ਆਮ ਖਬਰਾਂ » ਸਿਆਸੀ ਖਬਰਾਂ

1993 ਮੁੰਬਈ ਬੰਬ ਧਮਾਕਿਆਂ ‘ਚ ਟਾਡਾ ਅਦਾਲਤ ਵਲੋਂ ਅਬੂ ਸਲੇਮ ਦੋਸ਼ੀ ਕਰਾਰ

June 16, 2017 | By

ਮੁੰਬਈ: 1993 ‘ਚ ਮੁੰਬਈ ‘ਚ ਹੋਏ ਬੰਬ ਧਮਾਕਿਆ ਦੇ ਮਾਮਲੇ ਦੀ ਸੁਣਵਾਈ ਕਰ ਹੀ ਟਾਡਾ ਅਦਾਲਤ ਨੇ ਅੱਜ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਅਬੂ ਸਲੇਮ ਸਣੇ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਤਾਹਿਰ ਮਰਚੈਂਟ, ਮੁਹੰਮਦ ਦੋਸਾ, ਫਿਰੋਜ਼ ਅਬਦੁਲ ਰਾਸ਼ਿਦ ਖਾਨ ਅਤੇ ਕਰੀਮੁੱਲ੍ਹਾ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਸਲੇਮ ਨੂੰ ਅਦਾਲਤ ਨੇ ਅਪਰਾਧਕ ਸਾਜਿਸ਼ ‘ਚ ਸ਼ਾਮਲ ਹੋਣ ਦਾ ਦੋਸ਼ੀ ਕਰਾਰ ਦਿੱਤਾ ਹੈ। ਭਾਰਤੀ ਅਦਾਲਤ ਨੇ ਉਸਨੂੰ ‘ਅੱਤਵਾਦ ਸਬੰਧਤ ਗਤੀਵਿਧੀਆਂ’ ਦਾ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਅਬੂ ਸਲੇਮ (ਫਾਈਲ ਫੋਟੋ)

ਅਬੂ ਸਲੇਮ (ਫਾਈਲ ਫੋਟੋ)

ਅਦਾਲਤ ਕੁਲ ਸੱਤ ਵਿਅਕਤੀਆਂ ‘ਤੇ ਸੁਣਵਾਈ ਕਰ ਰਹੀ ਸੀ ਜਿਸ ਵਿਚੋਂ ਇਕ ਨੂੰ ਬਰੀ ਕੀਤਾ ਗਿਆ ਹੈ। 1993 ਧਮਾਕੇ ਦੇ ਮੁਕੱਦਮੇ ਦਾ ਸਭ ਤੋਂ ਪਹਿਲਾ ਫੈਸਲਾ 2006 ‘ਚ ਆਇਆ ਸੀ। ਉਸ ਵੇਲੇ 123 ਵਿਅਕਤੀਆਂ ਵਿਚੋਂ 100 ਨੂੰ ਸਜ਼ਾ ਸੁਣਾਈ ਗਈ ਸੀ ਅਤੇ 23 ਨੂੰ ਬਰੀ ਕਰ ਦਿੱਤਾ ਗਿਆ ਸੀ। ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ ਉਨ੍ਹਾਂ ਵਿਚ ਸੰਜੈ ਦੱਤ ਦਾ ਨਾਂ ਵੀ ਸ਼ਾਮਲ ਸੀ।

ਇਸੇ ਫੈਸਲੇ ‘ਚ ਯਾਕੂਬ ਮੈਮਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਯਾਕੂਬ ਇਸ ਕੇਸ ‘ਚ ਸਭ ਤੋਂ ਲੁੜੀਂਦੇ ਟਾਈਗਰ ਮੈਮਨ ਦਾ ਭਰਾ ਸੀ। ਯਾਕੂਬ ਮੈਮਨ ਨੂੰ 30 ਜੁਲਾਈ 2015 ਨੂੰ ਮਹਾਰਾਸ਼ਟਰ ਦੀ ਯਰਵੜਾ ਜੇਲ੍ਹ ‘ਚ ਫਾਂਸੀ ਦੇ ਦਿੱਤੀ ਗਈ ਸੀ।

ਪਰ ਇਨ੍ਹਾਂ ਸੱਤਾਂ ਦਾ ਫੈਸਲਾ ਉਸ ਵੇਲੇ ਨਹੀਂ ਹੋ ਸਕਿਆ ਸੀ। 2006 ‘ਚ ਟਾਡਾ ਅਦਾਲਤ ਨੇ ਇਸ ਕੇਸ ਨੂੰ ਦੋ ਹਿੱਸਿਆਂ ‘ਚ ਵੰਡ ਦਿੱਤਾ ਸੀ, ਹਿੱਸਾ-ਏ ਅਤੇ ਹਿੱਸਾ-ਬੀ। 2002 ‘ਚ ਕੁਝ ਹੋਰ ਬੰਦਿਆਂ ਵਿਦੇਸ਼ਾਂ ਤੋਂ ਡਿਪੋਰਟ ਕਰਕੇ ਲਿਆਂਦੇ ਗਏ ਸੀ। ਮੁਕੱਦਮੇ ਦੀ ਸੁਣਵਾਈ ਲਮਕ ਜਾਣ ਤੋਂ ਬਚਣ ਲਈ ਅਦਾਲਤ ਨੇ ਡਿਪੋਰਟ ਕਰਕੇ ਲਿਆਂਦੇ ਬੰਦਿਆਂ ਦਾ ਕੇਸ ਵੱਖਰਾ ਚਲਾਉਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਸੱਤਾਂ ਵਿਚੋਂ ਸਭ ਤੋਂ ਵੱਧ ‘ਦੋਸ਼’ ਮੁਸਤਫਾ ਦੋਸਾ ‘ਤੇ ਲੱਗੇ ਹਨ।

ਯਾਕੂਬ ਮੈਮਨ (ਫਾਈਲ ਫੋਟੋ)

ਯਾਕੂਬ ਮੈਮਨ (ਫਾਈਲ ਫੋਟੋ)

ਪੁਲਿਸ ਦੇ ਮੁਤਾਬਕ ਧਮਾਕੇ ਲਈ ਤਿੰਨ ਹਜ਼ਾਰ ਕਿੱਲੋ ਤੋਂ ਵੱਧ ਆਰ.ਡੀ.ਐਸ. ਲਿਆਂਦਾ ਗਿਆ ਸੀ ਜਦਕਿ ਸਿਰਫ 10 ਫੀਸਦ ਹੀ ਇਸਤੇਮਾਲ ਹੋਇਆ। ਦੋਸਾ ਨੂੰ 2003 ‘ਚ ਦੁਬਈ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਸੀ। ਜਦਕਿ ਦੋਸਾ ਨੇ ਅਦਾਲਤ ‘ਚ ਬਿਆਨ ਦਿੱਤਾ ਕਿ ਉਹ ਖੁਦ ਹੀ ਵਾਪਸ ਆਇਆ ਤਾਂ ਜੋ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਗਲਤ ਸਾਬਤ ਕਰ ਸਕੇ।

ਜ਼ਿਕਰਯੋਗ ਹੈ ਕਿ 12 ਮਾਰਚ 1993 ਨੂੰ ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆ ‘ਚ 257 ਲੋਕ ਮਾਰੇ ਗਏ ਅਤੇ ਹਜ਼ਾਰਾਂ ਹੋਰ ਜ਼ਖਮੀ ਹੋ ਗਏ ਸੀ। ਪੁਲਿਸ ਅਤੇ ਸੀ.ਬੀ.ਆਈ. ਦੇ ਮੁਤਾਬਕ ਧਮਾਕਿਆਂ ਦੀ ਇਹ ਸਾਜ਼ਿਸ਼ ‘ਚ ਦਾਊਦ ਇਬਰਾਹਿਮ, ਟਾਈਗਰ ਮੈਮਨ, ਮੁਹੰਮਦ ਦੋਸਾ ਅਤੇ ਉਸਦੇ ਸਾਥੀਆਂ ਨੇ ਮਿਲਕੇ ਰਚੀ ਸੀ।

ਸਬੰਧਤ ਖ਼ਬਰ:

ਸਿੱਖ ਫਾਰ ਜਸਟਿਸ ਨੇ ਯਾਕੂਬ ਮੈਮਨ ਨੂੰ ਫਾਂਸੀ ਦੇਣ ਦੀ ਕੀਤੀ ਨਿਖੇਧੀ …

1993 ‘ਚ ਪੁਲਿਸ ਨੇ ਅਦਾਲਤ ‘ਚ 10 ਹਜ਼ਾਰ ਪੰਨਿਆਂ ਦਾ ਚਲਾਨ ਪੇਸ਼ ਕੀਤਾ ਸੀ। ਜਿਸ ਵਿਚ 189 ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ। 189 ਵਿਚੋਂ 123 ‘ਤੇ ਮੁਕੱਦਮਾ ਚੱਲਿਆ ਅਤੇ ਸਤੰਬਰ 2006 ‘ਚ 100 ਲੋਕਾਂ ਨੂੰ ਸਜ਼ਾ ਸੁਣਾਈ ਗਈ ਅਤੇ 23 ਨੂੰ ਬਰੀ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਇਸ ਮਾਮਲੇ ‘ਚ 27 ‘ਦੋਸ਼ੀ’ ਹਾਲੇ ਵੀ ਫਰਾਰ ਹਨ।

ਸਬੰਧਤ ਖ਼ਬਰ:

ਯਾਕੂਬ ਮੈਮਨ ਨੂੰ ਨਾਗਪੁਰ ਵਿੱਚ ਦਿੱਤੀ ਗਈ ਫਾਂਸੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,