ਸਿੱਖ ਖਬਰਾਂ

ਪੰਜਾਬ ਸਰਕਾਰ ਵਲੋਂ ਵਾਰ-ਵਾਰ ਕਾਰਜਕਾਰੀ ਜਥੇਦਾਰ ਦੀ ਫੜੋ ਫੜਾਈ ਅਤਿ ਨਿੰਦਣਯੋਗ: ਹੰਸਰਾ

June 23, 2016 | By

ਬਰੈਂਪਟਨ: ਜਿਉਂ ਹੀ ਤਲਵੰਤੀ ਸਾਬੋ ਵਿਖੇ ਸਰਬੱਤ ਖਾਲਸਾ ਦੇ ਪ੍ਰਬੰਧ ਨੂੰ ਸਾਰਥਕ ਬਣਾਉਣ ਲਈ ਤਾਲਮੇਲ ਕਮੇਟੀ ਅਤੇ ਦਫਤਰ ਖੋਲਣ ਦਾ ਐਲਾਨ ਕੀਤਾ ਗਿਆ ਤਾਂ ਬਾਦਲ ਸਰਕਾਰ ਨੂੰ ਕੰਬਣੀ ਛਿੜ ਗਈ ਅਤੇ ਪੰਜਾਬ ਅੰਦਰ ਕਾਰਜਕਾਰੀ ਜਥੇਦਾਰ ਅਤੇ ਸਰਗਰਮ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਇਹ ਕਾਰਵਾਈ ਅਤਿ ਨਿੰਦਣਯੋਗ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਹਨ ਕਿ ਪੰਜਾਬ ਅਤੇ ਦਿੱਲੀ ਸਰਕਾਰ ਨੇ ਲੋਕਤੰਤਰੀ ਮਖੌਟਾ ਪਹਿਿਨਆ ਹੋਇਆ ਹੈ ਜਦਕਿ ਅਸਲ ਵਿਚ ਇਹ ਤਾਨਾਸ਼ਾਹ ਸਰਕਾਰਾਂ ਹਨ। ਇਹ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਹੁਣ ਸਿੱਧਾ ਦਖਲ ਦੇਣ ਲੱਗ ਪਈਆਂ ਹਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ {ਫਾਈਲ ਫੋਟੋ}

ਮੋਦੀ ਅਤੇ ਬਾਦਲ ਦੀਆਂ ਸਰਕਾਰਾਂ ਬਾਰੇ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪੰਜਾਬੀ ਦੇ ਅਖਾਣ ਅਨੁਸਾਰ ਕਿ “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ”, ਇਨ੍ਹਾਂ ਸਰਕਾਰ ਤੋਂ ਸਿੱਖਾਂ ਨੇ ਲੈਣਾ ਕੀ ਹੈ ਜੋ ਸਿੱਖਾਂ ਨੂੰ ਧਾਰਮਕ ਕਾਰਜ ਕਰਨ ਵਿਚ ਵੀ ਰੁਕਾਵਟਾਂ ਖੜੀਆਂ ਕਰ ਰਹੀਆਂ ਹਨ। ਇਨ੍ਹਾਂ ਦਾ 2017 ਵਿਚ ਫਾਹਾ ਵੱਢ ਦਿੱਤਾ ਜਾਣਾ ਚਾਹੀਦਾ ਹੈ। ਹੰਸਰਾ ਨੇ ਕਿਹਾ ਕਿ ਇਸ ਵੀਕਐਂਡ ‘ਤੇ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਾਰ ਸੁਸਾਇਟੀ ਵਲੋਂ ਬਾਬਾ ਜੀ ਦੇ ਦੇ 300 ਸਾਲਾ ਸ਼ਹੀਦੀ ਦਿਵਸ ਮੌਕੇ ਰਖੇ ਗਏ ਵੱਡੇ ਸ਼ਹੀਦੀ ਸਮਾਗਮ ਵਿਚ ਉਹ ਭਾਰਤ ਅਤੇ ਪੰਜਾਬ ਸਰਕਾਰ ਦੇ ਘਟੀਆ ਰਵਈਏ ਬਾਰੇ ਮੁੱਦਾ ਉਠਾਉਣਗੇ ਅਤੇ ਸਾਰੇ ਸੰਿਘਾਂ ਨਾਲ ਵਿਚਾਰ ਕਰਕੇ ਇਸ ਬਾਰੇ ਨਿਰਣਾ ਲਿਆ ਜਾਵੇਗਾ।

ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਨਵੰਬਰ ਵਿਚ ਹੋਣ ਵਾਲੇ ਪੰਥਕ ਇਕੱਠ ਵਿਚ ਕੋਈ ਅੜਿੱਕਾ ਨਾ ਅੜਾਉਣ, ਨਹੀਂ ਤਾਂ ਇਸਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਦੇਸ਼ ਵਿਦੇਸ਼ ਅੰਦਰ ਪਹਿਲਾਂ ਹੀ ਅਕਾਲੀਆਂ ਦੀ ਬਹੁਤ ਬਦਨਾਮੀ ਹੋ ਚੁੱਕੀ ਹੈ, ਫੇਰ ਪਿੰਡਾਂ ਵਿਚ ਵੀ ਰੋੜੇ ਵੱਜਣੇ ਸ਼ੁਰੂ ਹੋ ਜਾਣਗੇ। ਉਨਾਂ ਜ਼ਿਕਰ ਕੀਤਾ ਕਿ ਬਾਦਲ ਦੀ ਸਹਿਤ ਤਾਂ ਪਹਿਲਾਂ ਹੀ ਸੰਗਤ ਦਰਸ਼ਨਾਂ ਦੌਰਾਨ ਲੋਕਾਂ ਦੇ ਵਰਿੋਧ ਦੀ ਤਾਬ ਨਾ ਝੱਲਦਿਆਂ ਖਰਾਬ ਹੋ ਚੁੱਕੀ ਹੈ।

ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪਹਿਲਾਂ ਵਾਂਗ ਹੁਣ ਵੀ ਵਿਦੇਸ਼ਾਂ ਚੋਂ ਮੁਕੰਮਲ ਸਹਿਯੋਗ ਮਿਲੇਗਾ।

ਜ਼ਿਕਰਯੋਗ ਹੈ ਕਿ ਯੁਨਾਇਟਿਡ ਅਕਾਲੀ ਦਲ ਦੇ ਆਗੂ ਯਾਦਵਿੰਦਰ ਸਿੰਘ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਲਵੰਡੀ ਸਾਬੋ ਆਉਣ ਵੇਲੇ ਰਾਹ ਵਿਚ ਹੀ ਕੋਟਕਪੂਰਾ ਵਿਖੇ ਪੰਜਾਬ ਪੁਲਿਸ ਵਲੋਂ ਰੋਕ ਲਿਆ ਗਿਆ, ਹਾਲਾਂਕਿ ਅਧਿਕਾਰਕ ਰੂਪ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਪਾਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,