ਕੌਮਾਂਤਰੀ ਖਬਰਾਂ

ਸਿੰਧ ‘ਚ ਲਾਲ ਸ਼ਾਹਬਾਜ਼ ਕਲੰਦਰ ‘ਝੂਲੇਲਾਲ’ ਦੀ ਦਰਗਾਹ ’ਚ ਆਤਮਘਾਤੀ ਹਮਲਾ; 100 ਮੌਤਾਂ

February 17, 2017 | By

ਕਰਾਚੀ: ਪਾਕਿਸਤਾਨ ਦੇ ਸੂਬਾ ਸਿੰਧ ਦੇ ਸਹਿਵਨ ਕਸਬੇ ਵਿੱਚ ਸਥਿਤ ਲਾਲ ਸ਼ਾਹਬਾਜ਼ ਕਲੰਦਰ ਦੀ ਸੂਫ਼ੀ ਦਰਗਾਹ ਵਿੱਚ ਵੀਰਵਾਰ ਰਾਤ ਕੀਤੇ ਗਏ ਇਕ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ 100 ਤੋਂ ਵੱਧ ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਘਟਨਾ ਵੇਲੇ ਦਰਗਾਹ ਖਚਾਖਚ ਭਰੀ ਹੋਈ ਸੀ। ਪਾਕਿਸਤਾਨ ‘ਚ ਪਿਛਲੇ ਇਕ ਹਫ਼ਤੇ ਦੌਰਾਨ ਕੀਤਾ ਗਿਆ ਇਹ ਪੰਜਵਾਂ ਵੱਡਾ ਹਮਲਾ ਹੈ। ਇਸ ਦੌਰਾਨ ਇਸਲਾਮਿਕ ਸਟੇਟ ਖੁਰਾਸਾਨ ਨੇ ਇਸ ਹਮਲੇ ਦੀ ਜਿ਼ੰਮੇਵਾਰੀ ਲਈ ਹੈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।

ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ (ਫਾਈਲ ਫੋਟੋ)

ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ (ਫਾਈਲ ਫੋਟੋ)

ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਾ ਸੂਫ਼ੀ ਰਸਮ ‘ਧਮਾਲ’ ਦੌਰਾਨ ਹੋਇਆ, ਜਦੋਂ ਦਰਗਾਹ ਵਿੱਚ ਸੈਂਕੜੇ ਲੋਕ ਹਾਜ਼ਰ ਸਨ ਤੇ ਇਕ ਹਮਲਾਵਰ ਨੇ ਭੀੜ ਵਿੱਚ ਆਪਣੇ ਆਪ ਨੂੰ ਉਡਾ ਦਿੱਤਾ। ਗ਼ੌਰਤਲਬ ਹੈ ਕਿ ਵੀਰਵਾਰ (ਜੁੰਮੇਰਾਤ) ਨੂੰ ਦਰਗਾਹ ਵਿੱਚ ਵੱਡੀ ਗਿਣਤੀ ਵਿਚ ਲੋਕ ਪੁੱਜਦੇ ਹਨ। ‘ਡਾਅਨ’ ਅਖ਼ਬਾਰ ਨੇ ਜਮਸ਼ੋਰੋ ਜ਼ਿਲ੍ਹੇ ਦੇ ਐਸਐਸਪੀ ਤਾਰਿਕ ਵਿਲਾਇਤ ਦੇ ਹਵਾਲੇ ਨਾਲ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਹ ਆਤਮਘਾਤੀ ਧਮਾਕਾ ਦਰਗਾਹ ਦੇ ਔਰਤਾਂ ਲਈ ਰਾਖਵੇਂ ਹਿੱਸੇ ਵਿੱਚ ਹੋਇਆ। ਸਹਿਵਨ ਵਿੱਚ ਘਟਨਾ ਸਥਾਨ ’ਤੇ ਜਾਂਦੇ ਸਮੇਂ ਵਿਲਾਇਤ ਨੇ ਕਿਹਾ, “ਸਹਿਵਨ ਪੁਲਿਸ ਵੱਲੋਂ ਦਿੱਤੀ ਗਈ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਇਕ ਆਤਮਘਾਤੀ ਬੰਬ ਧਾਮਾਕਾ ਸੀ। ਮੈਂ ਛੇਤੀ ਹੀ ਉਥੇ ਪੁੱਜ ਰਿਹਾ ਹਾਂ।” ਸਿੰਧ ਦੇ ਸਿਹਤ ਮੰਤਰੀ ਸਿਕੰਦਰ ਮਾਂਧਰੋ ਨੇ ਕਿਹਾ ਕਿ ਧਮਾਕੇ ਵਿੱਚ ਭਾਰੀ ਜਾਨੀ ਨੁਕਸਾਨ ਹੋਇਆ ਹੈ।

ਧਮਾਕੇ ਤੋਂ ਬਾਅਦ ਜ਼ਖਮੀ ਹਸਪਤਾਲ 'ਚ

ਧਮਾਕੇ ਤੋਂ ਬਾਅਦ ਜ਼ਖਮੀ ਹਸਪਤਾਲ ‘ਚ

ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਦੇ ਹੁਕਮ ਜਾਰੀ ਕਰਦਿਆਂ ਲਾਗਲੇ ਸ਼ਹਿਰਾਂ ਜਮਸ਼ੋਰੋ ਤੇ ਹੈਦਰਾਬਾਦ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਹੈ ਤਾਂ ਕਿ ਪੀੜਤਾਂ ਨੂੰ ਫ਼ੌਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਸ ਦੌਰਾਨ ਰਾਹਤ ਕਰਮੀਆਂ ਨੂੰ ਐਂਬੂਲੈਂਸਾਂ ਦੀ ਕਮੀ ਕਾਰਨ ਮੁਸ਼ਕਲ ਪੇਸ਼ ਆ ਰਹੀ ਸੀ। ਵਿਲਾਇਤ ਨੇ ਕਿਹਾ, “ਹੈਦਰਾਬਾਦ ਤੇ ਸਹਿਵਨ ਨੇੜਲੇ ਹੋਰਨਾਂ ਸ਼ਹਿਰਾਂ ਜਿਵੇਂ ਨਵਾਬਸ਼ਾਹ, ਮੋਰੋ ਤੇ ਦਾਦੂ ਆਦਿ ਤੋਂ ਐਂਬੂਲੈਂਸਾਂ ਨੂੰ ਮੱਦਦ ਲਈ ਘਟਨਾ ਸਥਾਨ ਉਤੇ ਪੁੱਜਣ ਵਾਸਤੇ ਆਖਿਆ ਗਿਆ ਹੈ।’’ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ ਲਈ ਹਵਾਈ ਜਹਾਜ਼ਾਂ ਦੀ ਮੱਦਦ ਲੈਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।

ਸਬੰਧਤ ਖ਼ਬਰ:

ਲਾਹੌਰ ਅਸੈਂਬਲੀ ਦੇ ਬਾਹਰ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਆਤਮਘਾਤੀ ਧਮਾਕਾ; 16 ਮੌਤਾਂ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,