ਸਿਆਸੀ ਖਬਰਾਂ

ਅਵਤਾਰ ਸਿੰਘ ਮੱਕੜ ਉਪਰ ਲਾਏ ਸੰਗੀਨ ਦੋਸ਼ਾਂ ਦਾ ਸਿੰਘ ਸਾਹਿਬਾਨ ਨੋਟਿਸ ਲੈਣ

April 7, 2011 | By

ਲੁਧਿਆਣਾ (7 ਅਪ੍ਰੈਲ, 2011): ਲੁਧਿਆਣਾ ਤੋਂ ਛਪਦੇ ਇਕ ਮਾਸਿਕ ਪੰਜਾਬੀ ਰਸਾਲੇ ਨੇ ਆਪਣੇ ਅਪ੍ਰੈਲ ਅੰਕ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਉਪਰ ਬਹੁਤ ਹੀ ਸੰਗੀਨ ਦੋਸ਼ ਲਾਉਂਦੇ ਹੋਏ ਲਿਖਿਆ ਹੈ ਕਿ ਲੁਧਿਆਣਾ ਵਿਖੇ ਮੱਕੜ ਦੀ ਜੱਦੀ ਰਹਾਇਸ ਵਿਖੇ ਮੱਕੜ ਤੇ ਉਸਦੇ ਸਾਰੇ ਪਰਿਵਾਰ ਲਈ ਦੇਸੀ ਘਿਉ ਨਾਲ ਬਣੇ ਪਰੌਠੇ, ਦਹੀ ਲੱਸੀ ਤੇ ਹੋਰ ਪਦਾਰਥਾਂ ਨਾਲ ਤਿਆਰ ਕੀਤਾ ਹੋਇਆ ‘ਬਰੇਕਫਾਸਟ’ ਇਤਿਹਾਸਕ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਆਉਂਦਾ ਹੈ ਜਿਸਦਾ ਪ੍ਰਬੰਧਨ ਸ਼੍ਰੋਮਣੀ ਕਮੇਟੀ ਕੋਲ ਹੈ।ਸ਼੍ਰੋਮਣੀ ਕਮੇਟੀ ਦੇ ਮੁਲਾਜਮ ਮੱਕੜ ਪਰਿਵਾਰ ਦੀ ਉਨ੍ਹਾਂ ਦੇ ਘਰ ਵਿਖੇ ‘ਲੰਗਰ ਸੇਵਾ’ ਕਰਦੇ ਹਨ ਅਤੇ ਅਜਿਹਾ ਕਰਦੇ ਹੋਏ ਪਿਛੇ ਜਿਹੇ ਇਕ ਸੇਵਾਦਾਰ ਦਾ ਐਕਸੀਡੈਂਟ ਵੀ ਹੋ ਗਿਆ ਸੀ। ਇਸ ਤੋਂ ਇਲਾਵਾ ਇਸ ਰਸਾਲੇ ਵਿਚ ਮੱਕੜ ਦੇ ਕਿਰਦਾਰ ਉਪਰ ਵੀ ਸੰਗੀਨ ਦੋਸ਼ ਲਾਏ ਗਏ ਹਨ ਅਤੇ ਇਹ ਵੀ ਲਿਖਿਆ ਗਿਆ ਹੈ ਕਿ ਗੁਰੂੁ ਦੀ ਗੋਲਕ ‘ਚੋਂ ਲੁੱਟੇ ਧੰਨ ਨਾਲ ਮੱਕੜ ਲੁਧਿਆਣਾ ਦੇ ਮਹਿੰਗੇ ਇਲਾਕੇ ਵਿਚ ਇਕ ਸ਼ਾਨਦਾਰ ਕੋਠੀ ਦਾ ਨਿਰਮਾਣ ਵੀ ਕਰਵਾ ਰਿਹਾ ਹੈ।

ਇਸ ਉਪਰ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਲੁਧਿਆਣਾ ਇਕਾਈ ਦੇ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਇੰਨ੍ਹਾਂ ਸੰਗੀਨ ਦੋਸ਼ਾਂ ਦਾ ਨੋਟਿਸ ਲੈਂਦੇ ਹੋਏ ਮੱਕੜ ਦੇ ਇੰਨ੍ਹਾਂ ਕਥਿਤ ਗਲਤ ਕੰਮਾਂ ਵਾਰੇ ਜਾਂਚ ਪੜਤਾਲ ਕਰਕੇ ਉਚਿਤ ਤੇ ਫੌਰੀ ਕਾਰਵਾਈ ਕਰਨ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਰਗੇ ਉੱਚ ਧਾਰਮਿਕ ਅਹੁਦੇ ਉਪਰ ਬੈਠੇ ਹੋਏ ਸਖਸ ਤੋਂ ਅਜਿਹੀਆਂ ਹਰਕਤਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ।ਉਨ੍ਹਾਂ ਮੰਗ ਕੀਤੀ ਕਿ ਇੰਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਮੱਕੜ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਪਾਰਟੀ ਦੇ ਮੁਖ ਦਫਤਰ ਲੁਧਿਆਣਾ ਤੋਂ ਪ੍ਰੈਸ ਬਿਆਨ ਜਾਰੀ ਕਰਨ ਵਾਲਿਆਂ ਵਿਚ ਪਾਰਟੀ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਸੁਲਤਾਨ ਸਿੰਘ ਸੋਢੀ, ਯੂਥ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਧੰਜਲ, ਅਮਰਜੀਤ ਸਿੰਘ ਔਲਖ, ਗੁਰਮੀਤ ਸਿੰਘ ਬਾਵਾ ਤੇ ਰਤਨ ਸਿੰਘ ਡਾਬਾ ਸ਼ਾਮਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: