ਸਿੱਖ ਖਬਰਾਂ

1987 ਬੈਂਕ ਡਕੈਤੀ ਕੇਸ: ਭਾਈ ਮਾਨ ਸਿੰਘ ਅਤੇ ਹੋਰ ਸਿੱਖਾਂ ਦੀ ਹੋਈ ਰਿਹਾਈ

January 12, 2017 | By

ਲੁਧਿਆਣਾ: ਪੰਜਾਬ ਵਿਚ ਖਾੜਕੂਵਾਦ ਦੌਰਾਨ 1987 ਵਿਚ ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਮਿਲਰ ਗੰਜ ਵਿਚ ਹੋਈ 5 ਕਰੋੜ 70 ਲੱਖ ਦੇ ਬਹੁਚਰਚਿਤ ਡਕੈਤੀ ਕੇਸ ‘ਚ ਸਾਰੇ ਸਿੱਖਾਂ ਨੂੰ 10 ਜਨਵਰੀ ਨੂੰ ਬਰੀ ਕਰ ਦਿੱਤਾ ਸੀ।

ਭਾਈ ਮਾਨ ਸਿੰਘ ਨੂੰ ਲੁਧਿਆਣਾ ਜੇਲ੍ਹ ਤੋਂ ਲੈਣ ਪਹੁੰਚੇ ਭਾਈ ਦਲਜੀਤ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਭਵਨਦੀਪ ਸਿੰਘ, ਭਾਈ ਸੁਖਪਾਲ ਸਿੰਘ ਫੁੱਲਾਂਵਾਲ, ਭਾਈ ਵਿਸਾਖਾ ਸਿੰਘ ਅਤੇ ਪਰਿਵਾਰਕ ਮੈਂਬਰ

ਭਾਈ ਮਾਨ ਸਿੰਘ ਨੂੰ ਲੁਧਿਆਣਾ ਜੇਲ੍ਹ ਤੋਂ ਲੈਣ ਪਹੁੰਚੇ ਭਾਈ ਦਲਜੀਤ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਪਰਿਵਾਰਕ ਮੈਂਬਰ

ਅੱਜ ਲੁਧਿਆਣਾ ਜੇਲ੍ਹ ਵਿਚੋਂ ਭਾਈ ਮਾਨ ਸਿੰਘ, ਕਪੂਰਥਲਾ ਜੇਲ੍ਹ ਵਿਚੋਂ 6 ਅਤੇ ਨਾਭਾ ਜੇਲ੍ਹ ਵਿਚੋਂ 2 ਸਿੱਖਾਂ ਦੀ ਰਿਹਾਈ ਹੋਈ। ਭਾਈ ਮਾਨ ਸਿੰਘ ਨੂੰ ਲੈਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਨਜ਼ਦੀਕੀਆਂ ਤੋਂ ਅਲਾਵਾ ਭਾਈ ਦਲਜੀਤ ਸਿੰਘ, ਭਾਈ ਪਲਵਿੰਦਰ ਸਿੰਘ ਸ਼ੁਤਰਾਣਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਵਸਾਖਾ ਸਿੰਘ, ਭਾਈ ਸੁਖਪਾਲ ਸਿੰਘ ਫੁੱਲਾਂਵਾਲ, ਭਾਈ ਰਾਜ ਸਿੰਘ ਸਹਿਣਾ, ਭਾਈ ਜੰਗ ਸਿੰਘ, ਭਾਈ ਭਵਨਦੀਪ ਸਿੰਘ ਅਤੇ ਹੋਰ ਸਿੱਖ ਪਹੁੰਚੇ ਹੋਏ ਸਨ। ਸ਼ਾਮ 7 ਵਜੇਂ ਤੋਂ ਬਾਅਦ ਭਾਈ ਮਾਨ ਸਿੰਘ ਦੀ ਰਿਹਾਈ ਹੋਈ।

ਕਪੂਰਥਲਾ ਜੇਲ੍ਹ ਤੋਂ ਰਿਹਾਅ ਹੋਏ ਸਿੱਖ

ਕਪੂਰਥਲਾ ਜੇਲ੍ਹ ਤੋਂ ਰਿਹਾਅ ਹੋਏ ਸਿੱਖ

ਸਬੰਧਤ ਖ਼ਬਰ:

ਸੁਪਰੀਮ ਕੋਰਟ ਵਲੋਂ ਬਹੁ-ਚਰਚਿਤ 1987 ਲੁਧਿਆਣਾ ਬੈਂਕ ਡਕੈਤੀ ਕੇਸ ਬਰੀ; ਅੱਜ ਰਿਹਾਈ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,