ਚੋਣਵੀਆਂ ਲਿਖਤਾਂ » ਲੇਖ

ਹੋਠਾਂ ’ਤੇ ਕਿਸ ਦੇ ਦੋਸਤੋ ਦਿਲ ਦੀ ਜ਼ਬਾਨ ਹੁਣ – ਗੁਰੂ ਗ੍ਰੰਥ ਸਾਹਿਬ ਉਤੇ ਕੀਤੇ ਹਮਲੇ ਵਿਰੁੱਧ ਧੜਿਆਂ ਤੋਂ ਉਪਰ ਉਠ ਕੇ ਪੰਥਕ ਏਕਤਾ ਦੀ ਲੋੜ

March 25, 2010 | By

ਚੰਡੀਗੜ੍ਹ ()ਟ੍ਰਾਈਨ ਐਡਵਰਡਜ਼ (1809-94) ਅਮਰੀਕਾ ਦਾ ਧਾਰਮਿਕ ਵਿਦਵਾਨ ਸੀ ਅਤੇ ਇਕ ਮੈਗਜ਼ੀਨ ਦਾ ਐਡੀਟਰ ਵੀ ਸੀ। ਸ਼ੈਤਾਨ ਦੀ ਪ੍ਰੀਭਾਸ਼ਾ ਕਰਦਿਆਂ ਉਹ ਸ਼ੈਤਾਨ ਦੀ ਰੂਹ ਤੱਕ ਪਹੁੰਚ ਗਿਆ ਹੈ। ਇਸ ਵਿਦਵਾਨ ਮੁਤਾਬਿਕ ਸ਼ੈਤਾਨ ਵਿਚ ਇਕ ‘ਡਰਪੋਕ ਸਿਫ਼ਤ’ ਇਹ ਹੁੰਦੀ ਹੈ ਕਿ ਜਦੋਂ ਕਦੇ ਉਹ ਸ਼ੈਤਾਨੀ ਵਾਲੀ ਕੋਈ ਗੱਲ ਕਹਿ ਬਹਿੰਦਾ ਹੈ ਤਾਂ ਅਗਲੇ ਪਾਸਿਓਂ ਜੇ ਉਸ ਨੂੰ ਮੂੰਹ ਦੀ ਖਾਣੀ ਪਵੇ ਤਾਂ ਉਹ ਝਟਪਟ ਦੁਮ ਦਬਾ ਕੇ ਭੱਜਣ ਵਿਚ ਦੇਰੀ ਨਹੀਂ ਕਰਦਾ। ਇਕ ਅੰਗਰੇਜ਼ ਵਿਦਵਾਨ ਤੇ ਪਾਦਰੀ ਰਾਬਰਟ ਬਰਟਨ (1577-1640) ਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਸ਼ੈਤਾਨ ਭੰਬਲਭੂਸੇ, ਰੌਲ ਘਚੋਲੇ ਅਤੇ ਝੂਠਾਂ ਦਾ ਰਚਨਹਾਰਾ ਹੁੰਦਾ ਹੈ। ਵਿਲਿਅਮ ਸ਼ੈਕਸਪੀਅਰ ਤਾਂ ਸ਼ੈਤਾਨ ਨੂੰ ਸਮਝਣ ਵਿਚ ਬਹੁਤ ਦੂਰ ਤੱਕ ਡੂੰਘਾ ਨਿਕਲ ਗਏ ਜਦੋਂ ਉਹਨਾਂ ਨੇ ਆਪਣੇ ਪ੍ਰਸਿੱਧ ਨਾਟਕ ‘ਮਰਚੈਂਟ ਆਫ ਵੀਨਸ’ ਵਿਚ ਇਹ ਐਲਾਨ ਕੀਤਾ ਕਿ ਸ਼ੈਤਾਨ ਆਪਣੀ ਗੱਲ ਨੂੰ ਜਚਾਉਣ ਲਈ ਧਾਰਮਿਕ ਗ੍ਰੰਥ ਦਾ ਵੀ ਹਵਾਲਾ ਦਿੰਦਾ ਹੈ।
ਉਪਰੋਕਤ ਸਾਰੀਆਂ ‘ਸਿਫ਼ਤਾਂ’ ਤੇ ਆਦਤਾਂ ਦਾ ਇਕ ਵੱਡਾ ਖ਼ਜ਼ਾਨਾ ਮੋਹਾਲੀ ਤੋਂ ਛਪਣ ਵਾਲੇ ਇਕ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਸ. ਜੋਗਿੰਦਰ ਸਿੰਘ ਨੇ ਇਕੱਠਾ ਕੀਤਾ ਹੋਇਆ ਹੈ। ਹਰ ਰੋਜ਼ ਉਹ ਕਿਸੇ ਨਾ ਕਿਸੇ ਰੂਪ ਵਿਚ ਇਸ ਖਜ਼ਾਨੇ ਦੇ ਦਰਸ਼ਨ ਆਪ ਕਰਾਉਂਦੇ ਹਨ ਜਾਂ ‘ਕਿਸੇ ਰਾਹੀਂ’ ਕਰਾਉਂਦੇ ਹਨ। ਕਿਉਂਕਿ ਖ਼ਾਲਸਾ ਪੰਥ ਦੀ ਵਿਚਾਰਧਾਰਕ ਨੀਂਦਰ ਉਤੇ ਕੁੰਭਕਰਨੀ ਦਾ ਪਰਛਾਂਵਾਂ ਹੈ ਅਤੇ ‘ਗੈਰ ਸਿਧਾਂਤਕ ਜਾਗ’ ਵਿਚ ਉਹ ਰਤਾ ਵੀ ਵਿਘਨ ਨਹੀਂ ਪੈਣ ਦੇਣਾ ਚਾਹੁੰਦਾ, ਇਸ ਲਈ ਸ. ਜੋਗਿੰਦਰ ਸਿੰਘ ਦੀ ਰੋਜ਼ਾਨਾ ਦੁਕਾਨ ਦਾ ਧੰਦਾ ਖੂਬ ਚਮਕ ਰਿਹਾ ਹੈ। ਆਪਣੇ ਸੰਪਾਦਕੀ ਰਾਹੀਂ 16 ਮਾਰਚ 2010 ਨੂੰ ਆਪਣੇ ਫਰੇਬ ਦੇ ਜਾਦੂ ਨੂੰ ਅੱਗੇ ਵਧਾਉਂਦਿਆਂ ਅਤੇ ਬੇਸ਼ਰਮੀ ਅਤੇ ਢੀਠਪੁਣੇ ਦੀਆਂ ਸਭ ਹੱਦਾਂ ਪਾਰ ਕਰ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉਤੇ ਸਿੱਧਮ-ਸਿੱਧਾ ਹਮਲਾ ਕਰ ਦਿੱਤਾ, ਜਿਸ ਨੂੰ ਪੜ੍ਹ ਕੇ ਦੁਸ਼ਮਣ ਵੀ ਇਹ ਕਹਿਣਗੇ ਪਈ ਸਾਨੂੰ ਆਪਣੀ ਦੁਸ਼ਮਣੀ ਵਾਲੀ ਦੁਕਾਨ ਹੁਣ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਸਿੱਖ ਪੰਥ ਦੀਆਂ ਨੀਂਹਾਂ ਉਤੇ ਹਮਲਾ ਕਰਨ ਲਈ ਸਾਡੇ ਤੋਂ ਵੀ ਕਿਤੇ ਵੱਡਾ ਦੁਸ਼ਮਣ ਮੈਦਾਨ ਵਿਚ ਆ ਗਿਆ ਹੈ।
ਕੀ ਕਹਿੰਦੇ ਹਨ ਭਲਾ ਸ. ਜੋਗਿੰਦਰ ਸਿੰਘ ਆਪਣੇ ਇਸ ਨਵੇਂ ਸੰਪਾਦਕੀ ਰਾਹੀਂ? ਗੁੰਮਰਾਹ ਹੋਏ ਤੇ ਸੁੱਤੇ ਹੋਏ ਪਾਠਕਾਂ ਦੀ ਜਾਣਕਾਰੀ ਲਈ ਇਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਉਹ ਆਪਣੀ ਸੰਪਾਦਕੀ ਰਾਹੀਂ ਨਵੇਂ ਤੇ ਸੋਧੇ ਨਾਨਕਸ਼ਾਹੀ ਕੈ¦ਡਰ ਦੀ ਤਿੱਖੀ ਆਲੋਚਨਾ ਕਰਕੇ ਪੁਰਾਣੇ ਨਾਨਕਸ਼ਾਹੀ ਕੈ¦ਡਰ ਦੇ ਹਮਾਇਤੀਆਂ ਨੂੰ ਜਥੇਬੰਦਕ ਰੂਪ ਵਿਚ ਆਪਣੇ ਜਾਲ ਵਿਚ ਕੈਦ ਕਰ ਲੈਂਦੇ ਹਨ। ਜਦੋਂ ਉਹ ਕੈਦ ਹੋ ਜਾਂਦੇ ਹਨ ਤਾਂ ਫਿਰ ਇਸ ਸੰਪਾਦਕੀ ਦੇ ਅਗਲੇ ਪੈਰ੍ਹੇ ਵਿਚ ਗੁਰੂ ਗ੍ਰੰਥ ਸਾਹਿਬ ਉਤੇ ਧਾਵਾ ਬੋਲਣ ਦਾ ਮੈਦਾਨ ਤਿਆਰ ਹੋ ਜਾਂਦਾ ਹੈ। ਇਹ ਉਹਨਾਂ ਦੀ ਪੁਰਾਣੀ ਨਿਵੇਕਲੀ ਸ਼ੈਲੀ ਹੈ ਜਿਸ ਰਾਹੀਂ ਉਹਨਾਂ ਨੇ ਕਈ ਪੰਥਕ ਸੰਸਥਾਵਾਂ ਅਤੇ ਸਿੱਖਾਂ ਦੀਆਂ ਕੁਝ ਰਾਜਨੀਤਕ ਪਾਰਟੀਆਂ ਨੂੰ ਬੜੀ ਕਾਮਯਾਬੀ ਨਾਲ ‘ਕਾਣਾ’ ਕੀਤਾ ਹੋਇਆ ਹੈ। ਆਪਣੀਆਂ ਖ਼ਬਰਾਂ ਤੇ ਇਸ਼ਤਿਹਾਰ ਵੇਖ ਕੇ ਇਨ੍ਹਾਂ ਸੰਸਥਾਵਾਂ ਨਾਲ ਜੁੜੇ ਲੋਕ ਚਿਰਾਂ ਤੋਂ ‘ਮੀਸਣੀ ਚੁੱਪ’ ਅਖ਼ਤਿਆਰ ਕਰੀ ਬੈਠੇ ਹਨ ਅਤੇ ਇਸ ਵਿਅਕਤੀ ਵਲੋਂ ਲਗਾਤਾਰ ਕੀਤੇ ਜਾ ਰਹੇ ‘ਵਿਚਾਰਧਾਰਕ ਅਪਮਾਨ’ ਤੋਂ ਅੱਖਾਂ ਮੀਟਣ ਲਈ ਮਜਬੂਰ ਹਨ। ਬਿਨਾਂ ਨਾਂਅ ਲਏ ਤੋਂ ਸਾਨੂੰ ਇਹ ਕਹਿਣ ਦੀ ਇਜਾਜ਼ਤ ਦਿਉ ਕਿ ਇਸ ਮਜਬੂਰ ਕਾਫ਼ਲੇ ਵਿਚ ਕਹਿੰਦੇ ਕਹਾਉਂਦੇ ਪਤਵੰਤੇ ਜੋਗਿੰਦਰ ਸਿੰਘ ਦੀ ਮਿੱਠੀ ਕੈਦ ਵਿਚੋਂ ਨਿਕਲਣ ਲਈ ਬਾਹਰ ਨਹੀਂ ਆਉਂਦੇ। ਅਜਿਹੀ ਹਾਲਤ ਵਿਚ ਸਾਡੇ ਵਰਗੇ ਕਈ ਕਮਲੇ ਰਮਲੇ ਤੀਰ ਵਾਲੇ ਬਾਬੇ (ਸੰਤ ਜਰਨੈਲ ਸਿੰਘ) ਨੂੰ ਮੁੜ ਆਉਣ ਦੀਆਂ ਆਵਾਜ਼ਾਂ ਮਾਰ ਕੇ ਆਪਣੀ ਬੇਵਸੀ ਦੇ ਹੰਝੂ ਵਹਾ ਲੈਂਦੇ ਹਨ।
ਕੀ ਚਾਹੁੰਦੇ ਹਨ ਸ. ਜੋਗਿੰਦਰ ਸਿੰਘ? ਉਹ ਆਪਣੇ ਸੰਪਾਦਕੀ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੱਖਰ, ਲਗ ਮਾਤਰਾ ਵਿਚ ਤਬਦੀਲੀ ਕਰਨ ਲਈ ਉਤਾਵਲੇ ਹਨ। ਭਾਸ਼ਾ ਵਿਗਿਆਨ ਦੇ ਇਸ ਨੀਮ-ਹਕੀਮ ਨੂੰ ਹੁਣ ਇਹ ਭਵਿੱਖਬਾਣੀ ਹੋਈ ਲੱਗਦੀ ਹੈ ਕਿ ਨਿਰਮਲਿਆਂ ਤੇ ਉਦਾਸੀਆਂ ਨੇ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਵਿਚ ਵੱਡੀਆਂ ਤੇ ਵਾਰ ਵਾਰ ਤਬਦੀਲੀਆਂ ਕੀਤੀਆਂ। ਇਕ ਕੱਚੀ ਜਿਹੀ ਇਤਿਹਾਸਕ ਸਮਝ ਦੇਣ ਵਿਚ ਕਿਸ ਦਾ ਰੋਲ ਹੈ, ਖ਼ਾਲਸਾ ਪੰਥ ਨੂੰ ਇਸ ਦਾ ਖੁਰਾ-ਖੋਜ ਲੱਭਣਾ ਚਾਹੀਦਾ ਹੈ। ਉਹ ਸਮਝਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਸ ਲਈ ਵੀ ਤਬਦੀਲੀ ਕਰਨ ਦੀ ਲੋੜ ਹੈ ਕਿਉਂਕਿ ‘‘ਖੁਦ ਕਿਸੇ ਗੁਰੂ ਨੇ ਇਹ ਪਾਬੰਦੀ ਆਇਦ’’ ਨਹੀਂ ਕੀਤੀ। ਉਹ ਇਸ ਨੂੰ ਸੱਚ ਦੀ ਖੋਜ ਦਾ ਨਾਂ ਦਿੰਦੇ ਹਨ। ਭੱਟਾਂ ਦੇ ਸਵੱਯਆਂ ਅਤੇ ਦਸਮ ਗ੍ਰੰਥ ਉਤੇ ਕਿੰਤੂ ਪ੍ਰੰਤੂ ਕਰਨ ਉਪਰੰਤ ਹੁਣ ਉਹਨਾਂ ਨੇ ਨੰਗੇ ਚਿੱਟੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਉਹਨਾਂ ਨੂੰ ਇਹ ਯਕੀਨ ਹੋ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਅਸਲ ਬਾਣੀ ਅਲੋਪ ਕਰ ਦਿੱਤੀ ਗਈ ਹੈ। ਪਰ ਉਹਨਾਂ ਕੋਲ ਇਸ ਸੰਬੰਧੀ ਕੋਈ ਠੋਸ ਇਤਿਹਾਸਕ ਤੱਥ ਨਹੀਂ ਹੈ।
ਇਕ ਰਾਜਨੀਤਕ ਪਾਰਟੀ ਨੇ ਤੁਰਤ ਫੁਰਤ ਉਹਨਾਂ ਦੀ ਇਸ ਖ਼ਤਰਨਾਕ ਸੰਪਾਦਕੀ ਦਾ ਜਦੋਂ ਨੋਟਿਸ ਲੈਂਦਿਆਂ ਉਹਨਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਅਤੇ ਨਾਲ ਹੀ ਚਾਰੇ ਪਾਸਿਆਂ ਤੋਂ ਉਹਨਾਂ ਵਿਰੁੱਧ ‘ਅਕਾਦਮਿਕ ਛਿਤਰੌਲ’ ਦੀ ਬਾਰਿਸ਼ ਹੋਈ ਤਾਂ ਉਸ ਦੇ ‘ਆਪਣਿਆਂ’ ਨੇ ਉਸ ਨੂੰ ਇਸ ਕਸੂਤੀ ਸਥਿਤੀ ਵਿਚੋਂ ਕੱਢਣ ਲਈ ਸ਼ਰਮੋ-ਸ਼ਰਮੀ ਉਸ ਨੂੰ ਆਪਣੀ ਸੰਪਾਦਕੀ ਵਾਪਸ ਲੈਣ ਦੀ ਰਸਮੀ ਕਾਰਵਾਈ ਕੀਤੀ। ਪਰ ਇਸ ਸੰਪਾਦਕ ਨੇ ਗੋਲ ਮੋਲ ਲਫ਼ਜ਼ਾਂ ਵਿਚ (ਜਿਵੇਂ ਕਿ ਉਸ ਦਾ ਪੁਰਾਣਾ ਸੁਭਾਅ ਹੈ) ਮਾਫ਼ੀ ਮੰਗ ਲਈ। ਹੈਰਾਨੀ ਵਾਲੀ ਦਿਲਚਸਪ ਗੱਲ ਇਹ ਹੈ ਕਿ ਸ. ਜੋਗਿੰਦਰ ਸਿੰਘ ਨੇ ਆਪਣੇ ਭਿਆਨਕ ਗੁਨਾਹ ਦੀ ਖੁਦ ਮਾਫ਼ੀ ਨਹੀਂ ਮੰਗੀ ਸਗੋਂ ਉਹਨਾਂ ਦੇ ਆਪਣੇ ਕਥਿਤ ਵਿਦਵਾਨ ਹੀ ਇਸ ਮੁਆਫੀਨਾਮੇ ਦਾ ਐਲਾਨ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਉਤੇ ਹਮਲਾ ਕਰਨ ਪਿੱਛੋਂ ਸ. ਜੋਗਿੰਦਰ ਸਿੰਘ ਵੱਲੋਂ ਲਿਖੇ ਸੰਪਾਦਕੀ ਜੇ ਨੀਝ ਨਾਲ ਪੜ੍ਹੇ ਜਾਣ ਤਾਂ ਸਿੱਖ ਸਿਧਾਂਤਾਂ ਨਾਲ ਜੁੜੇ ਸਾਧਾਰਨ ਸ਼ਰਧਾਲੂ ਨੂੰ ਵੀ ਇਹ ਬੁਝਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਪਈ ਸਿੱਖ ਪੰਥ ਵਿਚੋਂ ਛੇਕਿਆ ਇਹ ਵਿਅਕਤੀ ਆਪਣੀਆਂ ਸੰਪਾਦਕੀਆਂ ਰਾਹੀਂ ਖ਼ਾਲਸਾ ਪੰਥ ਕੋਲੋਂ ਮਾਫ਼ੀ ਮੰਗ ਰਿਹਾ ਹੈ ਜਾਂ ਖ਼ਾਲਸਾ ਪੰਥ ਨੂੰ ਮੁਆਫ਼ ਕਰ ਰਿਹਾ ਹੈ?
ਗੁਰੂ ਗ੍ਰੰਥ ਸਾਹਿਬ ਵਰਗੀ ਪਵਿੱਤਰ ਦਸਤਾਵੇਜ਼ ਨਾਲ ਛੇੜਖਾਨੀ ਕਰਨ ਦੀ ਤਾਜ਼ਾ ਜੁਰੱਅਤ ਉਹਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਿਖੀਆਂ ਤੇ ਲਿਖਵਾਈਆਂ ਪੰਥ ਵਿਰੋਧੀ ਲਿਖਤਾਂ ਦੇ ਇਕ ¦ਮੇ ਸਿਲਸਿਲੇ ਦੀ ਸਿਖ਼ਰ ਹੈ। ਘਰ ਦਾ ਭੇਤੀ ਇਹ ਸੰਪਾਦਕ ਸਿੱਖ ਪੰਥ ਦੇ ਅਤੀ ਨਾਜ਼ੁਕ, ਪਾਕ ਅਤੇ ਸੰਵੇਦਨਸ਼ੀਲ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਸਮੇਂ ਤੇ ਹਾਲਾਤ ਮੁਤਾਬਕ ਸਹਿਜੇ ਸਹਿਜੇ ਆਪਣੀ ਨੁਕਤਾਚੀਨੀ ਦੇ ਘੇਰੇ ਵਿਚ ਲਿਆਉਂਦਾ ਹੈ। ਹਲਕਾ ਹਲਕਾ ਪੱਛ ਵੀ ਮਾਰਦਾ ਹੈ ਤਾਂ ਜੋ ਸਿੱਖ ਕੌਮ ਦੇ ਸੰਭਾਵੀ ਰੋਸ, ਤੜਪ ਅਤੇ ਗੁੱਸੇ ਦਾ ਤਾਪਮਾਨ ਵੀ ਪਤਾ ਲੱਗਦਾ ਰਵੇ। ਜਦੋਂ ਉਹ ਸਿੱਖ ਪੰਥ ਨੂੰ ਹਰ ਪਹਿਲੂ ਤੋਂ ਖੇਰੂੰ ਖੇਰੂੰ ਹੁੰਦਾ ਵੇਖਦਾ ਹੈ ਅਤੇ ਜਦੋਂ ਉਹਨੂੰ ਇਹ ਪੱਕਾ ਯਕੀਨ ਬੱਝ ਜਾਂਦਾ ਹੈ ਕਿ ਉਸ ਨੂੰ ਪੁੱਛਣ ਵਾਲਾ ਜਾਂ ਚੁਣੌਤੀ ਦੇਣ ਵਾਲਾ ਕੋਈ ਵੀ ਨਹੀਂ ਤਾਂ ਐਨ ਉਸੇ ਸਮੇਂ ਇਸ ਵਿਚਾਰਧਾਰਕ ਧੁੰਦ ਵਿਚ ਉਹ ਆਪਣਾ ਬੇਲਗਾਮ ਘੋੜਾ ਮੈਦਾਨ ਵਿਚ ਉਤਾਰ ਦਿੰਦਾ ਹੈ ਜਿਵੇਂ ਕਿ ਹੁਣ ਉਸ ਨੇ ਉਤਾਰਿਆ ਹੈ। ਜੇ ਕਦੇ ਉਸ ਨੂੰ ਜਾਪੇ ਕਿ ਪੰਥ ਹੁਣ ਉਸ ਦੇ ਗਲ ਪੈ ਸਕਦਾ ਹੈ ਤਾਂ ਉਹ ਮਾਫ਼ੀ ਮੰਗਣ ਵਿਚ ਰਤਾ ਵੀ ਢਿੱਲ ਮੱਠ ਨਹੀਂ ਕਰਦਾ। ਪਰ ਬਹੁਤ ਘੱਟ ਵੀਰਾਂ ਤੇ ਭੈਣਾਂ ਨੂੰ ਇਹ ਪਤਾ ਹੋਵੇਗਾ ਕਿ ਇਸ ਮੁਆਫ਼ੀ ਵਿਚ ਪਛਤਾਵੇ ਅਤੇ ਵੱਡੇਪਣ ਦਾ ਕੋਈ ਅਹਿਸਾਸ ਨਹੀਂ ਹੁੰਦਾ। ਜੇ ਹੁੰਦਾ ਤਾਂ ਉਹ ਉਤੋਂੜੱਤੀ ਬਾਰ ਬਾਰ ਭਿਆਨਕ ਗੁਨਾਹ ਕਰਨ ਦਾ ਰਸਤਾ ਕਿਉਂ ਅਖ਼ਤਿਆਰ ਕਰਦਾ? ਆਓ ਉਸ ਦਾ ਪਿਛਲਾ ਰਿਕਾਰਡ ਫੋਲੀਏ।
ਸ. ਜੋਗਿੰਦਰ ਸਿੰਘ ਨੇ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਭੱਟਾਂ ਦੇ ਸਵੱਯਆਂ ਉਤੇ ਕਿੰਤੂ ਪ੍ਰੰਤੂ ਕਰਦਾ ਇਕ ਲੇਖ ਛਾਪਿਆ ਪਰ ਇਤਰਾਜ਼ ਉਠਣ ਮਗਰੋਂ ਮਾਫ਼ੀ ਮੰਗ ਲਈ। ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਵਿਰੁੱਧ ਬੇਅਦਬੀ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਜਦੋਂ ਸ. ਜੋਗਿੰਦਰ ਸਿੰਘ ਵਿਰੁੱਧ ਇਕ ਵੱਡਾ ਤੂਫ਼ਾਨ ਉਠਿਆ ਤਾਂ ਉਹਨਾਂ ਨੇ ਕਈ ਵਾਰ ਮਾਫ਼ੀ ਮੰਗੀ। ਇਸੇ ਤਰ੍ਹਾਂ ਭਗਤ ਰਵਿਦਾਸ ਵਿਰੁੱਧ ਟਿੱਪਣੀ ਕੀਤੀ ਤਾਂ ਫਿਰ ਉਸ ਦੀ ਮਾਫ਼ੀ ਮੰਗੀ। ਉਹਨਾਂ ਨੇ ਆਪਣੀ ਮਰਜ਼ੀ ਨਾਲ ਪੰਥਕ ਅਰਦਾਸ ਵੀ ਬਦਲ ਲਈ। ਅਠਾਰ੍ਹਵੀਂ ਸਦੀ ਦੇ ਗੌਰਵਮਈ ਇਤਿਹਾਸ ਨੂੰ ਅਖ਼ਬਾਰ ਅਸਭਿਆ ਕਰਾਰ ਦਿੰਦਾ ਹੈ। ਇਹੋ ਅਖ਼ਬਾਰ ਹਰੀ ਰਾਮ ਯੁਕਤਾ ਨਾਂ ਦੇ ਇਕ ਵਿਅਕਤੀ ਰਾਹੀਂ ਇਕ ਲੇਖ ਛਾਪਦਾ ਹੈ ਜਿਸ ਵਿਚ ਗੁਰੂ ਗੰ੍ਰਥ ਸਾਹਿਬ ਨੂੰ ਮੱਥਾ ਟੇਕਣਾ ਜਾਂ ਸਿਰ ਨਿਵਾਉਣਾ ਬ੍ਰਾਹਮਣਵਾਦੀ ਰੀਤ ਕਰਾਰ ਦਿੰਦਾ ਹੈ। ਉਸ ਦੀ ਰੋਗ-ਗ੍ਰਸਤ ਮਾਨਸਿਕਤਾ ਵਿਚ ਛੇਵੇਂ ਪਾਤਸ਼ਾਹ ‘ਭਟਕਦੇ ਹੋਏ’ ਨਜ਼ਰ ਆਉਂਦੇ ਹਨ। ਉਹਨਾਂ ਨੂੰ ਅਕਾਲ ਤਖ਼ਤ ਕੇਵਲ ਥੜਾ ਮਾਤਰ ਹੀ ਪ੍ਰਤੀਤ ਹੁੰਦਾ ਹੈ। ਭਾਈ ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਬੰਨੇ ਲਾਉਣ ਦੀ ਅਰਦਾਸ ਨੌਵੇਂ ਪਾਤਸ਼ਾਹ ਵਲੋਂ ਪੂਰੀ ਕਰਨ ਦਾ ਕੌਤਕ ਇਸ ਸੰਪਾਦਕ ਨੂੰ ਬਿਪਰਵਾਦ ਲੱਗਦਾ ਹੈ। ਇਸੇ ਰੋਗ-ਗ੍ਰਸਤ ਮਾਨਸਿਕਤਾ ਵਿਚ ਉਸ ਅੰਦਰ ਇਹ ਸ਼ੰਕਾ ਉਪਜਦਾ ਹੈ ਕਿ ਭਗਤ ਬਾਣੀ ਗੁਰਬਾਣੀ ਦਾ ਹਿੱਸਾ ਨਹੀਂ। ਉਹ ਗੁਰੂਆਂ, ਗੁਰਬਾਣੀ ਤੇ ਗੁਰ ਇਤਿਹਾਸ ਨੂੰ ਸ਼ੰਕਿਆਂ ਦੇ ਘੇਰੇ ਵਿਚ ਲਿਆਉਣ ਵਾਲੀਆਂ ਲਿਖਤਾਂ ਛਾਪਣ ਵਿਚ ਸੁਆਦ ਲੈਂਦਾ ਹੈ ਅਤੇ ਇੰਝ ਖੋਜ ਦੇ ਨਾਂ ਹੇਠਾਂ ਵਿਸ਼ਵਾਸ ਦੀਆਂ ਨੀਂਹਾਂ ਤੋੜ ਰਿਹਾ ਹੈ। ‘ਜਾਪੁ ਸਾਹਿਬ’ ਦੀ ਬਾਣੀ ਨੂੰ ਸਾਧਾਰਨ ਕਵੀ ਦੀ ਲਿਖਤ ਕਹਿੰਦਾ ਹੈ। ਪਿੱਛੇ ਜਿਹੇ ਜਦੋਂ ਉਸ ਨੇ ਬਾਬੂ ਤੇਜਾ ਸਿੰਘ ਭਸੌੜੀਏ ਬਾਰੇ ਇਕ ਲੇਖ ਅਖ਼ਬਾਰ ਵਿਚ ਛਾਪਿਆ ਤਾਂ ਜਾਗਦੇ ਲੋਕਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਅੱਗੇ ਪ੍ਰਸ਼ਨ ਚਿੰਨ੍ਹ ਲਗਾਉਣ ਲਈ ਕੁਝ ਕੜੀਆਂ ਜੋੜਨ ਦੇ ਅੰਦਰਖਾਤੇ ਬਦਨਾਮ ਯਤਨ ਹੋ ਰਹੇ ਹਨ। ਇਹ ਉਹੀ ਤੇਜਾ ਸਿੰਘ ਭਸੌੜੀਆ ਸੀ ਜਿਹੜਾ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢ ਦੇਣਾ ਚਾਹੁੰਦਾ ਸੀ। ਕੀ ਸ. ਜੋਗਿੰਦਰ ਸਿੰਘ ਇਸੇ ਵਿਅਕਤੀ ਦੇ ਵਾਰਸ ਬਣਨਾ ਚਾਹੁੰਦੇ ਹਨ?
ਹੁਣ ਇਕ ਪ੍ਰਸ਼ਨ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਵੀ ਆਣ ਖਲੋਤਾ ਹੈ। ਇਹ ਠੀਕ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਇਸ ਨੂੰ ਪੰਥ ਵਿਚੋਂ ਛੇਕ ਦਿੱਤਾ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਛੇਕਣ ਤੋਂ ਪਿੱਛੋਂ ਸਿੱਖ ਪੰਥ ਦੀ ਸਰਵ-ਉਚ ਸੰਸਥਾ ਦੇ ਇਹ ਜਥੇਦਾਰ ਸਾਹਿਬ ਆਪਣੇ ਫਰਜ਼ ਤੋਂ ਵਿਹਲੇ ਹੋ ਗਏ ਹਨ? ਕੀ ਛੇਕਣ ਤੋਂ ਪਿੱਛੋਂ ਇਸ ਵਿਅਕਤੀ ਦੀਆਂ ਸਰਗਰਮੀਆਂ ਅਤੇ ਲਿਖਤਾਂ ਉਤੇ ਬਾਜ਼ ਨਿਗ੍ਹਾ ਨਹੀਂ ਰੱਖਣੀ ਚਾਹੀਦੀ ਸੀ? ਇਸ ਤੋਂ ਇਲਾਵਾ ਗੁਰੂ ਗੰ੍ਰਥ ਸਾਹਿਬ ਦੇ ਸਤਿਕਾਰ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਇਸ ਬਾਰੇ ਖ਼ਾਮੋਸ਼ ਕਿਉਂ ਹਨ? ਕੀ ਉਹ ਇਹ ਸਮਝ ਬੈਠੀਆਂ ਹਨ ਕਿ ਸ. ਜੋਗਿੰਦਰ ਸਿੰਘ ਨੇ ਸੱਚੀ ਮੁੱਚੀ ਮਾਫ਼ੀ ਮੰਗ ਲਈ ਹੈ ਅਤੇ ਭਵਿੱਖ ਵਿਚ ਉਹ ਅਜਿਹੀ ਕੋਝੀ ਹਰਕਤ ਕਦੇ ਨਹੀਂ ਕਰਨਗੇ? ਸ. ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਵੀ ਪ੍ਰਧਾਨ ਹਨ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਵੀ ਹਨ। ਉਹਨਾਂ ਨੂੰ ਇਸ ਅਖ਼ਬਾਰ ਵੱਲੋਂ ਲਗਾਤਾਰ ਸਿੱਖਾਂ ਦੇ ਪਾਵਨ ਗ੍ਰੰਥ ਉਤੇ ਕੀਤੇ ਹਮਲਿਆਂ ਦਾ ਆਪਣੇ ਗੁਪਤ ਅਤੇ ਪ੍ਰਤੱਖ ਸੋਮਿਆਂ ਤੋਂ ਪੂਰੀ ਪੂਰੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਅਤੇ ਲੋੜੀਂਦੀ ਕਾਰਵਾਈ ਲਈ ਤੁਰਤ ਕਦਮ ਪੁੱਟਣੇ ਚਾਹੀਦੇ ਹਨ। ਉਹਨਾਂ ਨੂੰ ਇਹ ਯਾਦ ਹੋਵੇਗਾ ਕਿ ਨਿਰੰਕਾਰੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਉਤੇ ਕੀਤੇ ਹਮਲਿਆਂ ਪਿੱਛੋਂ ਸਮੂਹ ਪੰਜਾਬੀਆਂ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਅਤੇ ਘਟਨਾਵਾਂ ਨੇ ਆਪਣੀ ਹੀ ਕਿਸਮ ਦਾ ਨਵਾਂ ਮੋੜ ਲੈ ਲਿਆ ਸੀ। ਸ. ਜੋਗਿੰਦਰ ਸਿੰਘ ਵੀ ਕੁਝ ਇਸ ਤਰ੍ਹਾਂ ਹੀ ਕਰ ਰਹੇ ਹਨ। ਵੈਸੇ ਸਾਰੇ ਪੰਥ ਨੂੰ ਗੁਰਬਾਣੀ ਦੀ ਇਹ ਚਿਤਾਵਣੀ ਧਿਆਨ ਵਿਚ ਰੱਖਣੀ ਚਾਹੀਦੀ ਹੈ :
‘‘ਮਨ ਮੇਰੇ ਅਨਦਿਨ ਜਾਗ ਹਰ ਚੇਤ
ਆਪਣੀ ਖੇਤੀ ਰਖ ਲੈ ਕੂੰਜ ਪੜੇਗੀ ਖੇਤ।’’
ਇਸ ਤੋਂ ਪਹਿਲਾਂ ਕਿ ਖ਼ਾਲਸੇ ਦੀ ਹਰੀ ਕਚੂਚ ਫਸਲ ਨੂੰ ਮੌਤ ਰੂਪੀ ਕੂੰਜ ਬਰਬਾਦ ਕਰ ਦੇਵੇ, ਖ਼ਾਲਸਾ ਪੰਥ ਨੂੰ ਜਾਗਣ ਦੀ ਲੋੜ ਹੈ, ਵਿਚਾਰਧਾਰਕ ਤੌਰ ਤੇ ਜਾਗਣ ਦੀ ਲੋੜ ਹੈ।

ਚੰਡੀਗੜ੍ਹ (25 ਮਾਰਚ, 2010): ਟ੍ਰਾਈਨ ਐਡਵਰਡਜ਼ (1809-94) ਅਮਰੀਕਾ ਦਾ ਧਾਰਮਿਕ ਵਿਦਵਾਨ ਸੀ ਅਤੇ ਇਕ ਮੈਗਜ਼ੀਨ ਦਾ ਐਡੀਟਰ ਵੀ ਸੀ। ਸ਼ੈਤਾਨ ਦੀ ਪ੍ਰੀਭਾਸ਼ਾ ਕਰਦਿਆਂ ਉਹ ਸ਼ੈਤਾਨ ਦੀ ਰੂਹ ਤੱਕ ਪਹੁੰਚ ਗਿਆ ਹੈ। ਇਸ ਵਿਦਵਾਨ ਮੁਤਾਬਿਕ ਸ਼ੈਤਾਨ ਵਿਚ ਇਕ ‘ਡਰਪੋਕ ਸਿਫ਼ਤ’ ਇਹ ਹੁੰਦੀ ਹੈ ਕਿ ਜਦੋਂ ਕਦੇ ਉਹ ਸ਼ੈਤਾਨੀ ਵਾਲੀ ਕੋਈ ਗੱਲ ਕਹਿ ਬਹਿੰਦਾ ਹੈ ਤਾਂ ਅਗਲੇ ਪਾਸਿਓਂ ਜੇ ਉਸ ਨੂੰ ਮੂੰਹ ਦੀ ਖਾਣੀ ਪਵੇ ਤਾਂ ਉਹ ਝਟਪਟ ਦੁਮ ਦਬਾ ਕੇ ਭੱਜਣ ਵਿਚ ਦੇਰੀ ਨਹੀਂ ਕਰਦਾ। ਇਕ ਅੰਗਰੇਜ਼ ਵਿਦਵਾਨ ਤੇ ਪਾਦਰੀ ਰਾਬਰਟ ਬਰਟਨ (1577-1640) ਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਸ਼ੈਤਾਨ ਭੰਬਲਭੂਸੇ, ਰੌਲ ਘਚੋਲੇ ਅਤੇ ਝੂਠਾਂ ਦਾ ਰਚਨਹਾਰਾ ਹੁੰਦਾ ਹੈ। ਵਿਲਿਅਮ ਸ਼ੈਕਸਪੀਅਰ ਤਾਂ ਸ਼ੈਤਾਨ ਨੂੰ ਸਮਝਣ ਵਿਚ ਬਹੁਤ ਦੂਰ ਤੱਕ ਡੂੰਘਾ ਨਿਕਲ ਗਏ ਜਦੋਂ ਉਹਨਾਂ ਨੇ ਆਪਣੇ ਪ੍ਰਸਿੱਧ ਨਾਟਕ ‘ਮਰਚੈਂਟ ਆਫ ਵੀਨਸ’ ਵਿਚ ਇਹ ਐਲਾਨ ਕੀਤਾ ਕਿ ਸ਼ੈਤਾਨ ਆਪਣੀ ਗੱਲ ਨੂੰ ਜਚਾਉਣ ਲਈ ਧਾਰਮਿਕ ਗ੍ਰੰਥ ਦਾ ਵੀ ਹਵਾਲਾ ਦਿੰਦਾ ਹੈ।

Rozana Spokesmanਉਪਰੋਕਤ ਸਾਰੀਆਂ ‘ਸਿਫ਼ਤਾਂ’ ਤੇ ਆਦਤਾਂ ਦਾ ਇਕ ਵੱਡਾ ਖ਼ਜ਼ਾਨਾ ਮੋਹਾਲੀ ਤੋਂ ਛਪਣ ਵਾਲੇ ਇਕ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਸ. ਜੋਗਿੰਦਰ ਸਿੰਘ ਨੇ ਇਕੱਠਾ ਕੀਤਾ ਹੋਇਆ ਹੈ। ਹਰ ਰੋਜ਼ ਉਹ ਕਿਸੇ ਨਾ ਕਿਸੇ ਰੂਪ ਵਿਚ ਇਸ ਖਜ਼ਾਨੇ ਦੇ ਦਰਸ਼ਨ ਆਪ ਕਰਾਉਂਦੇ ਹਨ ਜਾਂ ‘ਕਿਸੇ ਰਾਹੀਂ’ ਕਰਾਉਂਦੇ ਹਨ। ਕਿਉਂਕਿ ਖ਼ਾਲਸਾ ਪੰਥ ਦੀ ਵਿਚਾਰਧਾਰਕ ਨੀਂਦਰ ਉਤੇ ਕੁੰਭਕਰਨੀ ਦਾ ਪਰਛਾਂਵਾਂ ਹੈ ਅਤੇ ‘ਗੈਰ ਸਿਧਾਂਤਕ ਜਾਗ’ ਵਿਚ ਉਹ ਰਤਾ ਵੀ ਵਿਘਨ ਨਹੀਂ ਪੈਣ ਦੇਣਾ ਚਾਹੁੰਦਾ, ਇਸ ਲਈ ਸ. ਜੋਗਿੰਦਰ ਸਿੰਘ ਦੀ ਰੋਜ਼ਾਨਾ ਦੁਕਾਨ ਦਾ ਧੰਦਾ ਖੂਬ ਚਮਕ ਰਿਹਾ ਹੈ। ਆਪਣੇ ਸੰਪਾਦਕੀ ਰਾਹੀਂ 16 ਮਾਰਚ 2010 ਨੂੰ ਆਪਣੇ ਫਰੇਬ ਦੇ ਜਾਦੂ ਨੂੰ ਅੱਗੇ ਵਧਾਉਂਦਿਆਂ ਅਤੇ ਬੇਸ਼ਰਮੀ ਅਤੇ ਢੀਠਪੁਣੇ ਦੀਆਂ ਸਭ ਹੱਦਾਂ ਪਾਰ ਕਰ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉਤੇ ਸਿੱਧਮ-ਸਿੱਧਾ ਹਮਲਾ ਕਰ ਦਿੱਤਾ, ਜਿਸ ਨੂੰ ਪੜ੍ਹ ਕੇ ਦੁਸ਼ਮਣ ਵੀ ਇਹ ਕਹਿਣਗੇ ਪਈ ਸਾਨੂੰ ਆਪਣੀ ਦੁਸ਼ਮਣੀ ਵਾਲੀ ਦੁਕਾਨ ਹੁਣ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਸਿੱਖ ਪੰਥ ਦੀਆਂ ਨੀਂਹਾਂ ਉਤੇ ਹਮਲਾ ਕਰਨ ਲਈ ਸਾਡੇ ਤੋਂ ਵੀ ਕਿਤੇ ਵੱਡਾ ਦੁਸ਼ਮਣ ਮੈਦਾਨ ਵਿਚ ਆ ਗਿਆ ਹੈ।

ਕੀ ਕਹਿੰਦੇ ਹਨ ਭਲਾ ਸ. ਜੋਗਿੰਦਰ ਸਿੰਘ ਆਪਣੇ ਇਸ ਨਵੇਂ ਸੰਪਾਦਕੀ ਰਾਹੀਂ? ਗੁੰਮਰਾਹ ਹੋਏ ਤੇ ਸੁੱਤੇ ਹੋਏ ਪਾਠਕਾਂ ਦੀ ਜਾਣਕਾਰੀ ਲਈ ਇਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਉਹ ਆਪਣੀ ਸੰਪਾਦਕੀ ਰਾਹੀਂ ਨਵੇਂ ਤੇ ਸੋਧੇ ਨਾਨਕਸ਼ਾਹੀ ਕੈ¦ਡਰ ਦੀ ਤਿੱਖੀ ਆਲੋਚਨਾ ਕਰਕੇ ਪੁਰਾਣੇ ਨਾਨਕਸ਼ਾਹੀ ਕੈ¦ਡਰ ਦੇ ਹਮਾਇਤੀਆਂ ਨੂੰ ਜਥੇਬੰਦਕ ਰੂਪ ਵਿਚ ਆਪਣੇ ਜਾਲ ਵਿਚ ਕੈਦ ਕਰ ਲੈਂਦੇ ਹਨ। ਜਦੋਂ ਉਹ ਕੈਦ ਹੋ ਜਾਂਦੇ ਹਨ ਤਾਂ ਫਿਰ ਇਸ ਸੰਪਾਦਕੀ ਦੇ ਅਗਲੇ ਪੈਰ੍ਹੇ ਵਿਚ ਗੁਰੂ ਗ੍ਰੰਥ ਸਾਹਿਬ ਉਤੇ ਧਾਵਾ ਬੋਲਣ ਦਾ ਮੈਦਾਨ ਤਿਆਰ ਹੋ ਜਾਂਦਾ ਹੈ। ਇਹ ਉਹਨਾਂ ਦੀ ਪੁਰਾਣੀ ਨਿਵੇਕਲੀ ਸ਼ੈਲੀ ਹੈ ਜਿਸ ਰਾਹੀਂ ਉਹਨਾਂ ਨੇ ਕਈ ਪੰਥਕ ਸੰਸਥਾਵਾਂ ਅਤੇ ਸਿੱਖਾਂ ਦੀਆਂ ਕੁਝ ਰਾਜਨੀਤਕ ਪਾਰਟੀਆਂ ਨੂੰ ਬੜੀ ਕਾਮਯਾਬੀ ਨਾਲ ‘ਕਾਣਾ’ ਕੀਤਾ ਹੋਇਆ ਹੈ। ਆਪਣੀਆਂ ਖ਼ਬਰਾਂ ਤੇ ਇਸ਼ਤਿਹਾਰ ਵੇਖ ਕੇ ਇਨ੍ਹਾਂ ਸੰਸਥਾਵਾਂ ਨਾਲ ਜੁੜੇ ਲੋਕ ਚਿਰਾਂ ਤੋਂ ‘ਮੀਸਣੀ ਚੁੱਪ’ ਅਖ਼ਤਿਆਰ ਕਰੀ ਬੈਠੇ ਹਨ ਅਤੇ ਇਸ ਵਿਅਕਤੀ ਵਲੋਂ ਲਗਾਤਾਰ ਕੀਤੇ ਜਾ ਰਹੇ ‘ਵਿਚਾਰਧਾਰਕ ਅਪਮਾਨ’ ਤੋਂ ਅੱਖਾਂ ਮੀਟਣ ਲਈ ਮਜਬੂਰ ਹਨ। ਬਿਨਾਂ ਨਾਂਅ ਲਏ ਤੋਂ ਸਾਨੂੰ ਇਹ ਕਹਿਣ ਦੀ ਇਜਾਜ਼ਤ ਦਿਉ ਕਿ ਇਸ ਮਜਬੂਰ ਕਾਫ਼ਲੇ ਵਿਚ ਕਹਿੰਦੇ ਕਹਾਉਂਦੇ ਪਤਵੰਤੇ ਜੋਗਿੰਦਰ ਸਿੰਘ ਦੀ ਮਿੱਠੀ ਕੈਦ ਵਿਚੋਂ ਨਿਕਲਣ ਲਈ ਬਾਹਰ ਨਹੀਂ ਆਉਂਦੇ। ਅਜਿਹੀ ਹਾਲਤ ਵਿਚ ਸਾਡੇ ਵਰਗੇ ਕਈ ਕਮਲੇ ਰਮਲੇ ਤੀਰ ਵਾਲੇ ਬਾਬੇ (ਸੰਤ ਜਰਨੈਲ ਸਿੰਘ) ਨੂੰ ਮੁੜ ਆਉਣ ਦੀਆਂ ਆਵਾਜ਼ਾਂ ਮਾਰ ਕੇ ਆਪਣੀ ਬੇਵਸੀ ਦੇ ਹੰਝੂ ਵਹਾ ਲੈਂਦੇ ਹਨ।

ਕੀ ਚਾਹੁੰਦੇ ਹਨ ਸ. ਜੋਗਿੰਦਰ ਸਿੰਘ? ਉਹ ਆਪਣੇ ਸੰਪਾਦਕੀ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੱਖਰ, ਲਗ ਮਾਤਰਾ ਵਿਚ ਤਬਦੀਲੀ ਕਰਨ ਲਈ ਉਤਾਵਲੇ ਹਨ। ਭਾਸ਼ਾ ਵਿਗਿਆਨ ਦੇ ਇਸ ਨੀਮ-ਹਕੀਮ ਨੂੰ ਹੁਣ ਇਹ ਭਵਿੱਖਬਾਣੀ ਹੋਈ ਲੱਗਦੀ ਹੈ ਕਿ ਨਿਰਮਲਿਆਂ ਤੇ ਉਦਾਸੀਆਂ ਨੇ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਵਿਚ ਵੱਡੀਆਂ ਤੇ ਵਾਰ ਵਾਰ ਤਬਦੀਲੀਆਂ ਕੀਤੀਆਂ। ਇਕ ਕੱਚੀ ਜਿਹੀ ਇਤਿਹਾਸਕ ਸਮਝ ਦੇਣ ਵਿਚ ਕਿਸ ਦਾ ਰੋਲ ਹੈ, ਖ਼ਾਲਸਾ ਪੰਥ ਨੂੰ ਇਸ ਦਾ ਖੁਰਾ-ਖੋਜ ਲੱਭਣਾ ਚਾਹੀਦਾ ਹੈ। ਉਹ ਸਮਝਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਸ ਲਈ ਵੀ ਤਬਦੀਲੀ ਕਰਨ ਦੀ ਲੋੜ ਹੈ ਕਿਉਂਕਿ ‘‘ਖੁਦ ਕਿਸੇ ਗੁਰੂ ਨੇ ਇਹ ਪਾਬੰਦੀ ਆਇਦ’’ ਨਹੀਂ ਕੀਤੀ। ਉਹ ਇਸ ਨੂੰ ਸੱਚ ਦੀ ਖੋਜ ਦਾ ਨਾਂ ਦਿੰਦੇ ਹਨ। ਭੱਟਾਂ ਦੇ ਸਵੱਯਆਂ ਅਤੇ ਦਸਮ ਗ੍ਰੰਥ ਉਤੇ ਕਿੰਤੂ ਪ੍ਰੰਤੂ ਕਰਨ ਉਪਰੰਤ ਹੁਣ ਉਹਨਾਂ ਨੇ ਨੰਗੇ ਚਿੱਟੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਉਹਨਾਂ ਨੂੰ ਇਹ ਯਕੀਨ ਹੋ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਅਸਲ ਬਾਣੀ ਅਲੋਪ ਕਰ ਦਿੱਤੀ ਗਈ ਹੈ। ਪਰ ਉਹਨਾਂ ਕੋਲ ਇਸ ਸੰਬੰਧੀ ਕੋਈ ਠੋਸ ਇਤਿਹਾਸਕ ਤੱਥ ਨਹੀਂ ਹੈ।

ਇਕ ਰਾਜਨੀਤਕ ਪਾਰਟੀ ਨੇ ਤੁਰਤ ਫੁਰਤ ਉਹਨਾਂ ਦੀ ਇਸ ਖ਼ਤਰਨਾਕ ਸੰਪਾਦਕੀ ਦਾ ਜਦੋਂ ਨੋਟਿਸ ਲੈਂਦਿਆਂ ਉਹਨਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਅਤੇ ਨਾਲ ਹੀ ਚਾਰੇ ਪਾਸਿਆਂ ਤੋਂ ਉਹਨਾਂ ਵਿਰੁੱਧ ‘ਅਕਾਦਮਿਕ ਛਿਤਰੌਲ’ ਦੀ ਬਾਰਿਸ਼ ਹੋਈ ਤਾਂ ਉਸ ਦੇ ‘ਆਪਣਿਆਂ’ ਨੇ ਉਸ ਨੂੰ ਇਸ ਕਸੂਤੀ ਸਥਿਤੀ ਵਿਚੋਂ ਕੱਢਣ ਲਈ ਸ਼ਰਮੋ-ਸ਼ਰਮੀ ਉਸ ਨੂੰ ਆਪਣੀ ਸੰਪਾਦਕੀ ਵਾਪਸ ਲੈਣ ਦੀ ਰਸਮੀ ਕਾਰਵਾਈ ਕੀਤੀ। ਪਰ ਇਸ ਸੰਪਾਦਕ ਨੇ ਗੋਲ ਮੋਲ ਲਫ਼ਜ਼ਾਂ ਵਿਚ (ਜਿਵੇਂ ਕਿ ਉਸ ਦਾ ਪੁਰਾਣਾ ਸੁਭਾਅ ਹੈ) ਮਾਫ਼ੀ ਮੰਗ ਲਈ। ਹੈਰਾਨੀ ਵਾਲੀ ਦਿਲਚਸਪ ਗੱਲ ਇਹ ਹੈ ਕਿ ਸ. ਜੋਗਿੰਦਰ ਸਿੰਘ ਨੇ ਆਪਣੇ ਭਿਆਨਕ ਗੁਨਾਹ ਦੀ ਖੁਦ ਮਾਫ਼ੀ ਨਹੀਂ ਮੰਗੀ ਸਗੋਂ ਉਹਨਾਂ ਦੇ ਆਪਣੇ ਕਥਿਤ ਵਿਦਵਾਨ ਹੀ ਇਸ ਮੁਆਫੀਨਾਮੇ ਦਾ ਐਲਾਨ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਉਤੇ ਹਮਲਾ ਕਰਨ ਪਿੱਛੋਂ ਸ. ਜੋਗਿੰਦਰ ਸਿੰਘ ਵੱਲੋਂ ਲਿਖੇ ਸੰਪਾਦਕੀ ਜੇ ਨੀਝ ਨਾਲ ਪੜ੍ਹੇ ਜਾਣ ਤਾਂ ਸਿੱਖ ਸਿਧਾਂਤਾਂ ਨਾਲ ਜੁੜੇ ਸਾਧਾਰਨ ਸ਼ਰਧਾਲੂ ਨੂੰ ਵੀ ਇਹ ਬੁਝਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਪਈ ਸਿੱਖ ਪੰਥ ਵਿਚੋਂ ਛੇਕਿਆ ਇਹ ਵਿਅਕਤੀ ਆਪਣੀਆਂ ਸੰਪਾਦਕੀਆਂ ਰਾਹੀਂ ਖ਼ਾਲਸਾ ਪੰਥ ਕੋਲੋਂ ਮਾਫ਼ੀ ਮੰਗ ਰਿਹਾ ਹੈ ਜਾਂ ਖ਼ਾਲਸਾ ਪੰਥ ਨੂੰ ਮੁਆਫ਼ ਕਰ ਰਿਹਾ ਹੈ?

ਗੁਰੂ ਗ੍ਰੰਥ ਸਾਹਿਬ ਵਰਗੀ ਪਵਿੱਤਰ ਦਸਤਾਵੇਜ਼ ਨਾਲ ਛੇੜਖਾਨੀ ਕਰਨ ਦੀ ਤਾਜ਼ਾ ਜੁਰੱਅਤ ਉਹਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਿਖੀਆਂ ਤੇ ਲਿਖਵਾਈਆਂ ਪੰਥ ਵਿਰੋਧੀ ਲਿਖਤਾਂ ਦੇ ਇਕ ¦ਮੇ ਸਿਲਸਿਲੇ ਦੀ ਸਿਖ਼ਰ ਹੈ। ਘਰ ਦਾ ਭੇਤੀ ਇਹ ਸੰਪਾਦਕ ਸਿੱਖ ਪੰਥ ਦੇ ਅਤੀ ਨਾਜ਼ੁਕ, ਪਾਕ ਅਤੇ ਸੰਵੇਦਨਸ਼ੀਲ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਸਮੇਂ ਤੇ ਹਾਲਾਤ ਮੁਤਾਬਕ ਸਹਿਜੇ ਸਹਿਜੇ ਆਪਣੀ ਨੁਕਤਾਚੀਨੀ ਦੇ ਘੇਰੇ ਵਿਚ ਲਿਆਉਂਦਾ ਹੈ। ਹਲਕਾ ਹਲਕਾ ਪੱਛ ਵੀ ਮਾਰਦਾ ਹੈ ਤਾਂ ਜੋ ਸਿੱਖ ਕੌਮ ਦੇ ਸੰਭਾਵੀ ਰੋਸ, ਤੜਪ ਅਤੇ ਗੁੱਸੇ ਦਾ ਤਾਪਮਾਨ ਵੀ ਪਤਾ ਲੱਗਦਾ ਰਵੇ। ਜਦੋਂ ਉਹ ਸਿੱਖ ਪੰਥ ਨੂੰ ਹਰ ਪਹਿਲੂ ਤੋਂ ਖੇਰੂੰ ਖੇਰੂੰ ਹੁੰਦਾ ਵੇਖਦਾ ਹੈ ਅਤੇ ਜਦੋਂ ਉਹਨੂੰ ਇਹ ਪੱਕਾ ਯਕੀਨ ਬੱਝ ਜਾਂਦਾ ਹੈ ਕਿ ਉਸ ਨੂੰ ਪੁੱਛਣ ਵਾਲਾ ਜਾਂ ਚੁਣੌਤੀ ਦੇਣ ਵਾਲਾ ਕੋਈ ਵੀ ਨਹੀਂ ਤਾਂ ਐਨ ਉਸੇ ਸਮੇਂ ਇਸ ਵਿਚਾਰਧਾਰਕ ਧੁੰਦ ਵਿਚ ਉਹ ਆਪਣਾ ਬੇਲਗਾਮ ਘੋੜਾ ਮੈਦਾਨ ਵਿਚ ਉਤਾਰ ਦਿੰਦਾ ਹੈ ਜਿਵੇਂ ਕਿ ਹੁਣ ਉਸ ਨੇ ਉਤਾਰਿਆ ਹੈ। ਜੇ ਕਦੇ ਉਸ ਨੂੰ ਜਾਪੇ ਕਿ ਪੰਥ ਹੁਣ ਉਸ ਦੇ ਗਲ ਪੈ ਸਕਦਾ ਹੈ ਤਾਂ ਉਹ ਮਾਫ਼ੀ ਮੰਗਣ ਵਿਚ ਰਤਾ ਵੀ ਢਿੱਲ ਮੱਠ ਨਹੀਂ ਕਰਦਾ। ਪਰ ਬਹੁਤ ਘੱਟ ਵੀਰਾਂ ਤੇ ਭੈਣਾਂ ਨੂੰ ਇਹ ਪਤਾ ਹੋਵੇਗਾ ਕਿ ਇਸ ਮੁਆਫ਼ੀ ਵਿਚ ਪਛਤਾਵੇ ਅਤੇ ਵੱਡੇਪਣ ਦਾ ਕੋਈ ਅਹਿਸਾਸ ਨਹੀਂ ਹੁੰਦਾ। ਜੇ ਹੁੰਦਾ ਤਾਂ ਉਹ ਉਤੋਂੜੱਤੀ ਬਾਰ ਬਾਰ ਭਿਆਨਕ ਗੁਨਾਹ ਕਰਨ ਦਾ ਰਸਤਾ ਕਿਉਂ ਅਖ਼ਤਿਆਰ ਕਰਦਾ? ਆਓ ਉਸ ਦਾ ਪਿਛਲਾ ਰਿਕਾਰਡ ਫੋਲੀਏ।

ਸ. ਜੋਗਿੰਦਰ ਸਿੰਘ ਨੇ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਭੱਟਾਂ ਦੇ ਸਵੱਯਆਂ ਉਤੇ ਕਿੰਤੂ ਪ੍ਰੰਤੂ ਕਰਦਾ ਇਕ ਲੇਖ ਛਾਪਿਆ ਪਰ ਇਤਰਾਜ਼ ਉਠਣ ਮਗਰੋਂ ਮਾਫ਼ੀ ਮੰਗ ਲਈ। ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਵਿਰੁੱਧ ਬੇਅਦਬੀ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਜਦੋਂ ਸ. ਜੋਗਿੰਦਰ ਸਿੰਘ ਵਿਰੁੱਧ ਇਕ ਵੱਡਾ ਤੂਫ਼ਾਨ ਉਠਿਆ ਤਾਂ ਉਹਨਾਂ ਨੇ ਕਈ ਵਾਰ ਮਾਫ਼ੀ ਮੰਗੀ। ਇਸੇ ਤਰ੍ਹਾਂ ਭਗਤ ਰਵਿਦਾਸ ਵਿਰੁੱਧ ਟਿੱਪਣੀ ਕੀਤੀ ਤਾਂ ਫਿਰ ਉਸ ਦੀ ਮਾਫ਼ੀ ਮੰਗੀ। ਉਹਨਾਂ ਨੇ ਆਪਣੀ ਮਰਜ਼ੀ ਨਾਲ ਪੰਥਕ ਅਰਦਾਸ ਵੀ ਬਦਲ ਲਈ। ਅਠਾਰ੍ਹਵੀਂ ਸਦੀ ਦੇ ਗੌਰਵਮਈ ਇਤਿਹਾਸ ਨੂੰ ਅਖ਼ਬਾਰ ਅਸਭਿਆ ਕਰਾਰ ਦਿੰਦਾ ਹੈ। ਇਹੋ ਅਖ਼ਬਾਰ ਹਰੀ ਰਾਮ ਯੁਕਤਾ ਨਾਂ ਦੇ ਇਕ ਵਿਅਕਤੀ ਰਾਹੀਂ ਇਕ ਲੇਖ ਛਾਪਦਾ ਹੈ ਜਿਸ ਵਿਚ ਗੁਰੂ ਗੰ੍ਰਥ ਸਾਹਿਬ ਨੂੰ ਮੱਥਾ ਟੇਕਣਾ ਜਾਂ ਸਿਰ ਨਿਵਾਉਣਾ ਬ੍ਰਾਹਮਣਵਾਦੀ ਰੀਤ ਕਰਾਰ ਦਿੰਦਾ ਹੈ। ਉਸ ਦੀ ਰੋਗ-ਗ੍ਰਸਤ ਮਾਨਸਿਕਤਾ ਵਿਚ ਛੇਵੇਂ ਪਾਤਸ਼ਾਹ ‘ਭਟਕਦੇ ਹੋਏ’ ਨਜ਼ਰ ਆਉਂਦੇ ਹਨ। ਉਹਨਾਂ ਨੂੰ ਅਕਾਲ ਤਖ਼ਤ ਕੇਵਲ ਥੜਾ ਮਾਤਰ ਹੀ ਪ੍ਰਤੀਤ ਹੁੰਦਾ ਹੈ। ਭਾਈ ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਬੰਨੇ ਲਾਉਣ ਦੀ ਅਰਦਾਸ ਨੌਵੇਂ ਪਾਤਸ਼ਾਹ ਵਲੋਂ ਪੂਰੀ ਕਰਨ ਦਾ ਕੌਤਕ ਇਸ ਸੰਪਾਦਕ ਨੂੰ ਬਿਪਰਵਾਦ ਲੱਗਦਾ ਹੈ। ਇਸੇ ਰੋਗ-ਗ੍ਰਸਤ ਮਾਨਸਿਕਤਾ ਵਿਚ ਉਸ ਅੰਦਰ ਇਹ ਸ਼ੰਕਾ ਉਪਜਦਾ ਹੈ ਕਿ ਭਗਤ ਬਾਣੀ ਗੁਰਬਾਣੀ ਦਾ ਹਿੱਸਾ ਨਹੀਂ। ਉਹ ਗੁਰੂਆਂ, ਗੁਰਬਾਣੀ ਤੇ ਗੁਰ ਇਤਿਹਾਸ ਨੂੰ ਸ਼ੰਕਿਆਂ ਦੇ ਘੇਰੇ ਵਿਚ ਲਿਆਉਣ ਵਾਲੀਆਂ ਲਿਖਤਾਂ ਛਾਪਣ ਵਿਚ ਸੁਆਦ ਲੈਂਦਾ ਹੈ ਅਤੇ ਇੰਝ ਖੋਜ ਦੇ ਨਾਂ ਹੇਠਾਂ ਵਿਸ਼ਵਾਸ ਦੀਆਂ ਨੀਂਹਾਂ ਤੋੜ ਰਿਹਾ ਹੈ। ‘ਜਾਪੁ ਸਾਹਿਬ’ ਦੀ ਬਾਣੀ ਨੂੰ ਸਾਧਾਰਨ ਕਵੀ ਦੀ ਲਿਖਤ ਕਹਿੰਦਾ ਹੈ। ਪਿੱਛੇ ਜਿਹੇ ਜਦੋਂ ਉਸ ਨੇ ਬਾਬੂ ਤੇਜਾ ਸਿੰਘ ਭਸੌੜੀਏ ਬਾਰੇ ਇਕ ਲੇਖ ਅਖ਼ਬਾਰ ਵਿਚ ਛਾਪਿਆ ਤਾਂ ਜਾਗਦੇ ਲੋਕਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਅੱਗੇ ਪ੍ਰਸ਼ਨ ਚਿੰਨ੍ਹ ਲਗਾਉਣ ਲਈ ਕੁਝ ਕੜੀਆਂ ਜੋੜਨ ਦੇ ਅੰਦਰਖਾਤੇ ਬਦਨਾਮ ਯਤਨ ਹੋ ਰਹੇ ਹਨ। ਇਹ ਉਹੀ ਤੇਜਾ ਸਿੰਘ ਭਸੌੜੀਆ ਸੀ ਜਿਹੜਾ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢ ਦੇਣਾ ਚਾਹੁੰਦਾ ਸੀ। ਕੀ ਸ. ਜੋਗਿੰਦਰ ਸਿੰਘ ਇਸੇ ਵਿਅਕਤੀ ਦੇ ਵਾਰਸ ਬਣਨਾ ਚਾਹੁੰਦੇ ਹਨ?

ਹੁਣ ਇਕ ਪ੍ਰਸ਼ਨ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਵੀ ਆਣ ਖਲੋਤਾ ਹੈ। ਇਹ ਠੀਕ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਇਸ ਨੂੰ ਪੰਥ ਵਿਚੋਂ ਛੇਕ ਦਿੱਤਾ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਛੇਕਣ ਤੋਂ ਪਿੱਛੋਂ ਸਿੱਖ ਪੰਥ ਦੀ ਸਰਵ-ਉਚ ਸੰਸਥਾ ਦੇ ਇਹ ਜਥੇਦਾਰ ਸਾਹਿਬ ਆਪਣੇ ਫਰਜ਼ ਤੋਂ ਵਿਹਲੇ ਹੋ ਗਏ ਹਨ? ਕੀ ਛੇਕਣ ਤੋਂ ਪਿੱਛੋਂ ਇਸ ਵਿਅਕਤੀ ਦੀਆਂ ਸਰਗਰਮੀਆਂ ਅਤੇ ਲਿਖਤਾਂ ਉਤੇ ਬਾਜ਼ ਨਿਗ੍ਹਾ ਨਹੀਂ ਰੱਖਣੀ ਚਾਹੀਦੀ ਸੀ? ਇਸ ਤੋਂ ਇਲਾਵਾ ਗੁਰੂ ਗੰ੍ਰਥ ਸਾਹਿਬ ਦੇ ਸਤਿਕਾਰ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਇਸ ਬਾਰੇ ਖ਼ਾਮੋਸ਼ ਕਿਉਂ ਹਨ? ਕੀ ਉਹ ਇਹ ਸਮਝ ਬੈਠੀਆਂ ਹਨ ਕਿ ਸ. ਜੋਗਿੰਦਰ ਸਿੰਘ ਨੇ ਸੱਚੀ ਮੁੱਚੀ ਮਾਫ਼ੀ ਮੰਗ ਲਈ ਹੈ ਅਤੇ ਭਵਿੱਖ ਵਿਚ ਉਹ ਅਜਿਹੀ ਕੋਝੀ ਹਰਕਤ ਕਦੇ ਨਹੀਂ ਕਰਨਗੇ? ਸ. ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਵੀ ਪ੍ਰਧਾਨ ਹਨ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਵੀ ਹਨ। ਉਹਨਾਂ ਨੂੰ ਇਸ ਅਖ਼ਬਾਰ ਵੱਲੋਂ ਲਗਾਤਾਰ ਸਿੱਖਾਂ ਦੇ ਪਾਵਨ ਗ੍ਰੰਥ ਉਤੇ ਕੀਤੇ ਹਮਲਿਆਂ ਦਾ ਆਪਣੇ ਗੁਪਤ ਅਤੇ ਪ੍ਰਤੱਖ ਸੋਮਿਆਂ ਤੋਂ ਪੂਰੀ ਪੂਰੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਅਤੇ ਲੋੜੀਂਦੀ ਕਾਰਵਾਈ ਲਈ ਤੁਰਤ ਕਦਮ ਪੁੱਟਣੇ ਚਾਹੀਦੇ ਹਨ। ਉਹਨਾਂ ਨੂੰ ਇਹ ਯਾਦ ਹੋਵੇਗਾ ਕਿ ਨਿਰੰਕਾਰੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਉਤੇ ਕੀਤੇ ਹਮਲਿਆਂ ਪਿੱਛੋਂ ਸਮੂਹ ਪੰਜਾਬੀਆਂ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਅਤੇ ਘਟਨਾਵਾਂ ਨੇ ਆਪਣੀ ਹੀ ਕਿਸਮ ਦਾ ਨਵਾਂ ਮੋੜ ਲੈ ਲਿਆ ਸੀ। ਸ. ਜੋਗਿੰਦਰ ਸਿੰਘ ਵੀ ਕੁਝ ਇਸ ਤਰ੍ਹਾਂ ਹੀ ਕਰ ਰਹੇ ਹਨ। ਵੈਸੇ ਸਾਰੇ ਪੰਥ ਨੂੰ ਗੁਰਬਾਣੀ ਦੀ ਇਹ ਚਿਤਾਵਣੀ ਧਿਆਨ ਵਿਚ ਰੱਖਣੀ ਚਾਹੀਦੀ ਹੈ :

‘‘ਮਨ ਮੇਰੇ ਅਨਦਿਨ ਜਾਗ ਹਰ ਚੇਤ

ਆਪਣੀ ਖੇਤੀ ਰਖ ਲੈ ਕੂੰਜ ਪੜੇਗੀ ਖੇਤ।’’

ਇਸ ਤੋਂ ਪਹਿਲਾਂ ਕਿ ਖ਼ਾਲਸੇ ਦੀ ਹਰੀ ਕਚੂਚ ਫਸਲ ਨੂੰ ਮੌਤ ਰੂਪੀ ਕੂੰਜ ਬਰਬਾਦ ਕਰ ਦੇਵੇ, ਖ਼ਾਲਸਾ ਪੰਥ ਨੂੰ ਜਾਗਣ ਦੀ ਲੋੜ ਹੈ, ਵਿਚਾਰਧਾਰਕ ਤੌਰ ਤੇ ਜਾਗਣ ਦੀ ਲੋੜ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,