ਆਮ ਖਬਰਾਂ

ਦਿੱਲੀ ਤੋਂ 3 ਹੋਰ ਗ੍ਰਿਫਤਾਰੀਆਂ; ਹਰਮਿੰਦਰ ਸਿੰਘ ਮਿੰਟੂ 20 ਦਸੰਬਰ ਤਕ ਪਟਿਆਲਾ ਪੁਲਿਸ ਦੀ ਰਿਮਾਂਡ ‘ਚ

December 16, 2016 | By

ਚੰਡੀਗੜ੍ਹ: ਨਾਭਾ ਜੇਲ੍ਹ ਬ੍ਰੇਕ ਕੇਸ ਦੇ ਸਬੰਧ ਵਿੱਚ ਤਿੰਨ ਹੋਰਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਨੂੰ ਸੀਆਈਏ ਸਟਾਫ਼ ਪਟਿਆਲਾ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਦੀ ਟੀਮ ਤੇ ਦਿੱਲੀ ਪੁਲਿਸ ਦੀ ਸਾਂਝੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਦੇ ਕਬਜ਼ੇ ’ਚੋਂ ਤਿੰਨ ਸੈਮੀ-ਆਟੋਮੈਟਿਕ ਪਿਸਤੌਲ ਤੇ 17 ਕਾਰਤੂਸ ਬਰਾਮਦ ਕੀਤੇ ਗਏ ਹਨ।

(ਉੱਪਰ) ਹਰਮਿੰਦਰ ਸਿੰਘ ਮਿੰਟੂ ਨੂੰ ਨਾਭਾ ਅਦਾਲਤ 'ਚ ਪੇਸ਼ ਕਰਨ ਲਿਜਾਂਦੇ ਹੋਏ; (ਥੱਲ੍ਹੇ) ਦਿੱਲੀ ਪੁਲਿਸ ਵਲੋਂ 3 ਹੋਰ ਗ੍ਰਿਫਤਾਰੀਆਂ

(ਉੱਪਰ) ਹਰਮਿੰਦਰ ਸਿੰਘ ਮਿੰਟੂ ਨੂੰ ਨਾਭਾ ਅਦਾਲਤ ‘ਚ ਪੇਸ਼ ਕਰਨ ਲਿਜਾਂਦੇ ਹੋਏ; (ਥੱਲ੍ਹੇ) ਦਿੱਲੀ ਪੁਲਿਸ ਵਲੋਂ 3 ਹੋਰ ਗ੍ਰਿਫਤਾਰੀਆਂ

ਪਟਿਆਲਾ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਫੜੇ ਬੰਦਿਆਂ ਵਿੱਚੋਂ ਚੰਨਪ੍ਰੀਤ ਸਿੰਘ ਚੰਨਾ ਵਾਸੀ ਗੜ੍ਹਦੀਵਾਲਾ ਅਤੇ ਹਰਜੋਤ ਸਿੰਘ ਜੋਤ ਵਾਸੀ ਡੱਲੇਵਾਲ ਜੇਲ੍ਹ ਬ੍ਰੇਕ ਕੇਸ ਵਿੱਚ ਸ਼ਾਮਲ ਸਨ, ਜਦੋਂਕਿ ਤੀਜੇ ਸ਼ਖਸ ਰਣਜੀਤ ਸਿੰਘ ਕਾਲਕਟ ਵਾਸੀ ਪੂਰਬੀ ਦਿੱਲੀ ਨੇ ਇਨ੍ਹਾਂ ਨੂੰ ਪਨਾਹ ਦਿੱਤੀ ਸੀ। ਇਸੇ ਦੌਰਾਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਕੱਲ੍ਹ 15 ਦਸੰਬਰ ਨੂੰ ਦਿੱਲੀ ਪੁਲਿਸ ਨੇ ਏਸੀਪੀ ਰਾਜਬੀਰ ਸਿੰਘ ਦੀ ਅਗਵਾਈ ਵਿੱਚ ਇੰਸਪੈਕਟਰ ਪਦਮ ਸਿੰਘ ਰਾਣਾ, ਪੰਜਾਬ ਪੁਲਿਸ ਦੇ ਡੀਐਸਪੀ ਮਨਪ੍ਰੀਤ ਸਿੰਘ ਤੇ ਕੋਤਵਾਲੀ ਇੰਚਾਰਜ ਰਾਜੇਸ਼ ਸ਼ਰਮਾ ਦੇ ਨਾਲ ਨਾਭਾ ਅਦਾਲਤ ਵਿੱਚ ਪੇਸ਼ ਕੀਤਾ। ਪੰਜਾਬ ਪੁਲਿਸ ਨੇ ਅਦਾਲਤ ਤੋਂ ਮਿੰਟੂ ਦਾ 14 ਦਿਨਾਂ ਪੁਲਿਸ ਰਿਮਾਂਡ ਮੰਗਿਆ ਸੀ ਪਰ ਬਚਾਅ ਪੱਖ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਮਿੰਟੂ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਰਿਮਾਂਡ ਦੌਰਾਨ ਕਾਫ਼ੀ ਪੁੱਛਗਿਛ ਕਰ ਲਈ ਹੈ ਅਤੇ ਮਿੰਟੂ ਦੀ ਬਾਈਪਾਸ ਸਰਜਰੀ ਵੀ ਹੋਈ ਹੈ। ਇਸ ’ਤੇ ਅਦਾਲਤ ਨੇ ਮਿੰਟੂ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦੇ ਕੇ ਉਸ ਨੂੰ 20 ਦਸੰਬਰ ਤੱਕ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ ਅਤੇ ਹਦਾਇਤ ਕੀਤੀ ਕਿ ਮਿੰਟੂ ਦਾ ਹਰ 12 ਘੰਟਿਆਂ ਬਾਅਦ ਮੈਡੀਕਲ ਚੈਕਅੱਪ ਕੀਤਾ ਜਾਵੇ।

ਸਬੰਧਤ ਖ਼ਬਰ:

ਨਾਭਾ ਜੇਲ੍ਹ ‘ਤੇ ਹਮਲੇ ‘ਚ ਪਾਕਿਸਤਾਨ ਦਾ ਹੱਥ: ਸੁਖਬੀਰ ਬਾਦਲ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,