
November 16, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (15 ਨਵੰਬਰ, 2015): ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਮੇਂ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ‘ਤੇ ਪੁਲਿਸ ਵੱਲੋਂ ਗੋਲੀਆਂ ਚਲਾਉਣ ਨਾਲ ਸ਼ਹੀਦ ਹੋਏ ਦੋ ਸਿੰਘਾਂ ਦੇ ਸ਼ਹੀਦੀ ਸਮਾਗਮ ਸਮੇਂ ਸੰਗਤ ਦੀ ਹਾਜ਼ਰੀ ਵਿੱਚ ਪਾਸ ਕੀਤੇ ਮਤਿਆਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਗੋਲੀਕਾਂਡ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ/ਅਫਸਰਾਂ ਖਿਲਾਫ ਕਾਰਵਾਈ ਕਰਵਾਉਣ ਲਈ ਸਿੱਖ ਕੌਮ ਦੇ ਪ੍ਰਚਾਰਕਾਂ ਵੱਲੋੰ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਅਤੇ ਲੋਕਸਭਾ, ਰਾਜ ਸਭਾ ਦੇ ਮੈਂਬਰਾਂ ਦਾ ਘੇਰਾਓੁ ਕਰਨ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਰ ਸਖ਼ਤੀ ਕਰਦਿਅਾਂ ਬਾਬਾ ਰਣਜੀਤ ਸਿੰਘ ਢੱਡਰੀਆਂ ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸ਼ੇਖੂਪੁਰਾ ਅਤੇ ਸੰਤ ਦਲੇਰ ਸਿੰਘ ਖੇੜੀ ਨੂੰ ਗੁਰਦੁਆਰਾ ਗੁਰਪ੍ਰਕਾਸ਼ ਵਿਚਲੀ ਰਿਹਾਇਸ਼ ਅੰਦਰ ਨਜ਼ਰਬੰਦ ਕਰ ਦਿੱਤਾ ਹੈ।
ਬਾਬਾ ਰਣਜੀਤ ਸਿੰਘ ਨੂੰ ਗੁਰਦੁਆਰਾ ਪ੍ਰਮੇਸ਼ਰ ਦੁਆਰ ਵਿੱਚ ਕੀਤਾ ਗਿਆ ਨਜ਼ਰਬੰਦ
ਸ੍ਰ. ਸਿਮਰਨਜੀਤ ਸਿੰਘ ਮਾਨ ਨੂੰ ਫਤਹਿਗੜ੍ਹ ਸਾਹਿਬ ਦੇ ਤਲਾਣੀਆਂ ਪਿੰਡ ਵਿਚਲੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਅਾ ਹੈ। ਇਸ ਤੋਂ ਇਲਾਵਾ ਅਕਾਲੀ ਦਲ (ਅੰਮ੍ਰਿਤਸਰ) ਦੇ ਪੰਜ ਦਰਜਨ ਤੋਂ ਵੱਧ ਆਗੂਅਾ ਅਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਰਟੀ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਸਰੂਪ ਸਿੰਘ ਸੰਧਾ ਅਤੇ ਹੋਰ ਆਗੂਆਂ ਨੂੰ ਵੀ ਪੁਲੀਸ ਨੇ ਚੁੱਕ ਲਿਆ ਹੈ। ਮਾਨ ਦਲ ਦੇ ਕਾਰਕੁਨਾਂ ਨੇ ਪੰਥਕ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਦੇਸ਼ ਧ੍ਰੋਹੀ ਦੇ ਕੇਸ ਦਰਜ ਕਰਨ ਖ਼ਿਲਾਫ਼ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੋਇਆ ਸੀ।
ਸਵੇਰ ਤੋਂ ਹੀ ਬਾਬਾ ਰਣਜੀਤ ਸਿੰਘ ਢੱਡਰੀਆਂ ਦੇ ਸ਼ੇਖੂਪੁਰਾ ਵਿਖੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਅਤੇ ਖੇੜੀ ਵਿਖੇ ਬਾਬਾ ਦਲੇਰ ਸਿੰਘ ਖੇੜੀ ਦੀ ਰਿਹਾਇਸ਼ ਸਾਹਮਣੇ ਭਾਰੀ ਪੁਲੀਸ ਫੋਰਸ ਲਗਾ ਰੱਖੀ ਸੀ। ਦੋਵਾਂ ਨੇ ਆਪਣੇ ਦੀਵਾਨ ਰੱਦ ਕਰ ਦਿੱਤੇ ਹਨ। ਬਾਬਾ ਢੱਡਰੀਅਾਂ ਨੇ ਨਜ਼ਰਬੰਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਫਗਵਾੜਾ ਵਿੱਚ ਦੂਸਰਾ ਦੀਵਾਨ ਸੀ ਅਤੇ ਅੰਮ੍ਰਿਤ ਪ੍ਰਚਾਰ ਵੀ ਕਰਨਾ ਸੀ।
ਉਹ ਪੰਥਕ ਪ੍ਰਚਾਰਕਾਂ ਦੀ ਮੀਟਿੰਗ ਵਿੱਚ ਵੀ ਨਹੀਂ ਜਾ ਸਕੇ। ਨਜ਼ਰਬੰਦੀ ਕਾਰਨ ਪੰਥਕ ਪ੍ਰਚਾਰਕਾਂ ਦੀ ਰਾਇ ਮਸ਼ਵਰਾ ਕਰਕੇ ਅਗਲੀ ਰਣਨੀਤੀ ਘੜਨ ਦੀ ਯੋਜਨਾ ਵੀ ਨਹੀਂ ਬਣ ਸਕੀ। ਬਰਗਾੜੀ ਵਿਖੇ ਪੁਲੀਸ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਭੋਗ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਉੱਤੇ ਹੋਏ ਇਕੱਠ ਵਿੱਚ ਪਾਏ ਮਤਿਆਂ ਅਨੁਸਾਰ 15 ਨਵੰਬਰ ਤੋਂ ਬਾਅਦ ਮੰਤਰੀਆਂ, ਸੱਤਾਧਾਰੀ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਧਾਰਮਿਕ ਮਾਮਲੇ ਨੂੰ ਸਿਅਾਸੀ ਰੰਗਤ ਦੇ ਕੇ ਸਰਕਾਰ ਟਕਰਾਅ ਨੂੰ ਖਤਰਨਾਕ ਦਿਸ਼ਾ ਵੱਲ ਲਿਜਾ ਰਹੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਸਾਰੀ ਮੁਹਿੰਮ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਦੀ ਮੁਹਿੰਮ ਕਹਿਣ ਨਾਲ ਪੰਥਕ ਸਫਾਂ ਵਿੱਚ ਰੋਸ ਵੱਧ ਗਿਅਾ ਹੈ।
Related Topics: Baba Daler Singh, Bhai Panthpreet Singh Khalsa, Bhai Ranjit Singh Dhadrianwale, Giani Kewal Singh, Jathedar Balwant Singh Nandgarh, Punjab Government, Simranjeet Singh Mann