December 23, 2018 | By ਸਿੱਖ ਸਿਆਸਤ ਬਿਊਰੋ
ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਦੀ ਅਗਵਾਈ ਵਾਲੇ “ਪੰਜਾਬ ਮੰਚ” ਵਲੋਂ ਚੰਡੀਗੜ੍ਹ ਵਿਚਲੇ ਭਕਨਾ ਭਵਨ ਵਿਖੇ “ਸੰਘਵਾਦ ਅਤੇ ਖੁਦਮੁਖਤਿਆਰੀ” ਵਿਸ਼ੇ ਉੱਤੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ ਗਰਗਾ ਚੈਟਰਜੀ, ਪ੍ਰੋ.ਪ੍ਰੀਤਮ ਸਿੰਘ, ਮੁੰਬਈ ਯੁਨੀਵਰਸਿਟੀ ਤੋਂ ਪ੍ਰੋ ਦੀਪਕ ਪਵਾਰ ਅਤੇ ਹੋਰ ਸਮਾਜਿਕ ਕਾਰਕੁੰਨਾ ਨੇ ਹਿੱਸਾ ਲਿਆ।
ਪ੍ਰੋ ਪ੍ਰੀਤਮ ਸਿੰਘ ਆਕਸਫੋਰਡ ਨੇ ਕਿਹਾ ਕਿ ਭਾਰਤ ਇੱਕ ਬਹੁ-ਕੌਮੀ ਮੁਲਕ ਹੈ ਅਤੇ ਇਸ ਸਚਿਆਈ ਤੋਂ ਮੁਨਕਾਰ ਨਹੀਂ ਹੋਇਆ ਜਾ ਸਕਦਾ।ਉਹਨਾਂ ਅਜੋਕੇ ਭਾਰਤੀ ਉਪ-ਮਹਾਦੀਪ ਵਿਚਲੇ ਮਸਲਿਆਂ ਦੀ ਜੜ੍ਹ ਨੂੰ ਛੋਂਹਦੇ 7 ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ। ਜਿਸ ਦੀ ਚਲਦੀ ਛਵੀ (ਵੀਡੀੳ) ਹੇਠਾ ਸਾਂਝੀ ਕੀਤੀ ਜਾ ਰਹੀ ਹੈ।
Related Topics: Convention on Federalism and autonomy, Fedralism in India, Prof Pritam Singh Oxford