ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਜੰਗੀ ਮਸ਼ਕ ਦਾ ਕੌੜਾ ਸੱਚ: ਸਰਕਾਰ ਨੇ ਕਿਸਾਨਾਂ ਦੇ ਸਾਹ ਸੂਤੇ ਪਰ ਪਾਕਿ ਨਾਲ ਕਰੋੜਾਂ ਦਾ ਸੜਕੀ ਵਪਾਰ ਜਾਰੀ

October 1, 2016 | By

ਕੰਡਿਆਲੀ ਤਾਰ ਪਾਰ ਜਮੀਨ ਵਾਲੇ ਕਿਸਾਨਾਂ ਨੂੰ ਫਸਲ ਕੱਟਣ ਲਈ ਇਜਾਜਤ ਨਹੀ ਲੇਕਿਨ ਬੇਖੌਫ ਤੇ ਨਿਰਵਿਘਨ ਚਲ ਰਿਹੈ ਕਰੋੜਾਂ ਰੁਪਏ ਦਾ ਰੋਜ਼ਾਨਾ ਸੜਕੀ ਵਪਾਰ

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ ਦੀ ਖਾਸ ਰਿਪੋਰਟ): ਭਾਰਤ ਪਾਕਿਸਤਾਨ ਦਰਮਿਆਨ ਪ੍ਰਚਾਰੀ ਜਾ ਰਹੀ ਕਿਸੇ ਸੰਭਾਵੀ ਜੰਗ ਦੇ ਅਹਿਿਤਆਤ ਵਜੋਂ ਸਰੱਹਦ ਦੇ ਨਾਲ ਲਗਦੀ 10 ਕਿਲੋਮੀਟਰ ਦੀ ਪੱਟੀ ਦੇ ਵਸਨੀਕਾਂ ਨੂੰ ਇਲਾਕਾ ਖਾਲੀ ਕਰਨ ਦੇ ਸਰਕਾਰੀ ਹੁਕਮ ਦਿੱਤੇ ਜਾ ਚੱੁਕੇ ਹਨ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਪਾਕਿਸਤਾਨੀ ਫੌਜ ਕਿਸੇ ਵੇਲੇ ਵੀ ਕੋਈ ਹਮਲਾਵਰ ਕਾਰਵਾਈ ਅੰਜ਼ਾਮ ਦੇ ਸਕਦੀ ਹੈ। ਪਰ ਸਰਕਾਰੀ ਦਾਅਵਿਆਂ ਦੇ ਐਨ ਉਲਟ ਅਟਾਰੀ ਸਰੱਹਦ ਸਥਿਤ ਸਾਂਝੀ ਸਰਹੱਦੀ ਚੌਂਕੀ ਰਾਹੀਂ ਦੋਨਾਂ ਦੇਸ਼ਾਂ ਦਰਮਿਆਨ ਸੜਕ ਰਾਹੀਂ ਵਪਾਰ ਨਿਰੰਤਰ ਜਾਰੀ ਹੈ।
ਸਾਂਝੀ ਸਰਹੱਦੀ ਚੌਂਕੀ ਦੇ ਬਾਹਰ ਤਾਜੀਆਂ ਸਬਜੀਆਂ, ਸੂਤੀ ਕਪੜਾ, ਸੋਇਆਬੀਨ, ਚਾਹਪੱਤੀ ਤੇ ਹੋਰ ਵਪਾਰਕ ਵਸਤਾਂ ਨਾਲ ਭਰੇ ਟੱਰਕ ਕਤਾਰਾਂ ਬੰਨ੍ਹੀ ਖੜੇ ਹਨ ਤੇ ਪਾਕਿਸਤਾਨ ਵਾਲੇ ਪਾਸੇ ਤੋਂ ਜਿਪਸਮ, ਸੀਮੈਂਟ ਤੇ ਸੁੱਕੇ ਮੇਵਿਆਂ ਦੇ ਭਰੇ ਟੱਰਕ ਪਹੁੰਚ ਰਹੇ ਹਨ। ਦੋਹਾਂ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੇ ਅਸਲੇ ਨਾਲ ਤਾਇਨਾਤ ਜਵਾਨ ਇਨ੍ਹਾਂ ਟਰੱਕਾਂ ਦੀ ਜਾਂਚ ਕਰਕੇ ਇਨ੍ਹਾਂ ਨੂੰ ਲਾਘਾ ਦੇ ਰਹੇ ਹਨ।

ਸਾਂਝੀ ਸਰਹੱਦੀ ਚੌਂਕੀ ਤੋਂ ਹਾਸਲ ਕੀਤੇ ਅੰਕੜਿਆਂ ਅਨੁਸਾਰ ਮਾਲੀ ਸਾਲ 2015-16 ਦੌਰਾਨ 37,328 ਟਰੱਕਾਂ ਰਾਹੀਂ 2397.26/- ਕਰੋੜ ਰੁਪਏ ਦਾ ਸਾਮਾਨ ਮੰਗਵਾਇਆ, ਸਾਲ 14-15 ਦੌਰਾਨ 46,653 ਟਰੱਕਾਂ ਰਾਹੀਂ 2367.94/- ਕਰੋੜ ਦਾ ਸਾਮਾਨ ਮੰਗਾਇਆ।

ਕੰਡਿਆਲੀ ਤਾਰ ਪਾਰ ਜਮੀਨ ਵਾਲੇ ਕਿਸਾਨਾਂ ਨੂੰ ਫਸਲ ਕੱਟਣ ਲਈ ਇਜਾਜਤ ਨਹੀ ਲੇਕਿਨ ਬੇਖੌਫ  ਤੇ  ਨਿਰਵਿਘਨ ਚਲ ਰਿਹੈ  ਕਰੋੜਾਂ ਰੁਪਏ ਦਾ ਰੋਜ਼ਾਨਾ ਸੜਕੀ ਵਪਾਰ

ਕੰਡਿਆਲੀ ਤਾਰ ਪਾਰ ਜਮੀਨ ਵਾਲੇ ਕਿਸਾਨਾਂ ਨੂੰ ਫਸਲ ਕੱਟਣ ਲਈ ਇਜਾਜਤ ਨਹੀ ਲੇਕਿਨ ਬੇਖੌਫ ਤੇ ਨਿਰਵਿਘਨ ਚਲ ਰਿਹੈ ਕਰੋੜਾਂ ਰੁਪਏ ਦਾ ਰੋਜ਼ਾਨਾ ਸੜਕੀ ਵਪਾਰ

ਇਸੇ ਤਰ੍ਹਾਂ ਮਾਲੀ ਸਾਲ 2015-16 ਦੌਰਾਨ ਭਾਰਤ ਵਲੋਂ 16,689 ਟਰੱਕਾਂ ਰਾਹੀਂ 2090.97/- ਕਰੋੜ ਰੁਪਏ ਦਾ ਮਾਲ ਪਾਕਿਸਤਾਨ ਭੇਜਿਆ ਗਿਆ। ਸਾਲ 2014-15 ਦੌਰਾਨ 33,067 ਟਰੱਕਾਂ ਰਾਹੀਂ 2117/- ਕਰੋੜ ਰੁਪਏ ਦਾ ਸਮਾਨ ਭੇਜਿਆ ਗਿਆ।

ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2012-13 ਤੋਂ ਲੈਕੇ ਸਾਲ 2015-16 ਦੌਰਾਨ 19 ਹਜਾਰ ਕਰੋੜ ਰੁਪਏ ਦਾ ਲੈਣ ਦੇਣ ਕੀਤਾ ਗਿਆ ਤੇ ਇਹ ਵਪਾਰ 29 ਸਤੰਬਰ 2016 ਜਿਸ ਦਿਨ ਪਹਿਲੀ ਵਾਰ ਸਰਹੱਦੀ ਪੱਟੀ ਦੇ 10 ਕਿਲੋਮੀਟਰ ਘੇਰੇ ਨੂੰ ਖਾਲੀ ਕਰਨ ਦੇ ਸਰਕਾਰੀ ਆਦੇਸ਼ ਪੁਜੇ ਸਨ, ਉਸ ਦਿਨ ਤੋਂ ਅੱਜ ਤੀਕ ਨਿਰੰਤਰ ਜਾਰੀ ਹੈ।

ਸਪਸ਼ਟ ਹੈ ਕਿ ਕਰੋੜਾਂ-ਅਰਬਾਂ ਰੁਪਏ ਮੱੁਲ ਦੇ ਮਾਲ ਨਾਲ ਭਰੇ ਇਨ੍ਹਾਂ ਟਰੱਕਾਂ ਤੇ ਗੁਦਾਮਾਂ ਨੂੰ ਕਿਸੇ ਵੀ ਪਾਕਿਸਤਾਨੀ ਹਮਲੇ ਦਾ ਡਰ ਨਹੀ ਹੈ ।

ਲੇਕਿਨ ਪੰਜਾਬ ਦੇ ਸਰਹੱਦੀ ਜਿਿਲ੍ਹਆਂ ਵਿੱਚ ਕਿਸੇ ਕਥਿਤ ਸੰਭਾਵੀ ਪਾਕਿਸਤਾਨੀ ਹਮਲੇ ਦਾ ਦੂਸਰਾ ਪਹਿਲੂ ਇਹ ਹੈ ਕਿ ਭਾਰਤੀ ਸਰਹੱਦੀ ਫੌਜ ਦੇ ਸਿਪਾਹੀਆਂ ਨੇ ਕੰਡਿਆਲੀ ਤਾਰ ਦੇ ਪਾਰ ਜਮੀਨ ਵਾਲੇ ਕਿਸਾਨਾਂ ਨੂੰ 29 ਸਤੰਬਰ ਦੀ ਸਵੇਰ ਤੋਂ ਹੀ ਜਾਣ ਤੋਂ ਰੋਕ ਦਿੱਤਾ ਸੀ ਤੇ ਇਹ ਰੋਕ ਅੱਜ ਤੀਕ ਜਾਰੀ ਹੈ। ਜਿਹੜੇ ਕਿਸਾਨਾਂ ਦੀ ਫਸਲ ਸਰਹੱਦ ਦੇ ਪਾਰ ਖੜੀ ਹੈ ਜਾਂ 70 ਫੀਸਦੀ ਝੋਨਾ, ਜਿਸਨੂੰ ਥੋੜੇ ਬਹੁਤ ਪਾਣੀ ਦੀ ਜਰੂਰਤ ਹੈ ਉਹ ਸੁਰੱਖਿਆ ਬਲਾਂ ਦੇ ਹੁਕਮਾਂ ਕਾਰਣ ਖਤਮ ਹੋਣ ਵੱਲ ਵੱਧ ਰਹੀ ਹੈ।

ਸਰਹੱਦੀ ਪਿੰਡ ਧਨੋਆ ਦੇ ਕਿਸਾਨ ਸ੍ਰ: ਸ਼ੇਰ ਸਿੰਘ ਦੀ ਕੰਡਿਆਲੀ ਤਾਰ ਦੇ ਪਾਰ 300 ਏਕੜ ਜਮੀਨ ਹਹੈ ਜਿਸ ਉਪਰ ਝੋਨਾ ਬੀਜਿਆ ਹੋਇਆ ਹੈ। ਸ੍ਰ: ਸ਼ੇਰ ਸਿੰਘ ਅਨੁਸਾਰ 10-15 ਫੀਸਦੀ ਫਸਲ ਪੱਕ ਕੇ ਤਿਆਰ ਖੜੀ ਹੈ ਲੇਕਿਨ ਕੱਟਣ ਦਾ ਹੁੱਕਮ ਨਹੀ ਦਿੱਤਾ ਜਾ ਰਿਹਾ ,ਬਾਕੀ ਫਸਲ ਨੂੰ ਕੁਝ ਦੋ ਦਿਨ ਦੇ ਵਕਫੇ ਬਾਅਦ ਪਾਣੀ ਚਾਹੀਦਾ ਹੈ ਉਹ ਵੀ ਨਹੀ ਦੇਣ ਦਿੱਤਾ ਜਾ ਰਿਹਾ।

ਸ੍ਰ: ਸ਼ੇਰ ਸਿੰਘ ਵਰਗੇ ਸਰਹੱਦੀ ਪੱਟੀ ਦੇ ਨਾਲ ਕੰਡਿਆਲੀ ਤਾਰ ਦੇ ਪਾਰ ਜਮੀਨ ਵਾਲੇ ਹੋਰ ਵੀ ਕਿਸਾਨ ਹਨ ਜੋ ਸਰਕਾਰ ਦੀ ਇਸ ਸਖਤੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਕੰਡਿਆਲੀ ਤਾਰ ਪਾਰ ਹੀ 20 ਹਜਾਰ ਏਕੜ ਜਮੀਨ ਤੇ ਝੋਨੇ ਦੀ ਕਾਸ਼ਤ ਹੋਈ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਕ ਏਕੜ ਜਮੀਨ ਤੇ ਲੱਗੇ ਝੋਨੇ ਦਾ ਮੁੱਲ 50 ਹਜਾਰ ਰੁਪਏ ਦੇ ਕਰੀਬ ਬਣਦਾ ਹੈ। ਅਜੇਹੇ ਵਿੱਚ ਝੋਨੇ ਦੀ ਖੇਤੀ ਤੋਂ ਹੋਣ ਵਾਲੀ ਇੱਕ ਸੀਜਨ ਦੀ ਆਮਦਨ ਹੀ ਕਈ ਹਜਾਰ ਕਰੋੜ ਬਣ ਜਾਂਦੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਸਰੱਹਦ ਪਾਰੋਂ ਕਿਸੇ ਹਮਲੇ ਦੀ ਸ਼ੰਕਾ ਨੂੰ ਲੈਕੇ ਸਰਕਾਰ ਤੇ ਪ੍ਰਸ਼ਾਸ਼ਨ ਵਲੋਂ ਅਪਣਾਈ ਜਾ ਰਹੀ ਦੋਗਲੀ ਨੀਤੀ ਕਿਸਾਨਾ ਨੁੰ ਖਤਮ ਕਰਨ ਤੇ ਵਪਾਰੀਆਂ ਨੂੰ ਪਾਲਣ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਦਾ ਹਿੱਸਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,