June 8, 2015 | By ਸਿੱਖ ਸਿਆਸਤ ਬਿਊਰੋ
ਅੱਚਲ ਸਾਹਿਬ (7 ਜੂਨ, 2015): ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਤੇ ਹੋਰ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦਮਦਮੀ ਟਕਸਾਲ ਜਥਾ ਭਿੰਡਰਾਂ ਸੰਗਰਾਵਾਂ ਅਤੇ ਸ਼ਬਦ ਗੁਰੂ ਪ੍ਰਚਾਰ ਸੰਤ ਸਮਾਜ ਦੇ ਮੁਖੀ ਸੰਤ ਗਿਆਨੀ ਰਾਮ ਸਿੰਘ ਦੀ ਅਗਵਾਈ ‘ਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸੰਗਰਾਵਾਂ ਵਿਖੇ ਕਰਵਾਇਆ ਗਿਆ ।
ਸ੍ਰੀ ਅਖੰਡ ਪਾਠ ਸਾਹਿਬਾਂ ਦੀ ਚੱਲ ਰਹੀ ਲੜੀ ਦੇ ਭੋਗ ਉਪਰੰਤ ਸ਼ਹੀਦਾਂ ਦੀ ਯਾਦ ‘ਚ ਬਣ ਰਹੇ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਪੰਡਾਲ ‘ਚ ਰਾਗੀ, ਢਾਡੀ, ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ।
ਉਪਰੰਤ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਆਪਣੇ ਮੁੱਢਲੇ ਫਰਜ਼ਾਂ ਤੋਂ ਅਵੇਸਲੇ ਹੋ ਗਏ ਹਾਂ, ਜਿਸ ਕਰਕੇ ਫਿਰਕੂ ਤਾਕਤਾਂ ਸਿੱਖ ਕੌਮ ‘ਤੇ ਭਾਰੂ ਹੋ ਰਹੀਆਂ ਹਨ । ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਕੇਸਰੀ ਝੰਡੇ ਥੱਲੇ ਇਕੱਠੇ ਹੋ ਕੇ ਸ਼ਰਾਰਤੀ ਅਨਸਰਾਂ ਨੂੰ ਠੱਲ ਪਾਉਣ ਲਈ ਇਕਮੁੱਠ ਹੋਈਏ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅੰਮਿ੍ਤ ਛਕ ਕੇ ਸ਼ਸ਼ਤਰਧਾਰੀ ਬਣੇ ।
ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਿੱਖ ਪੰਥ ਨੂੰ ਅਜਿਹੇ ਆਗੂ ਦੀ ਲੋੜ ਹੈ, ਜੋ ਕੌਮ ਨੂੰ ਸਹੀ ਮਾਰਗ ਦੇਵੇ । ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਜਥਾ ਭਿੰਡਰਾਂ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਮਾਗਮ ‘ਚ ਸ਼ਾਮਲ ਹੋਈਆਂ ਸਮੂਹ ਸੰਗਤਾਂ, ਸੰਤ-ਮਹਾਂਪੁਰਖਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਕੌਮ ਦੇ ਮਹਾਨ ਜਰਨੈਲਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ, ਪਰ ਪੰਥ ਵਿਰੋਧੀ ਤਾਕਤਾਂ ਜਾਣਬੁੱਝ ਕੇ ਅੜਿੱਕਾ ਪਾਉਂਦੀਆਂ ਹਨ, ਜਿਨ੍ਹਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ।
ਉਨ੍ਹਾਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਅੰਮਿ੍ਤ ਸੰਚਾਰ ਸਮਾਗਮ ‘ਚ ਖੰਡੇ ਬਾਟੇ ਦੀ ਪਾਹੁਲ ਛਕਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ । ਸ਼
ਹੀਦੀ ਸਮਾਗਮ ‘ਚ ਮੁੱਖ ਸੰਸਦੀ ਸਕੱਤਰ ਸ: ਦੇਸਰਾਜ ਸਿੰਘ ਧੁੱਗਾ, ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲ, ਸੰਤ ਬਾਬਾ ਮੱਖਣ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਰੇਸ਼ਮ ਸਿੰਘ, ਸੰਤ ਬਾਬਾ ਸੁਲੱਖਣ ਸਿੰਘ ਪੰਜਵੜ ਵਾਲੇ, ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਬਾਬਾ ਨਛੱਤਰ ਸਿੰਘ, ਬਾਬਾ ਮਹਿੰਦਰ ਸਿੰਘ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਬੇਅੰਤ ਸਿੰਘ ਭਰਾ ਜਨਰਲ ਸੁਬੇਗ ਸਿੰਘ, ਧਿਆਨ ਸਿੰਘ ਮੰਡ ਕੌਮੀ ਮੀਤ ਪ੍ਰਧਾਨ ਅਕਾਲੀ ਦਲ (ਅੰੱਿਮਤਸਰ), ਭਾਈ ਤਰਲੋਚਨ ਸਿੰਘ ਸਪੁੱਤਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਗੁਰਵਿੰਦਰ ਸਿੰਘ ਸ਼ਾਮਪੁਰਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਗੁਰਬਚਨ ਸਿੰਘ, ਸਤਨਾਮ ਸਿੰਘ ਕਾਹਲੋਂ ਫੈਡਰੇਸ਼ਨ ਆਗੂ, ਸੰਤ ਅਵਤਾਰ ਸਿੰਘ ਬਿਧੀਚੰਦੀਏ, ਬਾਬਾ ਸੁਖਪਾਲ ਸਿੰਘ ਯੂ.ਪੀ., ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਨਿਰਮਲ ਸਿੰਘ ਰਾਜਸਥਾਨ, ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਭਾਈ ਗਗਨਦੀਪ ਸਿੰਘ, ਬਾਬਾ ਸਾਧ ਜੀ, ਬਾਬਾ ਨਛੱਤਰ ਸਿੰਘ, ਬਾਬਾ ਮਹਿੰਦਰ ਸਿੰਘ, ਬਾਬਾ ਰਾਜਨਦੀਪ ਸਿੰਘ, ਭਾਈ ਹਰਜੀਤ ਸਿੰਘ, ਭਾਈ ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
Related Topics: Attack on Darbar Sahib, Damdami Taksal, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale)