ਸਿੱਖ ਖਬਰਾਂ

ਐਨ.ਆਈ.ਏ. ਨੇ ਅਧਿਕਾਰਤ ਤੌਰ ‘ਤੇ ਜਗਤਾਰ ਸਿੰਘ ਜੱਗੀ ਨੂੰ ਲਿਆ 3 ਦਿਨਾਂ ਦੇ ਰਿਮਾਂਡ ‘ਤੇ (ਖ਼ਬਰ ਅਤੇ ਵੀਡੀਓ ਜਾਣਕਾਰੀ)

December 19, 2017 | By

ਚੰਡੀਗੜ੍ਹ: ਗ੍ਰਿਫਤਾਰ ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (19 ਦਸੰਬਰ, 2017) ਵਿਸ਼ੇਸ਼ ਐਨ.ਆਈ.ਏ. ਅਦਾਲਤ ‘ਚ ਮੋਹਾਲੀ ਵਿਖੇ ਪੇਸ਼ ਕੀਤਾ ਗਿਆ। ਜਿਥੇ ਐਨ.ਆਈ.ਏ. ਨੇ ਖੰਨਾ ਵਿਖੇ ਹੋਏ ਹਿੰਦੂ ਆਗੂ ਦੁਰਗਾ ਪ੍ਰਸਾਦ ਕਤਲ ਮਾਮਲੇ ‘ਚ ਜੱਜ ਅੰਸ਼ੁਲ ਬੇਰੀ ਸਾਹਮਣੇ ਜੱਗੀ ਦੇ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ।

ਅਦਾਲਤੀ ਕਾਰਵਾਈ ਬਾਰੇ ਜਗਤਾਰ ਸਿੰਘ ਜੱਗੀ ਦੇ ਵਕੀਲ ਨਾਲ ਵਿਸ਼ੇਸ਼ ਗੱਲਬਾਤ:

ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਲੀਲ ‘ਚ ਕਿਹਾ ਕਿ ਜੱਗੀ ਤਾਂ 4 ਨਵੰਬਰ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਲਗਤਾਰ ਪੁਲਿਸ ਰਿਮਾਂਡ ‘ਚ ਹੈ।

ਸਬੰਧਤ ਖ਼ਬਰ:

ਜਗਤਾਰ ਸਿੰਘ ਜੌਹਲ ‘ਤੇ ਤਸ਼ੱਦਦ ਦਾ ਮਾਮਲਾ: ਮਨੁੱਖੀ ਅਧਿਕਾਰ ਜਥੇਬੰਦੀ ਵਲੋਂ ਸੰਯੁਕਤ ਰਾਸ਼ਟਰ ਨੂੰ ਦਖਲ ਦੇਣ ਦੀ ਅਪੀਲ …

ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਅੰਸ਼ੁਲ ਬੇਰੀ ਨੇ ਜੱਗੀ ਦਾ 3 ਦਿਨਾਂ ਪੁਲਿਸ ਰਿਮਾਂਡ ਐਨ.ਆਈ.ਏ. ਨੂੰ ਦੇ ਦਿੱਤਾ। ਹੁਣ ਜਗਤਾਰ ਸਿੰਘ ਜੌਹਲ ਨੂੰ 22 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

NIA formally Arrests Jagtar Singh Jaggi; Demands 12 Days Police Remand, Gets for 3 …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,