ਸਿਆਸੀ ਖਬਰਾਂ

ਅਸਾਮ ਨੂੰ ‘ਗੜਬੜ’ ਵਾਲਾ ਇਲਾਕਾ ਐਲਾਨ ਕੇ ਭਾਰਤੀ ਫੌਜ ਦੀਆਂ ਵਿਸ਼ੇਸ਼ ਤਾਕਤਾਂ ‘ਚ 3 ਮਹੀਨੇ ਲਈ ਵਾਧਾ

May 6, 2017 | By

ਨਵੀਂ ਦਿੱਲੀ: ਭਾਰਤ ਦੀ ਕੇਂਦਰ ਸਰਕਾਰ ਨੇ ਉਲਫਾ, ਐਨ.ਡੀ.ਐਫ.ਬੀ. ਅਤੇ ਹੋਰਨਾ ਵੱਖ-ਵੱਖ ਹਥਿਆਰਬੰਦ ਜਥੇਬੰਦੀਆਂ ਦਾ ਹਵਾਲਾ ਦੇ ਕੇ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ (AFSPA) ਨੂੰ ਅਸਾਮ ‘ਚ 3 ਮਹੀਨੇ ਲਈ ਹੋਰ ਵਧਾ ਦਿੱਤਾ ਹੈ।

ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਮੇਘਾਲਿਆ ਦੇ ਆਲੇ-ਦੁਆਲੇ ਦੇ ਇਲਾਕਿਆਂ, ਅਤੇ ਪੂਰੇ ਅਸਾਮ ‘ਚ ਤਿੰਨ ਮਹੀਨੇ ਲਈ ‘ਅਸਫਪਾ’ ਦੇ ਤਹਿਤ ‘ਗੜਬੜੀ’ ਵਾਲਾ ਇਲਾਕਾ ਐਲਾਨ ਦਿੱਤਾ ਗਿਆ ਹੈ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ 2016 ਵਿਚ ਆਸਾਮ ਵਿਚ ਹਿੰਸਾ ਦੀਆਂ 75 ਘਟਨਾਵਾਂ ਹੋਈਆਂ ਹਨ, ਜਿਸ ਵਿਚ 33 ਫੌਜੀ/ ਨੀਮ ਫੌਜੀ/ ਪੁਲਿਸ ਵਾਲੇ ਅਤੇ 33 ਨਾਗਰਿਕ ਮਾਰੇ ਗਏ ਹਨ। ਇਸ ਤੋਂ ਅਲਾਵਾ 14 ਹੋਰਾਂ ਨੂੰ ਅਗਵਾ ਕੀਤਾ ਗਿਆ ਸੀ।

2017 ‘ਚ ਹੁਣ ਤਕ 9 ਹਿੰਸਕ ਘਟਨਾਵਾਂ ਵਾਪਰੀਆਂ ਹਨ, ਜਿਸ ਵਿਚ ਚਾਰ ਭਾਰਤੀ ਦਸਤੇ ਦੇ ਕਰਮਚਾਰੀ ਅਤੇ 4 ਸਥਾਨਕ ਲੋਕ ਮਾਰੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਇਸ ਹਿੰਸਾ ਲਈ ਉਲਫਾ, ਐਨ.ਡੀ.ਐਫ.ਬੀ. ਅਤੇ ਹੋਰ ਬਾਗੀ ਜਥੇਬੰਦੀਆਂ ਜ਼ਿੰਮੇਵਾਰ ਹਨ।

ਜ਼ਿਕਰਯੋਗ ਹੈ ਕਿ ਅਸਾਮ ਦੇ ਇਲਾਕੇ ‘ਚ 1990 ਤੋਂ ਹੀ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ (AFSPA) ਜਾਰੀ ਹੈ।

ਇਕ ਵੱਖਰੇ ਨੋਟੀਫਿਕੇਸ਼ਨ ਰਾਹੀਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਅਰੁਣਾਂਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਤਿਰਾਪ, ਚੰਗਲਾਂਗ ਅਤੇ ਲਾਂਗਡਿੰਗ ਨੂੰ ਵੀ ‘ਗੜਬੜ’ ਵਾਲਾ ਇਲਾਕਾ ਐਲਾਨਿਆ ਹੈ। ਇਸਤੋਂ ਅਲਾਵਾ ਅਸਾਮ ਦੇ ਕਰੀਬ 16 ਪੁਲਿਸ ਥਾਣਾ ਖੇਤਰਾਂ ਨੂੰ ਅਸਫਪਾ ਦੇ ਤਹਿਤ ‘ਗੜਬੜ’ ਵਾਲਾ ਖੇਤਰ ਮੰਨਿਆਹ ਹੈ।

ਅਸਫਪਾ ਜਨਵਰੀ 2016 ਤੋਂ ਹੀ ਅਰੁਣਾਂਚਲ ਪ੍ਰਦੇਸ਼ ‘ਚ ਲਾਗੂ ਹੈ।

ਸਬੰਧਤ ਖ਼ਬਰ:

ਅਸਾਮ ‘ਚ ਉਲਫ਼ਾ ਅਤੇ ਐਨਐਸਸੀਐਨ ਦੇ ਲੜਾਕਿਆਂ ਨੇ ਕੀਤਾ ਫੌਜ ‘ਤੇ ਹਮਲਾ, 3 ਫੌਜੀ ਮਰੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,