ਸਿਆਸੀ ਖਬਰਾਂ

‘ਆਪ’ ਵਿਧਾਇਕ ਵੇਦ ਪ੍ਰਕਾਸ਼ ਭਾਜਪਾ ‘ਚ ਸ਼ਾਮਲ; ਵਿਧਾਨ ਸਭਾ ਤੋਂ ਦਿੱਤਾ ਅਸਤੀਫਾ

March 27, 2017 | By

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਬਵਾਨਾ (ਦਿੱਲੀ) ਤੋਂ ਵਿਧਾਇਕ ਵੇਦ ਪ੍ਰਕਾਸ਼ ਅੱਜ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਵੇਦ ਪ੍ਰਕਾਸ਼ ਨੇ ਪ੍ਰੈਸ ਕਾਨਫਰੰਸ ‘ਚ ਕਿਹਾ, “ਮੈਂ ਕਿਸੇ ਲਾਲਚ ਜਾਂ ਦਬਾਅ ‘ਚ ਭਾਜਪਾ ‘ਚ ਸ਼ਾਮਲ ਨਹੀਂ ਹੋਇਆ ਸਗੋਂ ਸਾਫ ਸੁਥਰੀ ਰਾਜਨੀਤੀ ਕਰਨ ਆਇਆ ਹਾਂ। ਦਿੱਲੀ ‘ਚ ਹਰੇਕ ਥਾਂ ‘ਤੇ ਰਿਸ਼ਵਤ ਚੱਲ ਰਹੀ ਹੈ। ਨਾਕਾਮ ਅਤੇ ਬੜਬੋਲੇ ਲੋਕਾਂ ‘ਚ ਫਸ ਗਿਆ ਹਾਂ। ਹਾਲੇ ਮੇਰੇ ਕੋਲ ਤਿੰਨ ਸਾਲ ਹੋਰ ਹਨ। ਮੈਂ ਭਾਜਪਾ ‘ਚ ਕੋਈ ਅਹੁਦਾ ਨਹੀਂ ਲਵਾਂਗਾ। ਮੋਦੀ ਦੀਆਂ ਨੀਤੀਆਂ ਨਾਲ ਜੁੜ ਕੇ ਕੰਮ ਕਰਾਂਗਾ ਅਤੇ ਚਾਹਾਂਗਾ ਕਿ ਮੋਦੀ ਦਾ ਅਸ਼ੀਰਵਾਦ ਮਿਲਦਾ ਰਹੇ। ਮੈਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ।”

AAP ved parkash joins BJP

ਦਿੱਲੀ ਭਾਜਪਾ ਦੇ ਆਗੂ ਮਨੋਜ ਤਿਵਾਰੀ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਲ ਹੁੰਦਾ ਹੋਇਆ ‘ਆਪ’ ਵਿਧਾਇਕ ਵੇਦ ਪ੍ਰਕਾਸ਼

ਵੇਦ ਪ੍ਰਕਾਸ਼ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਕੁਝ ਲੋਕਾਂ ਨੇ ਘੇਰ ਰੱਖਿਆ ਹੈ, ਉਹ ਜਿਹੜੀ ਗੱਲ ਕੰਨ ‘ਚ ਕਰ ਦਿੰਦੇ ਹਨ, ਕੇਜਰੀਵਾਲ ਉਹੀ ਮੰਨ ਲੈਂਦੇ ਹਨ। ਕੇਜਰੀਵਾਲ ਨੂੰ ਨਹੀਂ ਪਤਾ ਹੁੰਦਾ ਕਿ ਚੱਲ ਕੀ ਰਿਹਾ ਹੈ। ਵੇਦ ਪ੍ਰਕਾਸ਼ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਨਾਗਰਿਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਵੇਦ ਪ੍ਰਕਾਸ਼ ਨੇ ਕਿਹਾ ਕਿ ਉਹ ਤਮਾਸ਼ਾ ਦਿਖਾਉਣ ਵਾਲਿਆਂ ‘ਚ ਫਸ ਗਏ ਹਨ।

ਵੇਦ ਪ੍ਰਕਾਸ਼ ਨੇ ਦਾਅਵਾ ਕੀਤਾ ਕਿ ਘੱਟੋ ਘੱਟ 35 ਹੋਰ ਵਿਧਾਇਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ।

ਇਸ ਮਸਲੇ ‘ਤੇ ਕਾਂਗਰਸ ਆਗੂ ਅਜੈ ਮਾਕਨ ਨੇ ਕਿਹਾ ਕਿ ‘ਆਪ’ ‘ਚ ਸਾਰੇ ਦੁਖੀ ਅਤੇ ਨਾਰਾਜ਼ ਹਨ। ਉਨ੍ਹਾਂ ਦੇ ਬਹੁਤ ਸਾਰੇ ਵਿਧਾਇਕ ਸਾਡੇ ਵੀ ਸੰਪਰਕ ‘ਚ ਹਨ ਪਰ ਅਸੀਂ ਆਪਣੇ ਆਗੂਆਂ ਅਤੇ ਕਾਰਜਕਰਤਾਵਾਂ ਦੇ ਨਾਲ ਚੱਲਾਂਗੇ।

ਇਸ ਮਾਮਲੇ ‘ਚ ‘ਆਪ’ ਆਗੂ ਸੰਜੈ ਸਿੰਘ ਨੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਭਾਜਪਾ ਨੂੰ ਲੋਕਤੰਤਰ ‘ਚ ਕੋਈ ਯਕੀਨ ਨਹੀਂ। ਉਨ੍ਹਾਂ ਨੂੰ ਸਰਕਾਰਾਂ ਬਰਖਾਸਤ ਕਰਕੇ ਅਤੇ ਜੋੜ-ਤੋੜ ਨਾਲ ਸਰਕਾਰ ਚਲਾਉਣ ਦੀ ਆਦਤ ਹੈ। ਅਰੁਣਾਂਚਲ, ਉੱਤਰਾਖੰਡ ‘ਚ ਅਸੀਂ ਦੇਖਿਆ, ਮਣੀਪੁਰ-ਗੋਆ ‘ਚ ਅਸੀਂ ਦੇਖਿਆ ਕਿ ਕਿਸ ਤਰੀਕੇ ਲੋਕਤੰਤਰ ਦਾ ਕਤਲ ਕਰਕੇ ਸਰਕਾਰਾਂ ਬਣਾਈਆਂ ਅਤੇ ਡੇਗੀਆਂ ਗਈਆਂ। ਇਹੀ ਕੰਮ ਹੁਣ ਇਹ ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇੱਥੇ ਸ਼ੁਰੂ ਕੀਤਾ ਹੈ। ਸਾਡੀ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਪਰ ਨਗਰ ਨਿਗਮ ਚੋਣਾਂ ‘ਚ ਜਨਤਾ 2015 ਵਾਂਗ ਹੀ ਇਨ੍ਹਾਂ ਨੂੰ ਸਬਕ ਸਿਖਾਏਗੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

AAP MLA Ved Prakash Join Hands With BJP, To Resign From The Assembly …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,