ਸਿੱਖ ਖਬਰਾਂ

1984 ਦੇ ਸਿੱਖ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

June 11, 2015 | By

ਕੈਲੀਫੋਰਨੀਆ (10 ਜੂਨ, 2015): ਭਾਰਤੀ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਭਾਰਤੀ ਫੌਜ ਵੱਲੋਂ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਲੜਨ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ਿਆਂ ਅਤੇ ਹੋਰ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸੈਨ ਫਰਾਂਸਿਸਕੋ ਡਾਊਨ ਟਾਊਨ ‘ਚ ਸਜਾਏ ਗਏ ਨਗਰ ਕੀਰਤਨ ‘ਚ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ ।

ਸ਼੍ਰੀ ਅਕਾਲ ਤਖਤ ਸਾਹਿਬ ਫੌਜੀ ਹਮਲੇ ਤੋਂ ਬਾਅਦ

ਸ਼੍ਰੀ ਅਕਾਲ ਤਖਤ ਸਾਹਿਬ ਫੌਜੀ ਹਮਲੇ ਤੋਂ ਬਾਅਦ

ਨਗਰ ਕੀਰਤਨ ਇੰਗਲੈਂਡ ਤੋਂ ਖਾਸ ਸੱਦੇ ‘ਤੇ ਪਹੁੰਚੇ ਜਾਗੋ ਵਾਲਿਆਂ ਦੇ ਕਵੀਸ਼ਰੀ ਜਥੇ ਦੀ ਕਵੀਸ਼ਰੀ ਕਲਾ ਨਾਲ ਸ਼ੁਰੂ ਹੋਇਆ । ਅਮਰੀਕੀ ਸਿੱਖ ਨੌਜਵਾਨਾਂ ਵੱਲੋਂ ਬੀਬੀ ਪੁਨੀਤ ਕੌਰ ਖ਼ਾਲਸਾ ਨੇ ਵੀਚਾਰਾਂ ਦੀ ਸ਼ੁਰੂਆਤ ਕੀਤੀ । ਸਿੱਖਸ ਫਾਰ ਜਸਟਿਸ ਦੁਆਰਾ ਤਿਆਰ ਕੀਤੇ ਰੈਫਰੈਂਡਮ 2020 ਦੇ ਮਾਟੋ ਹਜ਼ਾਰਾਂ ਸੰਗਤਾਂ ਨੇ ਚੁੱਕੇ ਹੋਏ ਸਨ ।

ਸਿੱਖੀ ਬਾਰੇ ਲਿਖਤੀ ਕਿਤਾਬਚੇ ਵੀ ਵੰਡੇ ਗਏ ਸਨ । ਗੋਰੇ, ਕਾਲੇ, ਚੀਨੇ ਤੇ ਲਤੀਨੀ ਸਭ ਸਿੱਖ ਪਰੇਡ ਬਾਰੇ ਜਾਣਕਾਰੀ ਹਾਸਲ ਕਰ ਰਹੇ ਸਨ । ਕੈਲੈਫੋਰਨੀਆ ਗਤਕਾ ਦਲ ਦੇ ਕਈ ਸੌ ਦੀ ਗਿਣਤੀ ‘ਚ ਪਹੁੰਚੇ ਨੌਜਵਾਨਾਂ ਨੇ ਗਤਕੇ ਦੇ ਜੌਹਰ ਵਿਖਾਏ । ਬੜੇ ਅਨੁਸ਼ਾਸਨ ‘ਚ ਸ਼ਹੀਦੀ ਨਗਰ ਕੀਰਤਨ ਸਿਵਿਕ ਸੈਂਟਰ ਦੇ ਵੱਡੇ ਮੈਦਾਨ ‘ਚ ਪਹੁੰਚਿਆਂ ਜਿਥੇ ਲੰਗਰ, ਚਾਹ, ਫਲ, ਅੰਬ ਦੀ ਲੱਸੀ ਤੇ ਹੋਰ ਠੰਡਿਆਂ ਦਾ ਇੰਤਜ਼ਾਮ ਕੀਤਾ ਹੋਇਆ ਸੀ, ਲੰਗਰ ਛਕਦਿਆਂ ਵਿਸ਼ੇਸ ਤੌਰ ਤੇ ਬੁਲਾਏ ਗਏ ਬੁਲਾਰਿਆਂ ਦੇ ਵੀਚਾਰ ਸੁਣਨ ਲਈ ਸੰਗਤਾਂ ਵਡੇ ਮੈਦਾਨ ਵਿਚ ਹਰੇ ਘਾਹ ‘ਤੇ ਬੈਠਦੀਆਂ ਗਈਆਂ ।

ਬੁਲਾਰਿਆਂ ‘ਚ ਕੈਨੇਡਾ ਤੋਂ ਆਈ ਡਾ. ਇੰਦਰ ਪ੍ਰਸਤ, ਭਾਈ ਜਗਮੀਤ ਸਿੰਘ ਜੋ ਕੈਨੇਡਾ ਦੇ ਓਾਟਾਰੀਓ ਰਾਜ ਦੇ ਚੁਣੇ ਹੋਏ ਵਿਧਾਨ ਸਭਾ ਮੈਂਬਰ ਹਨ, ਬੀਬੀ ਨਵਕਿਰਨ ਕੌਰ ਖਾਲੜਾ, ਇੰਗਲੈਂਡ ਤੋਂ ਆਏ ਡਾ. ਕਰਾਮਾਤ ਚੀਮਾ, ਕੈਨੇਡਾ ਤੋਂ ਪ੍ਰਭਸ਼ਰਨਬੀਰ ਸਿੰਘ, ਡਾ. ਅਮਰਜੀਤ ਸਿੰਘ (ਖ਼ਾਲਿਸਤਾਨ ਅਫੇਅਰਜ਼ ਸੈਂਟਰ), ਕੈਨੇਡਾ ਤੋਂ ਹੀ ਮਨਿੰਦਰ ਸਿੰਘ ਨੇ ਵੱਖ ਵੱਖ ਵਿਸ਼ਿਆਂ ‘ਤੇ ਆਪਣੇ ਸ਼ਾਨਦਾਰ ਵਿਚਾਰ ਹਜ਼ਾਰਾਂ ਦੀ ਗਿਣਤੀ ‘ਚ ਬੈਠੀਆ ਸੰਗਤਾਂ ਨਾਲ ਸਾਂਝੇ ਕੀਤੇ ।

ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਬਾਰੇ ਅਨਮੋਲ ਬਚਨ ਸੁਣਾਏ ਗਏ । ਡਾ. ਗੁਰਤੇਜ ਸਿੰਘ, ਰਾਜ ਸਿੰਘ ਤੇ ਦਵਿੰਦਰ ਸਿੰਘ ਨੇ ਸਕੱਤਰਾਂ ਦੀ ਸੇਵਾ ਦੌਰਾਨ ਸਾਰੇ ਸਮਾਗਮ ਦੀ ਰੂਪ ਰੇਖਾ ਵਧੀਆ ਬਣਾ ਕੇ ਰੱਖੀ । ਸਮਾਗਮ ‘ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਸੇਵਾ ਸੀਨੀਅਰ ਸਿੱਖ ਆਗੂਆਂ ਨੇ ਕੀਤੀ ।

ਸਮਾਗਮ ‘ਚ ਭਾਈ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਮਾਤਾ ਜੀ ਨਰਿੰਦਰ ਕੌਰ ਨੂੰ ਗੋਲਡ ਮੈਡਲ ਨਾਲ ਭਾਈ ਰਾਮ ਸਿੰਘ ਸਾਬਕਾ ਸੁਪਰੀਮ ਕੌਾਸਲ ਮੈਬਰ ਦੁਆਰਾ ਸਨਮਾਨਿਤ ਕੀਤਾ ਗਿਆ । ਸ਼ਾਮੀਂ ਕਰੀਬ ਛੇ ਵਜੇ ਸਾਰੇ ਸਮਾਗਮ ਦੀ ਸਮਾਪਤੀ ਅਰਦਾਸ ਤੇ ਹੁਕਮਨਾਮੇ ਨਾਲ ਹੋਈ ।

ਨਗਰ ਕੀਰਤਨ ਦੀ ਸਫ਼ਲਤਾ ਲਈ ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਸੈਨ ਹੋਜ਼ੇ, ਗੁਰਦੁਆਰਾ ਸਾਹਿਬ ਐਲ ਸਬਰਾਂਟੇ, ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਟਰਲਕ, ਗੁਰਦੁਆਰਾ ਗੁਰਮਤਿ ਪ੍ਰਕਾਸ਼ ਮਨਟਿਕਾ, ਗੁਰਦੁਆਰਾ ਸਿੰਘ ਸਭਾ ਮਿਲਪੀਟਸ, ਗੁਰਦੁਆਰਾ ਸਾਹਿਬ ਬਰਾਡਸ਼ਾਅ ਸੈਕਰਾਮੈਂਟੋ, ਗੁਰਦੁਆਰਾ ਕੈਪੀਟਲ ਸਿੱਖ ਸੈਂਟਰ ਸੈਕਰਾਮੈਂਟੋ, ਗੁਰਦੁਆਰਾ ਸਾਹਿਬ ਹੇਵਰਡ, ਗੁਰਦੁਆਰਾ ਸਾਹਿਬ ਸਾਊਥ ਸੈਨ ਫਰਾਂਸਿਸਕੋ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ, ਗੁਰਦੁਆਰਾ ਦਸਮੇਸ਼ ਦੁਆਰ ਲੋਡਾਈ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ, ਗੁਰਦੁਆਰਾ ਸਾਹਿਬ ਯੂਬਾ ਸਿਟੀ, ਗੁਰਦੁਆਰਾ ਸਾਹਿਬ ਸੈਨ ਮਟੀਓ, ਗੁਰਦੁਆਰਾ ਦਸਮੇਸ਼ ਦਰਬਾਰ ਟਰੇਸੀ, ਗੁਰਦੁਆਰਾ ਸਾਹਿਬ ਪਿਟਸਬਰਗ, ਗੁਰਦੁਆਰਾ ਸਾਹਿਬ ਫੇਅਰਫੀਲਡ, ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਅਤੇ ਗੁਰਦੁਆਰਾ ਸਾਹਿਬ ਸਿਲੀਕਾਨ ਵੈਲੀ ਸੈਂਟਾ ਕਲਾਰਾ ਤੋਂ ਇਲਾਵਾ ਸਮੂਹ ਪੰਥਕ ਜਥੇਬੰਦੀਆਂ ਨੇ ਸਾਂਝੇ ਤੌਰ ਉੱਤੇ ਯਤਨ ਕੀਤੇ ਗਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,