Tag Archive "pak-indo-tension"

ਜੰਗੀ ਮਸ਼ਕ ਦਾ ਕੌੜਾ ਸੱਚ: ਸਰਕਾਰ ਨੇ ਕਿਸਾਨਾਂ ਦੇ ਸਾਹ ਸੂਤੇ ਪਰ ਪਾਕਿ ਨਾਲ ਕਰੋੜਾਂ ਦਾ ਸੜਕੀ ਵਪਾਰ ਜਾਰੀ

ਕੰਡਿਆਲੀ ਤਾਰ ਪਾਰ ਜਮੀਨ ਵਾਲੇ ਕਿਸਾਨਾਂ ਨੂੰ ਫਸਲ ਕੱਟਣ ਲਈ ਇਜਾਜਤ ਨਹੀ ਲੇਕਿਨ ਬੇਖੌਫ ਤੇ ਨਿਰਵਿਘਨ ਚਲ ਰਿਹੈ ਕਰੋੜਾਂ ਰੁਪਏ ਦਾ ਰੋਜ਼ਾਨਾ ਸੜਕੀ ਵਪਾਰ ਅੰਮ੍ਰਿਤਸਰ: ...

ਯੂ.ਐਨ. ਸਕਿਊਰਟੀ ਕੌਂਸਲ, ਕੌਮਾਂਤਰੀ ਮਨੁੱਖੀ ਸੰਗਠਨ ਹੋਣ ਵਾਲੀ ਜੰਗ ਨੂੰ ਰੋਕਣ : ਸਿਮਰਨਜੀਤ ਸਿੰਘ ਮਾਨ

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ-ਪਾਕਿ ਵਿਚ ਜੰਗ ਲੱਗਣ ਦੇ ਆਸਾਰਾਂ ਉਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਯੂ.ਐਨ. ਦੀ ਸਕਿਊਰਟੀ ਕੌਂਸਲ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨ ਰਾਈਟਸ ਅਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਨੂੰ ਜੰਗ ਨੂੰ ਰੋਕਣ ਲਈ ਅਪੀਲ ਕੀਤੀ ਹੈ। ਸ. ਮਾਨ ਨੇ ਕਿਹਾ ਕਿ ਜੇਕਰ ਅੱਜ ਭਾਰਤ-ਪਾਕਿ ਨਾਲ ਜੰਗ ਖਤਰਨਾਕ ਅਮਲ ਕਰ ਰਿਹਾ ਹੈ, ਇਹ ਅਮਰੀਕਾ ਵੱਲੋਂ ਭਾਰਤ ਨਾਲ ਕੀਤੇ ਗਏ ਫ਼ੌਜੀ ਸਮਝੋਤੇ ਦੀ ਸ਼ਹਿ ਦੀ ਬਦੌਲਤ ਹੈ। ਅਮਰੀਕਾ ਦੇ ਸਹਿਯੋਗ ਮਿਲਣ 'ਤੇ ਹੁਣ ਭਾਰਤ ਗੁਆਂਢੀ ਮੁਲਕ ਪਾਕਿਸਤਾਨ ਨੂੰ ਲਲਕਾਰੇ ਮਾਰਨ ਦੀ ਬੱਜਰ ਗੁਸਤਾਖੀ ਕਰ ਰਿਹਾ ਹੈ। ਕਿਉਂਕਿ ਸਾਡਾ ਨਿਸ਼ਾਨਾ ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਾ ਅਸੀਂ ਹਿੰਦੂ ਹਾਂ ਅਤੇ ਨਾ ਹੀ ਅਸੀਂ ਮੁਸਲਿਮ।