Tag Archive "indo-pak-boarder"

ਅੱਜ ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤੇ (22 ਦਸੰਬਰ 2019)

ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ (22 ਦਸੰਬਰ, 2019) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਕਰਨਾਟਕਾ ਦੇ ਭਾਜਪਾ ਮੰਤਰੀ ਸ਼ਰੇਆਮ ਧਮਕੀ ਦਿੱਤੀ; ਕਿਹਾ ਕਿ ਜੇ ਬਹੁਸੰਖਿਆ (ਹਿੰਦੂਆਂ) ਦੇ ਸਬਰ ਬੰਨ੍ਹ ਟੁੱਟ ਗਿਆ ਤਾਂ ਗੋਧਰਾ ਕਾਂਡ ਦੁਹਰਾ ਦੇਵਾਂਗੇ...

ਭਾਰਤ ਅਤੇ ਪਾਕਿਸਤਾਨ ਦੇ ਫੌਜੀਆਂ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ

ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਦੋਵਾਂ ਪਾਸਿਆਂ ਦੀ ਫੌਜ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ। ਕਸ਼ਮੀਰ ਦੇ ਤੰਗਧਾਰ ਅਤੇ ਕੰਜ਼ਾਬਤਾਂ ਖੇਤਰਾਂ ਵਿੱਚ ਲੰਘੇ ਸ਼ੁੱਕਰਵਾਰ ਤੋਂ ਦੋਹਾਂ ਪਾਸਿਆਂ ਤੋਂ ਗੋਲੀ ਚੱਲ ਰਹੀ ਹੈ।

ਚੜ੍ਹਦੇ ਪੰਜਾਬ ਦੇ ਪ੍ਰਸ਼ਾਸਕਾਂ ਨੇ ਲਾਂਘੇ ਲਈ ਥਾਂ ਹਾਸਲ ਕਰਨੀ ਸ਼ੁਰੂ ਕੀਤੀ;ਲਹਿੰਦੇ ਵਾਲੇ ਨਿੱਕਲੇ ਅੱਗੇ

ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਕਰਤਾਰਪੁਰ ਲਾਂਘੇ ਦੀ ਉਸਾਰੀ ਹੁਣ ਲਗਭਗ ਸ਼ੁਰੂ ਹੋ ਚੁੱਕੀ ਹੈ।ਖਬਰਖਾਨੇ ਦੀ ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਵੱਲ੍ਹ ਉਸਾਰੀ ਅੱਧ ਦੇ ਲਾਗੇ ਪਹੁੰਚ ਚੁੱਕੀ ਹੈ ਤੇ ਚੜ੍ਹਦੇ ਪਾਸੇ ਵੀ ਇਸ ਨੂੰ ਲੈ ਕੇ ਹਿਲ-ਜੁਲ ਵੇਖੀ ਜਾ ਰਹੀ ਹੈ।

ਜੰਗੀ ਮਸ਼ਕ ਦਾ ਕੌੜਾ ਸੱਚ: ਸਰਕਾਰ ਨੇ ਕਿਸਾਨਾਂ ਦੇ ਸਾਹ ਸੂਤੇ ਪਰ ਪਾਕਿ ਨਾਲ ਕਰੋੜਾਂ ਦਾ ਸੜਕੀ ਵਪਾਰ ਜਾਰੀ

ਕੰਡਿਆਲੀ ਤਾਰ ਪਾਰ ਜਮੀਨ ਵਾਲੇ ਕਿਸਾਨਾਂ ਨੂੰ ਫਸਲ ਕੱਟਣ ਲਈ ਇਜਾਜਤ ਨਹੀ ਲੇਕਿਨ ਬੇਖੌਫ ਤੇ ਨਿਰਵਿਘਨ ਚਲ ਰਿਹੈ ਕਰੋੜਾਂ ਰੁਪਏ ਦਾ ਰੋਜ਼ਾਨਾ ਸੜਕੀ ਵਪਾਰ ਅੰਮ੍ਰਿਤਸਰ: ...

ਬੀ.ਐਸ.ਐਫ ਵੱਲੋਂ ਪੰਜਾਬ ਦੀ ਸਰਹੱਦ ਤੋਂ ਏ.ਕੇ 47 ਅਤੇ ਜਿੰਦਾ ਕਾਰਤੂਸ ਬਰਾਮਦ

ਤਰਨਤਾਰਨ: ਪਾਕਿਸਤਾਨ ਦੇ ਖੇਮਕਰਨ ਸੈਕਟਰ ਨਾਲ ਲੱਗਦੀ ਸਰਹੱਦ ਤੇ ਭਾਰਤੀ ਚੌਂਕੀ ਟਾਪੂ ਦੇ ਨੇੜੇ ਤੋਂ ਬੀ.ਐਸ.ਐਫ ਵੱਲੋਂ ਇੱਕ ਏ.ਕੇ 47 ਅਤੇ ਵੱਡੀ ਗਿਣਤੀ ਵਿੱਚ ਜਿੰਦਾ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।ਬੀ.ਐਸ.ਐਫ ਦੇ ਇਸ ਦਾਅਵੇ ਤੋਂ ਬਾਅਦ ਕੇਂਦਰੀ ਅਤੇ ਪੰਜਾਬ ਦੀਆਂ ਖੁਫੀਆ ਅਜੈਂਸੀਆਂ ਵੱਲੋਂ ਹਰਕਤ ਵਿੱਚ ਆਉਂਦਿਆਂ ਇਸ ਸਰਹੱਦੀ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਨਾਲ ਸਾਬਕਾ ਖਾੜਕੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਵੀ ਪੂਰੀ ਤਰ੍ਹਾਂ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ।