਵਲੋਂ ਰੋਸ ਵਿਖਾਵੇ
  • ਰੋਸ ਪ੍ਰਦਰਸ਼ਨਾਂ ਤੋਂ ਬਾਅਦ ਉਤੱਰ ਪ੍ਰਦੇਸ ਦੇ ਛੇ ਜਿਲ੍ਹਿਆਂ ਵਿੱਚ ਧਾਰਾ 144 ਲਾਗੂ ਕੀਤੀ ਗਈ
  • ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 5 ਜਨਵਰੀ ਤੱਕ ਬੰਦ ਕਰਨ ਦਾ ਐਲਾਨ

ਭਾਰਤੀ ਫੌਜ ਦੀ ਖਸਤਾ ਹਾਲਤ ਬਾਰੇ ਕੈਗ ਦਾ ਲੇਖਾ:

  • ਕੰਟੈਪਲੇਟਰ ਐਂਡ ਆਡੀਟਰ ਜਰਨਲ (ਕੈਗ) ਨੇ ਇਕ ਲੇਖੇ ਵਿੱਚ ਭਾਰਤੀ ਫੌਜੀਆਂ ਦੀ ਮਾੜੀ ਹਾਲਤ ਦਾ ਖੁਲਾਸਾ ਕੀਤਾ
  • ਲੇਖੇ ਵਿੱਚ ਕਿਹਾ ਗਿਆ ਹੈ ਕਿ ਸਿਆਚਿਨ ਅਤੇ ਲਦਾਖ਼ ਵਰਗੇ ਇਲਾਕਿਆਂ ਵਿੱਚ ਫੌਜੀਆਂ ਕੋਲ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ
  • ਕਿਹਾ ਕਿ ਫੌਜੀਆਂ ਕੋਲ ਬਰਫ਼ ਵਿੱਚ ਲਾਉਣ ਵਾਲੀਆਂ ਐਨਕਾਂ ਅਤੇ ਬੂਟ ਨਹੀਂ ਹਨ ਅਤੇ ਉਹਨਾਂ ਕੋਲ ਭੋਜਨ ਵੀ ਨਹੀਂ ਹੈ

ਕਨੇਡਾ ਵਿੱਚ ਸਿੱਖ ਬੀਬੀ ਦੇ ਨਾਂ ਤੇ ਬਣਿਆ ਪਲਾਜਾ:

  • ਕੈਨੇਡਾ ਵਿੱਚ ਪੁੱਜੀ ਪਹਿਲੀ ਪੰਜਾਬੀ ਸਿੱਖ ਬੀਬੀ ਹਰਨਾਮ ਕੌਰ ਦੇ ਨਾਂ ਤੇ ਬਣਿਆ ਪਲਾਜ਼ਾ
  • ਵੈਨਕੂਵਰ ਦੀ ਟਰਚਰ ਅਤੇ ਬਰਾਡਵੇਅ ਸਟਰੀਟ ਦੇ ਚੌਰਸਤੇ ‘ਤੇ ਸਥਿਤ ਹੈ ਪਲਾਜ਼ਾ
  • ਅਣਵੰਡੇ ਪੰਜਾਬ ਦੇ ਸ਼ਹਿਰ ਪੇਸ਼ਾਵਰ ਦੀ ਜੰਮਪਲ ਬੀਬੀ ਹਰਨਾਮ ਕੌਰ ਸੰਨ 1912 ਵਿੱਚ ਸਮੁੰਦਰੀ ਰਸਤੇ ਵੈਨਕੂਵਰ ਦੀ ਬੰਦਰਗਾਹ ‘ਤੇ ਪੁੱਜੀ ਸੀ

ਮਿਹਨਤ ਦਾ ਫਲ:

  • ਕਾਜੂ ਵੇਚ ਕੇ ਪੜ੍ਹਾਈ ਕਰਨ ਵਾਲੀ ਕੁੜੀ ਨੂੰ “ਨਾਸਾ” ਤੋਂ ਆਇਆ ਸੱਦਾ
  • ਤਾਮਿਲਨਾਡੂ ਦੇ ਪੁਡੁਕੋਟਾਈ ਦੀ ਰਹਿਣ ਵਾਲੀ ਗਿਆਰਵੀਂ ਜਮਾਤ ਦੀ ਜੈਲਕਸ਼ਮੀ ਕਾਜੂ ਵੇਚਕੇ ਆਪਣੀ ਪੜ੍ਹਾਈ ਅਤੇ ਘਰ ਦਾ ਗੁਜ਼ਾਰਾ ਕਰਦੀ ਹੈ
  • ਜੈਲਕਸ਼ਮੀ ਨੇ ‘ਗੋ ਫਾਰ ਗੁਰੂ’ ਵੱਲੋਂ ਕਰਵਾਏ ਗਏ ਮੁਕਾਬਲੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਅਮਰੀਕਾ ਦੇ ਪੁਲਾੜ ਅਦਾਰੇ ਨਾਸਾ ਨੇ ਉਸਨੂੰ ਸੱਦਾ ਭੇਜਿਆ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,