ਸਿੱਖ ਖਬਰਾਂ

26 ਸਾਲ ਬਾਅਦ ਟਾਡਾ ਕੇਸ ਵਿਚੋਂ 4 ਸਿੱਖ ਬਰੀ

April 5, 2017 | By

ਲੁਧਿਆਣਾ: 14 ਮਾਰਚ 1991 ਨੂੰ ਆਰੀਆ ਸਕੂਲ ਖੰਨਾ ਦੇ ਪ੍ਰਿੰਸੀਪਲ ਨਰੇਸ਼ ਚੰਦਰ ਦੇ ਕਤਲ ਕੇਸ ਵਿਚ ਨਾਮਜ਼ਦ ਚਾਰ ਸਿੱਖਾਂ 1) ਬਲਜਿੰਦਰ ਸਿੰਘ ਉਰਫ ਬੰਟੀ ਪੁੱਤਰ ਹਰਨੇਕ ਸਿੰਘ ਵਾਸੀ ਭਾਦਲਾ ਉੱਚਾ, ਖੰਨਾ 2) ਜੰਗ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਭਾਦਲਾ ਉੱਚਾ, ਖੰਨਾ 3) ਰਣਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਹਰਗਣਾਂ, ਫਤਿਹਗੜ੍ਹ ਸਾਹਿਬ 4) ਇਕਬਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕੋਟ ਗੰਗੂ ਰਾਏ, ਸਾਹਨੇਵਾਲ ਨੂੰ ਅੱਜ ਲੁਧਿਆਣਾ ਦੀ ਟਾਡਾ ਕੋਰਟ ‘ਚ ਐਡੀਸ਼ਨਲ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਨੇ ਦੋਸ਼ ਮੁਕਤ ਕਰ ਦਿੱਤਾ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਕੇਸ ਐਫ.ਆਈ.ਆਰ. ਨੰ: 18 ਮਿਤੀ 14/3/1991 ਨੂੰ ਥਾਣਾ ਸਿਟੀ ਖੰਨਾ ‘ਚ ਦਰਜ ਕੀਤਾ ਗਿਆ ਸੀ। ਇਸ ਵਿਚ ਧਾਰਾ 302/34 ਆਈ.ਪੀ.ਸੀ. 25 ਅਸਲਾ ਐਕਟ, 3/4/5 ਟਾਡਾ ਐਕਤ ਦੀਆਂ ਧਾਰਾਵਾਂ ਲਾਈਆਂ ਗਈਆਂ ਸਨ।

1991 ਵਿਚ ਦਰਜ ਹੋਏ ਇਸ ਕੇਸ ਵਿਚ 2001 ਵਿਚ ਇਹਨਾਂ ਚਾਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਪੁਲਿਸ ਕੋਰਟ ਵਿਚ ਸਮੇਂ ਸਿਰ ਚਲਾਨ ਨਾ ਪੇਸ਼ ਕਰ ਸਕੀ ਜਿਸ ਕਰਕੇ ਚਾਰਾਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਸੀ ਪਰ ਚੱਲਦੇ ਕੇਸ ਦੌਰਾਨ 2004 ਵਿਚ ਬਲਜਿੰਦਰ ਸਿੰਘ ਬੰਟੀ ਤਰੀਕ ਤੋਂ ਗ਼ੈਰ ਹਾਜ਼ਰ ਹੋਣ ਕਰਕੇ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਅਤੇ ਨਵੰਬਰ 2015 ਵਿਚ ਉਸਨੂੰ ਜਰਮਨ ਤੋਂ ਭਾਰਤ ਵਾਪਸੀ ‘ਤੇ ਆਈ.ਜੀ.ਆਈ. ਏਅਰਪੋਰਟ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਦੋਂ ਤੋਂ ਹੁਣ ਤਕ ਉਹ ਜ਼ਿਲ੍ਹਾ ਜੇਲ੍ਹ, ਨਾਭਾ ਵਿਚ ਨਜ਼ਰਬੰਦ ਸੀ। ਅੱਜ ਅਦਾਲਤ ਵਲੋਂ ਦੋਸ਼-ਮੁਕਤ ਕੀਤੇ ਜਾਣ ਤੋਂ ਬਾਅਦ ਉਸਨੂੰ ਨਾਭਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,