July 18, 2018 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਆਰੀਆ ਸਮਾਜੀ ਅਗਨੀਵੇਸ਼ ਉੱਤੇ ਬੀਤੇ ਕਲ੍ਹ ਹਿੰਦੁਤਵੀਆਂ ਨੇ ਹਮਲਾ ਕਰਕੇ ਕੁੱਟਮਾਰ ਕੀਤੀ। ਝਾਰਖੰਡ ਦੇ ਪਾਕੁਰ ਵਿਚ ਇਕ ਸਮਾਗਮ ਦੌਰਾਨ ਪਹੁੰਚੇ ਅਗਨੀਵੇਸ਼ ਜਦੋਂ ਆਪਣੇ ਹੋਟਲ ਤੋਂ ਬਾਹਰ ਨਿਕਲੇ ਤਾਂ ਭਾਜਪਾ ਯੁਵਾ ਮੋਰਚਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁਨਾਂ ਵਲੋਂ ਅਗਨੀਵੇਸ਼ ‘ਤੇ ਹਮਲਾ ਕਰ ਦਿੱਤਾ ਗਿਆ।
ਇਸ ਦੌਰਾਨ ਹਮਲਾ ਕਰਨ ਵਾਲੇ ਹਿੰਦੁਤਵੀਆਂ ਨੇ ਅਗਨੀਵੇਸ਼ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ ਤੇ ਕਾਲੇ ਝੰਡੇ ਵੀ ਵਖਾਏ।
ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਸੂਬੇ ਦੇ ਗ੍ਰਹਿ ਸਕੱਤਰ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਕੁੱਟਮਾਰ ਨਾਲ ਅਗਨੀਵੇਸ਼ ਦੇ ਸੱਟਾਂ ਲੱਗਣ ਦੀ ਖ਼ਬਰ ਹੈ। ਕੁੱਟਮਾਰ ਵਿਚ ਅਗਨੀਵੇਸ਼ ਦੇ ਲੀੜੇ ਪਾੜ ਦਿੱਤੇ ਗਏ। ਜ਼ਖਮੀ ਹਾਲਤ ਵਿਚ ਅਗਨੀਵੇਸ਼ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ।
ਅਗਨੀਵੇਸ਼ ਨੇ ਕਿਹਾ ਕਿ, “ਅੱਜ ਪਰਮਾਤਮਾ ਦੀ ਕਿਰਪਾ ਨਾਲ ਹੀ ਜਿਉਂਦੇ ਹਨ। ਇਹ ਹਮਲਾ ਕਾਤਲਾਨਾ ਸੀ। ਮੈਨੂੰ ਨਹੀਂ ਪਤਾ ਉਹਨਾਂ ਮੇਰੇ ਨਾਲ ਕੁੱਟਮਾਰ ਕਿਉਂ ਕੀਤੀ।”
ਅਖਬਾਰੀ ਖ਼ਬਰਾਂ ਮੁਤਾਬਿਕ ਹਮਲਾਵਰ ਕੁੱਟਮਾਰ ਕਰਦੇ ਸਮੇਂ “ਸਵਾਮੀ ਅਗਨੀਵੇਸ਼ ਵਾਪਿਸ ਜਾਓ” ਅਤੇ “ਜੈ ਸ਼੍ਰੀ ਰਾਮ” ਵਰਗੇ ਨਾਅਰੇ ਲਾਉਂਦੇ ਰਹੇ।
ਹਾਸਿਲ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਸ ਘਟਨਾ ਲਈ ਜਿੰਮੇਵਾਰ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
Related Topics: ABVP, Arya Samaj, BJP Yuva Morcha, Hindutva, Swami Agnivesh