ਵਿਦੇਸ਼ » ਸਿੱਖ ਖਬਰਾਂ

ਭਾਈ ਪਰਮਜੀਤ ਸਿੰਘ ਪੰਮਾ ਰਿਹਾਈ ਤੋਂ ਬਾਅਦ ਬਰਤਾਨੀਆ ਪਹੁੰਚੇ

February 14, 2016 | By

ਲੰਡਨ/ਲੈਸਟਰ (13 ਫਰਵਰੀ, 2016): ਪੁਰਤਗਾਲ ਵਿੱਚ ਪਿਛਲੀ 18 ਦਸੰਬਰ ਨੂੰ ਇੰਟਰਪੋਲ ਵੱਲੋਂ ਭਾਰਤ ਸਰਕਾਰ ਦੀ ਬਿਨ੍ਹਾਂ ‘ਤੇ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਰਿਹਾਅ ਹੋ ਕੇ ਦੇਰ ਰਾਤੀਂ 12 ਵਜੇ ਦੇ ਕਰੀਬ ਸਟੈਂਸਟੈੱਡ ਹਵਾਈ ਅੱਡੇ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਤਿੰਨੇ ਵਕੀਲ ਗੁਰਪਤਵੰਤ ਸਿੰਘ ਪੰਨੂੰ, ਅਮਰਜੀਤ ਸਿੰਘ ਭੱਚੂ ਅਤੇ ਪੁਰਤਗਾਲੀ ਵਕੀਲ ਮੈਨਿਊਰ ਲੂਇਸ ਫੈਰੀਰਾ ਵੀ ਭਾਈ ਪੰਮਾ ਦੇ ਨਾਲ ਸਨ।

ਭਾਈ ਪਰਮਜੀਤ ਸਿੰਘ ਪੰਮਾ ਰਿਹਾਈ ਤੋਂ ਉਪਰੰਤ ਅਪਣੀ ਸਿੰਘਣੀ  ਅਤੇ ਜਵਾਕਾਂ ਨਾਲ

ਭਾਈ ਪਰਮਜੀਤ ਸਿੰਘ ਪੰਮਾ ਰਿਹਾਈ ਤੋਂ ਉਪਰੰਤ ਅਪਣੀ ਸਿੰਘਣੀ ਅਤੇ ਜਵਾਕਾਂ ਨਾਲ

ਹਵਾਈ ਅੱਡੇ ‘ਤੇ ਉਨ੍ਹਾਂ ਦਾ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਮੀਡੀਆ ਨਾਲ ਗੱਲ ਕਰਦਿਆਂ ਭਾਈ ਪੰਮਾ ਨੇ ਕਿਹਾ ਕਿ ਉਹ ਪਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਸੱਚ ਦਾ ਨਿਤਾਰਾ ਹੋਵੇਗਾ। ਉਨ੍ਹਾਂ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਮੈਂ ਹਮੇਸ਼ਾਂ ਕੌਮ ਦੀ ਸੇਵਾ ਕਰਦਾ ਰਹਾਂਗਾ’।

ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਦੇ ਕੋਆਰਡੀਨੇਟਰ ਅਤੇ ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਜੋਗਾ ਸਿੰਘ ਨੇ ਕਿਹਾ ਕਿ ਇਹ ਸਮੁੱਚੀ ਸਿੱਖ ਕੌਮ ਦੀ ਜਿੱਤ ਹੈ।

ਦਲ ਖ਼ਾਲਸਾ ਦੇ ਆਗੂ ਭਾਈ ਮਨਮੋਹਨ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖਾਂ ਦੇ ਸਾਂਝੇ ਯਤਨਾਂ ਨੇ ਇੱਕ ਬੇਗੁਨਾਹ ਸਿੱਖ ਨੂੰ ਬਚਾਇਆ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੱਚ ਦੀ ਆਖ਼ਰ ਜਿੱਤ ਹੋਈ ਹੈ। ਹਵਾਈ ਅੱਡੇ ‘ਤੇ ਭਾਈ ਪੰਮਾ ਦਾ ਸਵਾਗਤ ਕਰਨ ਲਈ ਪਹੁੰਚੇ ਸਿੱਖਾਂ ਵਿੱਚ ਭਾਈ ਜੋਗਾ ਸਿੰਘ, ਮਨਮੋਹਨ ਸਿੰਘ ਖਾਲਸਾ, ਜਸਵੀਰ ਸਿੰਘ ਘੁੰਮਾਣ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਿੰਦਰ ਸਿੰਘ, ਅਵਤਾਰ ਸਿੰਘ ਖੰਡਾ, ਸਰਬਜੀਤ ਸਿੰਘ, ਅਵਤਾਰ ਸਿੰਘ ਖੰਡਾ ਆਦਿ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,