ਸਿਆਸੀ ਖਬਰਾਂ

ਮਣੀਪੁਰ: ਇਰੋਮ ਸ਼ਰਮਿਲਾ ਭੁੱਖ ਹੜਤਾਲ ਖਤਮ ਕਰੇਗੀ, ਚੋਣ ਲੜਨ ਦਾ ਫੈਸਲਾ

July 26, 2016 | By

ਇੰਫਾਲ: ਮਣੀਪੁਰ ਵਿਚ 16 ਸਾਲ ਤੋਂ ਅਸਫਪਾ Armed Force Special Power Act (AFSPA) ਦੇ ਵਿਰੁੱਧ ਭੁੱਖ ਹੜਤਾਲ ਕਰ ਰਹੀ ਮਨੁੱਖੀ ਅਧਿਕਾਰ ਕਾਰਜਕਰਤਾ ਇਰੋਮ ਸ਼ਰਮੀਲਾ ਹੁਣ ਆਪਣੀ ਭੁੱਖ ਹੜਤਾਲ ਖਤਮ ਕਰੂਗੀ ਬੀਬੀਸੀ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ 9 ਅਗਸਤ ਨੂੰ ਭੁੱਖ ਹੜਤਾਲ ਖਤਮ ਕਰਕੇ ਅਤੇ ਮਣੀਪੁਰ ਵਿਧਾਨਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਇਰੋਮ ਸ਼ਰਮੀਲਾ ਨਵੰਬਰ 2000 ਤੋਂ ਅਸਫਪਾ ਦੇ ਖਿਲਾਫ ਭੁੱਖ ਹੜਤਾਲ ‘ਤੇ ਹੈ।

ਇਰੋਮ ਸ਼ਰਮੀਲਾ

ਇਰੋਮ ਸ਼ਰਮੀਲਾ

ਬੀਬੀਸੀ ਪੱਤਰਕਾਰ ਦਿਵਯਾ ਆਰਿਆ ਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਇਰੋਮ ਨੇ ਅਦਾਲਤ ਵਿਚ ਕਿਹਾ, “ਕਿਸੇ ਵੀ ਰਾਜਨੀਤਕ ਦਲ ਨੇ ਮੇਰੀ ਅਫਸਪਾ ਹਟਾਉਣ ਦੀ ਮੰਗ ਨੂੰ ਨਹੀਂ ਚੁੱਕਿਆ। ਇਸ ਲਈ ਮੈਂ ਇਹ ਵਿਰੋਧ ਖਤਮ ਕਰਨ ਦਾ ਫੈਸਲਾ ਕੀਤਾ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲੈਣ ਦਾ ਮਨ ਬਣਾਇਆ ਹੈ। ਮੈਂ 9 ਅਗਸਤ ਨੂੰ ਅਦਾਲਤ ‘ਚ ਆਪਣੀ ਅਗਲੀ ਪੇਸ਼ੀ ਮੌਕੇ ਭੁੱਖ ਹੜਤਾਲ ਖਰਨ ਕਰ ਦਿਆਂਗੀ।”

ਸਮਾਚਾਰ ਏਜੰਸੀਆਂ ਮੁਤਾਬਕ 44 ਸਾਲਾ ਸ਼ਰਮੀਲਾ ਨਾ ਸਿਰਫ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲਵੇਗੀ ਸਗੋਂ ਹੁਣ ਉਹ ਵਿਆਹ ਵੀ ਕਰਵਾਉਣਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਮਣੀਪੁਰ ਵਿਚ ਸਾਲ 1958 ਤੋਂ ਹੀ ਅਫਸਪਾ ਕਾਨੂੰਨ ਲਾਗੂ ਹੈ ਜਿਸਦੇ ਤਹਿਤ ਹਥਿਆਰਬੰਦ ਫੋਰਸਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਇਰੋਮ ਸ਼ਰਮੀਲਾ ਨੇ ਆਪਣੀ ਭੁੱਖ ਹੜਤਾਲ ਦੀ ਸ਼ੁਰੂਆਤ ਉਦੋਂ ਕੀਤੀ ਸੀ ਜਦੋਂ ਉਸਦੇ ਸਾਹਮਣੇ ਹੀ ਫੌਜ ਨੇ 10 ਲੋਕਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ, ਜਿਸ ਵਿਚ 2 ਬੱਚੇ ਵੀ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,