ਰੋਜਾਨਾ ਖਬਰ-ਸਾਰ

ਅੱਜ ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤੇ (22 ਦਸੰਬਰ 2019)

December 22, 2019 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ (22 ਦਸੰਬਰ, 2019) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ-

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

● ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਭਾਰਤੀ ਉਪਮਹਾਂਦੀਪ ਵਿੱਚ ਜਬਰਦਸਤ ਰੋਹ ਵਿਖਾਵੇ ਜਾਰੀ
● ਰੋਹ ਵਿਖਾਵਿਆਂ ਤੋਂ ਚਿੜ ਕੇ ਕਰਨਾਟਕਾ ਦੇ ਭਾਜਪਾ ਮੰਤਰੀ ਸ਼ਰੇਆਮ ਧਮਕੀ ਦਿੱਤੀ
ਮੰਤਰੀ ਸੀ.ਟੀ. ਰਵੀ ਨੇ ਕਿਹਾ ਕਿ ਜੇ ਬਹੁਸੰਖਿਆ (ਹਿੰਦੂਆਂ) ਦੇ ਸਬਰ ਬੰਨ੍ਹ ਟੁੱਟ ਗਿਆ ਤਾਂ ਗੋਧਰਾ ਕਾਂਡ ਦੁਹਰਾ ਦੇਵਾਂਗੇ
● ਉਤਰ ਪ੍ਰਦੇਸ ਵਿੱਚ ਰੋਹ ਵਿਖਾਵਿਆਂ ਦੌਰਾਨ ਮੌਤਾਂ ਦੀ ਗਿਣਤੀ 15 ਪੁੱਜੀ, ਹੁਣ ਤੱਕ 705 ਲੋਕ ਗ੍ਰਿਫਤਾਰ
● ਪੁਲਿਸ ਨੇ ਇਲਜਾਮ ਲਾਏ ਕਿ 57 ਪੁਲਿਸ ਵਾਲੇ ਗੋਲੀ ਲੱਗਣ ਨਾਲ ਜਖ਼ਮੀ ਹੋਏ
● ਪੁਲਿਸ ਨੇ ਕਿਹਾ ਕਿ 405 ਗੋਲੀਆਂ ਦੇ ਖੋਖੇ ਮਿਲੇ ਹਨ
● ਪੁਲਿਸ ਨੇ ਕਿਹਾ ਹੁਣ ਤੱਕ 263 ਪੁਲਿਸ ਵਾਲੇ ਜਖ਼ਮੀ ਹੋਏ ਹਨ
● ਬਿਹਾਰ ਵਿੱਚ ਵਿਖਾਵਿਆਂ ਦੌਰਾਨ ਰੇਲਾਂ ਰੋਕੀਆਂ ਗਈਆਂ
ਭੀਮ ਸੈਨਾ ਦੇ ਮੁੱਖੀ ਚੰਦਰਸ਼ੇਖਰ ਰਾਵਣ ਨੂੰ ਪੁਲਿਸ ਨੇ 14 ਦਿਨ ਲਈ ਜੇਲ੍ਹ ਭੇਜਿਆ
● ਨਾਗਰਿਕਤਾ ਸੋਧ ਕਾਨੂੰਨ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਏਗੀ ਭਾਜਪਾ
ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ 1100 ਅਕਾਦਮਿਕਾਂ ਨੇ ਬਿਆਨ ਜਾਰੀ ਕੀਤਾ

ਖਬਰਾਂ ਪੰਜਾਬ ਤੋਂ:

ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕ ਕਾਰ ਸੇਵਾ ਵਾਲੇ ਬਾਬਾ ਹਰਭਜਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ
● ਸਿਹਤ ਵਿਗੜਨ ਕਰਕੇ ਉਨ੍ਹਾਂ ਨੂੰ ਪੀ.ਜੀ.ਆਈ. ਲਿਜਾਇਆ ਜਾ ਰਿਹਾ ਸੀ, ਰਸਤੇ ਵਿੱਚ ਉਨ੍ਹਾਂ ਆਖਰੀ ਸਾਹ ਲਏ
● ਅੱਜ ਕੀਰਤਪੁਰ ਸਾਹਿਬ ਵਿਖੇ ਦੁਪਹਿਰ 2 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ

ਕਿਸੇ ਸਰਦਾਰ ਆਗੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦਾ ਮਾਮਲਾ ਫਿਲਹਾਲ ਟਲਿਆ
● ਭਾਜਪਾ ਦੇ ਕੇਂਦਰੀ ਪੱਧਰ ਦੇ ਇੱਕ ਨੇਤਾ ਨੇ ਇਹ ਸੁਝਾਅ ਦਿੱਤਾ ਸੀ ਕਿ ਦਿੱਲੀ ਦੇ ਇੱਕ ਸਰਦਾਰ ਆਗੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾਵੇ
● ਤਰਕ ਇਹ ਸੀ ਕਿ ਇਸ ਨਾਲ ਪਾਰਟੀ ਪੰਜਾਬ ਵਿੱਚ ਆਪਣੇ ਬਲਬੂਤੇ ਤੇ ਖੜੀ ਹੋ ਕੇ ਕਾਂਗਰਸ ਦੀ ਥਾਂ ਲੈ ਸਕੇਗੀ
● ਭਾਜਪਾ ਪਿਛਲੇ ਲਗਭਗ ਡੇਢ ਸਾਲ ਤੋਂ ਲਗਾਤਾਰ ਇਸ ਉਪਰ ਕੰਮ ਕਰ ਰਹੀ ਸੀ
● ਪਰ ਹੁਣ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਨੂੰ ਲੈਕੇ ਫਿਲਹਾਲ ਅਮਿਤ ਸ਼ਾਹ ਨੇ ਇਹ ਸੁਝਾਅ ਰੱਦ ਕਰ ਦਿੱਤਾ ਹੈ

● ਭਾਈ ਲਖਵੀਰ ਸਿੰਘ ਮਹਾਲਮ ਵਲੋਂ ਸਲੁਤਾਨਪੁਰ ਲੋਧੀ ਨੂੰ ਤੰਬਾਕੂ ‘ਤੇ ਸ਼ਰਾਬ ਮੁਕਤ ਕਰਨ ਲਈ ਹਾਲੇ ਵੀ ਭੁੱਖ ਹੜਤਾਲ ਜਾਰੀ
● ਦੇਰ ਰਾਤ ਸੁਲਤਾਨਪੁਰ ਲੋਧੀ ਪੁਲਿਸ ਨੇ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਸੀ ਪਰ ਭਾਈ ਲਖਵੀਰ ਸਿੰਘ ਨੇ ਹਸਪਤਾਲ ਵਿੱਚ ਵੀ ਆਪਣੀ ਭੁੱਖ ਹੜਤਾਲ ਨਹੀਂ ਤੋੜੀ

ਕੋਮਾਂਤਰੀ:

ਇਮਰਾਨ ਖ਼ਾਨ ਨੇ ਕਿਹਾ ਰੋਹ ਵਿਖਾਵਿਆਂ ਤੋਂ ਧਿਆਨ ਹਟਾਉਣ ਲਈ ਭਾਰਤ ਪਾਕਿਸਤਾਨ ਉਪਰ ਕਾਰਵਾਈ ਕਰ ਸਕਦਾ ਹੈ
● ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਹਿੰਦੂ ਰਾਸ਼ਟਰ ਨੂੰ ਲਾਮਬੰਦ ਕਰਨ ਲਈ ਜੰਗੀ ਜਨੂੰਨ ਭੜਕਾਉਣਾ ਚਾਹੰਦੀ ਹੈ

ਭਾਰਤ ਅਤੇ ਪਾਕਿਸਤਾਨ ਦੇ ਫੌਜੀਆਂ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ

ਅਮਰੀਕਾ ਨੇ ਰੂਸ ਅਤੇ ਚੀਨ ਨੂੰ ਚਣੌਤੀ ਦੇਣ ਲਈ ਬਣਾਈ ਪੁਲਾੜ ਫੌਜ
● ਵਾਈਟ ਹਾਊਸ ਨੇ ਕਿਹਾ ਕਿ ਉਹ ਉਪਗ੍ਰਹਿ ਰੋਕੂ ਹਥਿਆਰ ਅਤੇ ਉਪਗ੍ਰਹਿ ਨੂੰ ਢੇਰ ਕਰਨ ਵਾਲੇ ਹਥਿਆਰ ਦੇ ਲਿਹਾਜ਼ ਨਾਲ ਕੰਮ ਕਰੇਗੀ
● ਟਰੰਪ ਨੇ ਕਿਹਾ ਕਿ ਪੁੜਾਲ (ਸਪੇਸ) ਵਿਚ ਬਹੁਤ ਕੁੱਝ ਹੋਣ ਜਾ ਰਿਹਾ ਹੈ ਕਿਉਂ ਕਿ ਪੁੜਾਲ ਸੰਸਾਰ ਦਾ ਨਵਾਂ ਜੰਗੀ ਖੇਤਰ ਬਣੇਗਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , ,