ਕੌਮਾਂਤਰੀ ਖਬਰਾਂ

ਨਰਿੰਦਰ ਮੋਦੀ ਦੀ ਅਮਰੀਕਾ ਫੇਰੀ: ਅਦਾਲਤੀ ਸੰਮਨਾਂ ਨਾਲ ਹੋਇਆ ਸਵਾਗਤ

September 26, 2014 | By

Narindra-Modi-who-is-accused-for-Gujrat-2002-massacre-of-Muslim-minority-polputionਨਿਊਯਾਰਕ, ਅਮਰੀਕਾ ( 26 ਸਤੰਬਰ, 2014): ਅਮਰੀਕੀ ਧਰਤੀ ‘ਤੇ ਪਹੁੰਚਣ ‘ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਅਮਰੀਕੀ ਸੰਘੀ ਅਦਾਲਤ ਵੱਲੋਂ ਜਾਰੀ ਸੰਮਨਾਂ ਨਾਲ ਹੋਇਆ।

ਇਹ ਸੰਮਨ ਉਸਨੂੰ ਗੁਜਰਾਤ ਦੇ ਮੁਸਲਿਮ ਕਤਲੇਆਮ ਵਿੱਚ ਮਿਲੀਭੁਗਤ ਦੇ ਦੋਸ਼ਾਂ ਵਿੱਚ ਜਾਰੀ ਕੀਤੇ ਗਏ ਹਨ। ਮੋਦੀ ਨੇ ਸੰਮਨ ਤਾਮੀਲ ਹੋਣ ਦੇ 21 ਦਿਨਾਂ ਦੇ ਅੰਦਰ-ਅੰਦਰ ਸ਼ਿਕਾਇਤ ਵਿੱਚ ਲਾਏ ਗਏ ਦੋਸ਼ਾਂ ਦਾ ਜੁਆਬ ਸੰਘੀ ਅਦਾਲਤ ਵਿੱਚ ਦੇਣਾ ਹੋਵੇਗਾ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਪਹੁੰਚਣ ਤੋਂ ਇੱਕ ਦਿਨ ਪਹਿਲ਼ਾਂ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀ ਜੱਥੇਬੰਦੀ “ਅਮਰੀਕਨ ਜਸਟਿਸ ਸੈਂਟਰ “ਨੇ ਸੰਨ 2002 ਵਿੱਚ ਗੁਜਰਾਤ ਵਿੱਚ ਹੋਏ ਮੁਸਲਿਮ ਕਤਲੇਆਮ ਦੇ ਕੇਸ ਵਿੱਚ ਮੋਦੀ ਖਿਲਾਫ ਸੰਮਨ ਜਾਰੀ ਕਰਵਾ ਦਿੱਤੇ ਹਨ।

ਮੋਦੀ ਜਦੋਂ ਸੰਨ 2002 ਵਿੱਚ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਗੁਜਰਾਤ ਵਿੱਚ ਹਿੰਦੂ ਬਹੁ ਗਿਣਤੀ ਵੱਲੋਂ ਮੁਸਲਮਾਨਾਂ ਦੀ ਕੀਤੀ ਨਸਲਕੁਸ਼ੀ ਵਿੱਚ ਦੋ ਹਜ਼ਾਰ ਤੋਂ ਵੱਧ ਮੁਸਲਮਾਨਾਂ ਦਾ ਕਤਲ ਕਰ ਦਿੱਤਾ ਸੀ।

ਨਰਿੰਦਰ ਮੋਦੀ ਖਿਲਾਫ ਇਹ ਸੰਮਨ ਨਿਊਯਾਰਕ ਦੇ ਮਨੁੱਖੀ ਅਧਿਕਾਰ ਗਰੁੱਪ “ਅਮਰੀਕਨ ਜਸਟਿਸ ਸੈਂਟਰ” ਨੇ ਗੁਜਰਾਤ ਕਤਲੇਆਮ ਵਿੱਚੋਂ ਜ਼ਿੰਦਾ ਬਚੇ ਦੋ ਪੀੜਤਾਂ ਵੱਲੋਂ ਨਿਊਯਾਰਕ ਦੀ ਅਮਰੀਕੀ ਸੰਘੀ ਅਦਾਲਤ ਵਿੱਚ ਕੇਸ ਦਾਇਰ ਕਰਵਾਕੇ  ਸੰਮਨ ਜਾਰੀ  ਕਰਵਾਏ ਹਨ।

ਮਨੁੱਖੀ  ਅਧਿਕਾਰ ਗਰੁੱਪ ਵੱਲੋਂ ਮੋਦੀ ਵਿਰੁੱਧ ਇਹ ਮੁਕੱਦਮਾ ਏਲੀਅਨ ਟੋਰਟਸ ਕਲੇਮਸ ਐਕਟ ਅਤੇ ਟਾਰਚਰ ਵਿਕਟਮ ਪ੍ਰੋਡਕਸ਼ਨ ਐਕਟ ਤਹਿਤ ਮੁਕੱਦਮਾ ਦਾਇਰ ਕਰਵਾਇਆ ਗਿਆ ਹੈ। ਸ਼ਿਕਾਇਤ ਕਰਤਾਵਾਂ ਨੇ ਆਪਣੀ 28 ਸਫਿਆਂ ਦੀ ਸ਼ਿਕਾਇਤ ਵਿੱਚ ਮੋਦੀ ‘ਤੇ ਮਨੁੱਖਤਾ ਵਿਰੁੱਧ ਜ਼ੁਰਮ ਕਰਨ, ਗੈਰ ਕਾਨੂੰਨੀ ਕਤਲ ਅਤੇ ਤਸ਼ੱਦਦ ਦੇ ਦੋਸ਼ ਲਾਏ ਹਨ।

ਅਮਰੀਕਾ ਵਿੱਚ ਭਾਰਤ ਦੀ ਧਰਤੀ ‘ਤੇ ਹੋਏ ਜ਼ੁਰਮ ਦੇ ਸਬੰਧ ਵਿੱਚ ਨਰਿੰਦਰ ਮੋਦੀ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਨਹੀਂ ਜਿਸਦੇ ਖਿਲਾਫ ਕਿਸੇ ਮਨੁੱਖੀ ਅਧਿਕਾਰ ਗਰੁੱਪ ਵੱਲੋਂ ਸੰਮਨ ਜਾਰੀ ਕਰਵਾਏ ਗਏ ਹੋਣ। ਇਸ ਤੋਂ ਪਹਿਲਾਂ ਸਤੰਬਰ 2013 ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਿਲਾਫ ਉਸਦੇ ਵਿੱਤ ਮੰਤਰੀ ਹੋਣ ਦੀ ਹੈਸੀਅਤ ਵਜੋਂ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਮਲੀਆਮੇਟ ਕਰਨ ਵਾਲੇ ਭਾਰਤੀ ਸੁਰੱਖਿਆ ਦਸਤਿਆਂ ਨੂੰ ਫੰਡ ਮੁਹੱਈਆਂ ਕਰਨ ਦੇ ਦੋਸ਼ ਵਿੱਚ ਸਿੱਖਸ ਫਾਰ ਜਸਟਿਸ ਨੇ ਅਮਰੀਕੀ ਸੰਘੀ ਅਦਾਲਤ ਵਿੱਚ ਕੇਸ ਦਾਇਰ ਕਰਕੇ ਸੰਮਨ ਜਾਰੀ ਕਰਵਾਏ ਸਨ।

ਨਰਿੰਦਰ ਮੋਦੀ ਦੇ ਖਿਲਾਫ ਕੇਸ ਦਾਇਰ ਕਰਨ ਦੇ ਸਬੰਧ ਵਿੱਚ ਅਮਰੀਕਨ ਜਸਟਿਸ ਸੈਂਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਗੁਜਰਾਤ ਵਿੱਚ ਹੋਏ ਕਤਲੇਆਮ ਵਿੱਚ ਨਰਿੰਦਰ ਮੋਦੀ ਦੀ ਮਿਲੀਭਗਤ ਲਈ ਉਸਨੂੰ ਸਜ਼ਾ ਦਿਵਾਉਣ ਲਈ ਕਤਲੇਆਮ ਵਿੱਚੋਂ ਬਚੇ ਦੋ ਪੀੜਤਾਂ ਦੀ ਮੱਦਦ ਕਰ ਰਹੇ ਹਨ।

ਇੱਕ ਹੋਰ ਮਨੁੱਖੀ ਅਧਿਕਾਰ ਗਰੁੱਪ “ਅਲਾਇੰਸ ਫਾਰ ਜਸਟਿਸ ਐਂਡ ਅਕਾੳਂੂਟੀਬਿਲਟੀ” 28 ਸਤੰਬਰ ਵਾਲੇ ਦਿਨ ਮੋਦੀ ਨੂੰ ਕਾਲੀਆਂ ਝੰਡੀਆਂ ਵਿਖਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਜਦੋਂ ਉਹ ਮਡੀਸਨ ਸਕੇਅਰ ਗਾਰਡਨ ਵਿੱਚ ਅਮਰੀਕੀ-ਭਾਰਤੀ ਰੈਲੀ ਨੂੰ ਸੰਬੋਧਨ ਕਰਨ ਲਈ ਜਾਵੇਗਾ।

ਸਿੱਖ ਸਿਆਸਤ ਨੂੰ ਭੇਜੇ ਪ੍ਰੈਸ ਬਿਆਨ ਵਿੱਚ ਮਨੁੱਖੀ ਅਧਿਕਾਰ ਗਰੁੱਪ “ਸਿੱਖਸ ਫਾਰ ਜਸਟਿਸ ” ਨੇ ਐਲਾਨ ਕੀਤਾ ਕਿ ਜਦੋਂ ਮੋਦੀ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨਾਲ ਵਾਈਟ ਹਾਊਸ ਵਿੱਚ ਮੀਟਿੰਗ ਕਰੇਗਾ ਤਾਂ ਸਿੱਖਸ ਫਾਰ ਜਸਟਿਸ ਉਸ ਵੇਲੇ ਵਾਈਟ ਹਾਉਸ ਦੇ ਸਾਹਮਣੇ ਇੱਕ ਪਾਰਕ ਵਿੱਚ ਮੋਦੀ ਨੂੰ ਗੁਜਰਾਤ ਦੇ ਕਤਲੇਆਮ ਵਿੱਚ ਦੋਸ਼ੀ ਠਹਿਰਾਉਣ ਲਈ ਲੋਕ ਅਦਾਲਤ ਲਾਵੇਗਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

American Justice Centre to greet Narendra Modi with court summons in USA

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,