Posts By

ਆਮ ਆਦਮੀ ਪਾਰਟੀ ਨੇ ਮਨੀਸ਼ ਸਿਸੋਦੀਆ ਨੂੰ ਬਣਾਇਆ ਪੰਜਾਬ ਮਾਮਲਿਆਂ ਦਾ ਇੰਚਾਰਜ

ਆਮ ਆਦਮੀ ਪਾਰਟੀ ਨੇ ਅੱਜ (19 ਦਸੰਬਰ) ਮਨੀਸ਼ ਸਿਸੋਦੀਆ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾ ਦਿੱਤਾ।

ਜਗਤਾਰ ਸਿੰਘ ਜੌਹਲ ‘ਤੇ ਤਸ਼ੱਦਦ ਦਾ ਮਾਮਲਾ: ਮਨੁੱਖੀ ਅਧਿਕਾਰ ਜਥੇਬੰਦੀ ਵਲੋਂ ਸੰਯੁਕਤ ਰਾਸ਼ਟਰ ਨੂੰ ਦਖਲ ਦੇਣ ਦੀ ਅਪੀਲ

ਮਨੁੱਖੀ ਅਧਿਕਾਰ ਜਥੇਬੰਦੀ ਰੀਡਰੈਸ (REDRESS) ਅਤੇ ਇਨਸਾਫ ਨੇ ਸੰਯੁਕਤ ਰਾਸ਼ਟਰ 'ਚ ਜ਼ਰੂਰੀ ਅਪੀਲ ਦਾਇਰ ਕਰਕੇ ਮੰਗ ਕੀਤੀ ਕਿ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਤਸ਼ੱਦਦ ਦੇ ਮਾਮਲੇ 'ਚ ਦਖਲ ਦਿੱਤਾ ਜਾਵੇ।

ਗੁਜਰਾਤ ਵਿੱਚ ਭਾਜਪਾ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ਨਾਲ ਕੱਛ ਦੇ ਪੰਜਾਬੀ ਕਿਸਾਨ ਚਿੰਤਤ

ਗੁਜਰਾਤ ‘ਚ ਮੁੜ ਭਾਜਪਾ ਦੇ ਸੱਤਾ 'ਤੇ ਕਾਬਜ਼ ਹੋ ਜਾਣ ਨਾਲ ਪੰਜਾਬੀ ਕਿਸਾਨ ਚਿੰਤਤ ਹੋ ਗਏ ਹਨ। ਪੰਜਾਬੀ ਕਿਸਾਨ ਸਿਆਸੀ ਤਬਦੀਲੀ ਦੀ ਆਸ ਵਿੱਚ ਬੈਠੇ ਸਨ। ਭਾਵੇਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੇ ਵਿਧਾਨ ਸਭਾ ਸੀਟ ਅਬਡਾਸਾ ਤੋਂ ਭਾਜਪਾ ਉਮੀਦਵਾਰ ਨੂੰ ਹਰਾਉਣ ਲਈ ਕਾਂਗਰਸੀ ਉਮੀਦਵਾਰ ਪੀ.ਜਡੇਜਾ ਨੂੰ ਜਿਤਾ ਦਿੱਤਾ ਹੈ ਪਰ ਸੱਤਾ ਭਾਜਪਾ ਦੇ ਹੱਥ ਆਉਣ ਕਾਰਨ ਉਹ ਫਿਕਰਮੰਦ ਹਨ। ਜ਼ਿਕਰਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿੱਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬੀ ਕਿਸਾਨਾਂ ਨੂੰ ਗੁਜਰਾਤ ’ਚ ਜ਼ਮੀਨ ਅਲਾਟ ਕੀਤੀ ਸੀ। ਪਿਛਲੇ ਸਮੇਂ ਤੋਂ ਇਨ੍ਹਾਂ ਕਿਸਾਨਾਂ ’ਤੇ ਹਮਲੇ ਹੋ ਰਹੇ ਹਨ। ਕਾਫੀ ਕਿਸਾਨ ਗੁਜਰਾਤ ਛੱਡ ਕੇ ਪੰਜਾਬ ਆ ਗਏ ਹਨ।

ਗੁਜਰਾਤ ‘ਚ ਲਗਾਤਾਰ ਛੇਵੀਂ ਵਾਰ ਭਾਜਪਾ ਦੀ ਸਰਕਾਰ ਬਣੀ, 182 ‘ਚੋਂ 99 ਸੀਟਾਂ ਜਿੱਤੀਆਂ

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਬਹੁਮਤ ਹਾਸਲ ਕਰਕੇ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਸੋਮਵਾਰ (18 ਦਸੰਬਰ) ਸਵੇਰੇ ਆਏ ਰੁਝਾਨਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਫਸਵੀਂ ਟੱਕਰ ਸੀ ਅਤੇ ਗੁਜਰਾਤ ਦਾ ਨਤੀਜਾ ਉਤਰਾਅ-ਚੜ੍ਹਾਅ ਵਾਲਾ ਲੱਗਿਆ।

ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਇਸ ਮਹੀਨੇ ਸੌਂਪੀ ਜਾਏਗੀ ਰਿਪੋਰਟ

ਮੀਡੀਆ ਰਿਪੋਰਟਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਇਸ ਮਹੀਨੇ ਅਮਰਿੰਦਰ ਸਿੰਘ ਸਰਕਾਰ ਨੂੰ ਸੌਂਪ ਦਿੱਤੀ ਜਵੇਗੀ। ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਅੱਜ (18 ਦਸੰਬਰ) ਪਟਿਆਲਾ ਜ਼ਿਲ੍ਹੇ ਦੇ ਪਿੰਡ ਚਾਹਲ ਤੇ ਕਕਰਾਲਾ ਪਹੁੰਚੇ। ਇੱਥੇ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ।

ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਦਾ ਐਨ.ਆਈ.ਏ. ਵਲੋਂ 3 ਦਿਨਾਂ ਪੁਲਿਸ ਰਿਮਾਂਡ, ਜਿੰਮੀ ਨੂੰ ਭੇਜਿਆ ਜੇਲ੍ਹ

ਪਿਛਲੇ ਡੇਢ ਮਹੀਨਿਆਂ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਚੱਲ ਰਹੇ ਰਮਨਦੀਪ ਸਿੰਘ ਬੱਗਾ ਪਿੰਡ ਚੂਹੜਵਾਲ (ਜ਼ਿਲ੍ਹਾ ਲੁਧਿਆਣਾ) ਅਤੇ ਹਰਦੀਪ ਸਿੰਘ ਸ਼ੇਰਾ ਵਾਸੀ ਅਮਲੋਹ (ਫਤਿਹਗੜ੍ਹ ਸਾਹਿਬ) ਨੂੰ ਅੱਜ (18 ਦਸੰਬਰ, 2017)

ਰੁਝਾਨਾਂ ਮੁਤਾਬਕ ਗੁਜਰਾਤ ਅਤੇ ਹਿਮਾਚਲ ‘ਚ ਭਾਜਪਾ ਦੀ ਸਰਕਾਰ ਬਣਨਾ ਤੈਅ

ਗੁਜਰਾਤ ਦੇ ਸਾਰੇ 182 ਵਿਧਾਨ ਸਭਾ ਹਲਕਿਆਂ ਦੇ ਰੁਝਾਨ ਮਿਲ ਰਹੇ ਹਨ। ਹੁਣ ਤਕ ਦੀਆਂ ਖ਼ਬਰਾਂ ਮੁਤਾਬਕ ਭਾਜਪਾ ਦੇ 108 ਉਮੀਦਵਾਰ ਅੱਗੇ ਚੱਲ ਰਹੇ ਹਨ। ਜਦਕਿ ਭਾਜਪਾ ਨੂੰ ਟੱਕਰ ਦੇਣ ਵਾਲੀ ਕਾਂਗਰਸ 73 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਗੁਜਰਾਤ ਵਿਧਾਨ ਸਭਾ 'ਚ ਬਹੁਮਤ ਹਾਸਲ ਕਰਨ ਲਈ 92 ਸੀਟਾਂ ਚਾਹੀਦੀਆਂ ਹਨ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ

ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ (18 ਦਸੰਬਜ) ਨੂੰ ਕੀਤਾ ਜਾਵੇਗਾ। ਭਾਜਪਾ ਵੱਲੋਂ ਛੇਵੀਂ ਵਾਰ ਸਰਕਾਰ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਕਾਂਗਰਸ ਵੱਲੋਂ ਰਵਾਇਤ ਦੇ ਉਲਟ ਆਪਣੀ ਸਰਕਾਰ ਬਣਨ ਦੀ ਗੱਲ ਕਹੀ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗੁਜਰਾਤ ਚੋਣਾਂ ਦੇ ਨਤੀਜਿਆਂ ਦਾ ਅਸਰ 2019 ਦੀਆਂ ਆਮ ਚੋਣਾਂ ’ਤੇ ਵੀ ਪਵੇਗਾ। ਅੱਜ ਸਵੇਰੇ 8 ਵਜੇ ਤੋਂ ਗੁਜਰਾਤ ਦੇ 33 ਜ਼ਿਲ੍ਹਿਆਂ ਵਿਚਲੇ 37 ਪੋਲਿੰਗ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ 68 ਹਲਕਿਆਂ ਵਿਚਲੇ 42 ਕੇਂਦਰਾਂ ਤੇ ਗਿਣਤੀ ਅੱਜ ਹੋਣੀ ਹੈ।

ਨਗਰ ਨਿਗਮ ਚੋਣਾਂ: 414 ਵਿੱਚੋਂ ਕਾਂਗਰਸ ਜਿੱਤੀ 276 ਵਾਰਡ, ਬਾਦਲ ਦਲ ਨੂੰ ਮਿਲੇ 37 ਵਾਰਡ

ਕਾਂਗਰਸ ਪਾਰਟੀ ਨੇ ਤਿੰਨ ਨਗਰ ਨਿਗਮਾਂ ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਅਤੇ 32 ਨਗਰ ਕੌਂਸਲਰਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਐਤਵਾਰ (17 ਦਸੰਬਰ) ਜਿੱਤ ਪ੍ਰਾਪਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੇ 414 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 276, ਬਾਦਲ ਦਲ ਨੇ 37, ਭਾਜਪਾ ਨੇ 15

ਨਗਰ ਨਿਗਮ ਚੋਣਾਂ: ਰਾਜਾਸਾਂਸੀ ਦੇ ਸਾਰੇ 13 ਵਾਰਡਾਂ ‘ਤੇ ਕਾਂਗਰਸ ਜੇਤੂ, ਜਲੰਧਰ ‘ਚ 80 ਵਿਚੋਂ 66 ਸੀਟਾਂ ‘ਤੇ ਕਾਂਗਰਸ ਜੇਤੂ

ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹੇ ਦੇ 10 ਵਿਧਾਨ ਸਭਾ ਹਲਕਿਆਂ 'ਤੇ ਕਬਜ਼ਾ ਕਰਨ ਉਪਰੰਤ ਕਾਂਗਰਸ ਨੇ ਅੱਜ (17 ਦਸੰਬਰ, 2017) ਰਾਜਾਸਾਂਸੀ ਮਿਉਂਸਪਲ ਕਮੇਟੀ 'ਤੇ ਮੁਕੰਮਲ ਕਬਜ਼ਾ ਕਰ ਲਿਆ। ਪਾਰਟੀ ਨੇ ਕੁਲ 13 ਵਾਰਡਾਂ ਵਿੱਚ

« Previous PageNext Page »