ਸਿਆਸੀ ਖਬਰਾਂ » ਸਿੱਖ ਖਬਰਾਂ

1984 ‘ਚ ਅਸਤੀਫਾ ਦੇਣ ਵਾਲੇ ਅਮਰਿੰਦਰ, ਕੀ 6 ਜੂਨ ਨੂੰ ਅਰਦਾਸ ਸਮਾਗਮ ਵਿੱਚ ਹਿੱਸਾ ਲੈਣਗੇ? ਦਲ ਖਾਲਸਾ

June 4, 2017 | By

ਅੰਮ੍ਰਿਤਸਰ: ਦਲ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਜੂਨ 1984 ਨੂੰ ਦਰਬਾਰ ਸਾਹਿਬ ਅੰਦਰ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਦੀ ਯਾਦ ਵਿੱਚ ਆਪਣੇ ਨੇੜਲੇ ਇਤਿਹਾਸਕ ਗੁਰਦੁਆਰੇ ਵਿੱਚ 6 ਜੂਨ ਨੂੰ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਹਿੱਸਾ ਲੈਣ।

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਸਤਨਾਮ ਸਿੰਘ ਪਾਉਂਟਾ ਸਾਹਿਬ ਮੀਡੀਆ ਨਾਲ ਗੱਲ ਕਰਦੇ ਹੋਏ

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਸਤਨਾਮ ਸਿੰਘ ਪਾਉਂਟਾ ਸਾਹਿਬ ਮੀਡੀਆ ਨਾਲ ਗੱਲ ਕਰਦੇ ਹੋਏ

ਪਾਰਟੀ ਦੇ ਸੀਨੀਅਰ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਹਮਲੇ ਦੇ ਰੋਸ ਵਜੋਂ ਉਸ ਮੌਕੇ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਇੱਕ ਸਿੱਖ ਦੀ ਹੈਸੀਅਤ ਵਿੱਚ ਆਪਣੇ ਨੇੜਲੇ ਇਤਿਹਾਸਕ ਗੁਰਦੁਆਰੇ ਵਿੱਚ ਸ਼ਹੀਦਾਂ ਨਮਿਤ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕਹਿ ਰਹੇ ਹਨ ਨਾ ਕਿ ਸਟੇਟ ਦੇ ਮੁਖ ਮੰਤਰੀ ਜਾਂ ਕਾਂਗਰਸੀ ਆਗੂ ਦੇ ਰੂਪ ਵਿੱਚ। ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਦੇਖਣਾ ਹੋਵੇਗਾ ਕਿ 33 ਵਰ੍ਹਿਆਂ ਵਿੱਚ ਕੈਪਟਨ ਸਾਹਿਬ ਦਾ ਦਰਬਾਰ ਸਾਹਿਬ ਹਮਲੇ ਪ੍ਰਤੀ ਜ਼ਜਬਾਤ ਅਤੇ ਨਜ਼ਰਈਆ ਬਦਲਿਆ ਹੈ ਕਿ ਨਹੀਂ।

ਸਬੰਧਤ ਖ਼ਬਰ:

ਜੂਨ 84 ਦੇ ਦਰਬਾਰ ਸਾਹਿਬ ਹਮਲੇ ਦੀ ਪੀੜ ਨੂੰ ਮਹਿਸੂਸ ਕਰਦਿਆਂ 6 ਜੂਨ ਨੂੰ ਅੰਮ੍ਰਿਤਸਰ ਬੰਦ ਰੱਖਿਆ ਜਾਵੇ: ਦਲ ਖਾਲਸਾ …

ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਜੂਨ 1984 ਵਿਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ 33ਵੀਂ ਵਰ੍ਹੇਗੰਢ ‘ਤੇ ਰੋਸ ਪ੍ਰਗਟ ਕਰਨ ਲਈ ਦਲ ਖਾਲਸਾ ਵਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਮੁੜ ਦੁਹਰਾਂਉਦਿਆਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਵਲੋਂ ਉਹਨਾਂ ਦੇ ਪ੍ਰੋਗਰਾਮ ਨਾਲ ਅਸਹਿਮਤੀ ਜਤਉਣਾ ਸੁਭਾਵਿਕ ਹੈ ਕਿਉਕਿ ਦੋਨਾਂ ਪਾਰਟੀਆਂ ਦਾ ਨਿਸ਼ਾਨਾ ਇੱਕ ਹੋਣ ਦੇ ਬਾਵਜੂਦ ਸੰਘਰਸ਼ ਦੇ ਤਰੀਕੇਕਾਰ ਅਤੇ ਕੰਮ-ਢੰਗ ਵਿੱਚ ਵਖਰੇਵੇਂ ਹਨ।

ਸਬੰਧਤ ਖ਼ਬਰ:

6 ਜੂਨ ਦੇ ਪ੍ਰੋਗਰਾਮਾਂ ‘ਚ ਵਿਘਨ ਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਹੈ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ: ਮਾਨ …

ਉਹਨਾਂ ਕਿਹਾ ਕਿ ਬੰਦ ਦਾ ਸੱਦਾ ਦਲ ਖਾਲਸਾ ਵਲੋਂ ਹੈ ਅਤੇ ਪਿਛਲ਼ੇ ਚਾਰ ਸਾਲਾਂ ਤੋਂ ਅੰਮ੍ਰਿਤਸਰ ਦੇ ਵਾਸੀ ਪੂਰਨ ਰੂਪ ਵਿੱਚ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਆ ਰਹੇ ਹਨ। ਉਹਨਾਂ ਦੁਹਰਾਇਆ ਕਿ ਪਿਛਲ਼ੇ ਸਾਲਾਂ ਅੰਦਰ ਬੰਦ ਹਮੇਸ਼ਾਂ ਹੀ ਸ਼ਾਂਤੀਪੂਰਨ ਰਿਹਾ ਹੈ ਅਤੇ ਅਸੀਂ ਜਬਰੀ ਬੰਦ ਕਰਵਾਉਣ ਦੇ ਹਾਮੀ ਨਹੀਂ ਹਾਂ। ਉਹਨਾਂ ਕਿਹਾ ਕਿ ਦਲ ਖਾਲਸਾ ਵਲੋਂ ਦਿੱਤੇ ਪ੍ਰੋਗਰਾਮ ਦੀ ਹਮ-ਖਿਆਲੀ ਜਥੇਬੰਦੀ ਵਲੋਂ ਜਨਤਕ ਮੁਖਾਲਫਤ ਕਰਕੇ ਇੱਕ ਗਲਤ ਪਿਰਤ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਜੇਕਰ ਪ੍ਰੋਗਰਾਮ ਐਲਾਨ ਹੋਣ ਤੋਂ ਪਹਿਲਾਂ ਉਹਨਾਂ ਨਾਲ ਆਪ ਗੱਲ ਕਰਦੇ ਤਾਂ ਅਸੀਂ ਉਹਨਾਂ ਨਾਲ ਦਲੀਲ ਸਹਿਤ ਗੱਲ ਕਰਕੇ ਉਹਨਾਂ ਦੀ ਸੰਤੁਸ਼ਟੀ ਕਰਵਾਉਂਦੇ। ਉਹਨਾਂ ਪ੍ਰੋਗਰਾਮ ਦੀ ਮੁਖਾਲਫਤ ਕਰ ਰਹੇ ਸੱਜਣਾ ਨੂੰ ਬਿਨ੍ਹਾਂ ਵਜ੍ਹਾ ਮੁਕਾਲਫਤ ਕਰਨ ਤੋਂ ਵਰਜਿਆ। ਉਹਨਾਂ ਸਾਰੇ ਖਦਸ਼ੇ ਦੂਰ ਕਰਦਿਆਂ ਕਿਹਾ ਕਿ ਬੰਦ ਦੌਰਾਨ ਮੈਡੀਕਲ ਸਟੋਰ ਅਤੇ ਸੜਕੀ ਆਵਾਜਾਈ ਖੁੱਲ੍ਹੀ ਰਹੇਗੀ। ਉਹਨਾਂ ਕਿਹਾ ਕਿ ਸੰਗਤਾਂ ਨੂੰ ਦਰਬਾਰ ਸਾਹਿਬ ਆਉਣ-ਜਾਣ ਵਿੱਚ ਨਾ ਪਹਿਲਾਂ ਕੋਈ ਮੁਸ਼ਕਿਲ ਆਈ ਹੈ ਨਾ ਅੱਗੇ ਆਵੇਗੀ।

ਸਬੰਧਤ ਖ਼ਬਰ:

ਘੱਲੂਘਾਰਾ ਦਿਹਾੜੇ ਦੀ ਮਹੱਤਤਾ ਨੂੰ ਸਮਝਿਆਂ ਸਿੱਖ ਕੌਮ ਏਕਤਾ ਦਾ ਸਬੂਤ ਦੇਵੇ: ਪ੍ਰੋ. ਬਡੂੰਗਰ …

ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਕੁਝ ਸ਼ਰਾਰਤੀ ਬੰਦੇ ਬੰਦ ਬਾਰੇ ਭੰਬਲਭੂਸਾ ਖੜਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬੰਦ ਹੋਵੇਗਾ ਅਤੇ ਸ਼ਾਂਤੀਪੂਰਵਕ ਹੋਵੇਗਾ। ਉਹਨਾਂ ਕਿਹਾ ਕਿ ਬੰਦ ਕਰਾਉਣ ਦੀ ਜ਼ਿੰਮੇਵਾਰੀ ਦਲ ਖਾਲਸਾ ਦੇ ਕਾਰਕੁੰਨਾਂ ਦੀ ਹੈ ਅਤੇ ਆਪ ਮੁਹਾਰੇ ਕੋਈ ਵੀ ਨੌਜਵਾਨ ਬੰਦ ਕਰਾਉਣ ਨਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,