ਵਿਦੇਸ਼ » ਸਿੱਖ ਖਬਰਾਂ

ਮਹਾਰਾਜਾ ਦਲੀਪ ਸਿੰਘ ‘ਤੇ ਬਣੀ ਫਿਲਮ ‘ਦਾ ਬਲੈਕ ਪ੍ਰਿੰਸ’ ਨੂੰ ‘ਜੀ ਆਇਆਂ’ ਕਹਿਣਾ ਚਾਹੀਦਾ: ਸ਼ਬਾਨਾ ਆਜ਼ਮੀ

July 4, 2017 | By

ਲੰਡਨ: ਅੱਜ ਕਲ੍ਹ ਇੱਥੇ ਇਕ ਫਿਲਮ ਦੀ ਸ਼ੂਟਿੰਗ ਉਤੇ ਆਏ ਹੋਏ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਮਹਾਰਾਜਾ ਦਲੀਪ ਸਿੰਘ ਦੀ ਜਿ਼ੰਦਗੀ ‘ਤੇ ਆਧਾਰਤ ਬਣੀ ਫਿਲਮ ‘ਦਾ ਬਲੈਕ ਪ੍ਰਿੰਸ’ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਖਾਂ ਨੂੰ ਇਹ ਫਿਲਮ ਤਾਂ ਗਲੇ ਨਾਲ ਲਗਾ ਕੇ ਅਪਨਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, “ਮੈਂ ਫਿਲਮ ਦੀ ਸਕਰਿਪਟ ਤਾਂ ਭਾਵੇਂ ਪੜ੍ਹੀ ਸੀ ਪਰ ਪਰਦੇ ‘ਤੇ ਸਕਰਿਪਟ ਨੂੰ ਹੂ-ਬ-ਹੂ ਪੇਸ਼ ਕਰ ਸਕਣਾ ਬਹੁਤ ਵੱਡਾ ਚੈਂਲੰਜ ਹੁੰਦਾ ਹੈ ਅਤੇ ਡਾਇਰੈਕਟਰ ਕਵੀ ਰਾਜ ਜੀ ਇਸ ਵਿੱਚ ਬਿਲਕੁਲ ਕਾਮਯਾਬ ਹੋਏ ਹਨ।”

'ਦਾ ਬਲੈਕ ਪ੍ਰਿੰਸ' 'ਚ ਸ਼ਬਾਨਾ ਆਜ਼ਮੀ ਨੇ ਮਹਾਰਾਣੀ ਜਿੰਦਾਂ ਦੀ ਭੂਮਿਕਾ ਨਿਭਾਈ

‘ਦਾ ਬਲੈਕ ਪ੍ਰਿੰਸ’ ‘ਚ ਸ਼ਬਾਨਾ ਆਜ਼ਮੀ ਨੇ ਮਹਾਰਾਣੀ ਜਿੰਦਾਂ ਦੀ ਭੂਮਿਕਾ ਨਿਭਾਈ

21 ਜੁਲਾਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਅਤੇ ਕਈ ਕੌਮਾਂਤਰੀ ਇਨਾਮ ਜਿੱਤ ਚੁੱਕੀ ਫਿਲਮ ‘ਦਾ ਬਲੈਕ ਪ੍ਰਿੰਸ’ ਸਬੰਧੀ ਗੱਲਬਾਤ ਕਰਦਿਆਂ ਸ਼ਬਾਨਾ ਨੇ ਦਸਿਆ ਕਿ ਉਨ੍ਹਾਂ ਨੇ ਪੂਰੀ ਫਿਲਮ ਕੱਲ੍ਹ ਹੀ ਦੇਖੀ ਹੈ ਅਤੇ ‘ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਸਿੱਖਾਂ ਵੱਲੋਂ ਇਤਿਹਾਸ ਵਿਚ ਪਾਏ ਇਸ ਯੋਗਦਾਰ ਬਾਰੇ ਕਿਸੇ ਨੂੰ ਵੀ ਪਤਾ ਨਹੀਂ। ਸਿੱਖਾਂ ਵੱਲੋਂ ਅੰਗ੍ਰੇਜ਼ਾਂ ਖਿਲਾਫ ਅਜ਼ਾਦੀ ਦੀ ਜੰਗ ਦੌਰਾਨ ਪਾਏ 1915 ਤੋਂ ਬਾਅਦ ਦੇ ਸਮੇਂ ਬਾਰੇ ਤਾਂ ਗੱਲ ਹੁੰਦੀ ਹੈ ਪਰ 1880ਵਿਆਂ ਵਿਚ ਅਨੇਕਾਂ ਹੀ ਸਿੱਖ ਜੇਲ੍ਹਾਂ ਵਿਚ ਗਏ, ਮਾਰੇ ਗਏ ਜਾਂ ਕਾਲੇਪਾਣੀ ਦੀ ਜਲਾਵਤਨੀ ਸਹਿਣੀ ਪਈ ਬਾਰੇ, ਭਾਰਤੀ ਉਪ ਮਹਾਂਦੀਪ ਦੇ ਇਤਿਹਾਸ ਦੀ ਕਿਸੇ ਕਿਤਾਬ ਵਿਚ ਸ਼ਾਇਦ ਦਰਜ਼ ਨਹੀਂ।

ਸ਼ਬਾਨਾ ਆਜ਼ਮੀ ਨੇ ਜਿੱਥੇ ਸਿੱਖਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਮੰਗ ਵੀ ਕੀਤੀ ਕਿ ਭਾਰਤ ਦੇ ਇਤਿਹਾਸ ਵਿਚ ਇਹ ਕਾਂਡ ਵੀ ਲਿਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਬਹੁਤ ਖੁਸ਼ ਹਾਂ ਅਤੇ ਸ਼ੁਕਰਗੁਜਾਰ ਵੀ ਹਾਂ ਕਿ ਪ੍ਰੋਡਿਊਸਰਾਂ ਨੇ ਪੂਰੀ ਤਨਦੇਹੀ ਨਾਲ ਇਹ ਭੁੱਲਿਆ ਇਤਿਹਾਸ ਸਾਡੇ ਸਾਹਮਣੇ ਲਿਆਉਣ ਦੇ ਇਲਾਵਾ ਇਕ ਚੈਲੰਜ ਵੀ ਖੜ੍ਹਾ ਕੀਤਾ ਹੈ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਮੇਰੀ ਇਹ ਪਹਿਲੀ ਫਿਲਮ ਹੈ ਜਿਸ ਵਿਚ ਮੈਂ ਪੰਜਾਬੀ ਬੋਲੀ ਹੈ ਅਤੇ ਇਕ ਮਹਾਨ ਔਰਤ ਮਹਾਰਾਣੀ ਜਿੰਦਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਸਿੱਖ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਨੂੰ ਇਹ ਫਿਲਮ ਦੇਖ ਕੇ ਮਹਾਰਾਜਾ ਦਲੀਪ ਸਿੰਘ ਵੱਲੋਂ ਕੀਤੇ ਇਸ ਸੰਘਰਸ਼ ‘ਚ ਉਹਦੀ ਕੁਰਬਾਨੀ ਦੀ ਦਾਦ ਦੇਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੇ ਆਪਣੀ ਇਸ ਪਹਿਲੀ ਫਿਲਮ ‘ਚ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਈ ਹੈ।

ਫਿਲਮ ਦੀ ਝਲਕ ਦੇਖਣ ਲਈ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,