ਖਾਸ ਖਬਰਾਂ » ਰੋਜਾਨਾ ਖਬਰ-ਸਾਰ

ਸਰਕਾਰੀ ਸਕੂਲਾਂ ਨੂੰ ਤਾਲੇ ਮਾਰਨ ਦਾ ਸਿਲਸਿਲਾ • ਲਾਵਾਰਸ ਪਸ਼ੂਆਂ ਦਾ ਮਾਮਲਾ • ਸ਼੍ਰੋ.ਗੁ.ਪ੍ਰ. ਕਮੇਟੀ ਰਾਜਸਥਾਨ ਸਰਕਾਰ ਨਾਲ ਕਰੇਗੀ ਗੱਲਬਾਤ ਅਤੇ ਹੋਰ ਖ਼ਬਰਾਂ

February 7, 2020 | By

ਅੱਜ ਦਾ ਖਬਰਸਾਰ | 7 ਫਰਵਰੀ 2020 (ਦਿਨ ਸ਼ੁੱਕਰਵਾਰ)
ਖਬਰਾਂ ਦੇਸ ਪੰਜਾਬ ਦੀਆਂ:


ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਤਾਲੇ ਮਾਰਨ ਦਾ ਸਿਲਸਿਲਾ

  • ਪਿਛਲੇ ਪੰਜ ਵਰ੍ਹਿਆਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਤਾਲੇ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ 
  • ਅੰਕੜਿਆਂ ਮੁਤਾਬਕ ਸਾਲ 2014-15 ਤੋਂ ਸਾਲ 2018-19 ਦੌਰਾਨ 1340 ਸਰਕਾਰੀ ਸਕੂਲ ਬੰਦ ਹੋਏ
  • ਸਰਕਾਰ ਵੱਲੋਂ ਚੁੱਪਚਾਪ ਸਕੂਲ ਬੰਦ ਕੀਤੇ ਜਾਣ ਤੇ ਆਮ ਲੋਕਾਂ ਵਿੱਚ ਭਾਫ਼ ਤੱਕ ਨਹੀਂ ਨਿਕਲੀ 
  • ਸਰਕਾਰੀ ਤੱਥਾਂ ਅਨੁਸਾਰ ਪਿਛਲੇ ਪੰਜ ਵਰ੍ਹਿਆਂ ਵਿੱਚ ਸਭ ਤੋਂ ਵੱਧ 769 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਹੋਏ 
  • ਤੱਥਾਂ ਅਨੁਸਾਰ ਇੱਕ ਦਹਾਕੇ ਵਿੱਚ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 1.20 ਲੱਖ  ਘਟੀ 
  • ਬੰਦ ਕੀਤੇ ਜਾ ਰਹੇ ਸਰਕਾਰੀ ਸਕੂਲਾਂ ਪਿੱਛੇ ਸਰਕਾਰੀ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨਹੀਂ ਹੈ 

ਲਾਵਾਰਸ ਪਸ਼ੂਆਂ ਦਾ ਮਾਮਲਾ:

  • ਕਿਸਾਨਾਂ ਨੇ ਲਾਵਾਰਸ ਪਸ਼ੂ ਟਰਾਲੀਆਂ ਵਿੱਚ ਲੱਦ ਕੇ ਲੁਧਿਆਣੇ ਸ਼ਹਿਰ ਵਿੱਚ ਛੱਡੇ 
  • ਕਿਸਾਨ ਨੂੰ ਵੱਖ ਵੱਖ ਪਿੰਡਾਂ ਤੋਂ 100 ਤੋਂ ਵੱਧ ਟਰਾਲੀਆਂ ਵਿੱਚ ਲਾਵਾਰਸ ਪਸ਼ੂ ਲੱਦ ਕੇ ਲਿਆਏ ਸਨ 
  • ਕਿਸਾਨ ਨਾ ਇਹ ਲਾਵਾਰਸ ਪਸ਼ੂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਛੱਡਣ ਲਈ ਲਿਆਏ ਸਨ 
  • ਪੁਲਿਸ ਨੇ ਕਿਸਾਨਾਂ ਨੂੰ ਸਮਰਾਲਾ ਚੌਕ ਵਿਖੇ ਹੀ ਰੋਕ ਲਿਆ 
  • ਕਿਸਾਨਾਂ ਨੇ ਉੱਥੇ ਹੀ ਟਰਾਲੀਆਂ ਦੇ ਡਾਲੇ ਖੋਲ੍ਹ ਦਿੱਤੇ ਅਤੇ ਆਵਾਰਾ ਪਸ਼ੂ ਛੱਡ ਦਿੱਤੇ 
  • ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਕਿ 7 ਫਰਵਰੀ ਨੂੰ ਫ਼ਰੀਦਕੋਟ  ਅਤੇ 18 ਫਰਵਰੀ ਜਲੰਧਰ ਡੀਸੀ ਦਫ਼ਤਰ ਅੱਗੇ ਪਸ਼ੂ ਛੱਡੇ ਜਾਣਗੇ 


ਪੰਜਾਬ ਵਿੱਚ ਭਾਜਪਾ ਮਜ਼ਬੂਤ :

  • ਪੰਜਾਬ ਵਿੱਚ ਭਾਜਪਾ ਹੋ ਰਹੀ ਹੈ ਮਜ਼ਬੂਤ 
  • ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ ਦਾਅਵਾ 
  • ਅਸ਼ਵਨੀ ਸ਼ਰਮਾ ਨੇ ਕਿਹਾ ਸਿਆਸੀ  ਹਾਲਾਤ ਅਜਿਹੇ ਸਿਰਜੇ ਜਾਣ ਲੱਗੇ ਹਨ ਕਿ ਪੰਜਾਬ ਦੇ ਲੋਕ ਵੀ ਭਾਜਪਾ ਵੱਲ ਵੇਖਣ ਲੱਗੇ ਹਨ 
  • ਸ਼ਰਮਾ ਨੇ ਕਿਹਾ ਕਿ 2022 ਦੇ ਪਿੜ ਲਈ ਭਾਜਪਾ ਨੂੰ ਬਹੁਤ ਵੱਡੀ ਤਿਆਰੀ ਦੀ ਲੋੜ ਹੈ 
  • ਕਿਹਾ ਹਾਲਾਤ ਅਜਿਹੇ ਸਾਜ਼ਗਾਰ ਹਨ ਕਿ ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਪਿੜ ਸੁੰਨਾ ਨਹੀਂ ਛੱਡਣਾ ਚਾਹੀਦਾ 

ਅਸ਼ਵਨੀ ਸ਼ਰਮਾ


ਮਾਮਲਾ ਕੈਂਸਰ ਹਸਪਤਾਲ ਵਿੱਚੋਂ ਲੰਗਰ ਬੰਦ ਕਰਨ ਦਾ:

  • ਸ਼੍ਰੋ.ਗੁ.ਪ੍ਰ. ਕਮੇਟੀ ਰਾਜਸਥਾਨ ਸਰਕਾਰ ਨਾਲ ਕਰੇਗੀ ਗੱਲਬਾਤ 
  • ਮਾਮਲਾ ਬੀਕਾਨੇਰ ਦੇ ਕੈਂਸਰ ਹਸਪਤਾਲ ਵਿੱਚੋਂ ਲੰਗਰ ਬੰਦ ਕਰਨ ਦਾ 
  • ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਮੌਕੇ ਗੱਲਬਾਤ ਰਾਹੀਂ ਇਹ ਮਸਲਾ ਹੱਲ ਕਰ ਲਿਆ ਜਾਵੇਗਾ 
  • ਕਿਹਾ ਕਿ ਇਹ ਲੰਗਰ ਸੰਗਤਾਂ ਵੱਲੋਂ ਲਾਇਆ ਜਾ ਰਿਹਾ ਹੈ ਅਤੇ ਇਹ ਮਨੁੱਖਤਾ ਦੀ ਸੇਵਾ ਲਈ ਹੈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,