Posts By

ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਧਰਮ ਬਦਲੀ ਲਈ ਕਹਿਣ ਵਾਲਾ ਅਫਸਰ 17 ਦਸੰਬਰ ਨੂੰ ਹੀ ਮੁਅੱਤਲ ਕਰ ਦਿੱਤਾ ਸੀ

ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਵਿੱਚ ਇਕ ਸਰਕਾਰੀ ਅਫਸਰ ਵੱਲੋਂ ਸਿੱਖਾਂ ਦੇ ਇਕ ਵਫਦ ਨੂੰ ਧਰਮ-ਬਦਲੀ ਲਈ ਕਹੇ ਜਾਣ ਦੀ ਖ਼ਬਰ ਕੁਝ ਦਿਨ ਪਹਿਲਾਂ ਸਾਹਮਣੇ ਆਈ ਸੀ। ਹੁਣ ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਆਗੂ ਬਿਆਨ ਦੇ ਕੇ ਪਾਕਿਸਤਾਨੀ ਸਿੱਖਾਂ ਲਈ ਚਿੰਤਾ ਪਰਗਟ ਕਰ ਰਹੇ ਹਨ।

ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫ਼ਰੰਸਾਂ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਵਿਰੋਧ

ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫ਼ਤਿਹਗੜ੍ਹ ਸਾਹਿਬ ਵਿਖੇ 25, 26 ਤੇ 27 ਦਸੰਬਰ ਨੂੰ ਸ਼ਹੀਦੀ ਸਭਾ ਦੇ ਵਿਚਕਾਰਲੇ ਦਿਨ ਵੱਖ-ਵੱਖ ਸਿਆਸੀ ਦਲਾਂ ਵੱਲੋਂ ਕੀਤੀਆਂ ਜਾਂਦੀਆਂ ਕਾਨਫ਼ਰੰਸਾਂ ’ਤੇ ਰੋਕ ਲਵਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਕੋਲ ਪਹੁੰਚ ਕੀਤੀ।

ਪੰਜਾਬ ਵਜ਼ਾਰਤ ਵਲੋਂ ਵਾਤਾਵਰਣ ਤੇ ਮੌਸਮੀ ਬਦਲਾਅ ਸਬੰਧੀ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਨੂੰ ਪ੍ਰਵਾਨਗੀ

ਪੰਜਾਬ ਸਰਕਾਰ ਨੇ ਅੱਜ (20 ਦਸੰਬਰ) ਵਾਤਾਵਰਣ ਤੇ ਮੌਸਮੀ ਬਦਲਾਅ ਸਬੰਧੀ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਡਾਇਰੈਕਟੋਰੇਟ ਬਣਨ ਨਾਲ ਸਨਅਤਾਂ ਨੂੰ ਵਾਤਾਵਰਣ ਸਬੰਧੀ ਪ੍ਰਵਾਨਗੀਆਂ ਦੇਣ ਦੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਇਸ ਪ੍ਰਕਿਰਿਆ ਵਿੱਚ ਹੋਰ ਵਧੇਰੇ ਜਵਾਬਦੇਹੀ ਲਿਆਂਦੀ ਜਾ ਸਕੇਗੀ।

ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਪ੍ਰਕਾਸ਼ਿਤ ਪੁਸਤਕ ‘ਸਿੱਖ ਇਤਿਹਾਸ ਦੇ ਫਾਰਸੀ ਸਰੋਤ’ ਜਾਰੀ

ਡਾ. ਹਰਚੰਦ ਸਿੰਘ ਬੇਦੀ ਵੱਲੋਂ ਸੰਪਾਦਿਤ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪ੍ਰਕਾਸ਼ਿਤ ਪੁਸਤਕ ‘ਸਿੱਖ ਇਤਿਹਾਸ ਦੇ ਫਾਰਸੀ ਸਰੋਤ’ ਕੱਲ੍ਹ (19 ਦਸੰਬਰ) ਜਾਰੀ ਕੀਤੀ ਗਈ।

ਨਗਰ ਨਿਗਮ ਚੋਣਾਂ ‘ਚ ਹੋਈਆਂ ਧਾਂਦਲੀਆਂ ਦਾ ਮਾਮਲਾ: ਚੋਣ ਨਤੀਜਿਆਂ ਬਾਬਤ ਹਾਈਕੋਰਟ ‘ਚ ਨਹੀਂ ਹੋ ਸਕਦੀ ਸੁਣਵਾਈ

ਭਾਰਤੀ ਸੰਵਿਧਾਨ ਨਗਰ ਨਿਗਮ ਚੋਣ ਨਤੀਜਿਆਂ ਬਾਬਤ ਕਿਸੇ ਵੀ ਅਦਾਲਤ ਨੂੰ ਸੁਣਵਾਈ ਕਰਨ ਦਾ ਅਧਿਕਾਰ ਨਹੀਂ ਦਿੰਦਾ। ਉੱਧਰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ 'ਚ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਹਾਈਕੋਰਟ ਵਿੱਚ ਜਾਣ ਦਾ ਐਲਾਨ ਕੀਤਾ ਹੈ। ਬਹੁਤ ਸਾਰੇ ਹਾਰੇ ਹੋਏ ਉਮੀਦਵਾਰ ਵੀ ਹਾਈਕੋਰਟ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ ਜਿਨ੍ਹਾਂ ਨੂੰ ਵਕੀਲਾਂ ਨੇ ਕੇਸ ਜਿੱਤਣ ਦਾ ਭਰੋਸਾ ਦਵਾਇਆ ਹੈ। 1994 ਦੇ ਸੋਧੇ ਹੋਏ ਕਾਨੂੰਨਾਂ ਤਹਿਤ ਹੋਈਆਂ ਪਿਛਲੀਆਂ ਚਾਰ-ਚਾਰ ਪੰਚਾਇਤੀ ਤੇ ਮਿਊਂਸੀਪਲ ਚੋਣ ਵਿੱਚ ਸੈਂਕੜੇ ਹਾਰੇ ਹੋਏ ਉਮੀਦਵਾਰ ਹਾਈਕੋਰਟ ਪਹੁੰਚੇ ਤੇ ਸਭ ਦੀਆਂ ਪਟੀਸ਼ਨਾਂ 'ਤੇ ਹਾਈਕੋਰਟ ਨੇ ਭਾਰਤੀ ਸੰਵਿਧਾਨ ਦਾ ਹਵਾਲਾ ਦੇ ਕੇ ਸੁਣਵਾਈ ਤੋਂ ਨਾਂਹ ਕਰ ਦਿੱਤੀ। ਇਸ ਤਰ੍ਹਾਂ ਉਮੀਦਵਾਰਾਂ ਦਾ ਭਾਰੀ ਖਰਚਾ ਹੋਇਆ ਤੇ ਸਮਾਂ ਬਰਬਾਦ ਹੋਇਆ।

ਅੰਮ੍ਰਿਤਸਰ ਤੋਂ ਨਾਂਦੇੜ (ਹਜ਼ੂਰ ਸਾਹਿਬ) ਲਈ ਹਵਾਈ ਸਫਰ 23 ਦਸੰਬਰ ਤੋਂ ਸ਼ੁਰੂ

ਅੰਮ੍ਰਿਤਸਰ ਤੇ ਨਾਂਦੇੜ ਵਿਚਾਲੇ ਸਿੱਧੀ ਹਵਾਈ ਉਡਾਣ 23 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਨਵੀਂ ਉਡਾਣ ਸਬੰਧੀ ਹਵਾਈ ਕੰਪਨੀ ਵੱਲੋਂ ਬੁਕਿੰਗ ਮੰਗਲਵਾਰ (19 ਦਸੰਬਰ) ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹਵਾਈ ਕੰਪਨੀ ਏਅਰ ਇੰਡੀਆ ਵੱਲੋਂ ਇਸ ਸਬੰਧੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਤਖ਼ਤ ਹਜ਼ੂਰ ਸਾਹਿਬ ਜਾਣ ਵਾਲੇ ਤੇ ਦਰਬਾਰ ਸਾਹਿਬ ਆਉਣ ਵਾਲੇ ਯਾਤਰੂਆਂ ਨੂੰ ਲਾਭ ਹੋਵੇਗਾ।

ਦਿੱਲੀ ਸਥਿਤ ਦਿਆਲ ਸਿੰਘ ਕਾਲਜ ਦਾ ਨਾਂ ਨਹੀਂ ਬਦਲਿਆ ਜਾਵੇਗਾ

ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਗਲਵਾਰ (19 ਦਸੰਬਰ) ਰਾਜ ਸਭਾ 'ਚ ਕਿਹਾ ਕਿ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਵਾਲਾ ਫ਼ੈਸਲਾ ਸਰਕਾਰ ਵਲੋਂ ਰੋਕ ਲਿਆ ਗਿਆ ਹੈ।

ਐਨ.ਆਈ.ਏ. ਨੇ ਅਧਿਕਾਰਤ ਤੌਰ ‘ਤੇ ਜਗਤਾਰ ਸਿੰਘ ਜੱਗੀ ਨੂੰ ਲਿਆ 3 ਦਿਨਾਂ ਦੇ ਰਿਮਾਂਡ ‘ਤੇ (ਖ਼ਬਰ ਅਤੇ ਵੀਡੀਓ ਜਾਣਕਾਰੀ)

ਗ੍ਰਿਫਤਾਰ ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (19 ਦਸੰਬਰ, 2017) ਵਿਸ਼ੇਸ਼ ਐਨ.ਆਈ.ਏ. ਅਦਾਲਤ 'ਚ ਮੋਹਾਲੀ ਵਿਖੇ ਪੇਸ਼ ਕੀਤਾ ਿਗਆ। ਜਿਥੇ ਐਨ.ਆਈ.ਏ. ਨੇ ਖੰਨਾ ਵਿਖੇ ਹੋਏ ਹਿੰਦੂ ਆਗੂ ਦੁਰਗਾ ਪ੍ਰਸਾਦ ਕਤਲ ਮਾਮਲੇ 'ਚ ਜੱਜ ਅੰਸ਼ੁਲ ਬੇਰੀ ਸਾਹਮਣੇ ਜੱਗੀ ਦੇ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ।

ਦੁਬਾਰਾ ਪਈਆਂ ਵੋਟਾਂ ‘ਚ ਬਾਦਲ ਦਲ ਨੇ ਜਿੱਤਿਆ ਪਟਿਆਲਾ ਦਾ ਵਾਰਡ ਨੰ: 37, ਪਹਿਲਾਂ ਲੱਗਿਆ ਸੀ ਬੂਥ ‘ਤੇ ਕਬਜ਼ੇ ਦਾ ਦੋਸ਼

ਪੰਜਾਬ ਨਿਗਮ ਚੋਣਾਂ ਵਿੱਚ ਬੀਤੇ ਦਿਨ ਵਾਰਡ ਨੰਬਰ 37 ਦੀ ਮੁੜ ਚੋਣ ਕਰਵਾਏ ਜਾਣ ਵਿੱਚ ਇਸ ਦਾ ਨਤੀਜਾ ਹੁਣ ਬਾਦਲ ਦਲ ਦੀ ਝੋਲੀ ਪੈ ਗਿਆ ਹੈ। ਬੀਤੇ ਐਤਵਾਰ ਈ.ਵੀ.ਐਮ. ਵਿੱਚ ਹੋਈ ਖ਼ਰਾਬੀ ਕਾਰਨ ਇੱਥੋਂ ਦੀ ਚੋਣ ਰੱਦ ਕਰ ਦਿੱਤੀ ਗਈ ਸੀ ਤੇ ਮੁੜ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 37 ਹੀ ਬਾਦਲ ਦਲ ਦੀ ਪਟਿਆਲਾ ਤੋਂ ਵਾਹਦ ਸੀਟ ਹੈ।

ਆਮ ਆਦਮੀ ਪਾਰਟੀ ਵਲੋਂ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਸਹੀਦੀ ਸਮਾਗਮਾਂ ‘ਚ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ

ਆਮ ਆਦਮੀ ਪਾਰਟੀ (ਆਪ) ਨੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਅਤੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਅਤੇ ਮਾਤਾ ਗੁੱਜਰੀ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਹੀਦੀ ਜੋੜ ਮੇਲਿਆਂ ਮੌਕੇ ਕ੍ਰਮਵਾਰ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਵਿਖੇ ਪਾਰਟੀ ਦੀ ਸਟੇਜ ਲਾ ਕੇ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲਿਆ ਹੈ।

« Previous PageNext Page »