Posts By

ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦਾ 25ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

ਹਥਿਆਰਬੰਦ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦਾ 25ਵਾਂ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਗ੍ਰਹਿ (ਸੁਲਤਾਨਵਿੰਡ) ਵਿਖੇ ਅੱਜ (22 ਦਸੰਬਰ) ਮਨਾਇਆ ਗਿਆ। ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਰਾਗੀਆਂ ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ ਤੇ ਕਥਾਵਾਚਕਾਂ ਨੇ ਧੁਰ ਕੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਸ਼ਹੀਦਾਂ ਦੀਆਂ ਜੋਸ਼ੀਲੀਆਂ ਵਾਰਾਂ ਸੰਗਤਾਂ ਨੂੰ ਸ੍ਰਵਣ ਕਰਾਈਆਂ।

ਜਾਧਵ ਦੀ ਪਰਿਵਾਰ ਨਾਲ ਆਖਰੀ ਮੁਲਾਕਾਤ ਦੀਆਂ ਖ਼ਬਰਾਂ ਗਲਤ, ਰਹਿਮ ਪਟੀਸ਼ਨਾਂ ਦੇ ਨਿਪਟਾਰੇ ਤੋਂ ਪਹਿਲਾਂ ਨਹੀ ਲਾਇਆ ਜਾਏਗਾ ਫਾਹੇ: ਪਾਕਿਸਤਾਨ

ਪਾਕਿਸਤਾਨ ਨੇ ਉਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਿਜ ਕੀਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਕੁਲਭੂਸ਼ਣ ਜਾਧਵ ਦੀ ਮਾਤਾ ਅਤੇ ਪਤਨੀ ਨਾਲ ਸੋਮਵਾਰ ਨੂੰ ਆਖਰੀ ਮੁਲਾਕਾਤ ਹੋਵੇਗੀ। ਵਿਦੇਸ਼ ਦਫ਼ਤਰ ਦੇ ਤਰਜਮਾਨ ਡਾਕਟਰ ਮੁਹੰਮਦ ਫ਼ੈਸਲ ਨੇ ਕਿਹਾ ਕਿ ਭਾਰਤੀ ਜਾਸੂਸ ਨੂੰ ਛੇਤੀ ਸੂਲੀ ਨਹੀਂ ਚਾੜ੍ਹਿਆ ਜਾਵੇਗਾ। ਫ਼ੈਸਲ ਨੇ ਕਿਹਾ ਕਿ ਪਾਕਿਸਤਾਨ ਨੇ ਇਸਲਾਮਿਕ ਰਹੁ-ਰੀਤਾਂ ਅਤੇ ਮਾਨਵੀ ਆਧਾਰ ’ਤੇ ਜਾਧਵ ਦੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਕਰਾਉਣ ਦੀ ਇਜਾਜ਼ਤ ਦਿੱਤੀ ਹੈ।

ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਖਿਲਾਫ ਸਰਗਰਮ ਹੋਈਆਂ ਮੁਲਾਜ਼ਮ ਜਥੇਬੰਦੀਆਂ

ਅਮਰਿੰਦਰ ਸਿੰਘ ਸਰਕਾਰ ਦੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਤੋਂ ਭੜਕੀ ਬਠਿੰਡਾ ਥਰਮਲ ਦੀ ਐਂਪਲਾਈਜ਼ ਤਾਲਮੇਲ ਕਮੇਟੀ

ਮਨਮੋਹਨ ਸਿੰਘ ਸਰਕਾਰ ਵੇਲੇ ਚਰਚਾ ‘ਚ ਰਹੇ 2ਜੀ ਘੋਟਾਲੇ ਦੇ ਮਾਮਲੇ ‘ਚ ਟੀ. ਰਾਜਾ ਤੇ ਕਨੀਮੋੜੀ ਸਣੇ ਸਾਰੇ ਬਰੀ

ਵਿਸ਼ੇਸ਼ ਸੀਬੀਆਈ ਅਦਾਲਤ ਨੇ ਵੀਰਵਾਰ (21 ਦਸੰਬਰ) ਨੂੰ 2ਜੀ ਘੁਟਾਲੇ, ਜਿਹੜਾ ਕਿ ਮਨਮੋਹਨ ਸਿੰਘ ਅਗਵਾਈ ਵਾਲੀ ਸਰਕਾਰ ਵੇਲੇ ਬਹੁਤ ਚਰਚਾ 'ਚ ਰਿਹਾ ਸੀ, ਵਿੱਚੋਂ ਸਾਬਕਾ ਟੈਲੀਕਾਮ ਮੰਤਰੀ ਏ ਰਾਜਾ, ਡੀਐਮਕੇ ਸੰਸਦ ਮੈਂਬਰ ਕਨੀਮੋੜੀ ਅਤੇ ਹੋਰ ਸਾਰਿਆਂ ਨੂੰ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਚੋਣ ਪ੍ਰਚਾਰ ਦੌਰਾਨ ਇਸ ਮਾਮਲੇ ਨੂੰ ਵੱਡੇ ਪੱਧਰ ’ਤੇ ਉਭਾਰਿਆ ਗਿਆ ਸੀ।

‘ਸਿੱਖ ਯੂਥ ਆਫ਼ ਪੰਜਾਬ’ ਵਲੋਂ 24 ਦਸੰਬਰ ਨੂੰ ਕਾਨਫਰੰਸ: “ਕਿਸਾਨੀ ਮਸਲੇ, ਵਿਦਿਅਕ ਅਤੇ ਸਭਿਆਚਾਰਕ ਸਮਸਿਆਵਾਂ” ਵਿਸ਼ਿਆਂ ‘ਤੇ ਹੋਵੇਗੀ ਚਰਚਾ

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਭਰਾ ਲੰਮੇ ਸਮੇਂ ਤੋਂ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਨ ਅਤੇ ਨਿਤ ਦਿਨ ਹੋ ਰਹੀਆਂ ਖੁਦਕੁਸ਼ੀਆਂ ਇਸ ਦੁਖਾਂਤ ਦੀ ਤਲਖ ਸਚਾਈ ਹੈ। ਉਹਨਾਂ ਕਿਹਾ ਕਿ ਨਵੇਂ ਮੌਕੇ ਪੈਦਾ ਨਾ ਹੋਣ ਕਾਰਨ ਅਤੇ ਵਿਦਿਆ ਦਾ ਮਿਆਰ ਘੱਟਣ ਨਾਲ ਨੌਜਵਾਨ ਪੜ੍ਹ ਲਿਖ ਕੇ ਵੀ ਬੇ-ਰੁਜ਼ਗਾਰ ਹਨ ਅਤੇ ਵਿਦੇਸ਼ਾਂ ਨੂੰ ਜਾਣ ਨੂੰ ਤਰਜੀਹ ਦੇ ਰਹੇ ਹਨ।

ਐਨ.ਆਈ.ਏ. ਨੂੰ ਮਿਲਿਆ ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਅਤੇ ਤਲਜੀਤ ਸਿੰਘ ਜਿੰਮੀ ਦਾ 5 ਦਿਨ ਦਾ ਪੁਲਿਸ ਰਿਮਾਂਡ

ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਐਨ.ਆਈ.ਏ. ਟੀਮ ਵਲੋਂ ਡੇਰਾ ਪ੍ਰੇਮੀ ਪਿਉ-ਪੁੱਤਰ ਕਤਲ ਕੇਸ 'ਚ ਵਿਸ਼ੇਸ਼ ਐਨ.ਆਈ.ਏ. ਅਦਾਲਤ ਮੋਹਾਲੀ ਵਿਖੇ ਅੱਜ (21 ਦਸੰਬਰ, 2017) ਪੇਸ਼ ਕੀਤਾ ਗਿਆ। ਜਿਥੇ ਐਨ.ਆਈ.ਏ. ਅਦਾਲਤ 'ਚ ਜੱਜ ਅੰਸ਼ੁਲ ਬੇਰੀ ਨੇ ਦੋਵਾਂ ਨੂੰ 20 ਜਨਵਰੀ, 2018 ਤਕ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜਣ ਦੇ ਹੁਕਮ ਦੇ ਦਿੱਤੇ।

ਪੰਜਾਬ ਐਂਡ ਸਿੰਧ ਬੈਂਕ ਨੂੰ ਬੈਂਕ ਆਫ ਬੜੌਦਾ ‘ਚ ਮਿਲਾਉਣ ਦੇ ਖਿਲਾਫ ਦਿੱਲੀ ਕਮੇਟੀ ਮੋਰਚਾ ਲਾਏਗੀ: ਮਨਜੀਤ ਸਿੰਘ ਜੀ.ਕੇ.

ਪੰਜਾਬ ਐਂਡ ਸਿੰਧ ਬੈਂਕ ਨੂੰ ਬੈਂਕ ਆਫ ਬੜੌਦਾ 'ਚ ਮਿਲਾਉਣ ਦੇ ਭਾਰਤ ਸਰਕਾਰ ਵਲੋਂ ਲਏ ਗਏ ਫੈਸਲੇ ਦੇ ਖਿਲਾਫ ਦਿੱਲੀ ਕਮੇਟੀ ਨੇ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ 29 ਦਸੰਬਰ ਨੂੰ ਦਿੱਲੀ ਕਮੇਟੀ ਦੇ ਦਫ਼ਤਰ 'ਚ ਇਸ ਮਸਲੇ 'ਤੇ ਇਕ ਇਕੱਤਰਤਾ ਸੱਦੀ ਗਈ ਹੈ।

ਅਣਚਾਹੀਆਂ ਪੇਸ਼ਕਸ਼ਾਂ ਅਤੇ ਬੇਲੋੜੇ ਸੁਨੇਹਿਆਂ ਤੋਂ ਛੁਟਕਾਰਾ ਦਿਵਾਉਣ ਲਈ ਫੇਸਬੁਕ ਦਾ ਨਵਾਂ ਫੀਚਰ

ਫੇਸਬੁੱਕ ਵੱਲੋਂ ਕੁਝ ਨਵੇਂ ਫੀਚਰ ਪੇਸ਼ ਕੀਤੇ ਗਏ ਹਨ ਜਿਨ੍ਹਾਂ ਨਾਲ ਤੁਹਾਡੇ ਅਕਾਊਂਟ ’ਤੇ ਦੋਸਤ ਬਣਨ ਲਈ ਅਣਚਾਹੀਆਂ ਪੇਸ਼ਕਸ਼ਾਂ (ਫਰੈਂਡ ਰਿਕੁਐਸਟ) ਅਤੇ ਸੰਦੇਸ਼ ਨਹੀਂ ਆ ਸਕਣਗੇ। ਕੰਪਨੀ ਮੁਤਾਬਕ ਇਹ ਫੀਚਰ ਉਪਭੋਗਤਾਵਾਂ ਤੇ ਖ਼ਾਸ ਕਰਕੇ ਔਰਤਾਂ ਨੂੰ ਦਰਪੇਸ਼ ਪ੍ਰੇਸ਼ਾਨੀਆਂ ਤੋਂ ਬਚਾਉਣਗੇ। ਕੰਪਨੀ ਵੱਲੋਂ ਇਹ ਨਵੀਂਆਂ ਵਿਸ਼ੇਸ਼ਤਾਵਾਂ ਔਰਤਾਂ ਦੇ ਹੱਕਾਂ

2014 ਲੋਕ ਸਭਾ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਮੁੜ ਸਰਗਰਮ

2014 ਦੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਦੇ ਹਾਰਨ ਤੋਂ ਬਾਅਦ ਚੰਡੀਗੜ੍ਹ ਵਿਚੋਂ 'ਠੱਪ' ਹੋਈਆਂ ਆਮ ਆਦਮੀ ਪਾਰਟੀ (ਆਪ) ਦੀਆਂ ਸਰਗਰਮੀਆਂ ਹੁਣ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮਨੀਸ਼ ਸਿਸੋਦੀਆ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਨ ਤੋਂ ਬਾਅਦ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਯੂਟੀ ਚੰਡੀਗੜ੍ਹ ਦੇ ਇੰਚਾਰਜ ਹਰਜੋਤ ਸਿੰਘ ਬੈਂਸ ਨੇ ਪਾਰਟੀ ਦੀ ਚੰਡੀਗੜ੍ਹ ਇਕਾਈ ਦਾ ਗਠਨ ਕੀਤਾ ਹੈ। ਇਸ ਤਹਿਤ ਕਨਵੀਨਰ ਚਾਰਟਰਡ ਅਕਾਊਂਟੈਂਟ (ਸੀਏ) ਪ੍ਰੇਮ ਗਰਗ ਅਤੇ ਜਨਰਲ ਸਕੱਤਰ ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਵਿਜੈ ਪਾਲ ਸਿੰਘ ਨੂੰ ਨਿਯੁਕਤ ਕੀਤਾ ਹੈ।

ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਤਾ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ

ਪਾਕਿਸਤਾਨ ਨੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ (47) ਦੀ ਪਤਨੀ ਅਤੇ ਮਾਤਾ ਨੂੰ ਇਸਲਾਮਾਬਾਦ ਦੌਰੇ ਲਈ ਕੱਲ੍ਹ (20 ਦਸੰਬਰ) ਵੀਜ਼ਾ ਜਾਰੀ ਕਰ ਦਿੱਤਾ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਟਵੀਟ ਕਰਕੇ ਦੱਸਿਆ, "ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਕਮਾਂਡਰ ਜਾਧਵ ਨਾਲ ਮੁਲਾਕਾਤ ਲਈ ਉਸ ਦੀ ਮਾਂ ਅਤੇ ਪਤਨੀ ਨੂੰ ਅੱਜ (20 ਦਸੰਬਰ) ਇਸਲਾਮਾਬਾਦ ਲਈ ਵੀਜ਼ੇ ਜਾਰੀ ਕਰ ਦਿੱਤੇ ਹਨ।"

« Previous PageNext Page »