ਪੰਜਾਬ ਦੀ ਰਾਜਨੀਤੀ » ਵਿਦੇਸ਼ » ਸਿਆਸੀ ਖਬਰਾਂ

ਅਮਰਿੰਦਰ ਨੇ ਸਿੱਖਸ ਫਾਰ ਜਸਟਿਸ ਖਿਲਾਫ ਆਈ. ਐਸ. ਆਈ ਵਾਲੇ ਦੋਸ਼ ਮੁੜ ਦਹੁਰਾਏ

May 16, 2016 | By

ਚੰਡੀਗੜ੍ਹ: ‘ਸਿਖਸ ਫਾਰ ਜਸਟਿਸ’ ਵੱਲੋਂ ਕਨੇਡਾ ਵਿਚ ਕੀਤੀ ਸਰਗਰਮੀ ਕਾਰਨ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕਨੇਡਾ ਦੌਰਾ ਰੱਦ ਕਰਨਾ ਪਿਆ ਸੀ ਅਤੇ ਲੱਗਦਾ ਹੈ ਕਿ ਇਸ ਦੀ ਰੜਕ ਅਜੇ ਵੀ ਕੈਪਟਨ ਨੂੰ ਪਰੇਸ਼ਾਨ ਕਰ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਹਾਲਾਂਕਿ ਅਮਰਿੰਦਰ ਵੱਲੋਂ ਸਿਖਸ ਫਾਰ ਜਸਟਿਸ ਜਸਟਿਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਏਜੰਟ ਦੱਸਣ ਉੱਤੇ ਵਿਦੇਸ਼ੀ ਸਿੱਖਾਂ ਦੀ ਇਸ ਸੰਸਥਾ ਨੇ ਕਨੇਡਾ ਵਿਚ ਅਮਰਿੰਦਰ ਖਿਲਾਫ ਮੁਕਦਮਾਂ ਦਰਜ਼ ਕਰਵਾ ਕੇ ਉਸ ਦੇ ਸੰਮਨ ਵੀ ਕੈਪਟਨ ਨੂੰ ਅਮਰੀਕਾ ਵਿਚ ਪੁੱਜਦੇ ਕਰਨ ਦਾ ਦਾਅਵਾ ਕੀਤਾ ਸੀ ਪਰ ਵਿਦੇਸ਼ੀ ਦੌਰੇ ਤੋਂ ਪਰਤ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸਿੱਖ ਜਥੇਬੰਦੀ ‘ਤੇ ਹਮਲਾ ਜਾਰੀ ਰੱਖਿਆ ਹੈ। ਅਮਰਿੰਦਰ ਨੇ ਇਸ ਜਥੇਬੰਦੀ ਵੱਲੋਂ ਆਈ. ਐਸ. ਆਈ. ਵੱਲੋਂ ਕਥਿਤ ਰੂਪ ਵਿਚ ਫੰਡ ਲਏ ਜਾਣ ਦੇ ਇਲਜ਼ਾਮ ਮੁੜ ਦਹੁਰਾਏ ਹਨ।
ਅਮਰਿੰਦਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਵਿਦੇਸ਼ ‘ਚ ਕੁੱਝ ਥਾਵਾਂ ‘ਤੇ ਉਸ ਦੇ ਦੌਰੇ ਦਾ “ਹਲਕਾ-ਫੁਲਕਾ ਵਿਰੋਧ” ਹੋਇਆ ਸੀ ਜਦਕਿ “ਪ੍ਰਵਾਸੀ ਪੰਜਾਬੀਆਂ ਵੱਲੋਂ ਕਾਂਗਰਸ ਨੂੰ ਭਰਵਾਂ ਹੁੰਗਾਰਾ ਮਿਿਲਆ” ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ ਟਾਈਟਲਰ ਦਾ ਪੱਖ ਪੂਰਨ ਵਾਲੇ ਆਪਣੇ ਕਥਿਤ ਬਿਆਨ ਦੇ ਮਾਮਲੇ ‘ਤੇ ਸਫਾਈ ਦਿੰਦਿਆਂ ਕਿਹਾ ਕਿ 1984 ‘ਚ ਸਿਖ ਕਤਲੇਆਮ ‘ਚ ਜਿਨ੍ਹਾਂ ‘ਤੇ ਇਲਜ਼ਾਮ ਲੱਗੇ ਉਨ੍ਹਾਂ ਅਫਸਰਾਂ ਤੇ ਨੇਤਾਵਾਂ ਨੂੰ ਕਾਂਗਰਸ ਵੱਲੋਂ ਕਿਸੇ ਤਰਾਂ ਦੀਆਂ ਤਰੱਕੀਆਂ ਜਾਂ ਖਾਸ ਸਹੂਲਤਾ ਨਹੀਂ ਦਿੱਤੀਆਂ ਗਈਆਂ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਾਲੀ ਸੂਚੀ ‘ਚ ਸ਼ਾਮਲ ਸਿੱਖਾਂ ਦੇ ਮਾਮਲੇ ‘ਤੇ ਕਿਹਾ ਹੈ ਕਿ “ਜਿਨ੍ਹਾਂ ਲੋਕਾਂ ਦਾ ਅਕਸ ਚੰਗਾ ਹੈ” ਉਨ੍ਹਾਂ ਲੋਕਾਂ ਦੇ ਨਾਮ ਸੂਚੀ ‘ਚੋਂ ਹਟਵਾਉਣ ਲਈ ਉਹ ਗ੍ਰਹਿ ਮੰਤਰੀ ਤੇ ਵਿਦੇਸ਼ ਮੰਤਰੀ ਕੋਲ ਮੁੱਦਾ ਚੁੱਕਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,