4 ਨਵੰਬਰ, 2017 ਤੋਂ ਪੰਜਾਬ ਪੁਲਿਸ ਦੀ ਹਿਰਾਸਤ 'ਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਅੱਜ (17 ਦਸੰਬਰ, 2017) ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਦੇ ਕਤਲ ਦੇ ਮੁਕੱਦਮੇ 'ਚ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਜਿਥੇ ਕਿ ਐਨ.ਆਈ.ਏ. ਦੀ ਟੀਮ ਪਹਿਲਾਂ ਤੋਂ ਮੌਜੂਦ ਸੀ, ਜਿਸਨੇ ਜੱਜ ਨੂੰ ਦੱਸਿਆ ਕਿ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਸਣੇ 4 ਕੇਸ ਅਧਿਕਾਰਤ ਤੌਰ 'ਤੇ ਐਨ.ਆਈ.ਏ. ਦੇ ਹਵਾਲੇ ਹੋ ਗਏ ਹਨ। ਐਨ.ਆਈ.ਏ. ਅਧਿਕਾਰੀ ਨੇ ਜੱਜ ਤੋਂ ਵੱਧ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਪਰ ਜੱਜ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ।
ਭਾਰਤੀ ਏਜੰਸੀਆਂ ਵਲੋਂ ਜ਼ੋਰ ਪਾਏ ਜਾਣ ਦੇ ਬਾਵਜੂਦ ਇੰਟਰਪੋਲ ਨੇ ਇਸਲਾਮਕ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ 'ਰੈਡ ਕਾਰਨਰ ਨੋਟਿਸ' ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੰਟਰਪੋਲ ਦੇ ਇਸ ਫੈਸਲੇ ਤੋਂ ਬਾਅਦ ਜ਼ਾਕਿਰ ਨਾਇਕ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਵੱਧ ਖੁਸ਼ੀ ਹੁੰਦੀ ਜੇ ਭਾਰਤ ਏਜੰਸੀਆਂ ਮੈਨੂੰ ਦੋਸ਼ਾਂ ਤੋਂ ਮੁਕਤ ਕਰ ਦਿੰਦੀਆਂ।
1984 ਸਿੱਖ ਕਤਲੇਆਮ ਬਾਰੇ ਇਕ ਨਿਜੀ ਟੀਵੀ ਚੈਨਲ ’ਤੇ ਚਰਚਾ ਦੌਰਾਨ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਵਕੀਲ ਐਚ.ਐਸ. ਫੂਲਕਾ ਨੂੰ ਦਿੱਤੀ ਧਮਕੀ ਦੇ ਮਾਮਲੇ ਵਿੱਚ ਕੱਲ੍ਹ (16 ਦਸੰਬਰ, 2017) ਪਟਿਆਲਾ ਹਾਊਸ ਅਦਾਲਤ ਵਿੱਚ ਗਵਾਹੀਆਂ ਸ਼ੁਰੂ ਹੋਈਆਂ। ਵਧੀਕ ਚੀਫ ਮੈਟਰੋਪਾਲੀਟਨ ਮੈਜਿਸਟਰੇਟ (ਏਸੀਐਮਐਮ) ਸਮਰ ਵਿਸ਼ਾਲ ਦੀ ਅਦਾਲਤ ਵਿੱਚ ਕੱਲ੍ਹ ਵਕੀਲ ਫੂਲਕਾ ਨੇ ਗਵਾਹੀ ਦਿੱਤੀ, ਜੋ 6 ਜਨਵਰੀ 2018 ਨੂੰ ਅਗਲੀ ਸੁਣਵਾਈ ਦੌਰਾਨ ਵੀ ਜਾਰੀ ਰਹੇਗੀ।
ਪੰਜਾਬ ਵਿਚ 3 ਨਗਰ ਨਿਗਮਾਂ (ਅੰਮ੍ਰਿਤਸਰ, ਜਲੰਧਰ, ਪਟਿਆਲਾ) ਤੇ 29 ਨਗਰ ਪੰਚਾਇਤਾਂ ਤੇ ਕੌਂਸਲਾਂ ਦੀਆਂ ਚੋਣਾਂ ਅੱਜ (17 ਦਸੰਬਰ) ਪੈ ਰਹੀਆਂ ਹਨ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗਾ। ਵੋਟਾਂ ਪਾਉਣ ਦਾ ਕੰਮ ਮੁਕੰਮਲ ਹੁੰਦਿਆਂ ਹੀ ਫੌਰੀ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
ਰਾਜਸਥਾਨ ਵਿੱਚ ਇਕ ਮੁਸਲਮਾਨ ਮਜ਼ਦੂਰ ਅਫਰਾਜ਼ੁਲ ਦੇ ਅਣਮਨੁਖੀ ਕਤਲ ਦੇ ਦੋਸ਼ੀ ਸ਼ੰਭੂ ਦੇ ਹੱਕ ਵਿੱਚ ਨਿਤਰੇ ਕੱਟੜਵਾਦੀ ਹਜ਼ੂਮ ਨੇ ਪੱਥਰਬਾਜੀ 'ਤੇ ਉਤਰਦਿਆਂ 4 ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਹਿੰਸਾ 'ਤੇ ਉੱਤਰੀ ਭੀੜ ਨੇ ਜ਼ਿਲ੍ਹਾ ਸੈਸ਼ਨਜ਼ ਅਦਾਲਤ ਦੀ ਛੱਤ 'ਤੇ ਚੜ੍ਹਕੇ ਭਗਵਾ ਝੰਡਾ ਵੀ ਲਹਿਰਾ ਦਿੱਤਾ।
ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਮੋਗਾ ਕੇਸ ਦੀ ਸੁਣਵਾਈ ਅੱਜ (16 ਦਸੰਬਰ, 2017) ਐਡੀਸ਼ਨਲ ਸੈਸ਼ਨ ਜੱਜ ਦੇ ਛੁੱਟੀ 'ਤੇ ਹੋਣ ਕਾਰਨ ਨਹੀਂ ਹੋ ਸਕੀ ਅਤੇ ਅਗਲੀ ਤਰੀਕ 19 ਦਸੰਬਰ ਪਾ ਦਿੱਤੀ ਗਈ।
"ਸਿੱਖ ਪੰਥ ਸਾਹਮਣੇ ਮੌਜੂਦਾ ਚੁਣੌਤੀਆਂ ਅਤੇ ਇਸਦਾ ਹੱਲ" ਵਿਸ਼ੇ 'ਤੇ 9 ਦਸੰਬਰ, 2017 ਨੂੰ ਕੋਟਕਪੂਰਾ ਵਿਖੇ ਹੋਈ ਵਿਚਾਰ ਚਰਚਾ 'ਚ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ ਵਿਸਥਾਰ 'ਚ ਚਾਨਣਾ ਪਾਇਆ।
ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੀਆਂ ਨਗਰ ਨਿਗਮਾਂ ਸਮੇਤ 29 ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਨੁਮਾਇੰਦਿਆਂ ਦੀ ਚੋਣ ਲਈ ਪ੍ਰਚਾਰ ਸ਼ੁੱਕਰਵਾਰ (15 ਦਸੰਬਰ) ਸ਼ਾਮ ਬੰਦ ਹੋ ਗਿਆ। ਸ਼ਹਿਰੀ ਸੰਸਥਾਵਾਂ ਦੀਆਂ ਵੋਟਾਂ 17 ਦਸੰਬਰ (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਪੈਣਗੀਆਂ। ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 3 ਨਗਰ ਨਿਗਮਾਂ ਦੇ 225 ਵਾਰਡਾਂ ਵਿੱਚੋਂ 222 ਅਤੇ 29 ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਕੁੱਲ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਰਹੀ ਹੈ।
ਸੰਸਦ ਦੇ ਸਰਦੀਆਂ ਦੇ ਇਜਲਾਸ 'ਚ ਭਾਜਪਾ ਸਰਕਾਰ ਦੇ ਮੁੱਖ ਮੁੱਦੇ ਤੀਹਰੇ ਤਲਾਕ ਸਬੰਧੀ ਕਾਨੂੰਨ ਨੂੰ ਵਜ਼ਾਰਤ ਨੇ ਪ੍ਰਵਾਨਗੀ ਦੇ ਦਿੱਤੀ ਹੈ। ਮੁਸਲਮਾਨ ਔਰਤਾਂ ਬਾਰੇ ਕਾਨੂੰਨ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਵਜ਼ਾਰਤ ਦੀ ਬੈਠਕ 'ਚ ਹਰੀ ਝੰਡੀ ਦੇ ਦਿੱਤੀ ਗਈ, ਜਿਸ ਮੁਤਾਬਿਕ ਜ਼ੁਬਾਨੀ, ਲਿਖਤੀ ਜਾਂ ਕਿਸੇ ਇਲੈਕਟ੍ਰਾਨਿਕ ਤਰੀਕੇ ਰਾਹੀਂ ਇਕ ਵਾਰੀ 'ਚ ਤਿੰਨ ਤਲਾਕ (ਤਲਾਕ ਦੇਣ) ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ।
"ਮਨੁੱਖੀ ਅਧਿਕਾਰ ਅਤੇ ਵਿਸ਼ੇਸ਼ ਕਾਨੂੰਨ" ਵਿਸ਼ੇ 'ਤੇ ਚੰਡੀਗੜ੍ਹ ਦੇ ਕਿਸਾਨ ਭਵਨ 'ਚ 9 ਦਸੰਬਰ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ। ਇਹ ਵਿਚਾਰ-ਚਰਚਾ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ (10 ਦਸੰਬਰ) ਨੂੰ ਸਮਰਪਤ ਸੀ।
« Previous Page — Next Page »