ਰੋਜਾਨਾ ਖਬਰ-ਸਾਰ » ਸਿੱਖ ਖਬਰਾਂ

• ਬਿਨਾ ਪਾਸਪੋਰਟ ਕਰਤਾਰਪੁਰ ਸਾਹਿਬ ਲਈ ਲਾਂਘਾ ਦਿਆਂਗੇ: ਪਾਕਿ • ਪਟਾਕਿਆਂ ‘ਤੇ ਰੋਕ ਬਾਰੇ ਭਾਈ ਹਵਾਰਾ ਦਾ ਬਿਆਨ ਤੇ ਹੋਰ ਖਬਰਾਂ

February 10, 2020 | By

ਅੱਜ ਦਾ ਖਬਰਸਾਰ | 10 ਫਰਵਰੀ 2020 (ਦਿਨ ਸੋਮਵਾਰ)

ਖਬਰਾਂ ਸਿੱਖ ਜਗਤ ਦੀਆਂ

ਖੁੱਲ੍ਹੇ ਦਰਸ਼ਨ-ਦੀਦਾਰੇ:

• ਬਿਨਾਂ ਪਾਸਪੋਰਟ ਤੋਂ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੀਤੀ ਜਾ ਰਹੀ ਹੈ: ਪਾਕਿਸਤਾਨ।
• ਇਸ ਬਾਰੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਇਜਾਜ਼ ਸ਼ਾਹ ਦਾ ਬਿਆਨ।
• ਗ੍ਰਹਿ ਮੰਤਰੀ ਨੇ ਇਹ ਗੱਲ ਸ਼ੁਕਰਵਾਰ ਨੂੰ ਪਾਕਿਸਤਾਨੀ ਨੈਸ਼ਨਲ ਅਸੈਂਬਲੀ ਵਿੱਚ ਪ੍ਰਸ਼ਨਕਾਲ ਦੌਰਾਨ ਕਹੀ।

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੀ ਇੱਕ ਤਸਵੀਰ।

• ਗ੍ਰਹਿ ਮੰਤਰੀ ਨੇ ਕਿਹਾ ਭਾਵੇਂ ਕਿ ਫਿਲਹਾਲ ਪਹਿਲਾਂ ਹੋਏ ਸਮਝੌਤੇ ਤਹਿਤ ਬਿਨਾਂ ਪਾਸਪੋਰਟ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਦੀ ਇਜਾਜ਼ਤ ਨਹੀਂ ਹੈ।
• ਕਿਹਾ ਪਰ ਸੰਗਤਾਂ ਦੀ ਆਮਦ ਵਧਾਉਣ ਲਈ ਬਿਨਾਂ ਪਾਸਪੋਰਟ ਵਾਲੇ ਪੱਖ ਤੇ ਵਿਚਾਰ ਕਰ ਰਹੇ ਹਾਂ।
• ਪਰ ਇਥੇ ਇਹ ਦੇਖਣਯੋਗ ਹੋਵੇਗਾ ਕਿ ਕੀ ਦਿੱਲੀ ਸਲਤਨਤ ਇਸ ਵਿਚਾਰ ਉਪਰ ਕੋਈ ਹਾਂ ਪੱਖੀ ਹੁੰਗਾਰਾ ਦੇਵੇਗੀ ਜਾਂ ਨਹੀਂ।

ਇਹ ਲਿਖਤ ਜਰੂਰ ਪੜ੍ਹੋ – ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…


ਸੰਗਤ ਪਟਾਕਿਆਂ ਤੇ ਰੋਕ ਲਾਵੇ: ਭਾਈ ਹਵਾਰਾ

• ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪ੍ਰੋਫੈਸਰ ਬਲਜਿੰਦਰ ਸਿੰਘ ਨੇ 9 ਫਰਵਰੀ ਨੂੰ ਇੱਕ ਲਿਖਤੀ ਬਿਆਨ ਜਾਰੀ ਕੀਤਾ।
• ਭਾਈ ਹਵਾਰਾ ਨੇ ਕਿਹਾ ਕਿ ਸਿੱਖ ਸੰਗਤ ਨਗਰ ਕੀਰਤਨਾਂ ਦੌਰਾਨ ਆਤਿਸ਼ਬਾਜੀ ਉੱਤੇ ਰੋਕ ਲਾਵੇ।
• ਇਹ ਬਿਆਨ ਪਹੂਵਿੰਡ ਤਰਨ ਤਾਰਨ ਵਿਖੇ ਨਗਰ ਕੀਰਤਨ ਦੌਰਾਨ ਹੋਏ ਪਟਾਕਿਆਂ ਦੇ ਧਮਾਕੇ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।
• 8 ਫਰਵਰੀ ਨੂੰ ਪਹੁਵਿੰਡ ਤੋਂ ਕੱਢੇ ਜਾ ਰਹੇ ਕਿ ਨਗਰ ਕੀਰਤਨ ਦੌਰਾਨ ਪਟਾਕਿਆਂ ਦੇ ਧਮਾਕੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ।
• ਬਿਆਨ ਵਿੱਚ ਕਿਹਾ ਗਿਆ ਹੈ ਕਿ ਪਟਾਕੇ ਅਤੇ ਆਤਿਸ਼ਬਾਜ਼ੀ ਨਾ ਖਾਲਸੇ ਦੇ ਜੰਗੀ ਜੌਹਰਾਂ ਦੀ ਪਰੰਪਰਾ ਦਾ ਹਿੱਸਾ ਹੈ ਅਤੇ ਨਾਲ ਹੀ ਗੱਤਕਾ ਪ੍ਰਦਰਸ਼ਨ ਦਾ।
• ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਕੀਰਤਨਾਂ ਤੇ ਗੁਰਪੁਰਬਾਂ ਮੌਕੇ ਪਟਾਕਿਆਂ ਦੀ ਵਰਤੋਂ ‘ਤੇ ਰੋਕ ਲਾਵੇ।
• ਸਥਾਨਕ ਸੰਗਤਾਂ ਵੀ ਇਸ ਸਬੰਧੀ ਮਤੇ ਪਾਸ ਕਰਕੇ ਉਹਨਾਂ ਦੀਆਂ ਨਕਲਾਂ ਸ਼੍ਰੋ.ਗੁ.ਪ੍ਰ.ਕ. ਨੂੰ ਭੇਜਣ।

ਭਾਈ ਜਗਤਾਰ ਸਿੰਘ ਹਵਾਰਾ (ਪੁਰਾਣੀ ਤਸਵੀਰ)


ਮਨੋਰੰਜਨ ਨਹੀਂ, ਮਰਿਆਦਾ ਅਪਣਾਈ ਜਾਵੇ:

• ਤਖਤ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਤਸਵੀਰਾਂ ਅਤੇ ਫਿਲਮਾਂਕਣਾਂ ਉੱਪਰ ਲੱਗੀ ਪਾਬੰਦੀ।
• ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਪੁਸ਼ਟੀ।
• ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਤਖਤ ਸਾਹਿਬ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।
• ਕਿਹਾ ਜਿਸ ਤਹਿਤ ਟਿਕਟੋਕ ਵੀਡੀਓ ਅਤੇ ਸੈਲਫੀ ਲੈਣ ਉੱਪਰ ਮੁਕੰਮਲ ਪਾਬੰਦੀ ਲਾਈ ਗਈ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ


ਸਾਕਾ ਨਕੋਦਰ ਦੇ ਸ਼ਹੀਦਾਂ ਦਾ 34ਵਾਂ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

• ਸ਼ਹੀਦਾਂ ਦੀ ਯਾਦ ਵਿਚ ਪਿੰਡ ਲਿੱਤਰਾਂ (ਨੇੜੇ ਨਕੋਦਰ) ਵਿਖੇ ਸ਼ਹੀਦੀ ਸਮਾਗਮ ਹੋਇਆ।
• ਸਿੱਖ ਸੰਗਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਤਸਵੀਰਾਂ ਵੇਖੋ ਅਤੇ ਹੋਰ ਵਧੇਰੇ ਵੇਰਵੇ ਪੜ੍ਹੋ।

ਸ਼ਹੀਦੀ ਸਮਾਗਮ ਦਾ ਇਕ ਦ੍ਰਿਸ਼


 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,