Posts By ਪਰਮਜੀਤ ਸਿੰਘ

ਕਸ਼ਮੀਰ ਹਾਲੀ ਕੈਦਖਾਨਾ ਹੀ ਬਣੇ ਰਹਿਣ ਦੇ ਅਸਾਰ; ਨਸਲਕੁਸ਼ੀ ਦੀ ਸੰਭਾਵਨਾ ਦਾ ‘ਅਲਰਟ’ ਜਾਰੀ

5 ਅਗਸਤ ਨੂੰ ਜੰਮੂ ਤੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰਕੇ, ਅਤੇ ਇਸ ਦੇ ਦੋ ਟੋਟੇ ਕਰਕੇ ਇਨ੍ਹਾਂ ਨੂੰ ਸਿੱਧੇ ਕੇਂਦਰੀ ਪ੍ਰਬੰਧ ਹੇਠ ਲੈ ਲੈਣ ਦੀ ਕਾਰਵਾਈ ਤੋਂ ਬਾਅਦ ਤਕਰੀਬਨ ਢਾਈ ਹਫਤੇ ਬਾਅਦ ਵੀ ਕਸ਼ਮੀਰ ਕਸ਼ਮੀਰੀਆਂ ਲਈ ਕੈਦਖਾਨਾ ਹੀ ਬਣਿਆ ਹੋਇਆ ਹੈ। ਇਸ ਹਾਲਾਤ ਵਿਚ ਹਾਲੀ ਛੇਤੀ ਤਬਦੀਲੀ ਆਉਣ ਦੇ ਅਸਾਰ ਨਹੀਂ ਹਨ।

ਕੀ ਇਕ ਵਾਰ ਮੁੜ ਅਦਾਲਤ ਖੁਦ ਇਨਸਾਫ ਦੇ ਰਾਹ ਵਿੱਚ ਅੜਿੱਕਾ ਬਣਨ ਜਾ ਰਹੀ ਹੈ?

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਨੇ ਨਾ ਸਿਰਫ ਸਿੱਖਾਂ ਨੂੰ ਬਲਕਿ ਪੂਰੇ ਪੰਜਾਬ ਦੇ ਮਾਹੌਲ ਨੂੰ ਬੁਨਿਆਦੀ ਰੂਪ ਵਿੱਚ ਪ੍ਰਭਾਵਤ ਕੀਤਾ ਹੈ। ਸਿੱਖ ਮਨਾਂ ਵਿੱਚ ਇਹ ਘਟਨਾਵਾਂ ਅਜੇ ਵੀ ਖੰਜਰ ਵਾਙ ਖੁਭੀਆਂ ਹੋਈਆਂ ਹਨ।