ਵਿਦੇਸ਼ » ਸਿੱਖ ਖਬਰਾਂ

ਆਸਟਰੇਲੀਆ ਅਵਾਸ ‘ਚ ਸਿੱਖਾਂ ਨੂੰ ਪਹਿਲ ਦੇਵੇ: ਐਮ.ਪੀ. ਬੌਬ ਕੈਟਰ

July 11, 2016 | By

ਅਗਲੀ ਸੰਸਦ ਲਈ ਫੈਸਲਾਕੁੰਨ ਮੰਨੇ ਜਾ ਰਹੇ ਐਮ.ਪੀ ਵੱਲ੍ਹੋਂ ਇੰਮੀਗਰੇਸ਼ਨ ਪਾਲਸੀ ਦੀ ਨੁਕਤਾਚੀਨੀ

ਮੈਲਬਰਨ: ਆਸਟਰੇਲੀਆ ਦੀ ਅਗਲੀ ਸੰਸਦ ਲਈ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਕੁਈਨਜ਼ਲੈਂਡ ਤੋਂ ਐਮ.ਪੀ. ਬੌਬ ਕੈਟਰ ਨੇ ਆਵਾਸ ਲਈ ਸਿੱਖਾਂ ਨੂੰ ਪਹਿਲ ਦਿੱਤੇ ਜਾਣ ਦਾ ਬਿਆਨ ਦਿੱਤਾ ਹੈ ਸ੍ਰੀ ਕੈਟਰ ਨੇ ਆਪਣੇ ਬਿਆਨ ਵਿੱਚ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਮੁਲਕ ਨੂੰ ਆਵਾਸ ‘ਚ ਕਟੌਤੀ ਕਰਨੀ ਜ਼ਰੂਰੀ ਹੈ ਅਤੇ ਸਿਰਫ਼ ਸਿੱਖਾਂ ਸਮੇਤ ਯਹੂਦੀਆਂ ਅਤੇ ਮੱਧ ਪੂਰਬ ਦੇ ਖ਼ਰਾਬ ਹਲਾਤਾਂ ‘ਚ ਫ਼ਸੇ ਇਸਾਈ ਭਾਈਚਾਰੇ ਨੂੰ ਆਵਾਸ ‘ਚ ਪਹਿਲ ਹੋਣੀ ਚਾਹੀਦੀ ਹੈ।

ਉੱਤਰੀ ਸੂਬੇ ਦੀ ਕੇਨਡੀ ਸੀਟ ਤੋਂ ਅਜ਼ਾਦ ਉਮੀਦਵਾਰ ਜਿੱਤੇ ਸ੍ਰੀ ਬੌਬ ਨੇ ਇਹ ਪੱਖ ਉਸ ਸਮੇਂ ਰੱਖਿਆ ਹੈ ਜਦੋਂ ਮੁਲਕ ਦੀ ਲਿਬਰਲ ਗੱਠਜੋੜ ਪਾਰਟੀ ਨੂੰ ਸਰਕਾਰ ਬਣਾਓਣ ਲਈ ਸ੍ਰੀ ਕੈਟਰ ਦਾ ਸਹਿਯੋਗ ਜ਼ਰੂਰੀ ਹੈ ਇਸ ਸੰਬੰਧੀ ਲਿਬਰਲ ਮੁਖੀ ਮੈਲਕਮ ਟਰਨਬੁੱਲ ਦੀ ਕੈਟਰ ਨਾਲ ਬੰਦ ਕਮਰਾ ਮੀਟਿੰਗ ਹੋਈ ਹੈ ਆਪਣੇ ਬਿਆਨ ‘ਚ ਸ੍ਰੀ ਬੌਬ ਨੇ ਕਿਹਾ ਕਿ ਉਪਰੋਕਤ ਤਿੰਨ ਸਮੂਹ ਬਹੁ ਗਿਣਤੀ ਦੇ ਵਿਤਕਰੇ ਅਤੇ ਤਸ਼ਦੱਦ ਦਾ ਸ਼ਿਕਾਰ ਹੋਏ ਹਨ ਭਾਰਤ ‘ਚ ਇੱਕਲੇ 1984 ਦੌਰਾਨ ਹਜ਼ਾਰਾਂ ਸਿੱਖ ਸ਼ਰੇਆਮ ਕਤਲ ਕੀਤੇ ਗਏ ਅਤੇ ਹਾਲੇ ਤੱਕ ਇਨਸਾਫ਼ ਤੋਂ ਵਾਂਝੇ ਰੱਖੇ ਗਏ ਹਨ।

ਕੁਈਨਜ਼ਲੈਂਡ ਤੋਂ ਐਮ.ਪੀ. ਬੌਬ ਕੈਟਰ

ਕੁਈਨਜ਼ਲੈਂਡ ਤੋਂ ਐਮ.ਪੀ. ਬੌਬ ਕੈਟਰ

ਇਸ ਭਾਈਚਾਰੇ ਨੇ ਮੁਲਕ ਦੀ ਆਰਥਿਕਤਾ ‘ਚ ਅਹਿਮ ਯੋਗਦਾਨ ਪਾਇਆ ਹੈ ਅਤੇ ਸਿੱਖ ਕੁਦਰਤੀ ਆਫ਼ਤਾਂ ਵੇਲੇ ਸਭ ਦੀ ਮਦਦ ਲਈ ਬਹੁੜਦੇ ਹਨ ਇਸੇ ਤਰ੍ਹੀ ਯਹੂਦੀ ਸਮੂਹ ਇਤਿਹਾਸਿਕ ਤਸ਼ਦੱਦ ਦਾ ਸ਼ਿਕਾਰ ਰਿਹਾ ਹੈ ਇੰਨ੍ਹਾਂ ਸਮੇਤ ਮੱਧ ਪੂਰਬ ‘ਚ ਪਛਾਣ ਕਾਰਨ ਪੀੜਤ ਹੋ ਰਹੇ ਇਸਾਈਆਂ ਨੂੰ ਆਵਾਸ ਦਿੱਤਾ ਜਾਵੇ ਇਸ ਤੋਂ ਬਿਨਾਂ ਇਮੀਗੇਸ਼ਨ ‘ਚ ਸਖ਼ਤ ਕਟੌਤੀ ਹੋਣੀ ਚਾਹੀਦੀ ਹੈ ਆਵਾਸ ਪਾਲਸੀ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ‘ਚ ਸਵਾ ਛੇ ਲੱਖ ਦੇ ਕਰੀਬ ਪਰਵਾਸੀਆਂ ਨੂੰ ਸਲਾਨਾ ਦਾਖਲਾ ਮਿਲ ਰਿਹਾ ਹੈ ਜਦਕਿ ਸਾਲ ‘ਚ ਕੁਲ ਦੋ ਲੱਖ ਨੌਕਰੀਆਂ ਹੀ ਪੈਦਾ ਹੋ ਰਹੀਆਂ ਹਨ ਇਸ ਪਾੜੇ ਨੂੰ ਖ਼ਤਮ ਕਰਨ ਲਈ ਚੋਣ ‘ਚ ਅਹਿਮ ਤਬਦੀਲੀ ਜ਼ਰੂਰੀ ਹੈ।

ਧਾਰਮਿਕ ਸੰਸਥਾਵਾਂ ਸਮੇਤ ਸਿੱਖ ਮਾਮਲਿਆਂ ਸੰਬੰਧੀ ਕਾਰਕੁੰਨ ਭਾਈ ਦਲਜੀਤ ਸਿੰਘ ਕੇਨਜ਼ ਨੇ ਕੈਟਰ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ। ਗੌਰਤਲਬ ਹੈ ਇਸ ਤੋਂ ਪਹਿਲਾਂ 2014 ‘ਚ ਸ੍ਰੀ ਬੌਬ ਨੇ ਸੰਸਦ ‘ਚ ਇਹ ਮੰਗ ਉਠਾਈ ਸੀ ਕਿ 1984 ਦੇ ਸਿੱਖ ਕਤਲ-ਏ-ਆਮ ਨੂੰ ਕੌਮੀ ਸੋਗ ਵੱਜੋਂ ਯਾਦ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,