ਸਿੱਖ ਖਬਰਾਂ

ਆਸ਼ੂਤੋਸ਼ ਦੇ ਅਗਾਮੀ ਸਮਾਗਮਾਂ ਕਾਰਨ ਲੁਧਿਆਣਾ ਵਿਚ ਹਾਲਾਤ ਤਣਾਅ ਪੂਰਨ ਹੋਣ ਦਾ ਖਦਸ਼ਾ; ਜਥੇਬੰਦੀਆਂ ਨੇ ਸਮਾਗਮਾਂ ਉੱਤੇ ਪਾਬੰਦੀ ਲਾਉਣ ਦੀ ਮੰਗ ਉਠਾਈ

April 26, 2011 | By

memorandum to dcਲੁਧਿਆਣਾ (25 ਅਪ੍ਰੈਲ, 2011): ਵੱਖ-ਵੱਖ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਅਕਾਲੀ ਦਲ ਦਿੱਲੀ ਦੀ ਅਗਵਾਈ ਹੇਠ ਅਕਾਲੀ ਦਲ ਲੌਂਗੋਵਾਲ,ਅਕਾਲੀ ਦਲ ਪੰਚ ਪ੍ਰਧਾਨੀ, ਹਿੰਦੂ ਸਿਖ ਏਕਤਾ ਮੰਚ, ਸੁਖਮਨੀ ਸਾਹਿਬ ਸੇਵਾ ਸੋਸਾਇਟੀ,ਸਿਖ ਫੈਡਰੇਸ਼ਨ,ਯੂਥ ਮੁਸਲਿਮ ਵਿੰਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ,ਅੰਬੇਦਕਰ ਸੈਨਾ,ਵਰਲਡ ਹਿਊਮਨ ਰਾਈਟਸ ਪ੍ਰੋਟਕਸ਼ਨ ਕੌਂਸਲ ਸ਼ਾਮਿਲ ਹਨ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਦਿਤੇ ਮੰਗ ਪੱਤਰ ਵਿੱਚ ਖਦਸ਼ਾ ਜਾਹਰ ਕੀਤਾ ਕਿ ਦਿਵਿਆ ਜਯੋਤੀ ਜਾਗਰਿਤੀ ਸੰਸਥਾਨ ਵਲੋਂ 30 ਅਪ੍ਰੈਲ ਤੋਂ 8 ਮਈ ਤੱਕ ਦਰੇਸੀ ਮੈਦਾਨ ਵਿਖੇ ਆਯੋਜਿਤ ਹੋਣ ਵਾਲ ਦੇ ਸਮਾਗਮ ਦੇ ਪ੍ਰਚਾਰ ਲਈ ਲਗਾਏ ਬੋਰਡਾ ਵਿੱਚ ਆਸ਼ੂਤੋਸ਼ ਦੀਆਂ ਤਸਵੀਰਾਂ ਦਾ ਪ੍ਰਦਸ਼ਨ ਵੇਖ ਕੇ ਸਿਖ ਸੰਗਤ ਅਤੇ ਸ਼ਹਿਰ ਨਿਵਾਸੀਆਂ ਵਿੱਚ ਡਰ ਦਾ ਮਾਹੋਲ ਹੈ। ਕਿ ਕਿੱਤੇ 5 ਦਸੰਬਰ 2009 ਦਾ ਸਾਕਾ ਇੱਕ ਵਾਰ ਫੇਰ ਨਾ ਦੁਹਰਾਇਆ ਜਾਵੇ। ਉਪਰੋਕਤ ਸੰਗਠਨਾਂ ਨੇ ਸਮਾਗਮ ਦੋਰਾਨ ਸ਼ਹਿਰ ਦਾ ਮਾਹੋਲ ਖਰਾਬ ਹੋਣ ਦਾ ਖਦਸ਼ਾ ਜਾਹਿਰ ਕਰਦੇ ਹੋਏ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਸ਼ਹਿਰ ਦਾ ਮਾਹੋਲ ਖਰਾਬ ਕਰਕੇ ਹਿੰਦੂ ਸਿਖ ਏਕਤਾ ਵਿੱਚ ਪਾੜਾ ਪਾਉਣ ਵਾਲੀਆਂ ਤਾਕਤਾਂ ਤੇ ਨਿਗਰਾਨੀ ਰੱਖਣ ਤੇ ਇਹ ਧਿਆਨ ਰੱਖਣ ਕਿ ਸਮਾਗਮ ਦੋਰਾਨ ਕੋਈ ਏਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਨਾਂ ਕਰੇ ਜਿਸ ਨਾਲ ਕਿਸੇ ਧਰਮ ਜਾ ਫਿਰਕੇ ਦੀਆ ਭਾਵਨਾਵਾਂ ਨੂੰ ਠੇਸ ਪੁੱਜੇ। ਅਕਾਲੀ ਦਲ ਦਿੱਲੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਬਲਿਏਵਾਲ ਨੇ ਕਿਹਾ ਕਿ ਪ੍ਰਸ਼ਾਸ਼ਨ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਲਈ ਅਪਣੀ ਜਿੰਮੇਵਾਰੀ ਸਮਝਦੇ ਹੋਏ। ਹਿੰਦੂ ਸਿਖਾਂ ਵਿੱਚ ਪਾੜਾ ਪਾਉਣ ਵਾਲੀਆਂ ਤਾਕਤਾਂ ਤੇ ਨਿਗਾਹ ਰਖੇ ਤੇ ਇਸ ਤਰਾਂ ਦੇ ਬੋਰਡ ਜਿਨ੍ਹਾਂ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੋਲ ਬਣੇਂ ਉਹਨਾਂ ਬੋਰਡਾ ਨੂੰ ਹਟਵਾ ਕੇ ਸ਼ਹਿਰ ਦਾ ਮਾਹੋਲ ਬਰਕਰਾਰ ਰੱਖਣ ਦੇ ਯਤਨ ਕਰੇ। ਯੂਥ ਅਕਾਲੀ ਦਲ ਦਿਲੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਵਪਾਰ ਵਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਅਮਨ ਪਸੰਦ ਸ਼ਹਿਰੀ ਹਾਂ ਤੇ ਅਮਨ ਬਣਾਈ ਰੱਖਣ ਲਈ ਪ੍ਰਸ਼ਾਸ਼ਨ ਦੀ ਹਰ ਤਰਾਂ ਦੀ ਮਦਦ ਕਰਾਂਗੇ। ਇਸ ਦੇ ਨਾਲ ਨਾਲ ਉਹਨਾਂ ਪ੍ਰਸ਼ਾਸਨਿਕ ਅਧਿਕਾਰਿਆਂ ਨੂੰ ਅਪੀਲ ਕੀਤੀ ਕਿ ਉਹ 5 ਦਸੰਬਰ 2009 ਦੇ ਦਿਵਿਆ ਜਯੋਤੀ ਪ੍ਰੋਗਰਾਮ ਦੋਰਾਨ ਸ਼ਹਿਰ ਵਿੱਚ ਤਨਾਅ ਵਾਲੀ ਸਿਥਤੀ ਬਨਣ ਅਤੇ ਇੱਕ ਸਿਖ ਨੌਜਵਾਨ ਦੀ ਮੋਤ ਹੋਣ ਤੋਂ ਸਬਕ ਲੈਂਦੇ ਹੋਏ ਇਸ ਤਰਾਂ ਦੇ ਪ੍ਰਬੰਧ ਕਰੇ ਕਿ ਦਿਵਿਆ ਜਯੋਤੀ ਜਾਗਰਿਤੀ ਸੰਸਥਾਨ ਦੇ ਸਮਾਗਮ ਦੋਰਾਨ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਉਹਨਾਂ ਕਿਹਾ ਕਿ ਸਿਖ ਕੌਮ ਕਿਸੇ ਧਰਮ ਜਾਂ ਫਿਰਕੇ ਦੇ ਖਿਲਾਫ ਨਹੀਂ ਹੈ। ਨਾਂ ਹੀ ਕਿਸੇ ਧਰਮ ਦੇ ਧਾਰਮਿਕ ਸਮਾਗਮ ਦਾ ਵਿਰੋਧ ਕਰਦੀ ਹੈ। ਕਈ ਹਿੰਦੂ ਸਾਧ ਸੰਤ ਸਤਸੰਗ ਲਈ ਪੰਜਾਬ ਦੀ ਧਰਤੀ ਤੇ ਅਪਣੇ ਧਰਮ ਦੇ ਪ੍ਰਚਾਰ ਦਾ ਪ੍ਰਚਾਰ ਕਰਨ ਆਉਂਦੇ ਹਨ। ਤੇ ਅਨੇਕਾ ਹਿੰਦੂ ਸੰਗਠਨਾਂ ਵਲੋਂ ਸੈਂਕੜੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਜਿਸਦਾ ਸਿਖ ਕੌਮ ਨੇ ਕਦੇ ਵਿਰੋਧ ਨਹੀਂ ਕੀਤਾ। ਸਾਡਾ ਵਿਰੋਧ ਤਾਂ ਸਿਖ ਕੌਮ ਵਿਰੁਧ ਕੂੜ ਪ੍ਰਚਾਰ ਕਰਨ ਵਾਲੀਆਂ ਤਾਕਤਾਂ ਤੱਕ ਸੀਮਿਤ ਹੈ। ਨੌਜਵਾਨ ਆਗੂਆਂ ਨੇ ਦਰੇਸੀ ਮੈਦਾਨ ਵਿੱਚ 30 ਅਪ੍ਰੈਲ ਤੋਂ 8 ਮਈ ਤੱਕ ਆਯੋਜਿਤ ਹੋਣ ਵਾਲੇ ਦਿਵਿਆ ਜਯੋਤੀ ਜਾਗਰਿਤੀ ਸੰਸਥਾਨ ਦੇ ਸਮਾਗਮ ਨਾਲ ਸ਼ਹਿਰ ਦਾ ਮਾਹੋਲ ਖਰਾਬ ਹੋਣ ਦਾ ਖਦਸ਼ਾ ਜਾਹਿਰ ਕਰਦੇ ਹੋਏ ਜਿਲਾ ਪ੍ਰਸ਼ਾਸ਼ਨ ਨੂੰ ਸੁਚੇਤ ਕੀਤਾ ਕਿ ਉਹ ਇਸ ਤਰਾਂ ਦੀ ਇੰਤਜਾਮ ਕਰੇ ਕਿ 5 ਦਸੰਬਰ 2009 ਦਾ ਸਾਕਾ ਫਿਰ ਨਾ ਵਾਪਰੇ। ਉਹਨਾਂ ਪ੍ਰਸ਼ਾਸਨਿਕ ਅਧਿਕਾਰਿਆਂ ਨੂੰ ਅਪੀਲ ਕੀਤੀ ਕਿ ਸਿਖ ਧਰਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਹਿੰਦੂ ਸਿਖਾਂ ਵਿੱਚ ਆਪਸੀ ਭਾਈਚਾਰਾ ਬਰਕਰਾਰ ਰੱਖਣ ਲਈ ਸੰਸਥਾਨ ਪ੍ਰਮੁਖ ਆਸ਼ੂਤੋਸ਼ ਦੀਆਂ ਤਸਵੀਰਾਂ ਵਾਲੇ ਸ਼ਹਿਰ ਦੇ ਵੱਖ ਵੱਖ ਥਾਈੰ ਲਗੇ ਬੋਰਡਾਂ ਲਗਵਾਉਣ ਤੇ ਪਾਬੰਦੀ ਲਗਾਕੇ ਸ਼ਹਿਰ ਵਿੱਚ ਤਨਾਅ ਵਾਲੀ ਸਿਥਤੀ ਤੇ ਕਾਬੂ ਕਰਨ ਦੀ ਕੋਸ਼ਿਸ਼ ਕਰਨ।

ਇਸ ਮੋਕੇ ਯੂਥ ਅਕਾਲੀ ਦਲ ਦਿੱਲੀ ਦੇ ਕੌਮੀ ਪ੍ਰਧਾਨ ਗੁਰਮੀਤ ਸਿੰਘ ਮੁੰਡਿਆ,ਸੱਕਤਰ ਜਨਰਲ ਹਰਦਿਆਲ ਸਿੰਘ ਅਮਨ,ਅਕਾਲੀ ਦਲ ਲੌਂਗੋਵਾਲ ਤੋਂ ਅਮਰਜੀਤ ਸਿੰਘ ਮਦਾਨ,ਭਾਗ ਸਿੰਘ ਭੰਵਰਾ,ਸੁਰਜੀਤ ਸਿੰਘ ਭਿੱਖੀ,ਗੁਰਮੀਤ ਸਿੰਘ ਵਿਰਦੀ,ਬਲਬੀਰ ਸਿੰਘ ਬੱਲੀ,ਅਕਾਲੀ ਦਲ ਪੰਚ ਪ੍ਰਧਾਨੀ ਤੋਂ ਜਸਬੀਰ ਸਿੰਘ ਖੰਡੂਰ,ਅਮਰੀਕ ਸਿੰਘ,ਸੁਲਤਾਨ ਸਿੰਘ ਸੋਢੀ,ਪਰਮਜੀਤ ਸਿੰਘ,ਮੇਜਰ ਸਿੰਘ, ਵਰਲਡ ਹਿਊਮਨ ਰਾਈਟਸ ਪ੍ਰੋਟਕਸ਼ਨ ਕੌਂਸਲ ਦੇ ਸਰਨਬੀਰ ਸਿੰਘ ਸਰਨਾ ਅਤੇ ਗੁਰਪ੍ਰੀਤ ਸਿੰਘ,ਅੰਬੇਦਕਰ ਸੈਨਾ ਤੋਂ ਬੱਬਲੂ ਆਨਾਰੀਆ,ਰਾਜ ਕੁਮਾਰ,ਹਿੰਦੂ ਸਿੱਖ ਏਕਤਾ ਮੰਚ ਤੋਂ ਰੁਚਿਨ ਅਰੋੜਾ,ਯੂਥ ਅਕਾਲੀ ਦਲ ਦਿਲੀ ਦੇ ਜਿਲਾ ਪ੍ਰਧਾਨ ਚਰਨਪ੍ਰੀਤ ਸਿੰਘ ਮਿੱਕੀ,ਪਰਮਜੀਤ ਸਿੰਘ ਪੰਮਾ,ਆਨੰਦ ਅੱਤਰੀ, ਪ੍ਰਿਤਪਾਲ ਸਿੰਘ ਜਮਾਲਪੁਰ,ਮਨਜੀਤ ਸਿੰਘ ਦੁਗਰੀ,ਜੱਥੇਦਾਰ ਰਣਜੀਤ ਸਿੰਘ ਦਿਗਪਾਲ, ਕਮਲਦੀਪ ਸਿੰਘ ਸੇਠੀ,ਤਰਨਜੀਤ ਸਿੰਘ ਮੋਂਟੀ,ਹਰਿੰਦਰਪਾਲ ਸਿੰਘ ਪ੍ਰਿੰਸ,ਰਜਿੰਦਰ ਸਚਦੇਵਾ,ਹਰਮਨਦੀਪ ਸਿੰਘ ਲਾਲੀ,ਗਗਨਦੀਪ ਸਿੰਘ ਡੰਗ,ਵਰਿੰਦਰ ਪਾਲ ਸਿੰਘ,ਰੁਚਿਨ ਅਰੋੜਾ,ਚਰਨਜੀਤ ਸਿੰਘ ਅੱਵਲ,ਗਗਨਦੀਪ ਸਿੰਘ,ਹਰਮਨਦੀਪ ਸਿੰਘ ਦੀਪਾ, ਮਨਿੰਦਰ ਸਿੰਘ ਮਿੰਟੂ,ਪ੍ਰਵੀਨ ਲਾਲਾ,ਮਨਜੀਤ ਸਿੰਘ,ਜਗਜੀਤ ਸਿੰਘ ਮੱਕੜ,ਹਰਮੀਤ ਸਿੰਘ ਡੰਗ,ਜਤਿੰਦਰ ਸਿੰਘ ਰਿੰਕੂ,ਜਸਬੀਰ ਸਿੰਘ ਜੋਤੀ,ਅਮਨਦੀਪ ਸਿੰਘ ਪਾਰਸ,ਸੰਦੀਪ ਰਾਜ ਸਿੰਘ,ਅਮਨਦੀਪ ਸਿੰਘ ਰਾਜਾ,ਸੁਖਵਿੰਦਰ ਸਿੰਘ ਸੋਨੂੰ,ਕਵਲਪ੍ਰੀਤ ਸਿੰਘ ਬੰਟੀ,ਲਖਵਿੰਦਰ ਸਿੰਘ,ਅਵਤਾਰ ਸਿੰਘ,ਦਵਿੰਦਰ ਸਿੰਘ,ਗੁਰਦਿੱਾਲ ਸਿੰਘ,ਅਵਤਾਰ ਸਿੰਘ, ਜਗਤਾਰ ਸਿੰਘ,ਮਨੀ ਮਨੇਚਾ,ਆਸ਼ੂ ਅਰੋੜਾ,ਰਵੀ ਕੁਮਾਰ,ਮਨਪ੍ਰੀਤ ਸਿੰਘ ਆਸ਼ੀ,ਬਲਜੀਤ ਸਿੰਘ ਸ਼ਿਮਲਾਪੁਰੀ,ਜਸਪ੍ਰੀਤ ਸਿੰਘ,ਜਤਿੰਦਰ ਸਿੰਘ ਹੈਬੋਵਾਲ,ਕੁਲਦੀਪ ਸਿੰਘ ਢਿਲੋਂ,ਜਗਕੀਰਤ ਸਿੰਘ,ਅਪਿੰਦਰ ਪਾਲ ਸਿੰਘ,ਅਮ੍ਰਿਤਪਾਲ ਸਿੰਘ,ਸਨਮਦੀਪ ਸਿੰਘ,ਬਲਜੀਤ ਸਿੰਘ ਰੂਬਲ,ਹਰਸਿਮਰਨ ਸਿੰਘ,ਗੁਰਮੀਤ ਸਿੰਘ ਕਾਕਾ,ਮਨਵਿੰਦਰ ਸਿੰਘ,ਅਪਿੰਦਰ ਸਿੰਘ,ਯੂਥ ਆਗੂ ਵੀ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,