December 2021 Archive

ਬੇਅਦਬੀ ਘਟਨਾਵਾਂ ਦਾ ਬਦਲਿਆ ਤਰੀਕਾ-ਕਾਰ: ਵਰਤਾਰੇ ਅਤੇ ਮਨੋਰਥਾਂ ਦੀ ਸ਼ਨਾਖਤ ਕਰਨ ਦੀ ਲੋੜ

ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਅਤਿ ਗੰਭੀਰ, ਦੁਖਦਾਈ ਅਤੇ ਸੰਵੇਦਨਸ਼ੀਲ ਮਸਲਾ ਹੈ। ਬੇਅਦਬੀ ਦੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਇਹ ਘਟਨਾਵਾਂ ਕਰਵਾਈਆਂ ਜਾ ਰਹੀਆਂ ਹਨ।

ਵਿਸ਼ਵ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਸਥਾਨ

-ਡਾ. ਗੁਲਜ਼ਾਰ ਸਿੰਘ ਕੰਗ, ਨੰਗਲ ਭਾਰਤੀ ਧਰਮ ਚਿੰਤਨ ਵਿੱਚ ਸ਼ਹਾਦਤ ਦਾ ਸਿੱਖ ਸੰਦਰਭ ਬਹੁਤ ਹੀ ਨਿਆਰੇ ਅਤੇ ਉਚਤਮ ਪੱਦਵੀ ਦੇ ਰੂਪ ਵਿਚ ਆਇਆ ਹੈ।ਇਹ ਸ਼ਬਦ ...

ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਸੋਧਾ

ਸਿੱਖ ਸਿਆਸਤ ਨੂੰ ਸਥਾਨਕ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇਕ ਵਿਅਕਤੀ ਪਿੱਤਲ ਵਾਲਾ ਜੰਗਲਾ ਟੱਬ ਕੇ ਦਾਖਲ ਹੋ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਈ ਇਕ ਸ੍ਰੀ ਸਾਹਿਬ ਚੁੱਕ ਲਈ। ਇਸ ਤੋਂ ਪਹਿਲਾਂ ਕਿ ਉਹ ਹੋਰ ਕੋਈ ਹਰਕਤ ਕਰਦਾ ਸੇਵਾਦਾਰਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ।

ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਕਰੇ ਕੇਜਰੀਵਾਲ ਸਰਕਾਰ

ਬੀਤੇ 26 ਸਾਲਾਂ ਤੋਂ ਕੈਦ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਵਿਚਲੇ ਸਾਰੇ ਕਾਨੂੰਨੀ ਅੜਿੱਕੇ ਹੁਣ ਦੂਰ ਹੋ ਚੁੱਕੇ ਹਨ ਇਸ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਬਿਨਾ ਦੇਰੀ ਪ੍ਰੋ. ਭੁੱਲਰ ਦੀ ਰਿਹਾਈ ਦੇ ਪਰਵਾਨੇ ਉੱਤੇ ਦਸਤਖਤ ਕਰਕੇ ਰਿਹਾਈ ਕਰਨੀ ਚਾਹੀਦੀ ਹੈ।

ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸੰਬੰਧੀ ਕਾਨੂੰਨ ਦੀ ਰੂਪ-ਰੇਖਾ ਕੀ ਹੋਵੇ ?

ਘੱਟੋ-ਘੱਟ ਖ਼ਰੀਦ ਮੁੱਲ 'ਤੇ ਖ਼ਰੀਦ ਕਰਨ ਵਾਲਾ ਭਾਰਤ ਹੀ ਇਕੱਲਾ ਦੇਸ਼ ਹੈ। ਹੋਰ ਦੇਸ਼ਾਂ ਵਿਚ ਕੀਮਤ ਬਣਾਈ ਰੱਖਣ ਲਈ ਸਰਕਾਰ ਵਲੋਂ ਕੁਝ ਨਹੀਂ ਕੀਤਾ ਜਾਂਦਾ, ਸਰਕਾਰ ਦੀ ਸਰਪ੍ਰਸਤੀ ਅਧੀਨ ਨਿੱਜੀ ਕੰਪਨੀਆਂ ਵਲੋਂ ਨਾ ਸਿਰਫ ਅਨਾਜ ਸਗੋਂ ਹੋਰ ਫ਼ਸਲਾਂ ਦੀ ਵੀ ਖ਼ਰੀਦ ਕੀਤੀ ਜਾਂਦੀ ਹੈ। ਮੈਨੂੰ ਕੈਨੇਡਾ ਵਿਚ ਖੇਤੀ ਵਸਤੂਆਂ ਦੀ ਖ਼ਰੀਦ ਪ੍ਰਣਾਲੀ ਦੇ ਅਧਿਐਨ ਕਰਨ ਦਾ ਮੌਕਾ ਮਿਲਿਆ ਸੀ, ਜਿਸ ਵਿਚ ਮੈਂ ਵੇਖਿਆ ਕਿ ਕੈਨੇਡਾ ਵਰਗੇ ਵਿਸ਼ਾਲ ਦੇਸ਼ ਵਿਚ ਜਿਥੇ ਭੂਮੀ ਅਤੇ ਪਾਣੀ ਉਸ ਦੇਸ਼ ਦੀ ਸਿਰਫ 3 ਕਰੋੜ ਵਸੋਂ ਤੋਂ ਦਰਜਨਾਂ ਗੁਣਾ ਜ਼ਿਆਦਾ ਹੈ, ਉਥੇ ਵੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ

ਟੀਚੇ ਦੀ ਸੋਝੀ ਨਾਲ ਹੀ ਪਰੰਪਰਾ ਦੇ ਅਧਿਆਤਮਕ, ਧਾਰਮਿਕ ਅਤੇ ਦੈਵੀ ਅਧਾਰ ਦੀ ਕਦਰ ਹੋਵੇਗੀਃ ਡਾ. ਕੁਲਦੀਪ ਸਿੰਘ

ਪਰੰਪਰਾ ਦਾ ਕਿਸੇ ਸੱਭਿਅਤਾ ਵਿਚ ਬਹੁਤ ਅਹਿਮ ਸਥਾਨ ਹੁੰਦਾ ਹੈ। ਸਮੇਂ ਨੇ ਪ੍ਰੰਪਰਾਵਾਂ ਦੀ ਭੰਨ-ਤੋੜ ਵੀ ਕੀਤੀ ਹੈ ਤੇ ਨਵੀਆਂ ਪ੍ਰੰਪਰਾਵਾਂ ਨੂੰ ਘੜਿਆ ਵੀ ਹੈ।ਕਿਹੜੀ ਪਰੰਪਰਾ ਮੰਨਣਯੋਗ ਹੈ ਤੇ ਕਿਹੜੀ ਨਾ-ਮੰਨਣਯੋਗ,ਇਸ ਬਾਰੇ ਗੁਰਮਤਿ ਅਤੇ ਤਵਾਰੀਖ ਦੇ ਵਰਤਾਰੇ ਰਾਹੀਂ ਪੜਚੋਲ ਕਰਨੀ ਵੀ ਜ਼ਰੂਰੀ ਹੈ।ਅੱਜ, ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਪਰੰਪਰਾ ਬਾਰੇ ਸੰਵਾਦ ਅਹਿਮੀਅਤ ਅਖਤਿਆਰ ਕਰ ਰਿਹਾ ਹੈ। ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ੧੦ ਨਵੰਬਰ ੨੦੨੧ ਨੂੰ ਖਾਲਸਾ ਕਾਲਜ ਵਿਖੇ “ਪਰੰਪਰਾਃ ਇਕ ਸੰਵਾਦ” ਵਿਸ਼ੇ ਉੱਤੇ ਵਿਚਾਰ ਗੋਸ਼ਟਿ ਕਰਵਾਈ ਗਈ। ਇਸ ਮੌਕੇ ਡਾ. ਕੁਲਦੀਪ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹਨਾਂ ਵਿਚਾਰਾਂ ਵਿੱਚ ਉਨ੍ਹਾਂ ਨੇ ਦੱਸਿਆ ਕਿ "ਟੀਚੇ ਦੀ ਸੋਝੀ ਨਾਲ ਹੀ ਪਰੰਪਰਾ ਦੇ ਅਧਿਆਤਮਕ, ਧਾਰਮਿਕ ਅਤੇ ਦੈਵੀ ਅਧਾਰ ਦੀ ਕਦਰ ਹੋਵੇਗੀ।ਡਾ.ਕੁਲਦੀਪ ਸਿੰਘ ਢਿੱਲੋਂ ਵੱਲੋਂ ਸਾਝੇ ਕੀਤੇ ਵਿਚਾਰ ਤੁਹਾਡੇ ਨਾਲ ਸਾਝੇ ਕਰ ਰਹੇ ਹਾਂ।

ਪਰੰਪਰਾ: ਅਕਾਲ ਪੁਰਖ ਤੱਕ – ਸੰਤ ਤੇਜਾ ਸਿੰਘ ਖੁੱਡੇ ਵਾਲੇ

ਪਰੰਪਰਾ ਦਾ ਕਿਸੇ ਸੱਭਿਅਤਾ ਵਿਚ ਬਹੁਤ ਅਹਿਮ ਸਥਾਨ ਹੁੰਦਾ ਹੈ। ਸਮੇਂ ਨੇ ਪ੍ਰੰਪਰਾਵਾਂ ਦੀ ਭੰਨ-ਤੋੜ ਵੀ ਕੀਤੀ ਹੈ ਤੇ ਨਵੀਆਂ ਪ੍ਰੰਪਰਾਵਾਂ ਨੂੰ ਘੜਿਆ ਵੀ ਹੈ।ਕਿਹੜੀ ਪਰੰਪਰਾ ਮੰਨਣਯੋਗ ਹੈ ਤੇ ਕਿਹੜੀ ਨਾ-ਮੰਨਣਯੋਗ,ਇਸ ਬਾਰੇ ਗੁਰਮਤਿ ਅਤੇ ਤਵਾਰੀਖ ਦੇ ਵਰਤਾਰੇ ਰਾਹੀਂ ਪੜਚੋਲ ਕਰਨੀ ਵੀ ਜ਼ਰੂਰੀ ਹੈ।

ਬਿਜਲਸੱਥ ਰਾਹੀਂ ਸਿੱਖਾਂ ਵਿਰੁਧ ਨਫਰਤ ਬਾਰੇ ਖੁਲਾਸਾ: ਸਿੱਖ ਪੱਖ ਨੇ ਖਤਰਨਾਕ ‘ਸੋਮੀਕਹ’ SoMeCH ਤੰਤਰ ਬਾਰੇ ਸੁਚੇਤ ਕੀਤਾ

ਸਾਲ 2018 ਵਿਚ ਦਿੱਲੀ ਦਰਬਾਰ ਨੇ "ਸੋਮੀਕਹ" ਨਾਮੀ ਖਤਰਨਾਕ ਤੰਤਰ ਬਣਾਉਣ ਦੀ ਵਿਓਂਤ ਬਣਾਈ ਸੀ। ਇਹ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਜਸੂਸੀ ਅਤੇ ਜਵਾਬੀ ਕਾਰਵਾਈ ਦਾ ਵਿਆਪਕ ਤੰਤਰ ਉਸਾਰਨ ਦੀ ਵਿਓਂਤ ਸੀ। ਇਸ ਬਾਰੇ ਸਮਾਜਿਕ ਧਿਰਾਂ (ਸਿਵਲ-ਸੁਸਾਇਟੀ) ਨੇ ਖਾਸਾ ਵਿਰੋਧ ਪ੍ਰਗਾਇਆ ਸੀ। ਦਿੱਲੀ ਦਰਬਾਰ ਨੇ ਇਹ ਤੰਤਰ ਦਾ ਵਿਚਾਰ ਛੱਡ ਦੇਣ ਦਾ ਐਲਾਨ ਕੀਤਾ ਸੀ। ਹਾਲ ਵਿਚ ਹੀ ਬੀ.ਬੀ.ਸੀ. ਨੇ ਇਕ "ਸੈਂਟਰ ਫਾਰ ਇਨਫਰਮੇਸ਼ਨ ਰਿਸੀਲਿਅੰਸ" ਨਾਮੀ ਅਦਾਰੇ ਵੱਲੋਂ ਜਾਰੀ ਕੀਤੇ ਲੇਖੇ ਦੇ ਹਵਾਲੇ ਨਾਲ ਖਬਰ ਨਸ਼ਰ ਕੀਤੇ ਕਿ ਕਿਵੇਂ ਬਿਜਲ ਸੱਥ ਉੱਤੇ ਜਾਅਲੀ ਖਾਤਿਆਂ ਦਾ ਇਕ ਤਾਣਾਪੇਟਾ (ਨੈਟਵਰਕ) ਸਿੱਖਾਂ ਵਿਰੁਧ ਨਫਰਤ ਫੈਲਾਅ ਰਿਹਾ ਹੈ।

ਸਿੱਖ ਨਸ਼ਲਕੁਸ਼ੀ 1984: ਇਤਿਹਾਸ ਰੋਣ ਲਈ ਨਹੀਂ ਚਿਤਵਿਆ ਜਾਂਦਾ, ਸਗੋਂ ਚਿੰਤਨ ਕਰਨ ਲਈ ਚਿਤਵਿਆ ਜਾਂਦਾ ਹੈ

ਗੁਰੂ ਨਾਨਕ ਦੇਵ ਯੂਨੀਵਰਿਸਟੀ, ਸ੍ਰੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਦੀ ੩੭ਵੀਂ ਯਾਦ ਵਿੱਚ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸੱਥ ਜਥੇਬੰਦੀ ਵੱਲੋਂ ਯੂਨੀਵਰਸਿਟੀ ਸਥਿਤ ਗੁਰਦੁਆਰਾ ਸਾਹਿਬ ਵਿਖੇ ੮ ਨਵੰਬਰ ੨੦੨੧ ਨੂੰ ਕਰਵਾਏ ਗਏ ਇਸ ਸਮਾਗਮ ਵਿਚ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਵਲੋਂ ਵਿਦਿਆਰਥੀਆਂਨਾਲ ਵਿਚਾਰ ਸਾਂਝੇ ਕੀਤੇ ਗਏ। ਇਥੇ ਅਸੀਂ ਸ. ਪਰਮਜੀਤ ਸਿੰਘਦੀ ਤਕਰੀਰ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।